Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
18 साल पुराने मोगा पासपोर्ट घोटाले में अदालत ने सजा की अपील खारिज की
KSKapil sharma
Feb 10, 2026 06:24:39
Noida, Uttar Pradesh
ਕਰੀਬ 18 ਸਾਲ ਪੁਰਾਣੇ ਬਹੁ ਚਰਚਿਤ ਮੋਗਾ ਪਾਸਪੋਰਟ ਸਕੈਂਡਲ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਸਜ਼ਾ ਖਿਲਾਫ ਪਾਈ ਅਪੀਲ ਕੀਤੀ ਰੱਦ । ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਸਥਾਨਕ ਦੋ ਟਰੈਵਲ ਏਜੰਟਾਂ ਦੀ ਸਜ਼ਾ ਖਿਲਾਫ ਅਪੀਲ ਹੋਈ ਰੱਦ । ਓਥੇ ਹੀ ਚੰਡੀਗੜ੍ਹ ਦੇ ਕਰੀਬ 13 ਟਰੈਵਲ ਏਜੰਸੀ ਸੰਚਾਲਕਾਂ ਨੂੰ ਰਾਹਤ । ਜਾਅਲੀ ਦਸਤਾਵੇਜਾਂ ਤੇ ਬਣੇ ਸਨ 395 ਪਾਸਪੋਰਟ । ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਦੇ ਤਤਕਾਲੀ ਸੁਪਰਡੈਂਟ ਦੀਦਾਰ ਸਿੰਘ, ਪੋਸਟਮੈਨ ਰਣਜੀਤ ਸਿੰਘ , ਸਥਾਨਕ ਸਿਵਲ ਸਰਜਨ ਦਫਤਰ ਦੇ ਜਨਮ ਮੌਤ ਸ਼ਾਖਾ ਦੇ ਤਤਕਾਲੀ ਕਲਰਕ ਬਲਵਿੰਦਰ ਸਿੰਘ ਵੱਲੋਂ ਸਜ਼ਾ ਖਿਲਾਫ ਦਾਇਰ ਅਪੀਲ ਉੱਤੇ ਅਗਲੀ ਸੁਣਵਾਈ 16 ਫਰਵਰੀ ਨੂੰ। ਦੱਸ ਦਈਏ ਕਿ ਸਥਾਨਕ ਤਤਕਾਲੀ ਚੀਫ ਜੁਡੀਸ਼ਅਲ ਮਜਿਸਟਰੇਟ ਡਿਪਟੀ ਗੁਪਤਾ ਦੀ ਅਦਾਲਤ ਨੇ 21 ਫਰਵਰੀ 2018 ਨੂੰ ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਮਹਿਲਾ ਏਜੰਟ ਸਣੇ ਕਰੀਬ 14 ਟਰੈਵਲ ਏਜੰਸੀ ਸੰਚਾਲਕਾਂ ,ਪੁਲਿਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫਤਰ ਦੇ ਸੁਪਰਡੈਂਟ , ਸਥਾਨਕ ਜਨਮ ਮੌਤ ਸ਼ਾਖਾ ਕਲਰਕ ਅਤੇ ਪੋਸਟਮੈਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਲਗਾਇਆ ਸੀ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAMAN KHOSLA
Feb 10, 2026 08:04:55
Hoshiarpur, Punjab:9 चोरी के मोटरसाइकल समेत चोर काबू. चोरों का एक अन्य साथी फरार. होशियारपुर मुकेरियां पुलिस ने मोटरसाइकल चोर गिरोह को पकड़ने में सफलता हासिल की है. पुलिस ने चोरों को 9 चोरी किए मोटरसाइकल समेत 2 चोरों को पकड़ा है जबकि एक और साथी फरार चल रहा है. जानकारी देते हुए मुकेरियां के डीएसपी कुलविंदर सिंह विर्क ने बताया कि पकड़े गये तीनों आरोपी गुरदासपुर जिले से संबंधित है. हमे सूचना मिली थी कि यह तीनों चोर मुकेरियां के आसपास के इलाकों से मोटरसाइकल चोरी करते है . पकड़े गए आरोपी बली राम पुत्र साहेब सिंह, मनप्रीत सिंह पुत्र कृपाल सिंह जोकि गुरदासपुर के गांव मौजपुर से संबंधित है. पकड़े गए इन चोरों का एक अन्य साथी अभी फरार चल रहा है जिसे जल्द पकड़ लिया जाये. पकड़े गए चोरों की निशानदेही पर पुलिस ने अलग अलग जगहों से कुल 9 मोटरसाइकल बरामद कर लिये हैं.
0
comment0
Report
BSBHARAT SHARMA
Feb 10, 2026 07:55:45
Amritsar, Punjab:ਮਹਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦਾ 180ਵਾਂ ਸ਼ਹੀਦੀ ਦਿਹਾੜਾ ਰਾਜ ਪੱਧਰ ’ਤੇ ਮਨਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਦੀ ਕੜੀ ਆਲੋਚਨਾ ਕੀਤੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਅੰਗਰੇਜ਼–ਸਿੱਖ ਯੁੱਧ ਵਿੱਚ ਸ਼ਹੀਦ ਸ਼ਾਮ ਸਿੰਘ ਦਾ ਯੋਗਦਾਨ ਇਤਿਹਾਸਕ: ਹਰਭਜਨ ਸਿੰਘ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਸ਼ਹੀਦੀ ਦਿਹਾੜੇ ਨੂੰ ਗਜ਼ਟ ਵਿੱਚ ਸਥਾਈ ਤੌਰ ’ਤੇ ਦਰਜ ਕਰਨ ਦੀ ਮੰਗ ਪ੍ਰਸ਼ਾਸਨ ਅਤੇ ਸਮਾਜ ਨੇ ਮਿਲ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਨਮਨ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 180ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ ਅੱਜ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਸ਼ਾਨਦਾਰ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਹਾਜ਼ਰ ਹੋਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਮਨ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਸਮਾਗਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਅੰਗਰੇਜ਼–ਸਿੱਖ ਯੁੱਧ ਦੇ ਮਹਾਨ ਯੋਧੇ ਸਨ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰ ਫੌਜ ਦੇ ਪ੍ਰਮੁੱਖ ਸੈਨਿਕਾਂ ਵਿੱਚੋਂ ਇੱਕ ਸਨ। ਸਿੱਖ ਧਰਮ ਦੀ ਰੱਖਿਆ ਅਤੇ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਬਹਾਦਰੀ ਨਾਲ ਯੁੱਧ ਲੜੇ ਅਤੇ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਦਾ ਯੋਗਦਾਨ ਸਿੱਖ ਇਤਿਹਾਸ ਵਿੱਚ ਸਦਾ ਅਮਰ ਰਹੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਦੀ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਪਰਿਵਾਰਾਂ ਵਿੱਚੋਂ ਨਿਕਲ ਕੇ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ਤੱਕ ਪਹੁੰਚਣ ਵਾਲੇ ਨੌਜਵਾਨਾਂ ’ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਸ ਮਾਮਲੇ ਵਿੱਚ ਕਾਨੂੰਨ ਆਪਣੇ ਨਿਯਮਾਂ ਅਨੁਸਾਰ ਕਾਰਵਾਈ ਕਰੇਗਾ ਅਤੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ。 ਸਮਾਗਮ ਦੌਰਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਸਾਲ ਇਹ ਸ਼ਹੀਦੀ ਦਿਹਾੜਾ ਰਾਜ ਪੱਧਰ ’ਤੇ ਮਨਾਇਆ ਜਾਂਦਾ ਹੈ, ਪਰ ਟਰੱਸਟ ਦੀ ਮੁੱਖ ਮੰਗ ਹੈ ਕਿ ਇਸ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਰਕਾਰ ਵੱਲੋਂ ਗਜ਼ਟ ਵਿੱਚ ਨੋਟੀਫਾਈ ਕਰਕੇ ਸਥਾਈ ਤੌਰ ’ਤੇ ਦਰਜ ਕੀਤਾ ਜਾਵੇ, ਤਾਂ ਜੋ ਹਰ ਸਾਲ ਸਰਕਾਰ ਅੱਗੇ ਵੱਖਰੇ ਤੌਰ ’ਤੇ ਬੇਨਤੀ ਨਾ ਕਰਨੀ ਪਵੇ。 ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ, ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਸਕਣ。 ਉੱਥੇ ਹੀ ਕਰਨਲ ਹਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਸਿਰਫ਼ ਉਨ੍ਹਾਂ ਦੇ ਪਰਿਵਾਰ ਹੀ ਨਹੀਂ, ਸਗੋਂ ਪੂਰੇ ਸਮਾਜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਵੀਂ ਪੀੜ੍ਹੀ ਨੂੰ ਦੇਸ਼ਭਗਤੀ ਅਤੇ ਬਲਿਦਾਨ ਦੀ ਪ੍ਰੇਰਣਾ ਦਿੰਦੇ ਹਨ。
0
comment0
Report
VSVARUN SHARMA
Feb 10, 2026 07:48:58
Mansurwal Dona, Punjab:ਸੁਲਤਾਨਪੁਰ ਲੋਧੀ – ਇਤਿਹਾਸਕ ਸ਼ਹਿਰ, ਧਾਰਮਿਕ ਧਰੋਹਰ, ਪਰ ਲੋਕਾਂ ਦੀ ਜ਼ਿੰਦਗੀ ਤਰਸਯੋਗ ਰਫਤਾਰ ਦੀ ਉਡੀਕ ਵਿੱਚ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦਾ ਵਿਕਾਸ ਸਾਲਾਂ ਤੋਂ ਟੱਟੀਆਂ ਸੜਕਾਂ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ: ਸੁਣਨ ਵਾਲਾ ਕੋਈ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਸੁਸਤ: ਰੱਬ ਆਸਰੇ ਨਗਰੀ ਦਾ ਵਿਕਾਸ ਐਂਕਰ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲਾਂ ਤੋਂ ਵੱਧ ਸਮਾਂ ਬਿਤਾਇਆ ਸੀ, ਅੱਜ ਉਸੇ ਸ਼ਹਿਰ ਦੇ ਹਾਲਾਤ ਇੰਨੇ ਬਦਤਰ ਹਨ ਕਿ ਧਾਰਮਿਕ ਅਸਥਾਨਾਂ ਤੇ ਸੰਗਤਾਂ ਦੀ ਗਿਣਤੀ ਘੱਟ ਗਈ ਹੈ। ਅੱਜ ਇਸ ਸ਼ਹਿਰ ਦੀ ਹਕੀਕਤ ਲੋਕਾਂ ਲਈ ਸਿਰਫ ਦਰਦ ਅਤੇ ਨਿਰਾਸ਼ਾ ਦਾ ਕਾਰਨ ਬਣ ਗਈ ਹੈ। ਇਤਿਹਾਸਕ ਧਰੋਹਰਾਂ ਨਾਲ ਭਰਪੂਰ ਇਹ ਨਗਰੀ ਵਿਕਾਸ ਦੇ ਨਾਮ ‘ਸਮਾਰਟ ਸਿਟੀ’ ਦੇ ਝੂਠੇ ਵਾਅਦਾਂ ਵਿੱਚ ਫਸ ਗਈ ਹੈ। ਜਿੱਥੇ ਹੋ ਰਹੇ ਵਿਕਾਸ ਨੇ “ਮੱਧਮ” ਜਾਂ “ਮੱਠੇ” ਵਰਗੇ ਸ਼ਬਦਾਂ ਨੂੰ ਵੀ ਮਾਤ ਦੇ ਦਿੱਤੀ ਹੈ। ਇਸ ਸ਼ਹਿਰ ਵਿੱਚ ਕਈ ਸਾਲਾਂ ਤੋਂ ਟੁੱਟੀਆਂ ਸੜਕਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਵਿੱਚ ਧਕੇਲ ਰਹੀਆਂ ਹਨ। ਸੜਕਾਂ ਟੁੱਟੀਆ, ਟੋਏ ਪਾਣੀਆਂ ਨਾਲ ਭਰੇ, ਅਤੇ ਰਸਤੇ ਕਈ ਵਾਰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਸਮਾਰਟ ਸਿਟੀ ਦੇ ਨਾਂਜ ਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਨੇ ਇਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਜ਼ੋਖਮਾਂ ਵਿੱਚ ਪਾਇਆ ਹੋਇਆ ਹੈ। ਇਤਿਹਾਸਕ ਧਰੋਹਰਾਂ ਨਾਲ ਭਰਪੂਰ ਇਹ ਨਗਰੀ ਹੁਣ ਵਿਕਾਸ ਦੇ ਨਾਂਅ ਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਦੇ ਦਲਦਲ ਵਿੱਚ ਫਸ ਗਈ ਹੈ, ਜਿਸ ਵਿੱਚੋਂ ਨਿਕਲਣ ਦਾ ਜਵਾਬ ਨਾ ਤਾਂ ਸਰਕਾਰ ਕੋਲ ਹੈ, ਨਾ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ। ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਚੀਖਾਂ ਹੌਲੀ-ਹੌਲੀ ਦੱਬ ਰਹੀਆਂ ਹਨ, ਪਰ ਸੁਣਨ ਵਾਲਾ ਕੋਈ ਨਹੀਂ। ਲੋਕ ਮਜ਼ਬੂਰੀ ਵਿੱਚ ਇੱਥੇ ਜੀਣ ਲਈ ਮਜ਼ਬੂਰ ਹਨ। ਇਸ ਸ਼ਹਿਰ ਵਿੱਚ ਸਮਾਰਟ ਸਿਟੀ ਦੇ ਵੱਡੇ-ਵੱਡੇ ਐਲਾਨਾਂ ਕਾਗਜ਼ਾਂ ਤੱਕ ਸੀਮਿਤ ਰਹਿ ਗਏ। ਸਰਕਾਰੀ ਹਸਪਤਾਲ ਹੈ ਪਰ ਸਟਾਫ ਪੂਰਾ ਨਹੀਂ, ਥਾਣਾ ਹੈ ਪਰ ਚੋਰ ਬੇਖੌਫ਼ ਹਨ, ਕਾਨੂੰਨ ਹੈ ਪਰ ਲੋਕਾਂ ਵਿੱਚ ਡਰ ਨਹੀਂ। ਘੰਟਾ ਘਰ ਬਣਾ ਦਿੱਤਾ ਗਿਆ ਹੈ, ਪਰ ਘੜੀ ਲਗਾਉਣਾ ਭੁੱਲ ਗਏ। ਇਸ ਸ਼ਹਿਰ ਵਿੱਚ ਸਰਕਾਰੀ ਅਧਿਕਾਰੀ ਅਤੇ ਪ੍ਰਸ਼ਾਸਨਿਕ ਤੰਤਰ ਪੂਰੀ ਤਰ੍ਹਾਂ ਸੁਸਤ ਹੋਇਆ ਪਿਆ ਹੈ, ਜਿਹਨਾਂ ਦੀ ਜੁਆਬਦੇਹੀ ਕੋਈ ਨਹੀਂ ਹੈ। ਹੜ੍ਹਾਂ ਦੌਰਾਨ ਕੇਂਦਰ ਬਿੰਦੂ ਵਿੱਚ ਰਹੇ ਇਸ ਇਲਾਕੇ ਵਿੱਚ ਮੁੱਖ ਮੰਤਰੀ ਪੰਜਾਬ ਸਮੇਤ ਕਿੰਨੇ ਕੈਬਨਿਟ ਮੰਤਰੀ ਆਏ, ਪਰ ਸ਼ਹਿਰ ਦੇ ਹਲਾਤਾ ਤੇ ਸਾਰੇ ਚੁੱਪ ਰਹੇ। ਜਿਹੜੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਗੁਰੁ ਨਾਨਕ ਦੇਵ ਜੀ ਉਪਦੇਸ਼ਾਂ ਨੂੰ ਤਾਂ ਵੱਖ ਵੱਖ ਮੰਚਾਂ ਤੋਂ ਅਕਸਰ ਭਾਸ਼ਣਾਂ ਦਾ ਹਿੱਸਾ ਬਣਾ ਰਹੇ ਹਨ ਪਰ ਬਾਬੇ ਨਾਨਕ ਦੀ ਨਗਰੀ ਦੇ ਹਲਾਤ ਸਭ ਤੋਂ ਵਿਸਾਲੀ ਨਾਕਾਮੀ ਹੈ। ਭਾਵੇਂ ਕੇ ਸੁਲਤਾਨਪੁਰ ਲੋਧੀ – ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਧਰੋਹਰ ਨਾਲ ਭਰਪੂਰ – ਪਰ ਅੱਜ ਇਹ ਪਵਿੱਤਰ ਧਰਤੀ ਲੋਕਾਂ ਦੇ ਦਰਦ ਅਤੇ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹੈ। ਰੱਬ ਆਸਰੇ ਇਸ ਸ਼ਹਿਰ ਦੇ ਦੇ ਅਧਿਕਾਰੀ ਲੋਕਾਂ ਦੀ ਦੁੱਖ ਤੋਂ ਪੂਰੀ ਤਰ੍ਹਾ ਨਾਲ ਬੇਪਰਵਾਹ ਹਨ। ਇਹ ਸ਼ਹਿਰ ਲੋਕਾਂ ਲਈ ਦਿਲਦਹਲਾਉਣ ਵਾਲੀ ਹਕੀਕਤ ਬਣ ਚੁੱਕਾ ਹੈ। ਰੱਬ ਦੇ ਆਸਰੇ ਬੈਠੇ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੂਰੀ ਤਰ੍ਹਾਂ ਉਮੀਦ ਖਤਮ ਹੋ ਚੁੱਕੀ ਹੈ। *ਲੋਕਾਂ ਦੀਆਂ ਅੱਖਾਂ ਤੋਂ ਦਰਦ* ਲੋਕਾਂ ਦਾ ਕਹਿਣਾ ਹੈ ਕਿ “ਸੜਕਾਂ ਟੁੱਟੀਆਂ, ਪਾਣੀ ਨਾਲ ਭਰੇ ਟੋਏ ਹਨ, ਪਰ ਕੋਈ ਸੁਣਨ ਵਾਲਾ ਨਹੀਂ। ਸਾਡੀ ਨਗਰੀ ਬਾਬा ਨਾਨਕ ਦੀ ਹੈ, ਪਰ ਅਸਲ ਹਾਲਾਤ ਲੋਕਾਂ ਲਈ ਨਰਕ ਬਣ ਚੁੱਕੇ ਹਨ.” “ਮੁੱਖ ਮੰਤਰੀ ਵੱਖਰੇ-ਵੱਖਰੇ ਸਮੇਂ ਆਏ, ਪਰ ਸੱਚਾਈ ਦੇ ਸਾਹਮਣੇ ਕੋਈ ਕਾਰਵਾਈ ਨਹੀਂ। ਲੋਕਾਂ ਦੀ ਆਵਾਜ਼ ਸਿਰਫ਼ ਕਾਗਜ਼ਾਂ ਵਿੱਚ ਹੈ।” “ਸੁਲਤਾਨਪੁਰ ਲੋਧੀ ਦੇ ਲੋਕਾਂ ਨਾਲ ਵਿਕਾਸ ਦੇ ਨਾਂਅ ਤੇ ਜੋ ਧੋਖਾ ਕੀਤਾ ਗਿਆ ਹੈ, ਉਸਨੂੰ ਸੁਣਨ ਵਾਲਾ ਕੋਈ ਨਹੀਂ। ਇੱਥੇ ਰਾਜਨੀਤੀ ਤਾਂ ਬਹੁਤ ਹੋ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਕੰਮ ਜ਼ੀਰੋ ਹੈ।
0
comment0
Report
RBRohit Bansal
Feb 10, 2026 07:36:19
