Back
बठिंडा में औद्योगिक आपात ड्रिल सफल, अमोनिया टैंक की टक्कर से निपटने की तैयारी मजबूत
KBKulbir Beera
Nov 27, 2025 13:50:30
Bathinda, Punjab
ਉਦਯੋਗਿਕ ਐਮਰਜੈਂਸੀ ਦੌਰਾਨ ਤਿਆਰੀ ਅਤੇ ਜਨ ਸੁਰੱਖਿਆ ਨੂੰ ਹੋਰ ਪੱਕਾ ਕਰਨ ਲਈ ਕਰਵਾਈ ਮੌਕ ਡਰਿੱਲ
ਬਠਿੰਡਾ, 27 ਨਵੰਬਰ : ਬੀ.ਪੀ.ਸੀ.ਐਲ. ਐਮਰਜੈਂਸੀ ਗੇਟ ਬਠਿੰਡਾ ਦੇ ਨੇੜੇ ਅੱਜ ਇੱਕ ਆਫ-ਸਾਈਟ ਮੌਕ ਡ੍ਰਿੱਲ ਸਫਲਤਾਪੂਰਵਕ ਕਰਵਾਈ ਗਈ, ਜਿਸ ਦਾ ਉਦੇਸ਼ ਐਮੋਨੀਆ ਲੀਕੇਜ ਦੀ ਸਥਿਤੀ ਦੌਰਾਨ ਤਿਆਰੀ, ਤਾਲਮੇਲ ਅਤੇ ਰੇਸਕਿਊ ਕਾਰਵਾਈਆਂ ਦੀ ਸਮਰਥਾ ਦੀ ਪੜਤਾਲ ਕਰਨਾ ਸੀ। ਇਹ ਮੌਕੇ ਸਹਾਇਕ ਕਮਿਸ਼ਨਰ (ਜ) ਸਗਗਨਦੀਪ ਸਿੰਘ, ਵਿਸ਼ਾਲ ਸਿੰਗਲਾ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਵਲੋਂ ਤਾਇਨਾਤ ਐਮਰਜੈਂਸੀ ਪ੍ਰੋਟੋਕਾਲ ਦੀ ਪਾਲਣਾ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਗਿਆ。
ਇਸ ਮੌਕ ਡ੍ਰਿੱਲ ਦੌਰਾਨ ਐਮੋਨੀਆ ਟੈਂਕਰ ਦੀ ਟੱਕਰ ਨੂੰ ਕ੍ਰਿਤ੍ਰਿਮ ਤੌਰ ਤੇ ਦਰਸਾਇਆ ਗਿਆ, جس ਤੋਂ ਬਾਅਦ ਤੁਰੰਤ ਬੀ.ਪੀ.ਸੀ.ਐਲ. ਅਤੇ ਆਈ.ਓ.ਸੀ.ਐਲ. ਟੀਮਾਂ ਵਲੋਂ ਐਮਰਜੈਂਸੀ ਸਰਗਰਮੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਇਰਨ ਬਜਾਉਣ, ਵਾਟਰ ਕਰਟੇਨ ਤਾਇਨਾਤ ਕਰਨ ਸਮੇਤ ਹੋਰ ਅਹਿਮ ਰਾਹਤ ਉਪਰਾਲੇ ਸ਼ਾਮਲ ਰਹੇ। ਇਹ ਮੌਕ ਡ੍ਰਿੱਲ ਉਦਯੋਗਿਕ ਐਮਰਜੈਂਸੀ ਦੌਰਾਨ ਤਿਆਰੀ ਅਤੇ ਜਨ ਸੁਰੱਖਿਆ ਨੂੰ ਹੋਰ ਪੱਕਾ ਕਰਨ ਵਿੱਚ ਇੱਕ ਮਜ਼ਬੂਤ ਕਦਮ ਸਾਬਤ ਹੋਈ。
ਇਸ ਦੌਰਾਨ ਐਨਡੀਆਰਐਫ ਦੇ ਸੀ.ਓ ਸ਼੍ਰੀ ਸੰਤੋਸ਼ ਦੀ ਅਗਵਾਈ ਵਿੱਚ ਐਨਡੀਆਰਐਫ ਦੀ ਟੀਮ ਨੇ ਲੀਕੇਜ ਕੰਟਰੋਲ, ਕੈਜ਼ੁਅਲਟੀ ਰੈਸਕਿਊ ਅਤੇ ਡੀਕੰਟਾਮਿਨੇਸ਼ਨ ਆਪ੍ਰੇਸ਼ਨ ਦੀ ਯੋਜਨਾ ਅਤੇ ਅਮਲ ਨੂੰ ਸਫਲਤਾਪੂਰਕ ਢੰਗ ਨਾਲ ਨੇਪਰੇ ਚਾੜਿਆ ਗਿਆ। ਇਸ ਤੋਂ ਇਲਾਵਾ, ਪੁਲੀਸ ਵਿਭਾਗ ਵਲੋਂ ਟ੍ਰੈਫਿਕ ਡਾਈਵਰਸ਼ਨ ਅਤੇ ਭੀੜ ਪ੍ਰਬੰਧਨ, ਜਦੋਂਕਿ ਸਿਹਤ ਵਿਭਾਗ ਵਲੋਂ ਮੌਕੇ 'ਤੇ ਫਰਸਟ ਐਡ ਅਤੇ ਸੰਭਾਵੀ ਇਵੈਕੂਏਸ਼ਨ ਲਈ ਤਿਆਰੀ ਸੁਨਿਸ਼ਚਿਤ ਕੀਤੀ ਗਈ。
