Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

ਡੀਐਸਪੀ ਦੇ ਗਨਮੈਨ ਨੇ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ!

Kulbir Beera
Jul 01, 2025 10:41:46
Bathinda, Punjab
ਬਰੇਕਿੰਗ ਨਿਊਜ਼ ਡੀਐਸਪੀ ਦਾ ਗਨਮੈਨ ਇਕ ਲੱਖ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਠਿੰਡਾ ਨੇ ਕੀਤਾ ਕਾਬੂ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਅੱਜ ਹਲਕਾ ਭੁੱਚੋ ਦੇ ਡੀਐਸਪੀ ਦਾ ਗਨਮੈਨ ਜੋ ਕਿ ਡੀਐਸਪੀ ਦੀ ਗੱਡੀ ਸਮੇਤ ਡੀਐਸਪੀ ਦਫਤਰ ਬਠਿੰਡਾ ਵਿਖੇ ਇੱਕ ਔਰਤ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਵਿਜੀਲੈਂਸ ਨੇ ਟੀਮ ਨਾਲ ਕੀਤਾ ਕਾਬੂ ਮੌਕੇ ਤੇ ਡੀਐਸਪੀ ਦੀ ਗੱਡੀ ਵੀ ਕੀਤੀ ਕਾਬੂ ਬੀਤੇ ਦਿਨੀ ਥਾਣਾ ਨਥਾਣਾ ਵਿੱਚ ਇੱਕ ਪਰਿਵਾਰ ਉੱਪਰ ਜਮੀਨ ਦੇ ਮਾਮਲੇ ਸਬੰਧੀ ਐਫਆਈਆਰ ਦਰਜ ਹੋਈ ਜਿਸ ਵਿੱਚ ਡੀਐਸਪੀ ਦੇ ਗਨਮੈਨ ਰਾਜ ਕੁਮਾਰ ਵੱਲੋਂ ਪੀੜਤ ਦੀ ਧਰਮ ਪਤਨੀ ਪਰਮਜੀਤ ਕੌਰ ਨੂੰ ਕਿਹਾ ਕਿ ਤੁਹਾਡੇ ਪਰਿਵਾਰ ਦੀ ਅਸੀਂ ਮਦਦ ਕਰਾਂਗੇ ਦੋ ਲੱਖ ਰੁਪਏ ਲੱਗਣਗੇ ਜਿਸ ਤੋਂ ਬਾਅਦ ਲਗਾਤਾਰ ਰਾਜਕੁਮਾਰ ਵੱਲੋਂ ਪਰਮਜੀਤ ਕੌਰ ਨਾਲ ਰਾਬਤਾ ਰੱਖਿਆ ਗਿਆ ਪਰਮਜੀਤ ਕੌਰ ਨੇ ਵਿਜੀਲੈਂਸ ਬਿਊਰੋ ਬਠਿੰਡਾ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਟੀਮ ਬਣਾ ਕੇ ਅੱਜ ਮਹਿਲਾ ਥਾਣਾ ਬਠਿੰਡਾ ਜਿੱਥੇ ਕਿ ਡੀਐਸਪੀ ਭੁੱਚੋ ਦਾ ਦਫਤਰ ਮੌਜੂਦ ਹੈ ਸਮੇਤ ਗੱਡੀ ਰਾਜ ਕੁਮਾਰ ਨੂੰ ਵਿਜੀਲੈਂਸ ਬਠਿੰਡਾ ਨੇ ਰੰਗੇ ਹੱਥੀ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਾਡੇ ਕੋਲ ਪਰਮਜੀਤ ਕੌਰ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ ਇਨਕੁਆਇਰੀ ਕੀਤੀ ਅੱਜ ਮੌਜੂਦਾ ਡੀਐਸਪੀ ਭੁੱਚੋ ਰਵਿੰਦਰ ਸਿੰਘ ਦਾ ਗਨਮੈਨ ਰਾਜ ਕੁਮਾਰ ਜਿਸ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਰਾਜਕੁਮਾਰ ਆਪਣੇ ਆਪ ਨੂੰ ਡੀਐਸਪੀ ਦਾ ਰੀਡਰ ਦੱਸਦਾ ਸੀ ਡੀਐਸਪੀ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਨਾਂ ਦਾ ਇਸ ਵਿੱਚ ਕਿੰਨਾ ਹੱਥ ਹੈ ਗਨਮੈਨ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ। ਬਾਈਟ ਅਮਨਦੀਪ ਸਿੰਘ ਬਰਾੜ ਇੰਸਪੈਕਟਰ ਵਿਜੀਲੈਂਸ ਬਿਊਰੋ ਬਠਿੰਡਾ ਬਾਈਟ ਪਰਮਜੀਤ ਕੌਰ ਪੀੜਿਤ ਰਿਪੋਰਟ ਕੁਲਬੀਰ ਬੀਰਾ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement