Back
भगवंत मान ने विरासत मार्ग की नींव रखी; 25 करोड़ लागत, 2026 तक पूरा
BKBIMAL KUMAR
Oct 05, 2025 10:41:16
Anandpur Sahib, Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ\nਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਹੋਏ ਨਤਮਸਤਕ\n25 ਕਰੋੜ ਦੀ ਲਾਗਤ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲਾ ਰਸਤਾ ਬਣੇਗਾ "ਵਿਰਾਸਤੀ ਮਾਰਗ"\n20 ਕਰੋੜ ਦੀ ਲਾਗਤ ਨਾਲ ਤਿਆਰ ਭਾਈ ਜੈਤਾ ਜੀ ਯਾਦਗਾਰ ਦਾ ਕੀਤਾ ਉਦਘਾਟਨ\nਪੰਜ ਗੈਲਰੀਆਂ ਵਿਚ ਦਰਸਾਇਆ ਇਤਿਹਾਸ\nਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ ( ਮੁੱਖ ਮੰਤਰੀ ਪੰਜਾਬ )\n\nAnchor - ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਿਨ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਿਆ ਇਸ ਦੇ ਨਾਲ ਹੀ ਉਹਨਾਂ ਭਾਈ ਜੈਤਾ ਜੀ ਯਾਦਗਾਰ ਵੀ ਲੋਕ ਅਰਪਣ ਕੀਤੀ । ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੇ ਰਸਤੇ ਨੂੰ ਹੁਣ ਸਫ਼ੈਦ ਸੰਗਮਰਮਰ ਨਾਲ ਬਣੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ। ਇਸ ਪ੍ਰੋਜੈਕਟ ਉੱਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਆਵੇਗੀ, ਇਸਨੂੰ 31 ਮਾਰਚ 2026 ਤੱਕ ਮੁਕੰਮਲ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਥ ਦੇ ਨਾਮ ਤੇ ਵੋਟਾਂ ਲੈਂਦੇ ਰਹੇ , ਇਸ ਤੋਂ ਪਹਿਲਾਂ 1970 ਵਿੱਚ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ । ਉਹਨਾਂ ਕਿਹਾ ਕਿ ਹੜਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ , ਤੁਹਾਡਾ ਨੁਕਸਾਨ ਹੋਇਆ ਪੰਜਾਬ ਹਮੇਸ਼ਾ ਮੁਸੀਬਤਾਂ ਤੋਂ ਨਿਕਲ ਕੇ ਖੜਾ ਹੁੰਦਾ ਰਿਹਾ ਹੈ। ਹੜਾਂ ਦੇ ਦੌਰਾਨ ਤਿੰਨ ਪੁਲਾਂ ਦਾ ਨੁਕਸਾਨ ਹੋਇਆ ਸੀ। ਜੋ ਕਿ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਜਾਂ ਰਹੇ ਹਨ। ਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ . ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰੇਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਜਿਹੜੇ ਕਿ ਪੰਜ ਤਖਤਾਂ ਦੇ ਇਕੱਠੇ ਦਰਸ਼ਨ ਕਰਵਾ ਸਕੇ । ਸ਼੍ਰੀ ਅਨੰਦਪੁਰ ਸਾਹਿਬ ਨੇਨਾ ਦੇਵੀ ਰੋਪਵੇ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਵੀ ਉਹਨਾਂ ਦੇ ਧਿਆਨ ਵਿੱਚ ਹੈ ਤੇ ਅਨੰਦਪੁਰ ਸਾਹਿਬ ਵਿਖੇ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਹ ਮੁੱਖ ਮੰਤਰੀ ਪੰਜਾਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦ ਨਤਮਸਤਕ ਹੋਏ ।