Chandigarh, Chandigarh:ਪੰਜਾਬ ਅਤੇ ਹਰਿਆਣਾ ਹਾਈ ਕੋਰਟ ने ਆਮ ਆਦਮੀ ਪਾਰਟੀ (AAP) ਦੇ ਨੇਤਾ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਦਰਜ ਐਫਆਰ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਸ ’ਤੇ ਚੋਣ ਹਲਫ਼ਨਾਮੇ ਵਿੱਚ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਸսਨ। ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਐਫਆਰ ਨੰਬਰ 0016 ਮਿਤੀ 10.02.2022, ਜੋ ਕਿ ਧਾਰਾਵਾਂ 193, 199 ਆਈਪੀਸੀ ਅਤੇ ਲੋਕ ਪ੍ਰਤੀਨਿਧਿਤਾ ਐਕਟ, 1951 ਦੀ ਧਾਰਾ 125A ਅਧੀਨ ਥਾਣਾ ਜੁਲਕਾਂ, ਜ਼ਿਲ੍ਹਾ ਪਟਿਆਲਾ ਵਿਖੇ ਦਰਜ ਕੀਤੀ ਗਈ ਸੀ, ਅਤੇ ਇਸ ਤੋਂ ਉਪਜੇ ਸਾਰੇ ਅਗਲੇ ਕਾਰਵਾਈਕਰਮ, ਜਿਸ ਵਿੱਚ ਮਾਣਯੋਗ ਮੁੱਖ ਨਿਆਂਇਕ ਮੈਜਿਸਟ੍ਰੇਟ (CJM), ਪਟਿਆਲਾ ਵੱਲੋਂ 13.04.2023 ਨੂੰ ਪਾਸ ਕੀਤਾ ਗਿਆ ਹੁਕਮ ਵੀ ਸ਼ਾਮਲ ਹੈ, ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਐਫਆਰ ਸਨੌਰ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲੱਗਾਇਆ ਗਿਆ ਸੀ ਕਿ ਪਟੀਸ਼ਨਰ, ਜੋ ਕਿ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਸੀ, ਨੇ ਨਾਮਜ਼ਦਗੀ ਪੱਤਰਾਂ ਨਾਲ ਜਮ੍ਹਾਂ ਕਰਵਾਏ ਗਏ ਫਾਰਮ–26 (ਹਲਫ਼ਨਾਮੇ) ਵਿੱਚ ਗਲਤ ਜਾਣਕਾਰੀ ਦਿੱਤੀ। ਪੁਲਿਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਲਗਾਏ ਗਏ ਅਪਰਾਧ ਗੈਰ-ਸੰਗਿਆਤਮਕ (non-cognizable) ਸਨ ਅਤੇ ਧਾਰਾ 155 ਸੀ.ਆਰ.ਪੀ.ਸੀ. ਅਧੀਨ ਮੈਜਿਸਟ੍ਰੇਟ ਤੋਂ ਜਾਂਚ ਕਰਨ ਲਈ ਕੋਈ ਆਦੇਸ਼ ਪ੍ਰਾਪਤ ਨਹੀਂ ਕੀਤਾ ਗਿਆ ਸੀ। ਇਸ ਕਾਰਨ ਇੱਕ ਕੈਂਸਲੇਸ਼ਨ ਰਿਪੋਰਟ ਤਿਆਰ ਕਰਕੇ CJM, ਪਟਿਆਲਾ ਦੇ ਸਾਹਮਣੇ ਪੇਸ਼ ਕੀਤੀ ਗਈ। ਹਾਲਾਂਕਿ, ਮੈਜਿਸਟ੍ਰੇਟ ਨੇ ਰਿਟਰਨਿੰਗ ਅਫਸਰ ਦੀ ਸ਼ਿਕਾਇਤ ਨੂੰ ਇੱਕ ਸ਼ਿਕਾਇਤ ਮਾਮਲਾ ਮੰਨਦੇ ਹੋਏ ਪਟੀਸ਼ਨਰ ਨੂੰ ਤਲਬ ਕਰ ਲਿਆ ਅਤੇ ਧਾਰਾਵਾਂ 193, 199 ਆਈਪੀਸੀ ਅਤੇ ਲੋਕ ਪ੍ਰਤੀਨਿਧਿਤਾ ਐਕਟ, 1951 ਦੀ ਧਾਰਾ 125A ਅਧੀਨ ਪ੍ਰਥਮ ਦ੍ਰਿਸ਼ਟਿਆ ਅਪਰਾਧ ਬਣਦਾ ਹੋਇਆ ਮੰਨਿਆ। ਮਾਣਯੋਗ ਜਸਟਿਸ ਤ੍ਰਿਭੁਵਨ ਦਹੀਆ ਵੱਲੋਂ ਮਾਮਲੇ ਦੀ ਸੁਣਵਾਈ ਉਪਰੰਤ ਅਦਾਲਤ ਨੇ ਪਾਇਆ ਕਿ ਅਪਰਾਧ ਗੈਰ-ਸੰਗਿਆਤਮਕ ਸਨ ਅਤੇ ਮੈਜਿਸਟ੍ਰੇਟ ਦੇ ਆਦੇਸ਼ ਤੋਂ ਬਿਨਾਂ ਕੀਤੀ ਗਈ ਜਾਂਚ ਅਧਿਕਾਰ ਖੇਤਰ ਤੋਂ ਬਾਹਰ ਸੀ, ਜਿਸ ਕਾਰਨ ਐਫਆਈਆਰ ਅਤੇ ਇਸ ਤੋਂ ਬਾਅਦ ਦੀ ਸਾਰੀ ਕਾਰਵਾਈ ਅਵੈਧ ਹੈ। CJM ਡਿਪਟੀ ਸੁਪਰਿੰਟੈਂਡੈਂਟ ਆਫ ਪੁਲਿਸ ਨੂੰ ਸੰਬੋਧਿਤ ਸ਼ਿਕਾਇਤ ’ਤੇ ਸੰਗਿਆਨ ਨਹੀਂ ਲੈ ਸਕਦਾ ਸੀ। ਇਸ ਲਈ ਪਟੀਸ਼ਨ ਮਨਜ਼ੂਰ ਕਰ ਲਈ ਗਈ ਅਤੇ ਐਫਆਈਆਰ ਨੰਬਰ 0016 ਮਿਤੀ 10.02.2022 ਸਮੇਤ ਇਸ ਨਾਲ ਸੰਬੰਧਿਤ ਸਾਰੀ ਅਗਲੀ ਕਾਰਵਾਈ, ਜਿਸ ਵਿੱਚ 13.04.2023 ਦਾ ਸਮਨਿੰਗ ਹੁਕਮ ਵੀ ਸ਼ਾਮਲ ਹੈ, ਪਟੀਸ਼ਨਰ ਸਬੰਧੀ ਰੱਦ ਕਰ ਦਿੱਤੀ Gö
0
comment0
Report
