Back
क्या: कपिल शर्मा शो के किरदार कीकू शारदा अमृतसर पहुंचे, परिवार के साथ
BSBHARAT SHARMA
Jan 02, 2026 10:34:02
Amritsar, Punjab
ਕਪਿਲ ਸ਼ਰਮਾ ਸ਼ੋ ਦੇ ਕਲਾਕਾਰ ਕੀਕੂ ਸ਼ਾਰਦਾ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ
ਗੁਰੂ ਨਗਰੀ ਅੰਮ੍ਰਿਤਸਰ ਚ ਪਹੁੰਚ ਕੇ ਸਬ ਤੋਂ ਪਹਿਲਾਂ ਕੀਕੀ ਸ਼ਾਰਦਾ ਨੇ ਲਿੱਤਾ ਅੰਮ੍ਰਿਤਸਰੀ ਕੁਲਚੇ ਦਾ ਮਜ਼ਾ。
“ਬੱਚਾ ਯਾਦਵ” ਕਿਰਦਾਰ ਨਾਲ ਘਰ-ਘਰ ਪ੍ਰਸਿੱਧ ਹੋਏ ਕੀਕੂ, ਗੋਲਡਨ ਟੈਂਪਲ ਮੱਥਾ ਟੇਕਣ ਦੀ ਯੋਜਨਾ
ਕੇਬੀਸੀ ਫਾਈਨਲ, ਨੈਟਫਲਿਕਸ ਪ੍ਰੋਜੈਕਟ ਅਤੇ ਕਪਿਲ ਨਾਲ ਮੁੜ ਸ਼ੋ ਦੀ ਤਿਆਰੀ ਬਾਰੇ ਦਿੱਤੀ ਜਾਣਕਾਰੀ
ਇਸ ਮੌਕੇ ਉਹਨਾਂ ਕਿਹਾ ਕਿ ਅੱਜ ਰਾਤ ਕੌਣ ਬਣੇਗਾ ਕਰੋੜਪਤੀ ਦਾ ਫਾਈਨਲ ਹੈ ਤੇ ਅਮਿਤਾਬ ਬੱਚਨ ਦੇ ਨਾਲ ਵੀ ਉਹ ਨਜ਼ਰ ਆਉਣਗੇ。
ਕਪਿਲ ਸ਼ਰਮਾ ਸ਼ੋ ਵਿੱਚ ਆਪਣੇ ਹਾਸੇ-ਮਜ਼ਾਕ ਭਰੇ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਲੋਟ-ਪੋਟ ਕਰਨ ਵਾਲੇ ਮਸ਼ਹੂਰ ਕਲਾਕਾਰ ਕੀਕੂ ਸ਼ਾਰਦਾ ਅੱਜ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਆਉਂਦੇ ਹੀ ਉਨ੍ਹਾਂ ਨੇ ਸ਼ਹਿਰ ਦੇ ਮਸ਼ਹੂਰ ਅੰਮ੍ਰਿਤਸਰੀ ਕੁਲਚਿਆਂ ਨਾਲ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਕੀਕੂ ਸ਼ਾਰਦਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਖਾਸ ਤੌਰ ’ਤੇ ਖਾਣੇ ਦੇ ਇਰਾਦੇ ਨਾਲ ਆਏ ਹਨ ਅਤੇ ਇੱਥੋਂ ਦੇ ਸਵਾਦਿਸ਼ਟ ਵਿਅੰਜਨ ਉਨ੍ਹਾਂ ਨੂੰ ਬਹੁਤ ਪਸੰਦ ਹਨ。
ਮੀਡੀਆ ਨਾਲ ਗੱਲਬਾਤ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਉਹ ਪੂਰੀ ਫੈਮਲੀ ਦੇ ਨਾਲ ਆਏ ਹਨ ਅਤੇ ਲਗਭਗ 13 ਲੋਕਾਂ ਦਾ ਗਰੁੱਪ ਇਕੱਠੇ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰੀ ਕੁਲਚਿਆਂ ਤੋਂ ਬਾਅਦ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਜਾਣਗੇ ਅਤੇ ਆਪਣੇ ਦੌਰੇ ਦੀ ਸ਼ੁਰੂਆਤ ਧਾਰਮਿਕ ਰੂਪ ਵਿੱਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਮਹਿਮਾਨਨਵਾਜ਼ੀ ਅਤੇ ਲੋਕਾਂ ਦਾ ਪਿਆਰ ਇਸ ਸ਼ਹਿਰ ਨੂੰ ਬਾਕੀ ਸਾਰੇ ਸ਼ਹਿਰਾਂ ਤੋਂ ਵੱਖਰਾ ਬਣਾਉਂਦਾ ਹੈ।
ਕੀਕੂ ਸ਼ਾਰਦਾ ਭਾਰਤੀ ਟੈਲੀਵਿਜ਼ਨ ਦੇ ਪ੍ਰਸਿਧ ਕਾਮੇਡੀਅਨ ਅਤੇ ਅਦਾਕਾਰ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਪਛਾਣ “ਦ ਕਪਿਲ ਸ਼ਰਮਾ ਸ਼ੋ” ਰਾਹੀਂ ਮਿਲੀ ਹੈ। ਸ਼ੋ ਵਿੱਚ ਉਨ੍ਹਾਂ ਵੱਲੋਂ ਨਿਭਾਇਆ ਗਿਆ “ਬੱਚਾ ਯਾਦਵ” ਦਾ ਕਿਰਦਾਰ ਦਰਸ਼ਕਾਂ ਵਿੱਚ ਖਾਸਾ ਲੋਕਪ੍ਰਿਯ ਰਿਹਾ ਹੈ, ਜਿਸ ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਦੀ ਕਾਮਿਕ ਟਾਈਮਿੰਗ ਅਤੇ ਅਦਾਕਾਰੀ ਨੂੰ ਹਰ ਉਮਰ ਦੇ ਦਰਸ਼ਕ ਪਸੰਦ ਕਰਦੇ ਹਨ。
ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕਰਦਿਆਂ ਕੀਕੂ ਸ਼ਾਰਦਾ ਨੇ ਦੱਸਿਆ ਕਿ ਅੱਜ ਰਾਤ “ਕੌਣ ਬਣੇਗਾ ਕਰੋੜਪਤੀ” ਦਾ ਫਾਈਨਲ ਸ਼ੋ ਹੈ, ਜਿਸ ਵਿੱਚ ਉਨ੍ਹਾਂ ਨੇ ਅਮਿਤਾਭ ਬੱਚਨ ਨਾਲ ਖਾਸ ਜੁਗਲਬੰਦੀ ਕੀਤੀ ਹੈ। ਇਸ ਤੋਂ ਇਲਾਵਾ ਨੈਟਫਲਿਕਸ ਲਈ ਵੀ ਇੱਕ ਛੋਟਾ ਕਾਮੇਡੀ ਪ੍ਰੋਗਰਾਮ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਬਾਅਦ ਉਹ ਮੁੜ ਕਪਿਲ ਸ਼ਰਮਾ ਦੇ ਨਾਲ ਸ਼ੋ ਵਿੱਚ ਨਜ਼ਰ ਆਉਣਗੇ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
SSSUNIL SINGH
FollowJan 02, 2026 12:12:260
Report
0
Report
KLKANHAIYA LAL SHARMA
FollowJan 02, 2026 12:11:520
Report
PKPravesh Kumar
FollowJan 02, 2026 12:11:150
Report
PCPranay Chakraborty
FollowJan 02, 2026 12:10:580
Report
BBBindu Bhushan
FollowJan 02, 2026 12:10:370
Report
0
Report
SRSANDEEP RATHORE
FollowJan 02, 2026 12:09:310
Report
DKDARSHAN KAIT
FollowJan 02, 2026 12:09:140
Report
MKMANISH KUMAR
FollowJan 02, 2026 12:08:470
Report
VRVikash Raut
FollowJan 02, 2026 12:08:170
Report
92
Report
ANAJAY NATH
FollowJan 02, 2026 12:07:480
Report
DKDeepesh Kumar
FollowJan 02, 2026 12:07:28Noida, Uttar Pradesh:माघ मेले के लिए पुलिस पूरी तरह से तैयार है। चप्पे-चप्पे पर पुलिस की पैनी नजर है, खासतौर पर संगम पर ट्रैफिक से लेकर AI तकनीक और फायर से लेकर सादी वर्दी में पुलिस है
0
Report