\n\nVO1 - ਇਸ ਮਾਰਗ ਦੀ ਕੁੱਲ ਲੰਬਾਈ 580 ਮੀਟਰ ਹੋਵੇਗੀ, ਜਿਸਨੂੰ ਦੋ ਹਿੱਸਿਆਂ ਤਿਆਰ ਕੀਤਾ ਜਾਵੇਗਾ। ਇੱਕ ਸਰੋਵਰ ਸਾਹਮਣੇ ਲੰਘਦਾ ਰਸਤਾ ਤੇ ਦੂਜਾ ਤਖ਼ਤ ਸਾਹਿਬ ਵੱਲ ਚੜ੍ਹਾਈ ਵਾਲਾ ਹਿੱਸਾ, ਜਿੱਥੇ ਸੰਗਤਾਂ ਦੀ ਸਹੂਲਤ ਲਈ ਪੋੜੀਆਂ ਬਣਾਈਆਂ ਜਾਣਗੀਆਂ। ਵਿਰਾਸਤੀ ਮਾਰਗ ਦੇ ਦੋਨੋ ਪਾਸਿਆਂ 'ਤੇ ਮਿਊਰਲਾਂ ਅਤੇ ਪੇਂਟਿੰਗਾਂ ਰਾਹੀਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਦਰਸਾਇਆ ਜਾਵੇਗਾ। ਇਸਦੇ ਨਾਲ ਹੀ, ਮਾਰਗ ਦੇ ਸ਼ੁਰੂ 'ਚ ਇੱਕ ਵੱਡਾ ਤੇ ਆਕਰਸ਼ਕ ਮੁੱਖ ਗੇਟ ਬਣਾਇਆ ਜਾਵੇਗਾ, ਜਦਕਿ ਹੋਰ ਗੇਟ ਸਰੋਵਰ ਅਤੇ ਪਾਰਕਿੰਗ ਵਾਲੇ ਰਸਤੇ 'ਤੇ ਵੀ ਬਣਾਏ ਜਾਣਗੇ, ਤਾਂ ਜੋ ਡਿਜ਼ਾਇਨ ਵਿੱਚ ਇੱਕਸਾਰਤਾ ਬਣੀ ਰਹੇ। ਇਸ ਮਾਰਗ 'ਤੇ ਸੰਗਮਰਮਰ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਰੁੱਖਾਂ ਦੀ ਰੋਪਾਈ ਵੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰੋਜੈਕਟ ਧਾਰਮਿਕ ਤੇ ਵਾਤਾਵਰਣ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਬਣੇਗਾ। ਇਹ ਵਿਲੱਖਣ ਯੋਜਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ 'ਤੇ ਇੱਕ ਖ਼ਾਸ ਧਾਰਮਿਕ ਟੂਰੀਜਮ ਕੇਂਦਰ ਵਜੌੰ ਉਭਾਰਨ ਵਿੱਚ ਹੋਰ ਯੋਗਦਾਨ ਪਾਵੇਗੀ ਅਤੇ "ਸਫ਼ੈਦ ਵਿਰਾਸਤੀ ਮਾਰਗ" ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਉਦਾਹਰਣ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowOct 05, 2025 12:45:260
Report
HSHarmeet Singh Maan
FollowOct 05, 2025 12:22:451
Report
MJManoj Joshi
FollowOct 05, 2025 12:22:232
Report
MJManoj Joshi
FollowOct 05, 2025 12:22:150
Report
SNSUNIL NAGPAL
FollowOct 05, 2025 12:22:080
Report
DVDEVENDER VERMA
FollowOct 05, 2025 12:21:480
Report
HSHarmeet Singh Maan
FollowOct 05, 2025 11:51:240
Report
VSVARUN SHARMA
FollowOct 05, 2025 11:32:230
Report
SSSatnam Singh
FollowOct 05, 2025 11:31:390
Report
MSManish Sharma
FollowOct 05, 2025 11:31:270
Report
BSBhushan Sharma
FollowOct 05, 2025 11:31:200
Report
NSNaresh Sethi
FollowOct 05, 2025 11:01:040
Report
DVDEVENDER VERMA
FollowOct 05, 2025 10:41:320
Report
ASAvtar Singh
FollowOct 05, 2025 09:30:420
Report