Back
ਚੰਨੀ ਨੇ ਮਜੀਠੀਆ ਦੀ ਕਾਰਵਾਈ ਨੂੰ ਨਿੱਜੀ ਰੰਜਿਸ਼ ਕਿਹਾ!
Rupnagar, Punjab
ਸ਼੍ਰੀ ਚਮਕੋਰ ਸਾਹਿਬ-
ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬਿਕਰਮ ਮਜੀਠੀਆ ਤੇ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨਿੱਜੀ ਰੰਜਿਸ਼ਾਂ ਕੱਢ ਕੇ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੀਡਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।ਚੰਨੀ ਨੇ ਕਿਹਾ ਕਿ ਭਾਵੇਂ ਕਿ ਮਜੀਠੀਆ ਨਾਲ ਉੱਨਾਂ ਦਾ ਰਾਜਨੀਤਕ ਤੇ ਸਿਧਾਂਤਕ ਵਿਰੋਧ ਹੈ ਪਰ ਵਿਜੀਲੈਂਸ ਦੀ ਇਹ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁੱਝ ਨਹੀਂ ਹੈ।ਉੱਨਾਂ ਕਿਹਾ ਕਿ ਮਜੀਠੀਆ ਤੇ ਦਰਜ ਪਹਿਲਾਂ ਮਾਮਲੇ ਵਿੱਚ ਤਾਂ ਸਰਕਾਰ ਨੇ ਕੋਈ ਪੈਰਵਾਈ ਨਹੀਂ ਕੀਤੀ ਪਰ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਿਆ ਵਿਰੁੱਧ ਲੜ ਰਹੇ ਜਦ ਕਿ ਪਰਚਾ ਵਾਧੂ ਜਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ।ਉੱਨਾਂ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ ਤੇ ਪਰਚੇ ਕਰਨ ਦੀ ਤਿਆਰੀ ਕਰ ਰਹੀ ਹੈ ਜਦ ਕਿ ਇਸਦੇ ਲਈ ਇਹ ਵਿਉਂਤਬੰਦੀ ਘੜ ਕੇ ਪਹਿਲਾਂ ਆਪਣੇ ਲੀਡਰਾਂ ਤੇ ਵੀ ਕਾਰਵਾਈ ਕਰਦੇ ਹਨ ਤੇ ਬਾਅਦ ਵਿੱਚ ਉੱਨਾਂ ਦੇ ਕੇਸ ਰੱਦ ਕਰ ਦਿੱਤੇ ਜਾਂਦੇ ਹਨ ਤੇ ਵਿਰੋਧੀ ਲੀਡਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ।ਜਦ ਕਿ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਤੇ ਦਰਜ ਕੀਤੇ ਗਏ ਪਰਚੇ ਵਿਚ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ।ਚੰਨੀ ਨੇ ਮਜੀਠੀਆ ਦੀ ਵਿਧਾਇਕ ਪਤਨੀ ਨਾਲ ਦੁਰਵਿਵਹਾਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਇਹ ਹਰਕਤ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੈ।ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਵਜੋਂ ਕੰਮ ਕਰ ਰਿਹਾ ਹੈ ਤੇ ਦਿੱਲੀ ਦੇ ਲੀਡਰਾਂ ਦਾ ਪੰਜਾਬ ਵਿੱਚ ਸਥਾਪਤ ਕੀਤਾ ਜਾ ਰਿਹਾ ਰਾਜ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।
ਬਾਈਟ-ਚਰਨਜੀਤ ਸਿੰਘ ਚੰਨੀ -ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement