Back
कोटकपूरा में किराएदार विवाद पर मकान मालिक की मौत, गैर इरादतन हत्या का मामला
KCKhem Chand
Feb 06, 2026 10:32:53
Kot Kapura, Punjab
ਕੋਟਕਪੂਰਾ ‘ਚ ਕਿਰਾਏਦਾਰੀ ਵਿਵਾਦ ਬਣਿਆ ਜਾਨਲੇਵਾ, ਬਜ਼ੁਰਗ ਮਕਾਨ ਮਾਲਕ ਦੀ ਮੌਤ, ਗੈਰ ਇਰਾਦਤਨ ਕਤਲ ਦਾ ਕੇਸ ਦਰਜ
ਕੋਟਕਪੂਰਾ ਦੇ ਹੀਰਾ ਸਿੰਘ ਨਗਰ ਇਲਾਕੇ ਵਿੱਚ ਕਿਰਾਏਦਾਰ ਅਤੇ ਮਕਾਨ ਮਾਲਕਾਂ ਵਿਚਕਾਰ ਹੋਈ ਤਕਰਾਰ ਇੱਕ ਦਰਦਨਾਕ ਹਾਦਸੇ ਵਿੱਚ ਤਬਦੀਲ ਹੋ ਗਈ। ਬਹਿਸਬਾਜ਼ੀ ਦੌਰਾਨ ਕਿਰਾਏਦਾਰਾਂ ਦੇ ਇੱਕ ਕਰੀਬੀ ਰਿਸ਼ਤੇਦਾਰ ਵੱਲੋਂ ਧੱਕਾ ਦੇਣ ਕਾਰਨ ਬਜ਼ੁਰਗ ਮਕਾਨ ਮਾਲਕ ਸੜਕ ‘ਤੇ ਡਿੱਗ ਪਏ, ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ ਵਜੋਂ ਹੋਈ।
ਮ੍ਰਿਤਕ ਦੇ ਬੇਟੇ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ, ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਉਨ੍ਹਾਂ ਦੇ ਕਿਰਾਏਦਾਰ ਕੁਲਦੀਪ ਸਿੰਘ ਦੇ ਘਰ ਦੀ ਪਾਣੀ ਵਾਲੀ ਟੈਂਕੀ ਭਰ ਗਈ ਸੀ। ਜਦੋਂ ਉਸਨੇ ਦਰਵਾਜ਼ਾ ਖਟਖਟਾਇਆ ਤਾਂ ਘਰੋਂ ਇੱਕ ਵਿਅਕਤੀ ਬਾਹਰ ਆਇਆ ਅਤੇ ਉਸ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਕੁਲਵਿੰਦਰ ਸਿੰਘ ਦੇ ਪਿੱਤਰ ਇੰਦਰਜੀਤ ਸਿੰਘ ਅਤੇ ਭਰਾ ਵੀ ਮੌਕੇ ‘ਤੇ ਪਹੁੰਚ ਗਏ。
ਇਸੇ ਸਮੇਂ ਕਿਰਾਏਦਾਰਾਂ ਦੇ ਘਰ ਆਇਆ ਹੋਇਆ ਹੀਰਾ ਸਿੰਘ ਨਾਮਕ ਵਿਅਕਤੀ ਉਸਦੇ ਪਿਤਾ ਨਾਲ ਬਹਿਸ ਕਰਨ ਲੱਗਾ ਅਤੇ ਗੁੱਸੇ ਵਿੱਚ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਧੱਕੇ ਕਾਰਨ ਉਹ ਸੜਕ ‘ਤੇ ਡਿੱਗ ਪਏ ਅਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕਿਰਾਏਦਾਰਾਂ ਦੇ ਰਿਸ਼ਤੇਦਾਰ ਹੀਰਾ ਸਿੰਘ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ。
ਬਾਈਟ ਕੁਲਵਿੰਦਰ ਸਿੰਘ ਮ੍ਰਿਤਕ ਦਾ ਬੇਟਾ
ਥਾਣਾ सिटी ਦੇ ਐਚ ਐਚ ਓ ਚਮਕੌਰ ਸਿੰਘ ਨੇ ਦੱਸਿਆ ਪ੍ਰੀਵਾਰ ਦੇ ਬਿਆਨਾਂ ਦੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਬਾਈਟ ਚਮਕੌਰ ਸਿੰਘ ਐਸ ਐਚ ਓ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowFeb 06, 2026 11:45:250
Report
KSKapil sharma
FollowFeb 06, 2026 11:40:15Noida, Uttar Pradesh:जालंधर पहुंचे मॉडल टाउन गुरुद्वारा साहिब पहुंचे डीजीपी गौरव यादव Jalandhar Murder case
0
Report
DSDharmindr Singh
FollowFeb 06, 2026 11:35:420
Report
BSBhushan Sharma
FollowFeb 06, 2026 11:32:490
Report
DSDharmindr Singh
FollowFeb 06, 2026 11:32:290
Report
BSBHARAT SHARMA
FollowFeb 06, 2026 11:31:420
Report
SNSUNIL NAGPAL
FollowFeb 06, 2026 11:31:190
Report
BSBALINDER SINGH
FollowFeb 06, 2026 11:09:130
Report
KSKapil sharma
FollowFeb 06, 2026 10:51:000
Report
BSBhushan Sharma
FollowFeb 06, 2026 10:37:390
Report
RBRohit Bansal
FollowFeb 06, 2026 10:34:130
Report
ASARVINDER SINGH
FollowFeb 06, 2026 10:33:590
Report
ASARVINDER SINGH
FollowFeb 06, 2026 10:32:310
Report
KKKIRTIPAL KUMAR
FollowFeb 06, 2026 10:18:190
Report