Back
पंजाब: धूरी के कांझला-बुगरा सड़क परियोजना से पांच गांवों को मिलेगा लाभ
RBRohit Bansal
Nov 18, 2025 11:41:18
Chandigarh, Chandigarh
*ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੇ ਪਿੰਡ ਕਾਂਝਲਾ ਤੋਂ ਬੁਗਰਾ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
-2.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 5.80 ਕਿਲੋਮੀਟਰ ਸੜਕ ਨਾਲ ਪੰਜ ਪਿੰਡਾਂ ਦੇ ਵਸਨੀਕਾਂ ਨੂੰ ਹੋਵੇਗਾ ਲਾਭ
ਧੂਰੀ, 18 ਨਵੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਕੀਤੇ ਜਾ ਰਹੇ ਸਰਵਪੱਖੀ ਵਿਕਾਸ ਦੀ ਲੜੀ ਤਹਿਤ ਅੱਜ ਧੂਰੀ ਹਲਕੇ ਦੇ ਪਿੰਡ ਕਾਂਝਲਾ ਤੋਂ ਬੁਗਰਾ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਵੱਲੋਂ ਕਰਵਾਈ ਗਈ।
ਇਸ ਮੌਕੇ ਸ੍ਰ ਸੁਖਵੀਰ ਸਿੰਘ ਨੇ ਦੱਸਿਆ ਕਿ 2.40 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ 5.80 ਕਿਲੋਮੀਟਰ ਸੜਕ ਬਣਨ ਨਾਲ ਕਾਂਝਲਾ ਤੇ ਬੁਗਰਾ, ਪੁੰਨਾਵਾਲ, ਹਸਨਪੁਰ ਤੇ ਹਥਨ ਸਮੇਤ ਹੋਰਨਾਂ ਨੇੜਲੇ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਨੂੰ ਸਿੱਧਾ ਲਾਭ ਹੋਵੇਗਾ।
ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਬਣਾਉਣ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਚੰਗੀਆਂ ਸੜਕਾਂ ਨਾ ਸਿਰਫ਼ ਆਵਾਜਾਈ ਨੂੰ ਆਸਾਨ ਕਰਦੀਆਂ ਹਨ ਸਗੋਂ ਖੇਤਰ ਦੇ ਸਰਵਪੱਖੀ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਉਂਦੀਆਂ ਹਨ।
ਸ੍ਰ. ਸੁਖਵੀਰ ਸਿੰਘ ਨੇ ਕਿਹਾ ਕਿ ਸੜਕ ਦੇ ਨਿਰਮਾਣ ਦੇ ਕੰਮ ਨੂੰ ਸਮਾਂਬੱਧ ਕਰਨ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਕਾਸ ਪ੍ਰੋਜੈਕਟਾਂ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਰੋਜ਼ਾਨਾ ਪ੍ਰਗਤੀ ਰਿਪੋਰਟ ਲਈ ਜਾਂਦੀ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਧੂਰੀ ਹਲਕੇ ਵਿੱਚ ਹੋਰ ਵਿਕਾਸ ਕਾਰਜ ਵੀ ਸ਼ੁਰੂ ਕੀਤੇ ਜਾਣਗੇ。
ਇਸ ਮੌਕੇ ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੋੜ, ਪੰਜਾਬ ਮੰਡੀ ਬੋਰਡ ਦੇ ਜੇਈ ਪੰਕਜ, ਰਣਜੋਧ ਸਿੰਘ, ਨਪਿੰਦਰ ਸਿੰਘ, ਜਸਪਾਲ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਦਰਬਾਰਾ ਸਿੰਘ ਨੰਬਰਦਾਰ, ਜੇਪੀ ਕਾਂਝਲਾ, ਮਿੱਠੂ ਸਿੰਘ, ਪਰਗਟ ਸਿੰਘ, ਬਖ਼ਸ਼ੀਸ਼ ਸਿੰਘ, ਜਗਤਾਰ ਸਿੰਘ, ਰਿੰਪਾ ਸਿੰਘ, ਹਰਜਿੰਦਰ ਸਿੰਘ, ਬਾਬਾ ਪਾਲਾ ਸਿੰਘ, ਬਾਬਾ ਗਿਆਨਾ ਨੰਦ, ਦਰਸ਼ਨ ਸਿੰਘ ਪ੍ਰਧਾਨ, ਕਾਲਾ ਸਿੰਘ ਮੈਂਬਰ, ਰੂਸੀ ਕਾਂਝਲਾ, ਸਮੂਹ ਸੋਸਾਇਟੀ ਮੈਂਬਰ ਮੌਜੂਦ ਸਨ।
ਡੱਬੀ ਲਈ ਪ੍ਰਸਤਾਵਿਤ
ਮੁੱਖ ਮੰਤਰੀ ਦੇ ਓ.ਐੱਸ.ਡੀ. ਸ੍ਰ. ਸੁਖਵੀਰ ਸਿੰਘ ਨੇ ਕਾਂਝਨਾ ਦੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਦਾ ਦੌਰਾ ਕੀਤਾ ਅਤੇ ਸਹਿਕਾਰੀ ਸਭा ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਹਿਕਾਰੀ ਸਭਾ ਦੇ ਮੈਂਬਰਾਂ ਵੱਲੋਂ ਸਭਾ ਵਿੱਚ ਬਣੇ ਸ਼ੈੱਡ ਨੂੰ ਹੋਰ ਵੱਡਾ ਕਰਨ ਤੇ ਟਾਈਲਾਂ ਲਗਾਉਣ ਦੀ ਮੰਗ ਰੱਖੀ ਗਈ ਜਿਸ ਸਬੰਧੀ ਤੁਰੰਤ ਸਬੰਧਤ ਵਿਭਾਗ ਨੂੰ ਸਹਿਕਾਰੀ ਸਭਾ ਦੇ ਸ਼ੈੱਡ ਨੂੰ ਵੱਡਾ ਕਰਨ ਤੇ ਟਾਈਲਾਂ ਲਗਾਉਣ ਲਈ ਕਾਰਵਾਈ ਅਰੰਭਣ ਲਈ ਕਿਹਾ ਗਿਆ。
125
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowNov 18, 2025 13:00:550
Report
SSSanjay Sharma
FollowNov 18, 2025 12:46:1176
Report
ADAnkush Dhobal
FollowNov 18, 2025 12:45:4588
Report
RBRohit Bansal
FollowNov 18, 2025 12:35:2851
Report
RBRohit Bansal
FollowNov 18, 2025 12:35:0178
Report
ADAnkush Dhobal
FollowNov 18, 2025 12:34:3087
Report
BKBIMAL KUMAR
FollowNov 18, 2025 12:34:1136
Report
RBRohit Bansal
FollowNov 18, 2025 12:32:5932
Report
VSVARUN SHARMA
FollowNov 18, 2025 12:22:3429
Report
NLNitin Luthra
FollowNov 18, 2025 12:21:5749
Report
VKVipan Kumar
FollowNov 18, 2025 12:19:3871
Report
ASAvtar Singh
FollowNov 18, 2025 12:19:20169
Report
SSSanjay Sharma
FollowNov 18, 2025 12:04:08151
Report
SSSanjay Sharma
FollowNov 18, 2025 12:03:18152
Report
PSParambir Singh Aulakh
FollowNov 18, 2025 11:51:59130
Report