MJManoj Joshi
Feb 10, 2026 07:32:16
0
comment0
Report
PSParambir Singh Aulakh
Feb 10, 2026 07:20:27
Amritsar, Punjab:ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖਲ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਨੂੰ ਲੈ ਕੇ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਣ ਬੁਝ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਇਹ ਸਮਝੌਤਾ ਟਰੇਡ ਕਿਸਾਨਾਂ ਦੇ ਹਿੱਤ ਲਈ ਹੀ ਅਮਰੀਕਾ ਦੇ ਨਾਲ ਕੀਤਾ ਗਿਆ ਹੈ ਸਾਡੇ पंजाब ਦੇ ਵਿੱਚ ਜਿਹੜੇ ਨੌਜਵਾਨ ਕੋਈ ਕੰਮਕਾਰ ਨਹੀਂ ਕਰ ਰਹੇ ਇਸ ਨਾਲ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਅਤੇ ਦੇਸ਼ ਦੀ ਤਰੱਕੀ ਹੋਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਅਟਾਰੀ ਵਾਘਾ ਸਰਹੱਦ ਰਾਹੀਂ ਜੇਸੀਪੀ ਰਾਹੀਂ ਜੋ ਵਪਾਰ ਪਾਕਿਸਤਾਨ ਦੇ ਨਾਲ ਚੱਲ ਰਿਹਾ ਹੈ ਸੀ ਉਸ ਤੇ ਬੰਦ ਹੋਣ ਤੇ ਉਹਨਾਂ ਕਿਹਾ ਕਿ ਪਾਕਿਸਤਾਨ ਸਾਡੇ ਉੱਤੇ ਬੰਦੂਕਾਂ ਲਾਈ ਬੈਠਾ ਹੈ ਅਤੇ ਰੋਜ਼ਾਨਾ ਨਸ਼ੇ ਦੀ ਖੇਪ ਡਰੋਨ ਭੇਜੇ ਜਾ ਰਹੇ ਹਨ ਅਸੀਂ ਉਹਨਾਂ ਨਾਲ ਕਿਵੇਂ ਸਮਝੌਤਾ ਕਰ ਸਕਦੇ ਹਾਂ ਉਹਨਾਂ ਕਿਹਾ ਕਿ ਇਸੇ ਕਰਕੇ ਹੀ ਅਮਰੀਕਾ ਦੇ ਨਾਲ ਵਪਾਰ ਖੋਲਿਆ ਗਿਆ ਹੈ ਤਾਂ ਕਿ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਇਆ ਜਾ ਸਕੇ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਾਡੇ ਨਾਲ ਬੈਠ ਕੇ ਗੱਲ ਕਰਨ ਕਿਉਂਕਿ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਹੀ ਕਿਸਾਨਾਂ ਨੂੰ ਗੁਮਰਾਹ ਕਰਕੇ ਕੇਂਦਰ ਦੇ ਖਿਲਾਫ ਇਹ ਸਾਜ਼ਿਸ਼ ਰਚ ਰਹੀਆਂ ਹਨ
0
comment0
Report
TSTEJINDER SINGH
Feb 10, 2026 07:16:10
Rupnagar, Punjab:ਰੋਪੜ- ਓਪਰੇਸ਼ਨ ਪ੍ਰਹਾਰ -2 ਤਹਿਤ ਪੁਲਿਸ ਵੱਲੋਂ ਡੀ ਆਈ ਜੀ ਰੋਪੜ ਰੇਂਜ ਨਾਨਕ ਸਿੰਘ ਦੀ ਅਗਵਾਈ ਵਿੱਚ ਰੂਪ ਨਗਰ ਦੇ ਸਿਵਲ ਸਕੱਤਰੇਤ ਅਤੇ ਕੋਰਟ ਕੰਪਲੈਕਸ ਦੇ ਬਾਹਰ ਨਾਕੇਬੰਦੀ ਦਾ ਮੁਆਇਨਾ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ਤੇ ਰੂਪਨਗਰ ਦੇ ਕੋਟ ਕੰਪਲੈਕਸ ਦੇ ਵਿੱਚ ਬਹੁਤ ਹੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਦੇ ਖਿਲਾਫ ਆਪਰੇਸ਼ਨ ਪ੍ਰਹਾਰ ਟੂ ਦੇ ਤਹਿਤ ਇਹ ਕਾਰਵਾਈ ਜਾਰੀ ਹੈ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਰੂਪਨਗਰ ਕੋਟ ਕੰਪਲੈਕਸ ਅਤੇ ਹੋਰ ਕਈ ਜਗ੍ਹਾ ਧਮਕੀ ਭਰੀਆਂ ਈਮੇਲ ਆਈਆਂ ਸਨ ਜਿਸ ਕਰਕੇ ਅੱਜ ਰੂਪਨਗਰ ਦੀ ਕੋਟ ਕੰਪਲੈਕਸ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਸਮੇਂ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਦੱਸਿਆ ਕਿ ਇਸ ਅਪਰੇਸ਼ਨ ਪ੍ਰਹਾਰ ਦੇ ਦੌਰਾਨ ਅੱਜ ਵੀ ਲਗਭਗ ਰੂਪਨਗਰ ਤੋਂ 30 ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ ਅਤੇ ਉਹਨਾਂ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕ੍ਰਿਮੀਨਲ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਹੜੇ ਕਿਸੇ ਮਾੜੇ ਕੰਮ ਵਿੱਚ ਨਹੀਂ ਸ਼ਾਮਿਲ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ। ਨਾਨਕ ਸਿੰਘ ਨੇ ਦੱਸਿਆ ਕਿ ਇਹ ਆਪਰੇਸ਼ਨ ਦੇ ਦੌਰਾਨ ਖਤਰਨਾਕ ਗੈਂਗਸਟਰਾਂ ਤੋਂ ਪਹਿਲਾਂ ਹੀ ਛੋਟੇ ਮੋਟੇ ਕਰਾਈਮ ਕਰਨ ਵਾਲੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੇ ਵਿੱਚ ਕਰਾਈਮ ਨੂੰ ਠੱਲ ਪਾਈ ਜਾ ਸਕੇ ਬਾਈਟ-ਨਾਨਕ ਸਿੰਘ-ਡੀ ਆਈ ਜੀ ਰੋਪੜ ਰੇਂਜ
0
comment0
Report
KBKulbir Beera
Feb 10, 2026 07:00:33
Bathinda, Punjab:ਬਠਿੰਡਾ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਘੋਸ਼ਿਤ ਅਪਰਾਧੀ (PO) ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਪੁਲਿਸ ਨੂੰ ਇੰਟਰਪੋਲ ਰਾਹੀਂ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਮਾਮਲੇ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਇਹਨਾਂ ਵੱਲੋਂ ਲੁਧਿਆਣਾ ਦੀ ਇਨਫਲੈਂਸਰ ਕੰਚਨ ਕੁਮਾਰੀ ਉਰਫ ਕੰਚਨ ਭਾਬੀ ਦਾ ਕਤਲ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਪਾਰਕ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਹੁਣ ਤੱਕ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਲੋਕਾਂ ਦਾ ਕੋਰਟ ਵਿੱਚ ਚਲਾਣ ਵੀ ਪੇਸ਼ ਕਰ ਦਿੱਤਾ ਗਿਆ ਹੈ ਅਤੇ ਤੀਸਰੇ ਨੂੰ ਜੋ ਰਣਜੀਤ ਸਿੰਘ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਪੁੱਛਗਿੱਛ ਚੱਲ ਰਹੀ ਹੈ ਅਤੇ ਮੇਨ ਕਥਿਤ ਦੋਸ਼ੀ ਅੰਮ੍ਰਿਤ ਪਾਲ ਸਿੰਘ ਮਹਿਰੋਂ ਜੋ ਕਿ ਮੌਕੇ ਤੋਂ ਭੱਜਣ ਵਿੱਚ ਸਫਲ ਹੋਇਆ ਸੀ ਪਤਾ ਲੱਗਿਆ ਕਿ ਉਹ ਯੂਏਈ ਚਲਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਨਯੋਗ ਅਦਾਲਤ ਵਿੱਚ ਭਗੌੜਾ ਕਰਾਰ ਦੇਣ ਲਈ ਸਾਡੇ ਵੱਲੋਂ ਐਪਲੀਕੇਸ਼ਨ ਲਾਈ ਗਈ ਸੀ ਜਿਸ ਦੀ ਸੁਣਵાઈ ਹੁਣ ਹੋਈ ਹੈ ਅਤੇ ਮਾਨਯੋਗ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਸਾਡੀ ਐਂਟਰਪੋਲ ਨਾਲ ਗੱਲਬਾਤ ਚੱਲ ਰਹੀ ਹੈ ਸਾਨੂੰ ਸ਼ੱਕ ਹੈ ਕਿ ਉਹ ਦੁਬਈ ਵਿੱਚ ਬੈਠਾ ਹੈ ਜਿਸ ਨੂੰ ਜਲਦ ਹੀ ਵਾਪਸ ਲਿਆਂਦਾ ਜਾਵੇਗਾ। ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ। ਪੁਲਿਸ ਮੁਤਾਬਕ, ਮਹਿਰੋ ਮਾਮਲੇ ਤੋਂ ਬਾਅਦ ਦੇਸ਼ ਤੋਂ ਭੱਜ ਗਿਆ ਅਤੇ ਸੰਭਾਵਨਾ ਹੈ ਕਿ ਉਹ ਯੂਐਈ ਵਿੱਚ ਲੁਕਿਆ ਹੋਇਆ ਹੈ। ਉਸਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਪਹਿਲਾਂ ਹੀ ਉਸਨੂੰ ਪੇਸ਼ ਹੋਣ ਲਈ ਕਈ ਵਾਰ ਨੋਟਿਸ ਭੇਜੇ ਸਨ, ਪਰ ਉਹ ਹਾਜ਼ਰ ਨਹੀਂ ਹੋਇਆ। ਪੁਲਿਸ ਅਤੇ ਕੇਂਦਰੀ ਏਜੰਸੀਆਂ ਇੰਟਰਪੋਲ ਦੀ ਮਦਦ ਨਾਲ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ。
