Back
ਮੋਹਾਲੀ 'ਚ 24 ਘੰਟਿਆਂ ਵਿੱਚ 3 ਬੱਚਿਆਂ ਦੀ ਮੌਤ, ਪ੍ਰਸ਼ਾਸਨ 'ਤੇ ਸਵਾਲ
Sahibzada Ajit Singh Nagar, Punjab
Manish Shanker Mohali
ਮੋਹਾਲੀ'ਚ 24 ਘੰਟਿਆਂ ਅੰਦਰ ਅੰਦਰ ਮੋਹਾਲੀ ਦੇ ਵੱਖ-ਵੱਖ ਥਾਈ 3 ਬੱਚਿਆਂ ਦੀ ਗਈ ਜਾਨ, ਪ੍ਰਸ਼ਾਸਨ ਬਣਿਆ ਅਣਜਾਣ
ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ ਟੋਭੇ ਦੀ ਮੁਰੰਮਤ ਲਈ ਪੱਟੇ ਗਏ ਖੱਡੇ ਵਿੱਚ ਭਰੇ ਬਰਸਾਤੀ ਪਾਣੀ ਵਿੱਚ ਡੁੱਬਣ ਨਾਲ 9 ਸਾਲਾ ਬੱਚੇ ਦੀ ਹੋਈ ਮੌਤ।
ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ 119 ਗੇਟਵੇ ਸਿਟੀ ਵਿਖੇ ਅੱਠ ਸਾਲਾ ਲੜਕੀ ਅਰਾਧਿਆ ਅਤੇ 11 ਸਾਲਾ ਲੜਕਾ ਆਰਿਅਨ ਦੀ ਵੀ ਹੋਈ ਬਰਸਾਤੀ ਪਾਣੀ ਵਿੱਚ ਡੁੱਬਣ ਕਾਰਨ ਮੌਤ।
ਪ੍ਰਸ਼ਾਸਨ ਵੱਲੋਂ ਦੋਨੋਂ ਹੀ ਘਟਨਾਵਾਂ ਵਾਲੀ ਥਾਵਾਂ ਦਾ ਨਹੀਂ ਲਿਆ ਗਿਆ ਕੋਈ ਵੀ ਜਾਇਜਾ।
ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਰੋਸ਼।
File pic of Victim
Shorts
Byte- Family members
Byte-ASI Prem Chand
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Ajnala, Punjab:
ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੀ ਤੇ ਆਏ ਫੌਜੀ ਵੱਲੋਂ ਕੀਤਾ ਗਿਆ ਜਬਰ ਜਨਾਹ
ਮੌਕੇ ਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਕਾਬੂ ਕਰਨ ਦੀ ਵੀਡੀਓ ਆਈ ਸਾਹਮਣੇ
ਖੇਤਾਂ ਵਿੱਚ ਝੋਨਾ ਲਗਾਉਣ ਸਮੇਂ ਰੋਟੀ ਖਾਣ ਲਈ ਮੋਟਰ ਵਾਲੇ ਕਮਰੇ ਚ ਬੈਠੀ ਸੀ ਲੜਕੀ
ਲੜਕੇ ਵੱਲੋਂ ਕੀਤਾ ਗਿਆ ਜਬਰ ਜਨਾਹ
ਲੜਕੀ ਦੇ ਚੀਕਾਂ ਮਾਰਨ ਤੇ ਪਰਿਵਾਰਕ ਮੈਂਬਰਾ ਨੇ ਲੜਕੇ ਨੂੰ ਫੜਿਆ ਪਰ ਮੌਕੇ ਤੋਂ ਹੋਇਆ ਫਰਾਰ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਲੜਕੀ ਦੇ ਪਰਿਵਾਰ ਨੇ ਠਾਣੇ ਪਹੁੰਚ ਲਗਾਈ ਇਨਸਾਫ਼ ਦੀ ਗੁਹਾਰ
ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ਦੀ ਝੋਨਾ ਲਗਾਉਣ ਗਈ 21 ਸਾਲਾਂ ਲੜਕੀ ਨਾਲ ਛੁੱਟੀ ਤੇ ਆਏ ਇਕ ਫੌਜੀ ਵੱਲੋਂ ਖੇਤਾਂ ਚ ਮੋਟਰ ਵਾਲੇ ਕਮਰੇ ਵਿੱਚ ਜਬਰਜਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੀ ਵੱਲੋਂ ਚਲਾਉਣ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਲੜਕੇ ਨੂੰ ਕਾਬੂ ਕੀਤਾ ਪਰ ਹੱਥੋ ਪਾਈ ਕਰਦੇ ਹੋਏ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਰਿਵਾਰ ਹੁਣ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਇਸ ਮੌਕੇ ਤੇ ਪੀੜਿਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਵਿੱਚ ਝੋਨਾ ਲਗਾਉਣ ਉਪਰੰਤ ਮੋਟਰ ਵਾਲੇ ਕਮਰੇ ਦੇ ਕਰੀਬ ਦੁਪਹਿਰ ਦੀ ਰੋਟੀ ਖਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਪਿੰਡ ਦੇ ਹੀ ਇੱਕ ਛੁੱਟੀ ਤੇ ਆਏ ਫੌਜੀ ਅਤੇ ਉਸਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਵਿੱਚ ਲਿਜਾ ਕੇ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਵੱਲੋਂ ਰੌਲਾ ਪਾਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਹੀ ਲੜਕੀ ਅਤੇ ਲੜਕੇ ਨੂੰ ਕਾਬੂ ਕਰ ਲਿਆ ਪਰ ਉਹ ਫੌਜੀ ਲੜਕਾ ਅਤੇ ਚਾਚਾ ਦੋਨੇ ਜਾਣੇ ਉਥੋਂ ਫਰਾਰ ਹੋ ਗਏ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ
ਬਾਈਟ:- ਪੀੜਿਤ ਲੜਕੀ
ਇਸ ਮੌਕੇ ਤੇ ਪੀੜਿਤ ਲੜਕੀ ਦੇ ਮਾਂ ਅਤੇ ਭਰਾ ਨੇ ਕਿਹਾ ਕਿ ਸਾਡੀ ਲੜਕੀ ਨਾਲ ਬਹੁਤ ਗਲਤ ਹੋਇਆ ਹੈ ਤੇ ਸਾਡੇ ਸਾਹਮਣੇ ਹੀ ਸਾਡੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਅਤੇ ਮਾਮਲਾ ਦਰਜ ਕਰਕੇ ਇਸ ਫੌਜੀ ਉੱਪਰ ਕਾਰਵਾਈ ਕੀਤੀ ਜਾਵੇ।
ਬਾਈਟ:- ਪੀੜਤ ਲੜਕੀ ਦੀ ਮਾਂ ਅਤੇ ਭਰਾ
ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਸਾਡੇ ਵੁਮਨ ਸੈਲ ਚ ਇੱਕ ਦਰਖਾਸਤ ਆਈ ਹੈ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਵਈ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।
ਬਾਈਟ:- ਪੁਲਿਸ ਜਾਂਚ ਅਧਿਕਾਰੀ
0
Share
Report
Mansa, Punjab:
ਟੈਂਕੀ ਤੇ ਚੜੇ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਸਮਾਪਤ
ਸਿੱਖਿਆ ਅਧਿਕਾਰੀਆਂ ਨੇ ਤੁਰੰਤ ਬਹਾਲ ਕਰਨ ਦੇ ਦਿੱਤੇ ਆਦੇਸ਼
ਐਂਕਰ : ਆਦਰਸ਼ ਸਕੂਲ ਭੁਪਾਲ ਵਿੱਚੋਂ ਕੱਢੇ 21 ਅਧਿਆਪਕਾਂ ਅੱਜ ਵਾਟਰ ਵਰਕਸ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰਨ ਲੱਗੇ ਸੀ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾਂ ਅਧਿਆਪਕਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਅਧਿਆਪਕਾਂ ਨੇ ਵਾਟਰ ਵਰਕਸ ਟੈਂਕੀ ਤੋਂ ਉਤਰ ਕੇ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਪਾ ਦਿੱਤੀ ਹੈ।
ਵੀਓ_ ਆਦਰਸ਼ ਸਕੂਲ ਭੁਪਾਲ ਵਿਖੇ ਕੀ ਅਧਿਆਪਕਾਂ ਨੂੰ ਬਿਨਾਂ ਕਾਰਨ ਦੱਸੇ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਦੇ ਵਿੱਚ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਇੱਕ ਜੂਨ ਤੋਂ ਜਾਰੀ ਸੀ ਅਤੇ ਅੱਜ ਤਿੰਨ ਪ੍ਰਦਰਸ਼ਨਕਾਰੀ ਅਧਿਆਪਕ ਵਾਟਰ ਵਰਕਸ ਦੀ ਟੈਂਕੀ ਤੇ ਚੜ ਗਏ। ਡਿਪਟੀ ਸਿੱਖਿਆ ਅਫਸਰ ਪਰਮਜੀਤ ਸਿੰਘ ਨੇ ਮੀਟਿੰਗ ਤੋਂ ਬਾਅਦ ਅਧਿਆਪਕਾਂ ਨੂੰ ਵਿਸ਼ਵਾਸ਼ ਦਿੱਤਾ ਕਿ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਤੁਰੰਤ ਡਿਊਟੀ ਤੇ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਉਹ ਆਪਣਾ ਧਰਨਾ ਖਤਮ ਕਰਕੇ ਡਿਊਟੀ ਤੇ ਆਪਣੀ ਹਾਜ਼ਰੀ ਪਾ ਸਕਦੇ ਨੇ ਜਿਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਕੇ ਸਕੂਲ ਦੇ ਵਿੱਚ ਹਾਜ਼ਰੀ ਪਾ ਲਈ ਹੈ ਉਧਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਨੂੰ ਸਕੂਲ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵੱਸ ਅੱਜ ਵਾਟਰ ਵਰਕਸ ਦੀ ਟੈਂਕੀ ਤੇ ਚੜਨਾ ਪਿਆ ਪਰ ਕਿਸਾਨ ਯੂਨੀਅਨ ਦੀ ਹਮਾਇਤ ਅਤੇ ਹੋਰ ਲੋਕਾਂ ਦੀ ਹਮਾਇਤ ਦੇ ਚਲਦਿਆਂ ਉਹਨਾਂ ਦੇਸ਼ ਸੰਘਰਸ਼ ਨੂੰ ਬੂਰ ਪਿਆ ਹੈ ਜਿਸ ਦੇ ਚਲਦਿਆਂ ਵਿਭਾਗ ਵੱਲੋਂ ਉਹਨਾਂ ਨੂੰ ਡਿਊਟੀ ਤੇ ਤੁਰੰਤ ਹਾਜ਼ਰੀ ਪਾਉਣ ਦੇ ਆਦੇਸ਼ ਦੇ ਦਿੱਤੇ ਹਨ ਅਤੇ ਉਹਨਾਂ ਵੱਲੋਂ ਆਪਣਾ ਧਰਨਾ ਸਮਾਪਤ ਕਰ ਲਿਆ ਗਿਆ ਹੈ।
ਬਾਈਟ ਪਰਮਜੀਤ ਸਿੰਘ ਡਿਪਟੀ ਜਿਲਾ ਸਿੱਖਿਆ ਅਫਸਰ
ਬਾਈਟ ਅਮਨਦੀਪ ਕੌਰ
ਬਾਈਟ ਵੀਰਪਾਲ ਕੌਰ
0
Share
Report
Sundar Nagar, Himachal Pradesh:
लोकेशन मंडी :
स्लग :
मंडी में पत्थर का कहर, मंडी-कुल्लू हाईवे डयोड में बंद, लोगों के पीछे लुढ़का पहाड़ी पत्थर
डर के साये में फंसे मुसाफिर, दोनों तरफ लंबा जाम, लगातार गिर रहा मलबा और पत्थर
एंकर : मंडी-कुल्लू राष्ट्रीय राजमार्ग पर शुक्रवार सुबह उस समय अफरा-तफरी मच गई जब पंडोह के समीप डयोड क्षेत्र में पहाड़ी से अचानक एक बड़ा पत्थर गिरा और सड़क पर मौजूद लोगों की ओर तेजी से लुढ़कता चला आया। लोगों ने जान बचाने के लिए दौड़ लगाई और कुछ ही पलों में घटनास्थल पर दहशत का माहौल बन गया। स्थानीय लोगों के अनुसार, सुबह से ही पहाड़ी से रुक-रुक कर पत्थर और मलबा गिर रहा था, लेकिन अचानक हुए भारी भूस्खलन ने स्थिति को और गंभीर बना दिया। देखते ही देखते पूरी सड़क मलबे से पट गई, जिससे राष्ट्रीय राजमार्ग पूरी तरह से बंद हो गया। भूस्खलन के कारण हाईवे के दोनों ओर वाहनों की लंबी कतारें लग गई हैं। गर्मी और असुरक्षा के बीच लोग असहाय होकर अपने वाहन छोड़ सुरक्षित स्थानों की तलाश में लग गए हैं। कुछ परिवार बच्चों और बुजुर्गों के साथ खुले में फंसे हैं। वहीं, प्रशासन और एनएचएआई की टीमें मौके पर पहुंचकर मार्ग को बहाल करने के प्रयास में जुट गई हैं, लेकिन पहाड़ी से लगातार गिर रहे मलबे और पत्थरों के कारण राहत कार्य में भारी दिक्कतें आ रही हैं।
......
नौ मील और औट में वाहनों को रोका गया, चौकी इंचार्ज मौके पर मौजूद
पंडोह चौकी इंचार्ज एएसआई अनिल कटोच ने बताया कि स्थिति पर लगातार नजर रखी जा रही है। सुरक्षा को ध्यान में रखते हुए वाहनों को नौ मील और औट क्षेत्र में रोक दिया गया है। उन्होंने कहा कि जब तक पहाड़ी से पत्थर गिरने का सिलसिला बंद नहीं होता है तब तक मार्ग बहाल करना जोखिम भरा है।
0
Share
Report
DMC, Chandigarh:
ਵੀਡੀਓ ਵਾਇਰਲ ਹੋਣ ਤੋਂ ਬਾਅਦ ਬ੍ਰਹਮ ਸ਼ੰਕਰ ਜਿੰਪਾ ਆਏ ਮੀਡੀਆ ਸਾਹਮਣੇ
ਪੁਲਿਸ ਵੱਲੋਂ ਈ ਰਿਕਸ਼ਾ ਵਾਲਿਆਂ ਦੇ ਕੱਟੇ ਜਾ ਰਹੇ ਸੀ ਚਲਾਨ
ਈ ਰਿਕਸ਼ਾ ਦੇ ਪ੍ਰਧਾਨ ਨੇ ਮੇਰੇ ਨਾਲ ਕੀਤੀ ਸੀ ਮੁਲਾਕਾਤ ਉਸ ਤੋਂ ਬਾਅਦ ਟਰੈਫਿਕ ਪੁਲਿਸ ਨਾਲ ਕਰਵਾਈ ਸੀ ਮੁਲਾਕਾਤ
ਦੋਨੋਂ ਧਿਰਾਂ ਨੂੰ ਸਹਿਮਤ ਕਰਨ ਲਈ ਬੁਲਾਈ ਗਈ ਸੀ ਮੀਟਿੰਗ
ਗਰੀਬ ਬੰਦੇ ਵੱਡੇ ਚਲਾਨ ਨਹੀਂ ਭਰ ਸਕਦੇ ਇਸੇ ਕਰਕੇ ਉਹਨਾਂ ਨਾਲ ਕਰਵਾਈ ਸੀ ਮੀਟਿੰਗ
ਬ੍ਰਹਮ ਸ਼ੰਕਰ ਜਿੰਪਾ ਸਾਬਕਾ ਕੈਬਨਟ ਮੰਤਰੀ ਪੰਜਾਬ
0
Share
Report
Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर से पूर्व विधायक बंबर ठाकुर व एएसपी के बीच धक्का मुक्की मामले में पूर्व विधायक के खिलाफ एएसपी ने करवाई एफ़आईआर, रोष रैली व धरना की परमिशन ना लेने व डयूटी पर तैनात पुलिस अधिकारी के साथ बतमीजी को लेकर विभिन्न धाराओं में एफआईआर हुई दर्ज, उपायुक्त बिलासपुर का कहना प्रशासन की बिना अनुमति रैली व धरना करने पर होगी कार्यवाही तो पूर्व विधायक बंबर ठाकुर ने कहा न्यायालय में रखेंगे अपना पक्ष.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर से पूर्व विधायक व कांग्रेस नेता बंबर ठाकुर व एएसपी शिव चौधरी के बीच हुई धक्का मुक्की मामले में पूर्व विधायक के खिलाफ एफआईआर दर्ज हो गयी है. गौरतलब है कि 2 जुलाई को पूर्व विधायक बंबर ठाकुर ने उनपर जानलेवा हमले की आंशका जताने व उसपर कोई कार्यवाही ना होने को लेकर अपने