Back
दिल्ली गुरुद्वारा कमेटी ने अकाल तख़्त साहिब के जथेदार के खिलाफ निष्कासन की मांग
AZAbhinva zeepunjabi
Feb 10, 2026 05:32:35
Noida, Uttar Pradesh
ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਪੰਥ ਤੋਂ ਛੇਕਿਆ ਜਾਵੇ: ਦਿੱਲੀ ਗੁਰਦੁਆਰਾ ਕਮੇਟੀ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦੇ ਮਾਮਲੇ ਵਿਚ ਬਾਕੀ ਦੋਸ਼ੀਆਂ ਖਿਲਾਫ ਵੀ ਸਖ਼ਤ ਕਾਰਵਾਈ ਹੋਵੇ
ਨਵੀਂ ਦਿੱਲੀ, 7 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਤੁਰੰਤ ਸਿੱਖ ਪੰਥ ਵਿਚੋਂ ਛੇਕਿਆ ਜਾਵੇ。
ਅਜਿਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਹਰਵਿੰਦਰ ਸਿੰਘ ਸਰਨਾ ਨੇ ਨਾ ਸਿਰਫ ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਨੂੰ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇੰਦਰਾ ਗਾਂਧੀ ਵੱਲੋਂ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਵਿਚ ਕਲੀਨ ਚਿੱਟ ਦਿੱਤੀ ਹੈ ਬਲਕਿ ਇਹ ਵੀ ਆਖ ਦਿਤਾ ਹੈ ਕਿ ਇਹ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ’ਇਮਾਰਤ’ ’ਤੇ ਕੀਤਾ ਗਿਆ ਸੀ ਜੋ ਕਿਸੇ ਵੀ ਤਰੀਕੇ ਗੁਨਾਹ ਨਹੀਂ ਹੈ।
ਉਹਨਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸਿੱਖੀ ਦੀ ਆਸਥਾ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਇਸ ਪਾਵਨ ਪਵਿੱਤਰ ਅਸਥਾਨ ਨੂੰ ਇਕ ’ਇਮਾਰਤ’ ਕਰਾਰ ਦੇਣਾ ਸਰਦਾਰ ਹਰਵਿੰਦਰ ਸਿੰਘ ਸਰਨਾ ਦਾ ਬਹੁਤ ਵੱਡਾ ਗੁਨਾਹ ਹੈ。
ਉਹਨਾਂ ਕਿਹਾ ਕਿ ਉਹ ਇਹ ਭੁੱਲ ਗਏ ਹਨ ਕਿ ਕਿਵੇਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ 1984 ਦੇ ਕਤਲੇਆਮ ਦੌਰਾਨ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਰਹੇ ਅਤੇ ਰਾਜੀਵ ਗਾਂਧੀ ਇਸ ਕਤਲੇਆਮ ਨੂੰ ਵਾਜਬ ਠਹਿਰਾਉਂਦੇ ਰਹੇ। ਉਹਨਾਂ ਕਿਹਾ ਕਿ ਹੁਣ ਰਾਜੀਵ ਗਾਂਧੀ ਤੋਂ ਬਾਅਦ ਹਰਵਿੰਦਰ ਸਰਨਾ ਨੇ ਸਮੁੱਚੇ ਗਾਂਧੀ ਪਰਿਵਾਰ ਨੂੰ ਨਾ ਸਿਰਫ ਕਲੀਨ ਚਿੱਟ ਦਿੱਤੀ ਹੈ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਵੀ ਬਦਜ਼ੁਬਾਨੀ ਕੀਤੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowFeb 10, 2026 07:00:330
Report
RBRohit Bansal
FollowFeb 10, 2026 06:50:310
Report
KPKomlata Punjabi
FollowFeb 10, 2026 06:47:490
Report
ADAnkush Dhobal
FollowFeb 10, 2026 06:47:240
Report
ASAvtar Singh
FollowFeb 10, 2026 06:31:140
Report
KSKapil sharma
FollowFeb 10, 2026 06:24:390
Report
TBTarsem Bhardwaj
FollowFeb 10, 2026 05:18:420
Report
KDKuldeep Dhaliwal
FollowFeb 10, 2026 05:18:170
Report
BSBhushan Sharma
FollowFeb 10, 2026 05:17:480
Report
AZAbhinva zeepunjabi
FollowFeb 10, 2026 04:45:100
Report
66
Report
BSBHARAT SHARMA
FollowFeb 10, 2026 04:31:280
Report
VKVarun Kaushal
FollowFeb 10, 2026 04:01:500
Report
RBRohit Bansal
FollowFeb 10, 2026 03:46:09Chandigarh, Chandigarh:Conducted a surprise visit to the School of Eminence, Bhadsan (District Patiala) and reviewed the ongoing development works in the school.
0
Report