Back
दिल्ली-अमृतसर मार्ग की खस्ताहाल सड़क से रोज़ हादसे
DSDharmindr Singh
Feb 06, 2026 09:00:56
Khanna, Punjab
ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਖੰਨਾ ਤੋਂ ਦੋਰਾਹਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਤੱਕ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ, ਜੋ ਹੁਣ ਪਬਲਿਕ ਹਿੱਤ ਦਾ ਗੰਭੀਰ ਮਸਲਾ ਬਣ ਗਿਆ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪੈ ਜਾਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿੰਦਾ ਹੈ। ਦਿਨ ਰਾਤ ਭਾਰੀ ਆਵਾਜਾਈ ਵਾਲੇ ਇਸ ਰਾਸ਼ਟਰੀ ਮਾਰਗ ’ਤੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੇ ਟਾਇਰ ਪੰਕਚਰ ਹੋਣਾ ਆਮ ਗੱਲ ਬਣ ਗਈ ਹੈ, ਜਿਸ ਨਾਲ ਲੋਕਾਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋਇਆ ਹੈ।
ਰਾਹਗੀਰਾਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਬੁਰੀ ਹਾਲਤ ਕਾਰਨ ਹਰ ਰੋਜ਼ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਟੁੱਟੀ ਸੜਕ ਕਾਰਨ ਦਿੱਲੀ ਦਾ ਪਰਿਵਾਰ ਵਾਲ ਵਾਲ ਬਚਿਆ। ਦਿੱਲੀ ਦੇ ਵਸਨੀਕ ਲੋਕੇਸ਼ ਅਗਰਵਾਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਤੋਂ ਦਿੱਲੀ ਵਾਪਸ ਆ ਰਹੇ ਸਨ ਕਿ ਖੰਨਾ ਨੇੜੇ ਅਚਾਨਕ ਸੜਕ ਦੇ ਟੋਏ ’ਚ ਕਾਰ ਪੈਣ ਕਾਰਨ ਓਹਨਾਂ ਦੀ ਇਨੋਵਾ ਗੱਡੀ ਦੇ ਦੋ ਟਾਇਰ ਫਟ ਗਏ। ਇਸ ਹਾਦਸੇ ਵਿੱਚ ਉਹ ਅਤੇ ਉਸਦਾ ਪਰਿਵਾਰ ਵੱਡੀ ਦੁਰਘਟਨਾ ਤੋਂ ਵਾਲ-ਵਾਲ ਬਚ ਗਿਆ। ਉਸਨੇ ਕਿਹਾ ਕਿ ਜੇ ਗੱਡੀ ਦੀ ਰਫ਼ਤਾਰ ਤੇਜ਼ ਹੁੰਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।
ਇਸੇ ਤਰ੍ਹਾਂ ਰਾਹਗੀਰ ਗੁਰਸਿਮਰਨ ਸਿੰਘ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ–ਅੰਮ੍ਰਿਤਸਰ ਰਾਸ਼ਟਰੀ ਮਾਰਗ ਦੀ ਹਾਲਤ ਕਾਫ਼ੀ ਸਮੇਂ ਤੋਂ ਬਦਤਰ ਬਣੀ ਹੋਈ ਹੈ। ਸਰਕਾਰ ਵੱਲੋਂ ਇਸ ਰੁਟ ’ਤੇ ਰੋਜ਼ਾਨਾ ਲੱਖਾਂ ਰੁਪਏ ਟੋਲ ਟੈਕਸ ਵਸੂਲਿਆ ਜਾਂਦਾ ਹੈ, ਪਰ ਇਸ ਦੇ ਬਾਵਜੂਦ ਸੜਕ ਦੀ ਮੁਰੰਮਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਟੋਲ ਦੇ ਬਦਲੇ ਲੋਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਸੜਕ ਮਿਲਣੀ ਚਾਹੀਦੀ ਹੈ, ਪਰ ਇੱਥੇ ਹਾਲਾਤ ਇਸਦੇ ਬਿਲਕੁਲ ਉਲਟ ਹਨ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ。
ਬਾਈਟ - ਸਵਾਤੀ ਟਿਵਾਣਾ (SDM)
ਇਸ ਮਾਮਲੇ ਸਬੰਧੀ ਐਸਡੀਐਮ ਖੰਨਾ ਸਵਾਤੀ ਟਿਵਾਣਾ ਨੇ ਕਿਹਾ ਕਿ ਸੜਕ ਦੀ ਖ਼ਰਾਬ ਹਾਲਤ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਖੇਤਰ ਵਿੱਚ ਸੜਕ ਨੁਕਸਾਨੀ ਹੋਈ ਹੈ, ਉਸ ਦਾ ਕੁਝ ਹਿੱਸਾ ਖੰਨਾ ਅਤੇ ਕੁਝ ਲੁਧਿਆਣਾ ਦੇ ਅਧੀਨ ਆਉਂਦਾ ਹੈ। ਦੋਵਾਂ ਖੇਤਰਾਂ ਦੇ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਸੜਕ ਠੀਕ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowFeb 06, 2026 10:37:390
Report
RBRohit Bansal
FollowFeb 06, 2026 10:34:130
Report
ASARVINDER SINGH
FollowFeb 06, 2026 10:33:590
Report
KCKhem Chand
FollowFeb 06, 2026 10:32:530
Report
ASARVINDER SINGH
FollowFeb 06, 2026 10:32:310
Report
KKKIRTIPAL KUMAR
FollowFeb 06, 2026 10:18:190
Report
BSBHARAT SHARMA
FollowFeb 06, 2026 10:18:060
Report
TBTarsem Bhardwaj
FollowFeb 06, 2026 09:51:270
Report
SSSandeep Singh
FollowFeb 06, 2026 09:50:540
Report
DSDEVINDER SHARMA
FollowFeb 06, 2026 09:33:180
Report
BSBHARAT SHARMA
FollowFeb 06, 2026 09:30:380
Report
SNSUNIL NAGPAL
FollowFeb 06, 2026 09:30:250
Report
KDKuldeep Dhaliwal
FollowFeb 06, 2026 08:59:570
Report
GPGYAN PRAKASH
FollowFeb 06, 2026 08:59:300
Report