समर्थकों के साथ उपायुक्त कार्यालय तक रोष रैली निकाली थी, जिस दौरान कार्यालय के गेट से डायवर्सन को लेकर पूर्व विधायक व एएसपी के बीच झड़प व धक्का मुक्की हो गयी और इसका वीडियो सोशल मीडिया पर जमकर वायरल हो गया. वहीं एएसपी बिलासपुर शिव चौधरी ने उनके साथ पूर्व विधायक द्वारा धक्का मुक्की करने के खिलाफ सदर थाने में एफआईआर दर्ज करवाई है. वहीं यह एफआईआर BNS सेक्शन 126(2), 132, 352, 351(2), 115(2) सहित एचपी पुलिस एक्ट 109/115 में मामला दर्ज किया गया है. वहीं यह एफआईआर बिना पुलिस अनुमति के धरना व रैली आयोजित करना व वर्दी में तैनात पुलिस अधिकारी के साथ बतमीजी व धक्का मुक्की करना है. वहीं इस संदर्भ में पूर्व विधायक बंबर ठाकुर का कहना है कि उनके खिलाफ की गई एफआईआर को लेकर वह कानूनी कार्यवाही अमल में लाएंगे और न्यायालय के समक्ष अपना पक्ष रखेंगे. वहीं बंबर ठाकुर ने कहा कि रोष रैली का आयोजन वह शांतिपूर्ण तरीके से कर रहे थे और रैली के दौरान प्रशासनिक अधिकारियों ने उन्हें बताया कि केंद्रीय मंत्री जगत प्रकाश नड्डा का काफिया आने वाला है मगर जब जगत प्रकाश नड्डा अपने तय कार्यक्रम के तहत सर्किट हाउस पहुंच गए तो उन्हें उपायुक्त कार्यालय के ऊपरी मुख्य प्रवेश तक जाने से क्यों रोका गया वह उन्हें समझ नहीं आया फिर भी जो घटना हुई है उसको लेकर वह न्यायालय में अपना पक्ष रखेंगे और पुलिस की वर्दी की वह पूरी इज्जत करते हैं और उनकी कोई व्यक्तिगत लड़ाई किसी अधिकारी के साथ नहीं है. वहीं उपायुक्त बिलासपुर राहुल कुमार ने कहा कि बिलासपुर जिला में किसी भी संगठन व राजनीतिक दल द्वारा धरना प्रदर्शन व रैली के आयोजन से पूर्व जिला प्रशासन की अनुमति लेना अनिवार्य होगा और जो कोई इसका उलंघन करेगा उसके खिलाफ सख्त कार्यवाही अमल में लायी जाएगी. बात दें कि पूर्व विधायक व एएसपी के बीच हुई धक्का मुक्की मामले को लेकर कांग्रेस कार्यकर्ताओं द्वारा पूर्व विधायक के पक्ष में वीरवार शाम को कैंडल मार्च भी निकाला गया था और पूरे मामले की जांच की अपील भी की गई थी.
