Back
कांग्रेस का मानरेगा नाम बदले के फैसले पर तीखा विरोध; केंद्र सरकार पर निशाना
RKRAJESH KATARIA
Dec 30, 2025 15:00:24
Firozpur, Punjab
ਮਨਰੇਗਾ ਨੂੰ ਖਤਮ ਕਰਕੇ ਨਵੀਂ ਯੋਜਨਾ ਲਿਆਂਦੇ ਜਾਣ ਖ਼ਿਲਾਫ਼ ਕਾਂਗਰਸ ਵਲੋ ਤਿੱਖਾ ਵਿਰੋਧ
ਕੇਂਦਰ ਦੀ ਸਰਕਾਰ ਸਿਰਫ਼ ਨਾਮ ਬਦਲੂ ਸਰਕਾਰ - ਜਸਬੀਰ ਸਿੰਘ ਡਿੰਪਾ ਸਾਬਕਾ ਐਮ ਪੀ
ਫ਼ੈਸਲਾ ਵਾਪਿਸ ਨਾ ਲਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਅਰੰਭਿਆ ਜਾਵੇਗਾ
ਫਿਰੋਜ਼ਪੁਰ ਦੇ ਕਾਂਗਰਸ ਭਵਨ ਵਿੱਚ ਕੀਤੀ ਪ੍ਰੈਸ ਕਾਨਫਰੰਸ
ਕੇਂਦਰ ਸਰਕਾਰ ਕਿ ਵਿਦੇਸ਼ ਨੀਤੀ ਕਾਫੀ ਖਰਾਬ ਹੈ
ਐਂਕਰ : ਭਾਜਪਾ ਦੀ ਕੇਂਦਰ ਹੁਣ ਤੱਕ ਨਾਮ ਬਦਲਣ ਤੱਕ ਹੀ ਸੀਮਤ ਹੀ ਰਹੀ ਹੈ। ਦੇਸ਼ ਭਗਤਾਂ ਦੇ ਨਾਮ ਬਦਲਕੇ ਸਵਿਧਾਨ ਅਤੇ ਦੇਸ਼ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਵਿਚਾਰ ਅੱਜ ਏਥੇ ਅੱਜ ਇੱਥੇ ਹੋਈ ਕਾਂਗਰਸ ਭਵਨ ਵਿਖੇ ਹੋਈ ਕਾਂਗਰਸ ਦੀ ਜ਼ਿਲ੍ਹਾ ਪ੍ਰੈੱਸ ਕਾਨਫਰੰਸ ਵਿਚ ਪੁੱਜੇ ਆਬਜ਼ਰਵਰ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਹੇ।
ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਓਹਨਾ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਾਸ ਕਰ ਮੋਦੀ ਤੇ ਸ਼ਾਹ ਦੀ ਜੋੜੀ 'ਤੇ ਵਰਦਿਆਂ ਕਿਹਾ ਕਿ ਪਿਛਲੇ ਗਿਆਰਾਂ ਸਾਲਾਂ ਤੋਂ ਦੇਸ਼ ਵਿੱਚ ਬਣਾਏ ਜਾ ਰਹੇ ਮਾਹੌਲ ਉੱਤੇ ਗਹਿਰੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਯੋਜਨਾਬੱਧ ਤਰੀਕੇ ਨਾਲ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਸੰਘਰਸ਼ ਦੀ ਕੁਰਬਾਨੀ ਭਰੀ ਵਿਰਾਸਤ ਤੋਂ ਦੂਰ ਰੱਖਿਆ ਜਾ ਸਕੇ। ਸ਼ਹਿਰਾਂ, ਸੰਸਥਾਵਾਂ ਅਤੇ ਹੁਣ ਗਰੀਬਾਂ ਲਈ ਬਣਾਈਆਂ ਗਈਆਂ ਸਰਕਾਰੀ ਯੋਜਨਾਵਾਂ ਦੇ ਨਾਮ ਬਦਲਣਾ ਇਸੀ ਸੋਚ ਦਾ ਹਿੱਸਾ ਦੱਸਿਆ ਗਿਆ।
ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮਨਰੇਗਾ ਕੋਈ ਸਧਾਰਨ ਸਰਕਾਰੀ ਯੋਜਨਾ ਨਹੀਂ ਸੀ, ਸਗੋਂ ਮਹਾਤਮਾ ਗਾਂਧੀ ਦੀ ਸੋਚ ਅਤੇ ਸੁਪਨੇ ਦੀ ਪ੍ਰਤੀਕ ਸੀ। ਗਾਂਧੀ ਜੀ ਮੰਨਦੇ ਸਨ ਕਿ ਅਸਲੀ ਆਜ਼ਾਦੀ ਉਹ ਹੈ, ਜਿੱਥੇ ਆਮ ਮਨੁੱਖ ਆਪਣੀ ਮਰਜ਼ੀ ਨਾਲ ਜੀਵਨ ਜੀ ਸਕੇ ਅਤੇ ਆਪਣੀ ਰੋਜ਼ੀ ਰੋਟੀ ਲਈ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ। ਮਨਰੇਗਾ ਕਾਨੂੰਨ ਨੇ ਪਹਿਲੀ ਵਾਰ ਮਜ਼ਦੂਰ ਨੂੰ ਕੰਮ ਮੰਗਣ ਦਾ ਕਾਨੂੰਨੀ ਹੱਕ ਦਿੱਤਾ ਅਤੇ ਗ੍ਰਾਮ ਸਭਾ ਤੇ ਪੰਚਾਇਤ ਨੂੰ ਇਹ ਅਧਿਕਾਰ ਦਿੱਤਾ ਕਿ ਪਿੰਡ ਵਿੱਚ ਕਿਹੜੇ ਵਿਕਾਸ ਕੰਮ ਹੋਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੋਸ਼ ਲਗਾਇਆ ਗਿਆ ਕਿ ਨਵੀਂ ਯੋਜਨਾ ਲਿਆ ਕੇ ਨਾ ਸਿਰਫ਼ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਹੈ, ਸਗੋਂ ਉਨ੍ਹਾਂ ਦੀ ਸੋਚ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਨਰੇਗਾ ਹੇਠਾਂ ਹਰ ਪਰਿਵਾਰ ਨੂੰ ਸੌ ਦਿਨਾਂ ਦਾ ਰੋਜ਼ਗਾਰ ਕਾਨੂੰਨੀ ਤੌਰ ’ਤੇ ਯਕੀਨੀ ਸੀ, ਪਰ ਨਵੀਂ ਯੋਜਨਾ ਵਿੱਚ ਇਕ ਸੌ ਪੱਚੀ ਦਿਨਾਂ ਦਾ ਸਿਰਫ਼ ਜ਼ੁਬਾਨੀ ਵਾਅਦਾ ਕੀਤਾ ਜਾ ਰਿਹਾ ਹੈ। ਹਕੀਕਤ ਇਹ ਹੈ ਕਿ ਅੱਜ ਗਰੀਬ ਪਰਿਵਾਰਾਂ ਨੂੰ ਸਾਲ ਭਰ ਵਿੱਚ ਕੇਵਲ ਬਿਆਲੀ ਦਿਨਾਂ ਦਾ ਹੀ ਰੋਜ਼ਗਾਰ ਮਿਲ ਰਿਹਾ ਹੈ।
ਡਿੰਪਾ ਨੇ ਆਖਿਆ ਕਿ ਮਨਰੇਗਾ ਦੌਰਾਨਕ ਸਾਰੇ ਵਿੱਤੀ ਪ੍ਰਬੰਧ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਉੱਤੇ ਹੁੰਦੀ ਸੀ, ਪਰ ਹੁਣ ਇਹ ਭਾਰ ਸੂਬਾ ਸਰਕਾਰਾਂ ਉੱਤੇ ਵੀ ਪਾਇਆ ਜਾ ਰਿਹਾ ਹੈ, ਜੋ ਪੰਜਾਬ ਵਰਗੇ sੂਬੇ ਲਈ ਸੰਭਵ ਨਹੀਂ। ਇਸ ਨਾਲ ਗਰੀਬਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਹੋਰ ਘਟਣ ਦਾ ਖ਼ਤਰਾ ਹੈ।ਇਸ ਤੋਂ ਇਲਾਵਾ, ਆਧਾਰ ਨਾਲ ਜੋੜੇ ਭੁਗਤਾਨ, ਹਾਜ਼ਰੀ ਦੀਆਂ ਜਟਿਲ ਪ੍ਰਕਿਰਿਆਵਾਂ ਅਤੇ ਇੰਟਰਨੈੱਟ ਦੀ ਕਮੀ ਕਾਰਨ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਘੱਟ ਪੜ੍ਹੇ-ਲਿਖੇ ਮਜ਼ਦੂਰਾਂ ਲਈ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਾ ਬਹੁਤ ਔਖਾ ਹੋਵੇਗਾ।
ਬਾਈਟ = ਆਬਜ਼ਰਵਰ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
ANAnil Nagar1
FollowDec 30, 2025 16:40:17Gwalior, Bhopal, Madhya Pradesh:भोपाल में नए साल के जश्न की पार्टी की तैयारी जोरों पर राजधानी भोपाल में कई जगह पर होगी न्यू ईयर पार्टी शाम 7:00 से लेकर 1:00 तक चलेगी पार्टी जश्न के साथ 2025 को अलविदा और 2026 का किया जाएगा वेलकम पार्टी स्थलों पर पुलिस के जवान रहेंगे तैनात
0
Report
PPPoonam Purohit
FollowDec 30, 2025 16:40:020
Report
0
Report
MJManoj Jain
FollowDec 30, 2025 16:39:180
Report
YSYatnesh Sen
FollowDec 30, 2025 16:38:370
Report
DCDilip Chouhan
FollowDec 30, 2025 16:37:500
Report
0
Report
SPSanjay Prakash
FollowDec 30, 2025 16:36:160
Report
0
Report
BPBHUPESH PRATAP
FollowDec 30, 2025 16:32:520
Report
BDBabulal Dhayal
FollowDec 30, 2025 16:32:320
Report
DRDamodar Raigar
FollowDec 30, 2025 16:32:150
Report
RVRaunak Vyas
FollowDec 30, 2025 16:31:520
Report
DRDamodar Raigar
FollowDec 30, 2025 16:31:310
Report