Back
21 नवंबर को खन्ना में अलौकिक नगर कीर्तन; गुरु तेग बहादर साहिब की शहादत के अवसर पर
RBRohit Bansal
Nov 18, 2025 12:35:28
Chandigarh, Chandigarh
21 ਨਵੰਬਰ ਨੂੰ ਖੰਨਾ ਪੁੱਜੇਗਾ ਅਲੌਕਿਕ ਨਗਰ ਕੀਰਤਨ, ਮੰਤਰੀ ਸੌਂਦ ਨੇ ਸੰਤ ਮਹਾਂਪੁਰਖਾਂ ਨਾਲ ਕੀਤੀਆਂ ਵਿਚਾਰਾਂ
ਖੰਨਾ, (ਲੁਧਿਆਣਾ), 21 ਨਵੰਬਰ:
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ 21 ਨਵੰਬਰ ਨੂੰ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖੰਨਾ ਪਹੁੰਚੇਗਾ। ਇਸ ਸੰਬਧੀ ਉਹਨਾਂ ਨੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ (ਨਾਨਕਸਰ ਸਾਹਿਬ ਵਾਲਿਆਂ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਅਸੀਸਾਂ ਪ੍ਰਾਪਤ ਕੀਤੀਆਂ。
ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ ਉਹ ਨਾਨਕਸਰ ਸਾਹਿਬ ਪਹੁੰਚੇ ਜਿੱਥੇ ਸੰਤ ਬਾਬਾ ਲੱਖਾ ਸਿੰਘ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਵੱਡੀ ਆਤਮਕ ਖੁਸ਼ੀ ਮਿਲੀ। ਗੁਰੂ ਘਰ ਦੀਆਂ ਅਨੰਦ ਭਰੀਆਂ ਘੜੀਆਂ ਨੇ ਉਹਨਾਂ ਨੂੰ ਬੜਾ ਹੌਂਸਲਾ ਤੇ ਆਨੰਦ ਦਿੱਤਾ। ਇਸ ਦੌਰਾਨ 21 ਨਵੰਬਰ ਨੂੰ ਆ ਰਹੇ ਵਿਸ਼ਾਲ ਨਗਰ ਕੀਰਤਨ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਇਹ ਨਗਰ ਕੀਰਤਨ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਸ਼ਹੀਦੀ ਅਤੇ ਸਾਰੇ ਮਨੁੱਖਤਾ ਲਈ ਦਿੱਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ। ਉਹਨ੍ਹਾਂ ਨੇ ਦੱਸਿਆ ਕਿ ਇਹ ਪਵਿੱਤਰ ਨਗਰ ਕੀਰਤਨ 21 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਖੰਨਾ ਦੇ ਰਸਤੇ ਹੋਕੇ ਗੁਜ਼ਰੇਗਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸੰਗਤਾਂ ਵੱਲੋਂ ਲੰਗਰ, ਪਾਣੀ ਅਤੇ ਸਜਾਵਟੀ ਪੰਡਾਲ ਲਗਾਏ ਜਾਣਗੇ。
ਸੌਂਦ ਨੇ ਖੰਨਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ—ਏਕਤਾ, ਭਾਈਚਾਰਾ ਅਤੇ ਸੱਚੇ ਧਰਮ—ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ। ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ, ਸਨਾਤਨ ਸਿਧਾਂਤਾਂ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਅਤੇ ਸਮੂਹ ਪ੍ਰਬੰਧਾਂ ਨੂੰ ਸੁਚੱਜਾ ਬਣਾਉਣ ਦੇ ਹੁਕਮ ਦਿੱਤੇ。
166
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 18, 2025 14:04:350
Report
RBRohit Bansal
FollowNov 18, 2025 14:03:130
Report
MJManoj Joshi
FollowNov 18, 2025 13:42:320
Report
SSSanjay Sharma
FollowNov 18, 2025 13:42:040
Report
VKVipan Kumar
FollowNov 18, 2025 13:41:070
Report
VSVARUN SHARMA
FollowNov 18, 2025 13:36:4673
Report
DVDavit Verma
FollowNov 18, 2025 13:32:0378
Report
MJManoj Joshi
FollowNov 18, 2025 13:17:44104
Report
DVDavit Verma
FollowNov 18, 2025 13:15:51120
Report
VKVipan Kumar
FollowNov 18, 2025 13:00:55184
Report
SSSanjay Sharma
FollowNov 18, 2025 12:46:11147
Report
ADAnkush Dhobal
FollowNov 18, 2025 12:45:4589
Report