बाइट- बंबर ठाकुर, पूर्व विधायक बिलासपुर.
राहुल कुमार, उपायुक्त बिलासपुर.
0
Share
Report
Moga, Punjab:
ਮੋਗਾ ਤੇ ਕੋਟ ਇਸੇ ਖਾਂ ਸਥਿਤ ਨਿਜੀ ਹਸਪਤਾਲ ਦੇ ਡਾਕਟਰ ਨੂੰ ਦਿਨ ਦਿਹਾੜੇ ਮਾਰੀਆਂ ਅਣਪਛਾਤਿਆਂ ਨੇ ਗੋਲੀਆਂ , ਜ਼ਖਮੀ ਡਾਕਟਰ ਅਨਿਲਜੀਤ ਕੁਮਾਰ ਕੰਬੋਜ ਨੂੰ ਲਿਆਂਦਾ ਗਿਆ ਨਿਜੀ ਹਸਪਤਾਲ , ਹਾਲਤ ਗੰਭੀਰ ।
0
Share
Report
Kot Kapura, Punjab:
ਕੋਟਕਪੂਰਾ ਦੇ ਵਾਰਡ ਨੰਬਰ ਦੋ ਦੇ ਆਨੰਦ ਨਗਰ ਇਲਾਕੇ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਅਤੇ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮਾਨਸੂਨ ਦੇ ਸੀਜ਼ਨ ਵਿੱਚ ਇਸ ਇਲਾਕੇ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ ਜਿਸ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਆਨੰਦ ਨਗਰ ਇਲਾਕੇ ਵਿੱਚ ਪਿਛਲੇ ਨੌ ਸਾਲਾਂ ਤੋਂ ਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਚੱਲ ਰਹੀ ਹੈ ਅਤੇ ਸਮੇਂ ਸਮੇਂ ਤੇ ਮੁਹੱਲਾ ਨਿਵਾਸੀਆਂ ਵੱਲੋਂ ਧਰਨੇ ਪ੍ਰਦਰਸ਼ਨ ਕਰਕੇ ਵੀ ਆਪਣੀ ਇਸ ਮੰਗ ਨੂੰ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਚੁੱਕਿਆ ਹੈ। ਲੇਕਿਨ ਇਸ ਨੂੰ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਜਾ ਰਿਹਾ। ਇੱਕ ਵਾਰ ਫਿਰ ਇਸ ਇਲਾਕੇ ਵਿੱਚ ਸੀਵਰੇਜ ਜਾਮ ਹੋ ਚੁੱਕਿਆ ਹੈ ਅਤੇ ਨਾਲੀਆਂ ਦਾ ਪਾਣੀ ਗਲੀਆਂ ਵਿੱਚ ਖੜਾ ਹੈ। ਮਾਨਸੂਨ ਦਾ ਸੀਜਨ ਚੱਲ ਰਿਹਾ ਹੈ ਅਤੇ ਬਰਸਾਤ ਦੇ ਦੌਰਾਨ ਇੱਥੇ ਹਾਲਾਤ ਹੋਰ ਜਿਆਦਾ ਵਿਗੜ ਜਾਂਦੇ ਹਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਜਾਂ ਚੁੱਕੀ ਹੈ, ਉਹ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ ਲੇਕਿਨ ਉਨਾਂ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ। ਉਨ੍ਹਾ ਕਿਹਾ ਕਿ ਗੰਦਾ ਪਾਣੀ ਖੜਾ ਹੋਣ ਦੇ ਕਾਰਨ ਉਨਾਂ ਦਾ ਲੰਘਣਾ ਟੱਪਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਅਤੇ ਬਰਸਾਤ ਦੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜ ਜਾਣਗੇ। ਗੰਦੇ ਪਾਣੀ ਦੇ ਕਾਰਨ ਮੁਹੱਲੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋ ਚੁੱਕਿਆ ਹੈ। ਉਹਨਾਂ ਪ੍ਰਸ਼ਾਸਨ ਤੋਂ ਇਸ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।
ਬਾਈਟ ਰਾਜਿੰਦਰ ਸਰਾਂ ਰਿਟਾਇਰ ਤਹਿਸੀਲਦਾਰ
ਬਾਈਟ ਅਮਰ ਸਿੰਘ
ਬਾਈਟ ਮਨਜੀਤ ਸਿੰਘ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Moga, Punjab:
ਮੋਗਾ ਤੇ ਸਿਵਿਲ ਹਸਪਤਾਲ ਵਿੱਚ ਚਾਰ ਬੈਡਾਂ ਦਾ ਡੇਂਗੂ ਵਾਰਡ ਸਥਾਪਿਤ।
ਮੋਗਾ ਚ ਹੁਣ ਤੱਕ ਸੱਤ ਡੇਂਗੂ ਦੇ ਕੇਸ ਆਏ ਸਾਹਮਣੇ ।
ਸਿਵਿਲ ਹਸਪਤਾਲ ਮੋਗਾ ਵਿੱਚ ਕਿੰਗ ਨੂੰ ਲੈ ਕੇ ਕੀਤੇ ਗਏ ਪੁਖਤਾ ਪ੍ਰਬੰਧ ।
ਸਿਹਤ ਵਿਭਾਗ ਵੱਲੋਂ ਲਗਾਤਾਰ ਹਰ ਸ਼ੁਕਰਵਾਰ ਮਹੱਲਿਆਂ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ।
0
Share
Report
Moga, Punjab:
ਮੋਗਾ ਤੇ ਪਿੰਡ ਬੁੱਗੀਪੁਰਾ ਵਿਖੇ ਸਰਪੰਚ ਅਤੇ ਪਿੰਡ ਦੀ ਪੰਚਾਇਤ ਨੇ ਬੁਲਾਈ ਗ੍ਰਾਮ ਸਭਾ ।
ਕਈ ਅਹਿਮ ਮਤਿਆਂ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪੰਚਾਇਤ ਨੇ ਦਿੱਤੀ ਹਰੀ ਝੰਡੀ ।
ਪਿੰਡ ਵਿੱਚ ਜਿਸ ਵਿਅਕਤੀ ਕੋਲ ਪੰਚਾਇਤੀ ਜਮੀਨ ਠੇਕੇ ਤੇ ਹੈ ਉਹ ਪਰਾਲੀ ਨੂੰ ਅੱਗ ਨਾ ਲਾਵੇ, ਜੇਕਰ ਉਹ ਪਰਾਲੀ ਨੂੰ ਅੱਗ ਲਾਵੇ ਤਾਂ ਉਸਨੂੰ ਕਰ ਦਿੱਤਾ ਜਾਵੇਗਾ ਬਲੈਕ ਲਿਸਟ ਅਤੇ ਕਦੇ ਵੀ ਨਹੀਂ ਮਿਲੇਗੀ ਉਸਨੂੰ ਪੰਚਾਇਤੀ ਜਮੀਨ ਠੇਕੇ ਤੇ ।
ਇਸ ਹਫਤੇ ਤੋਂ ਪਿੰਡ ਵਿੱਚ ਬੇਵਜਹਾ ਪਾਣੀ ਖਰਾਬ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ, ਵਾਟਰ ਸਪਲਾਈ ਡਿਪਾਰਟਮੈਂਟ ਪਿੰਡ ਵਿੱਚ ਕਰੇਗਾ ਚੈਕਿੰਗ ।
ਪਿੰਡ ਦੇ ਕਈ ਨੌਜਵਾਨ ਦਾਖਲ ਹਨ ਨਸ਼ਾ ਛੜਾਓ ਕੇਂਦਰ ਵਿੱਚ ਜਦ ਉਹ ਨਸ਼ਾ ਛੱਡ ਕੇ ਵਾਪਸ ਪਿੰਡ ਆਉਣਗੇ ਤਾਂ ਉਹਨਾਂ ਨੂੰ ਲਵਾਇਆ ਜਾਵੇਗਾ ਨੌਕਰੀਆਂ ਤੇ ਜਾਂ ਪੰਚਾਇਤ ਉਹਨਾਂ ਨੂੰ ਆਪਣਾ ਕੰਮ ਖੋਲਣ ਲਈ ਦੇਵੇਗੀ ਸਹਿਯੋਗ ।