ਇਸ ਮੌਕੇ ਐਨਐਫਐੱਲ, ਫਾਇਰ ਸਰਵਿਸਜ਼, ਸਿਵਲ ਡਿਫੈਂਸ ਅਤੇ ਹੋਰ ਮਿਊਚੁਅਲ ਏਡ ਭਾਗੀਦਾਰਾਂ ਵਲੋਂ ਵੀ ਸਾਂਝੇ ਤੌਰ ‘ਤੇ ਰਾਹਤ ਅਤੇ ਰੈਸਕਿਊ ਕਾਰਵਾਈਆਂ ਵਿੱਚ ਸਰਗਰਮ ਭਾਗੀਦਾਰੀ ਨਿਭਾਈ ਗਈ। ਸਮੂਹ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਖੇਤਰ ਨੂੰ ਸੁਰੱਖਿਅਤ ਕਰਾਰ ਦਿੱਤਾ ਗਿਆ。
ਇਸ ਦੌਰਾਨ ਸਬੰਧਤ ਅਧਿਕਾਰੀਆਂ ਨੇ ਵੱਖ-ਵੱਖ ਏਜੰਸੀਆਂ ਦੇ teਜ਼ ਅਤੇ ਸਾਂਝੇ ਤਾਲਮੇਲ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਐਮਰਜੈਂਸੀ ਜਵਾਬੀ ਕਰਵਾਈਆਂ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਲਵਾਨ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
NPNavratan Prajapat
FollowNov 27, 2025 14:09:070
Report
PSParmeshwar Singh
FollowNov 27, 2025 14:08:330
Report
ADArjun Devda
FollowNov 27, 2025 14:08:120
Report
0
Report
MDMahendra Dubey
FollowNov 27, 2025 14:05:490
Report
0
Report
RSRajendra sharma
FollowNov 27, 2025 14:05:020
Report
0
Report
0
Report
GYGAUKARAN YADU
FollowNov 27, 2025 14:04:360
Report
MGMohd Gufran
FollowNov 27, 2025 14:04:000
Report
ATArun Tripathi
FollowNov 27, 2025 14:03:240
Report
NCNITIN CHAWRE
FollowNov 27, 2025 14:03:100
Report
CSChandrashekhar Solanki
FollowNov 27, 2025 14:02:45Ratlam, Madhya Pradesh:रतलाम- अवैध शराब को लेकर पुलिस की बड़ी चिंता, ADGP ने जावरा में पुलिस अधिकारियों के साथ ली बैठक, जिले के नामली में स्कार्पियो से पकड़ी अवैध शराब, करीब डेढ़ लाख कीमत की अवैध शराब बरामद, थाना नामली का कार्रवाई
0
Report
RKRANJAN KUMAR
FollowNov 27, 2025 14:02:330
Report