Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਖੰਨਾ 'ਚ ਭਗਵਾਨ ਜਗਨਨਾਥ ਦੀ 9ਵੀਂ ਰੱਥ ਯਾਤਰਾ ਦਾ ਸ਼ਾਨਦਾਰ ਆਰੰਭ!

Dharmindr Singh
Jul 01, 2025 11:09:08
Khanna, Punjab
ਇਸਕੌਨ ਫੈਸਟੀਵਲ ਕਮੇਟੀ ਵੱਲੋਂ ਖੰਨਾ 'ਚ 9ਵੀਂ ਭਗਵਾਨ ਜਗਨਨਾਥ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਸਦੀ ਸ਼ੁਰੂਆਤ ਅੱਜ ਬਾਅਦ ਦੁਪਹਿਰ ਸ਼ਬਜੀ ਮੰਡੀ ਤੋਂ ਹੋਈ। ਇਹ ਰੱਥ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਦੇਰ ਰਾਤ ਨੂੰ ਸਮਾਧੀ ਰੋਡ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਤੇ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਪੁੱਜੇ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਆਸ਼ੀਰਵਾਦ ਲਿਆ। ਮੰਤਰੀ ਨੇ ਰੱਥ ਦੇ ਅੱਗੇ ਝਾੜੂ ਲਗਾ ਕੇ ਸਫਾਈ ਕੀਤੀ ਤੇ ਨਾਰੀਅਲ ਤੋੜ ਕੇ ਯਾਤਰਾ ਦਾ ਸ਼ੁੱਭ ਆਰੰਭ ਕੀਤਾ।  ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਖੰਨਾ 'ਚ 9ਵੀਂ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਜਗਨਨਾਥ ਜੀ ਨੇ ਜੋ ਮਾਨਵਤਾ ਨੂੰ ਸੰਦੇਸ਼ ਦਿੱਤਾ, ਉਸਨੂੰ ਇਸਕੌਨ ਕਮੇਟੀ ਦੁਨੀਆਂ ਦੇ ਹਰ ਕੋਨੇ 'ਚ ਪਹੁੰਚਾ ਰਹੀ ਹੈ। ਅੱਜ ਦੇ ਯੁੱਗ ਚ ਨੌਜਵਾਨ ਪੀੜ੍ਹੀ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਵੀ ਅਹਿਮ ਹੈ, ਇਹ ਕੰਮ ਵੀ ਇਸਕੌਨ ਕਮੇਟੀ ਕਰ ਰਹੀ ਹੈ।  ਬਾਈਟ - ਤਰੁਨਪ੍ਰੀਤ ਸਿੰਘ ਸੌਂਦ (ਕੈਬਨਿਟ ਮੰਤਰੀ)  ਉਥੇ ਹੀ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਯਾਤਰਾ ਸਾਡੇ ਖੰਨਾ ਸ਼ਹਿਰ ਚ ਏਕਤਾ, ਸਦਭਾਵਨਾ ਤੇ ਸ਼ਰਧਾ ਦਾ ਮਾਹੌਲ ਲੈ ਕੇ ਆਉਂਦੀ ਹੈ। ਅੱਜ ਪੂਰੇ ਖੰਨਾ ਸ਼ਹਿਰ ਚ ਉਤਸ਼ਾਹ ਹੈ। ਇਹੀ ਦੁਆ ਕਰਦੇ ਹਾਂ ਕਿ ਇਹ ਯਾਤਰਾ ਅਗਲੇ ਸਾਲ ਫਿਰ ਆਵੇ ਤੇ ਸਾਰਾ ਸਾਲ ਸੁੱਖ ਸ਼ਾਂਤੀ, ਤਰੱਕੀ, ਖੁਸ਼ਹਾਲੀ ਦਾ ਹੋਵੇ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਹ ਰੱਥ ਯਾਤਰਾ ਸਾਡੇ ਦੇਸ਼ ਦੀ ਪਰੰਪਰਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਸਨੂੰ ਲੈਕੇ ਲੋਕਾਂ ਚ ਭਾਰੀ ਉਤਸ਼ਾਹ ਹੈ। ਬਾਈਟ - ਗੁਰਕੀਰਤ ਸਿੰਘ ਕੋਟਲੀ (ਸਾਬਕਾ ਮੰਤਰੀ)             ਲਖਵੀਰ ਸਿੰਘ ਲੱਖਾ  (ਸਾਬਕਾ ਵਿਧਾਇਕ)  
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement