Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਰੈਸਟੋਰੈਂਟ 'ਚ ਕਾਕਰੋਚ ਦੀ ਖਾਣ ਵਾਲੀ ਸਵੀਟ, ਸਿਹਤ ਵਿਭਾਗ ਦੀ ਕਾਰਵਾਈ!

Tarsem Bhardwaj
Jul 03, 2025 12:36:35
Ludhiana, Punjab
ਲੁਧਿਆਣਾ ਫਿਰੋਜ਼ਪੁਰ ਰੋਡ ਦੇ ਮਾਲ ਵਿੱਚ ਬਣੇ ਰੈਸਟੋਰੈਂਟ ਖਾਣ ਵਾਲੀ ਸਵੀਟ ਡਿਸ਼ ਉਪਰ ਘੁੰਮ ਰਿਹਾ ਸੀ ਕਾਕਰੋਚ ਸਿਹਤ ਵਿਭਾਗ ਨੇ ਪਰਿਵਾਰ ਦੀ ਸ਼ਿਕਾਇਤ ਮਿਲਣ ਤੇ ਰੈਸਟੋਰੈਂਟ ਵਿੱਚ ਭਰੇ ਸੈਂਪਲ ਰੈਸਟੋਰੈਂਟ ਵਿੱਚ ਫੈਲੀ ਹੋਈ ਸੀ ਗੰਦਗੀ ਹਰ ਕੋਈ ਵਿਅਕਤੀ ਘਰ ਤੋਂ ਬਾਹਰ ਜਾ ਕੇ ਹੋਟਲ ਰੈਸਟੋਰੈਂਟ ਤੇ ਖਾਣ ਦੇ ਸ਼ਕੀਨ ਹੁੰਦੇ ਹਨ ਪਰ ਕਈ ਵਾਰ ਉੱਚੀ ਦੁਕਾਨ ਫੀਕਾ ਪਕਵਾਨ ਹੀ ਮਿਲਦਾ ਹੈ ਕੁਝ ਇਸੇ ਤਰ੍ਹਾਂ ਨਾਲ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਘਟਨਾ ਵਾਪਰੀ ਪਰਿਵਾਰ ਦੇ ਲੋਕ ਫਿਰੋਜ਼ਪੁਰ ਰੋਡ ਬਣੇ ਮਾਲ ਵਿੱਚ ਬਣੇ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ। ਉਹਨਾਂ ਨੇ ਜਦ ਸਵੀਟ ਡਿਸ਼ ਲਈ ਤਦ ਉਸਦੇ ਉਪਰ ਕਾਕਰੋਚ ਘੁੰਮ ਰਿਹਾ ਸੀ। ਜਿਸ ਦੀ ਪਰਿਵਾਰ ਵੱਲੋਂ ਵੀਡੀਓ ਬਣਾਈ ਗਈ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਦੱਸਿਆ ਗਿਆ ਪਰ ਕੋਈ ਵੀ ਐਕਸ਼ਨ ਨਹੀਂ ਲਿਆ ਇਸ ਤੋਂ ਬਾਅਦ ਉਹਨਾਂ ਵੱਲੋਂ ਇਸ ਸਬੰਧ ਦੇ ਵਿੱਚ ਸਿਹਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੇ ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਰੈਸਟੋਰੈਂਟ ਵਿੱਚ ਸੈਂਪਲ ਭਰੇ ਜਿਸ ਸਬੰਧੀ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਜਦ ਉਹਨਾਂ ਨੇ ਚੈਕਿੰਗ ਕੀਤੀ ਤਾਂ ਉੱਥੇ ਬਹੁਤ ਜਿਆਦਾ ਗੰਦਗੀ ਸੀ ਰੈਸਟੋਰੈਂਟ ਵਾਲਿਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਅਤੇ ਉਹਨਾਂ ਦਾ ਸੈਂਪਲ ਵੀ ਭਰਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਏਡੀਸੀ ਦੀ ਕੋਰਟ ਵਿੱਚ ਜਾਵੇਗਾ ਅਤੇ ਸੈਂਪਲ ਫੇਲ ਹੋਣ ਤੇ ਰੈਸਟੋਰੈਂਟ ਵਾਲਿਆਂ ਨੂੰ ਇੱਕ ਤੋਂਦ ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਸਿਹਤ ਵਿਭਾਗ ਨੇ ਰੈਸਟੋਰੈਂਟ ਅਤੇ ਹੋਟਲ ਵਾਲਿਆਂ ਨੂੰ ਚੇਤਾਵਨੀ ਦਿੱਤੀ ਜੇਕਰ ਉਹਨਾਂ ਨੇ ਆਪਣੀਆਂ ਖਾਣ ਪੀਣ ਦਾ ਸਮਾਨ ਬਣਾਉਣ ਵਾਲੀਆਂ ਥਾਵਾਂ ਤੇ ਸਫਾਈ ਨਾ ਰੱਖੀ ਤਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ Byte ਅਮਰਜੀਤ ਕੌਰ ਜਿਲਾ ਸਿਹਤ ਵਿਭਾਗ ਅਫ਼ਸਰ Byte ਸੰਜੀਵ ਪੀੜਤ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement