Back
यूएस-ईरान युद्ध के बाद गैस सिलेंडर की कमी और दाम बढ़े, आम लोग परेशान
NSNaresh Sethi
Mar 12, 2026 08:33:34
Kot Kapura, Punjab
ਅਮਰੀਕਾ ਤੇ ਇਰਾਨ ਦੇ ਵਿਚਕਾਰ ਚੱਲ ਰਹੇ ਯੁੱਧ ਤੋਂ ਬਾਅਦ ਪੈਟਰੋਲਿੰਗ ਪਦਾਰਥਾਂ ਦੀ ਕਾਫੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕੇ ਚਲਦੇ ਹਾਲਾਂਕਿ ਪੈਟਰੋਲ ਪੰਪਾਂ ਵਿੱਚ ਕੋਈ ਜਿਆਦਾ ਦਿੱਕਤ ਨਹੀਂ ਪਰ ਗੈਸ ਘਰੇਲੂ ਗੈਸ ਅਤੇ ਕਮਰਸ਼ਿਅਲ ਗੈਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਗੈਸ ਅਤੇ ਕਮਰਸ਼ੀਅਲ ਗੈਸ ਦੀ ਕਿੱਲਤ ਵਧਣ ਦੇ ਚਲਦੇ ਲੋਕਾਂ ਨੂੰ ਦਿੱਕਤ ਆ ਸਕਦੀ ਹੈ। ਜਿਸ ਦੇ ਚਲਦੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਇੰਡਕਸ਼ਨ ਚੁੱਲ੍ਹੇ ਵੀ ਵੱਧ ਤੋਂ ਵੱਧ ਖਰੀਦ ਰਹੇ ਹਨ ਜੋ ਬਿਜਲੀ ਤੇ ਚੱਲਦੇ ਹਨ। ਅੱਜ ਜਦ ਜਮੀਨੀ ਪੱਧਰ ਤੇ ਜਾਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਪਹਿਲਾਂ ਨਾਲੋਂ ਜਿਆਦਾ ਗਿਣਤੀ ਵਿੱਚ ਇੰਡਕਸ਼ਨ ਚੁੱਲਿਆ ਦੀ ਖਰੀਦ ਕਰ ਰਹੇ ਹਨ। ਉੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਜਿੱਥੇ ਪਹਿਲਾਂ ਦਿਨ ਵਿੱਚ ਦੋ ਚੁੱਲ੍ਹੇ ਵਿਕਦੇ ਸਨ ਹੁਣ ਦਿਨ ਵਿੱਚ 10 ਤੋਂ 15 ਚੁੱਲੇ ਵਿਕਦੇ ਹਨ। ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਕੋਲ ਸਟੋਕ ਵਿੱਚ ਕਾਫੀ ਚੁੱਲੇ ਹਨ ਪਰ ਪਿੱਛੋਂ ਕੰਪਨੀਆਂ ਨੇ ਐਲਾਨ ਕਰ ਦਿੱਤਾ ਕਿ ਜੋ ਅਗਲਾ ਸਟੋਕ ਆਏਗਾ ਉਹਨਾਂ ਨੂੰ ਵਧੇ ਰੇਟ ਤੇ ਮਿਲੇਗਾ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇੰਡਕਸ਼ਨ ਚੁੱਲਿਆਂ ਦਾ ਰੇਟ ਵੀ ਵੱਧ ਸਕਦਾ ਹੈ। ਉਧਰ ਗੈਸ ਏਜੰਸੀ ਦੇ ਬਾਹਰ ਖੜੇ ਲੋਕਾਂ ਨੇ ਕਿਹਾ ਕਿ ਜੋ ਪਹਿਲਾਂ ਸਲੰਡਰ ਆਮ ਮਿਲ ਜਾਂਦਾ ਸੀ ਡਿਮਾਂਡ ਦੇ ਅਨੁਸਾਰ ਉਹ ਹੁਣ ਬੁਕਿੰਗ ਤੋਂ ਬਿਨਾਂ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਦੂਜੇ ਪਾਸੇ ਗੈਸ ਦੇ ਰੇਟ ਵੀ ਵੱਧ ਗਏ ਹਨ ਅਤੇ ਮਿਲੇਗਾ ਵੀ 45 ਦਿਨ ਦੇ ਬਾਅਦ ਜਿਸ ਦੇ ਚਲਦੇ ਇੱਕ ਡਰ ਦਾ ਮਾਹੌਲ ਜਰੂਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਦੀ ਕਿੱਲਤ ਆ ਸਕਦੀ ਹੈ। ਇਸ ਸੰਬੰਧ ਵਿੱਚ ਗੈਸ ਏਜੰਸੀ ਮਾਲਕ ਨੇ ਕਿਹਾ ਕਿ ਕੰਪਨੀ ਵੱਲੋਂ ਸਪਲਾਈ ਆਮ ਦੀ ਤਰ੍ਹਾਂ ਦਿੱਤੀ ਜਾ ਰਹੀ ਹੈ ਪਰ ਥੋੜੇ ਰੂਲ ਜਰੂਰ ਸਖਤ कर दिए ਹਨ ਕਿ ਬਿਨਾਂ ਕੇਵਾਈਸੀ ਅਤੇ ਬਿਨਾਂ ਬੁਕਿੰਗ ਤੇ ਕਿਸੇ ਨੂੰ ਵੀ ਸਿਲੰਡਰ ਨਹੀਂ ਮਿਲੇਗਾ ਅਤੇ ਜੋ ਸਲੰਡਰ ਪਹਿਲਾਂ 25 ਦਿਨ ਬਾਅਦ ਬੁੱਕ ਹੋਣਾ ਸੀ ਹੁਣ ਉਸਦਾ ਰੂਲ ਬਦਲ ਕੇ 45 ਦਿਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਅੱਜ ਬੁੱਕ ਕਰਾਉਂਦਾ ਹੈ ਤਾਂ ਅਗਲੇ ਦਿਨ ਉਹਨਾਂ ਦੇ ਘਰੇ ਵੀ ਸਿਲੰਡਰ ਦੀ ਸਪਲਾਈ ਮਿਲ ਜਾਂਦੀ ਹੈ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਰੂਟੀਨ ਦੇ ਵਿੱਚ ਸਲੰਡਰ ਦੀ ਸਪਲਾਈ ਹੋ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowMar 12, 2026 09:50:410
Report
NSNaresh Sethi
FollowMar 12, 2026 09:50:200
Report
BSBHARAT SHARMA
FollowMar 12, 2026 09:49:330
Report
KSKapil sharma
FollowMar 12, 2026 09:47:480
Report
KSKapil sharma
FollowMar 12, 2026 09:45:520
Report
VSVARUN SHARMA
FollowMar 12, 2026 09:36:190
Report
MJManoj Joshi
FollowMar 12, 2026 09:35:500
Report
VSVARUN SHARMA
FollowMar 12, 2026 09:15:550
Report
KSKapil sharma
FollowMar 12, 2026 08:49:160
Report
TBTarsem Bhardwaj
FollowMar 12, 2026 08:48:450
Report
VBVIJAY BHARDWAJ
FollowMar 12, 2026 08:48:170
Report
MTManish Thakur
FollowMar 12, 2026 08:17:270
Report
SSSandeep Singh
FollowMar 12, 2026 08:09:060
Report
BSBhushan Sharma
FollowMar 12, 2026 08:05:140
Report