Back
पंजाब में गैस एजेंसियों के बाहर भारी भीड़, LPG सिलेंडर बुकिंग 25 दिन बाद
ASAnmol Singh Warring
Mar 14, 2026 07:05:33
Sri Muktsar Sahib, Punjab
ਮਿਡਲ ਈਸਟ ਵਿੱਚ ਚੱਲ ਰਹੀ ਤਣਾਅਪੂਰਨ ਸਥਿਤੀ ਦਾ ਪ੍ਰਭਾਵ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਭਰਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਸਨ, ਉੱਥੇ ਹੁਣ ਐਲਪੀਜੀ ਗੈਸ ਸਿਲੰਡਰ ਲੈਣ ਲਈ ਗੈਸ ਏਜੰਸੀਆਂ ਦੇ ਬਾਹਰ ਵੀ ਲੋਕਾਂ ਦੀ ਭੀੜ ਲੱਗ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਕਈ ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਲੋਕ ਘੰਟਿਆਂ ਇੰਤਜ਼ਾਰ ਕਰਨ ਤੋਂ ਬਾਅਦ ਗੈਸ ਸਿਲੰਡਰ ਪ੍ਰਾਪਤ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਗੈਸ ਸਿਲੰਡਰ ਲੈਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੇ ਮੁਤਾਬਕ ਪਹਿਲਾਂ ਕੰਪਨੀ ਦੇ ਨੰਬਰਾਂ ਤੇ ਸੰਪਰਕ ਕਰਕੇ ਗੈਸ ਸਿਲੰਡਰ ਬੁੱਕ ਕਰਵਾਇਆ ਜਾਂਦਾ ਸੀ, ਪਰ ਇਸ ਸਮੇਂ ਨੰਬਰ ਲਗਾਤਾਰ ਵਿਅਸਤ ਆ ਰਹੇ ਹਨ ਅਤੇ काल ਨਹੀਂ ਲੱਗ ਰਹੀ। ਇਸ ਕਾਰਨ ਲੋਕਾਂ ਨੂੰ ਖੁਦ ਗੈਸ ਏਜੰਸੀ ਤੱਕ ਪਹੁੰਚ ਕੇ ਪਹਿਲਾਂ ਸਿਲੰਡਰ ਬੁੱਕ ਕਰਵਾਉਣਾ ਪੈ ਰਿਹਾ ਹੈ ਅਤੇ ਫਿਰ ਲੰਬੀ ਲਾਈਨ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਹੀ ਏਜੰਸੀ ਤੇ ਪਹੁੰਚ ਗਏ ਸਨ ਅਤੇ ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੂੰ ਗੈਸ ਸਿਲੰਡਰ ਮਿਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਉਹਨਾਂ ਦਾ ਕਾਫੀ ਸਮਾਂ ਵੀ ਖਰਾਬ ਹੋ ਰਿਹਾ ਹੈ ਅਤੇ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।ਉੱਥੇ ਹੀ ਜਦੋਂ ਇੱਕ ਵੱਡੀ ਗੈਸ ਏਜੰਸੀ ਦੇ ਮਾਲਕ ਵਿਜੈ ਸੱਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈਮਰੇ ਸਾਹਮਣੇ ਤਾਂ ਨਹੀਂ ਆਏ, ਪਰ ਉਹਨਾਂ ਨੇ ਦੱਸਿਆ ਕਿ ਐਲਪੀਜੀ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸਟਾਕ ਲਗਾਤਾਰ ਆ ਰਿਹਾ ਹੈ। ਉਹਨਾਂ ਦੇ ਮੁਤਾਬਕ ਲੋਕ ਘਬਰਾਹਟ ਦੇ ਕਾਰਨ ਵੱਡੀ ਗਿਣਤੀ ਵਿੱਚ ਸਿਲੰਡਰ ਲੈਣ ਲਈ ਏਜੰਸੀਆਂ ਤੇ ਪਹੁੰਚ ਰਹੇ ਹਨ ਜਿਸ ਨਾਲ ਭੀੜ ਬਣ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਗੈਸ ਸਿਲੰਡਰ ਬੁੱਕ ਕਰਵਾਉਣ ਲਈ ਘੱਟ ਸਮੇਂ ਦਾ ਅੰਤਰਾਲ ਹੁੰਦਾ ਸੀ, ਪਰ ਹੁਣ ਇਸ ਸਮੇਂ ਨੂੰ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ ਅਤੇ ਹੁਣ ਗਾਹਕ 25 ਦਿਨਾਂ ਬਾਅਦ ਹੀ ਨਵਾਂ ਸਿਲੰਡਰ ਬੁੱਕ ਕਰਵਾ ਸਕਦੇ ਹਨ।ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 14, 2026 08:03:20Noida, Uttar Pradesh:आज पंजाब में अमित शाह की रैली से पहले अमृतसर से सांसद गुरजीट औजला ने शाह के नाम लिखा पत्र। पाकिस्तान की तरफ से ड्रोन से तस्करी और अन्य मसलों को ऊपर लिखा पत्र
0
Report
BSBHARAT SHARMA
FollowMar 14, 2026 08:01:560
Report
KSKapil sharma
FollowMar 14, 2026 07:06:40181
Report
KDKuldeep Dhaliwal
FollowMar 14, 2026 07:05:14133
Report
VSVARUN SHARMA
FollowMar 14, 2026 07:04:52178
Report
ADAnkush Dhobal
FollowMar 14, 2026 06:46:09Shimla, Himachal Pradesh:शिमला स्थित कुफरी के निजी होटल में हरियाणा कांग्रेस विधायक मौजूद
होटल के बाहर हिमाचल पुलिस की सुरक्षा का कड़ा पहरा
बाहर से किसी के भी अंदर जाने पर पूरी तरह रोक
CM सुक्खू ख़ुद स्थिति पर बनाये हुए हैं नज़र
129
Report
ADAnkush Dhobal
FollowMar 14, 2026 06:33:30105
Report
AMAjay Mahajan
FollowMar 14, 2026 06:33:23124
Report
ASAnmol Singh Warring
FollowMar 14, 2026 06:33:06199
Report
RKRAMAN KHOSLA
FollowMar 14, 2026 06:03:33139
Report
VSVARUN SHARMA
FollowMar 14, 2026 06:01:34163
Report
AZAbhinva zeepunjabi
FollowMar 14, 2026 06:01:23193
Report
ADAnkush Dhobal
FollowMar 14, 2026 05:37:44183
Report
SGSatpal Garg
FollowMar 14, 2026 05:37:32152
Report