ਪਿੰਡ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਆਉਣ ਜਾਣ ਲਈ ਪੰਚਾਇਤ ਵੱਲੋਂ ਦੋ ਰਿਕਸ਼ੇ (ਬੱਗੀ ਰਿਕਸ਼ਾ) ਲਗਾਏ ਗਏ ਹਨ ਜੋ ਬੱਚਿਆਂ ਨੂੰ ਨਿਸ਼ੂਲਕ ਸਕੂਲ ਲੈ ਕੇ ਅਤੇ ਛੱਡ ਕੇ ਆਇਆ ਕਰਨਗੇ ।
0
Share
Report
Jagraon, Punjab:
ਐਂਕਰ -- ਰਾਏਕੋਟ ਹਲਕੇ ਵਿੱਚ ਕਿਸੇ ਤਰਾਂ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਕਰਕੇ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਖੁਦ ਫੜ ਕੇ ਵਿਜੀਲੈਂਸ ਦੇ ਹਵਾਲੇ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਏਕੋਟ ਦੇ ਵਿਧਾ ਗਵਇਕ ਹਾਕਮ ਸਿੰਘ ਠੇਕੇਦਾਰ ਤੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਗੂਆਂ ਨੇ ਵਿਜੀਲੈਂਸ ਕੋਲੋ ਰਾਏਕੋਟ ਦੇ SDM ਨੂੰ ਵੀ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਹੋਏ ਵੱਖ ਵੱਖ ਆਗੂਆਂ ਨੇ ਕਿਹਾਕਿ ਬੀਤੇ ਦਿਨੀਂ ਰਾਏਕੋਟ ਦੇ SDM ਦਫ਼ਤਰ ਦੇ ਸਟੇਨੋ ਦੀ ਅਲਮਾਰੀ ਵਿੱਚੋ ਵਿਧਾਇਕ ਦੇ PA ਨੇ ਵਿਜੀਲੈਂਸ ਨੂੰ ਬੁਲਾ ਕੇ 24 ਲੱਖ 60 ਹਜ਼ਾਰ ਰੁਪਏ ਰਿਸ਼ਵਤ ਦੇ ਬਰਾਮਦ ਕਰਵਾਏ ਸਨ ਤੇ ਸਟੇਨੋ ਦੁਆਰਾ ਇਸ ਮਾਮਲੇ ਵਿੱਚ SDM ਰਾਏਕੋਟ ਗੁਰਬੀਰ ਸਿੰਘ ਕੋਹਲੀ ਦਾ ਨਾਮ ਵੀ ਲੈਂ ਦਿੱਤਾ ਗਿਆ ਸੀ। ਪਰ ਅਜੇ ਤੱਕ ਵਿਜੀਲੈਂਸ ਵਲੋਂ SDM ਦੀ ਗਿਰਫਤਾਰੀ ਨਹੀਂ ਕੀਤੀ ਗਈ।
ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ਵਿੱਚ SDM ਗੁਰਬੀਰ ਸਿੰਘ ਕੋਹਲੀ ਦੀ ਗਿਰਫਤਾਰੀ ਕੀਤੀ ਜਾਵੇ ਤਾਂ ਜੌ ਲੋਕਾਂ ਵਿਚ ਭ੍ਰਿਸ਼ਟਾਚਾਰ ਕਰਨ ਵਲਿਆਂ ਖ਼ਿਲਾਫ਼ ਸਰਕਾਰ ਦੁਆਰਾ ਕੀਤੀ ਜਾਂਦੀ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਬਣਿਆ ਰਹਿ ਸਕੇ।
ਬਾਈਟ -- ਵਿਧਾਇਕ ਹਾਕਮ ਸਿੰਘ ਠੇਕੇਦਾਰ
ਬਾਈਟ -- ਵੱਖ ਵੱਖ ਆਗੂ ਆਮ ਆਦਮੀ ਪਾਰਟੀ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report