0
comment0
Report
RBRohit Bansal
Feb 10, 2026 06:50:31
Chandigarh, Chandigarh:ਪਿਛਲੇ 72 ਘੰਟੇ ਦੇ ਅੰਦਰ ਜੌ ਘਟਨਾ ਹੋਈ ਉਸਤੇ ਸੋ ਮੋਟੋ ਨੋਟਿਸ ਲਿਆ ਗਿਆ ਪਰਤਾਪ ਸਿੰਘ ਬਾਜਵਾ ਦੇ ਮਾਮਲੇ ਤੇ ਇਹ ਨੋਟਿਸ ਲਿਆ ਗਿਆ ਹੈ ਹਰਭਜਨ ਸਿੰਘ ETO ਉੱਤੇ ਜੋṇ ਸ਼ਬਦ ਵਰਤੇ ਉਸ ਦੇ ਕਾਰਨ ਇਹ ਨੋਟਿਸ ਲਿਆ ETO ਦੇ ਪਰਿਵਾਰ ਤੇ ਜੌ ਬੈਂਡ ਵਾਜੋਂਦਾ ਰਿਹਾ ਜਾ ਇਸ ਲਈ ਜੌ ਸ਼ਬਦ ਵਰਤੇ ਜੌ ਸਾਡਾ ਵਾਲਮੀਕ ਮਜਵੀ ਸਿੱਖ ਭਾਈਚਾਰਾ ਹੈ ਉਸ ਦੀ ਜਾਇਆ ਗਿਣਤੀ ਬੈਂਡ ਦਾ ਕੰਮ ਕਰਦਾ ਹੈ Bajwa ਨੇ ਪਹਿਲਾ ਕਿਹਾ ਕਿਹੋ ਜਿਹਾ ਮਟੀਰਿਅਲ ਆ ਗਿਆ ਇਸਦਾ ਮਤਲਬ ਇਸਨੂੰ ਖਰੀਦ ਤੇ ਵੇਚ ਸਕਦੇ ਹਾਂ ਕੀ ਕਿਸੇ ਦੀ 3 ਮਿੰਟ ਧੋਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ ਹੈ ਕੀ ਇਹ ਤਾਲਿਬਾਨੀ ਰਾਜ ਹੈ, ਉਹ ਵੀ ਉਸਦੇ ਖਿਆਲ ਜੌ PCS ਅਫਸਰ ਰਿਹਾ ਹੈ ਅਤੇ PHD ਕਰ ਰਿਹਾ ਹੈ ਦਲਿਤ ਨੂੰ ਮਿਨੀਸਟਰ ਨੂੰ 4 ਸਾਲ ਹੋਏ ਨੇ ਤੇ ਬਾਜਵਾ ਦੇ 75 ਸਾਲ ਹੋ ਗਏ ਸਰਕਾਰ ਦੇ ਤੇ ਇਸਨੇ 4 ਸਾਲ ਵਿੱਚ band ਵਜ੍ਹਾ ਦਿੱਤੀ ਪਰਤਾਪ ਬਾਜਵਾ ਨੇ ਪਿਛਲੇ 4 ਮਹੀਨੇ ਵਿੱਚ 2 ਵਾਰ ਸੋ ਮੋਟੋ ਨੋਟਿਸ ਕੀਤਾ ਅਸੀ ਸੈਕਟਰ 39 ਅਤੇ ਸੈਕਟਰ 8 ਦੀ ਕੋਠੀ ਗਏ ਪਰ ਇਹਨਾਂ ਨੇ ਨੋਟਿਸ recive ਨਹੀਂ ਕੀਤਾ ਹੁਣ ਅਸੀ ਮੇਲ ਭੇਜ ਦਿੱਤੀ ਹੈ ਇਸ ਮਾਮਲੇ ਵਿੱਚ ਐਸਐਸਪੀ ਅੰਮ੍ਰਿਤਸਰ rural ਅਤੇ ਪਰਤਾਪ ਬਾਜਵਾ ਨੂੰ ਦੁਪਹਿਰ 3 ਵਜੇ ਆਪਣੇ ਦਫ਼ਤਰ ਬੁਲਾਇਆ ਹੈ ਜੇਕਰ ਇਹ ਐਕਟ ਦੀ ਪਾਲਣਾ ਨਾ ਕਰਨ ਤੇ ਫਿਰ ਭਾਪਾ ਜੀ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲ ਚਲੇ ਜਾਣ ਤਾਂ ਕੀ ਕਰੀਏ ਅਸੀ ਕਿਸੇ ਦਾ ਕੁਝ ਵਿਗੜਨ ਲਈ ਨਹੀਂ ਕੁਝ ਸਵਰਣ ਲਈ ਹਾ ਜੇਕਰ ਕੋਈ ਮਾਮਲਾ ਕੋਰਟ ਚਲਾ ਜਾਂਦਾ ਹੈ ਤਾਂ ਇਸ ਵਿੱਚ ਕਮਿਸ਼ਨ ਕੁਝ ਨਹੀਂ ਕਰ ਸਕਦਾ ਕਮਿਸ਼ਨ ਆਪਣੇ ਦਾਇਰੇ ਵਿੱਚ ਰਹਿਕੇ ਕੰਮ ਨਹੀਂ ਕਰਦਾ ਕਾਂਗਰਸ ਪਾਰਟੀ ਦੇ ਲੀਡਰ ਹੀ ਕਿਉ ਵਾਰ ਵਾਰ ਗ਼ਲਤ ਬਿਆਨ ਕਰ ਰਹੀਆ ਨੇ ਮੇਰਾ ਦਿਲ ਕਰਦਾ ਮੈ ਕਾਂਗਰਸ ਦੇ ਸਾਰੇ ਲੀਡਰ ਨੂੰ ਬੁਲਾ ਕੇ ਕਲਾਸ ਲਵਾ ਦੇਵਾ ਤਾਕੇ ਇਹਨਾ ਨੂੰ ਸਭ ਕੁਝ ਯਾਦ ਰਹੇ ਸਾਨੂੰ ਸਭ ਅਧਿਕਾਰ ਬਾਬਾ ਸਾਹਿਬ ਨੇ ਦਿੱਤੇ ਕਾਂਗਰਸ ਨੇ ਹਮੇਸ਼ਾ ਹੀ ਦਲਿਤ ਦਾ ਵਿਰੋਧ ਕੀਤਾ ਕਾਂਗਰਸ ਦਾ DNA ਹੀ ਦਲਿਤ ਵਿਰੋਧੀ ਜੇਕਰ ਦਲਿਤ ਦਾ ਸਤਿਕਾਰ करਦੇ ਨੇ ਤਾਂ ਬਾਜਵਾ ਖੁਦ ਆਉਣ ਅਤੇ ਜੇਕਰ ਸਤਿਕਾਰ ਨਹੀਂ ਕਰਦੇ ਤਾਂ ਵਕੀਲ ਭੇਜ ਦੇਣ
0
comment0
Report
Advertisement
Back to top