Back
Kotkapura पुलिस ने 2 लाख फिरौती मामले के मुख्य आरोपी को मुंबई से गिरफ्तार किया
KCKhem Chand
Feb 24, 2026 10:30:28
Kot Kapura, Punjab
ਕੋਟਕਪੂਰਾ ਪੁਲਿਸ ਵੱਲੋਂ 02 ਲੱਖ ਦੀ ਫਿਰੋਤੀ ਮੰਗਣ ਮਾਮਲੇ ਦਾ ਮੁੱਖ ਮਾਸ਼ਟਰਮਾਈਡ ਮੰਬਈ ਤੋਂ ਕਾਬੂ, ਦੋਸ਼ੀ ਵੱਲੋਂ ਇੰਸਟਾਗ੍ਰਾਮ ਰਾਹੀਂ ਦਿੱਤੀਆਂ ਜਾ ਰਹੀਆਂ ਜਾਨੋਂ ਮਾਰਨੀਆਂ ਧਮਕੀਆਂ ਨਾਲ ਸਬੰਧਤ ਖ਼ਬਰ. ਨਿੱਜੀ ਰੰਜਿਸ਼ ‘ਚ ਰਚਿਆ ਫਿਰੋਤੀ ਦਾ ਪਲਾਨ, ਸਾਜਿਸ਼ ਵਿੱਚ ਸ਼ਾਮਿਲ ਮਾਂ-ਪੁੱਤਰ ਦੋਵੇਂ ਗ੍ਰਿਫ਼ਤਾਰ. ਦੋਸ਼ੀ ਦੇ ਖਿਲਾਫ ਪਹਿਲਾ ਵੀ ਦਰਜ ਹੈ 01 ਮੁਕੱਦਮਾ. ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਦੀ ਅਗਵਾਈ ਹੇਠ ਕੋਟਕਪੂਰਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਜੀਰੋ ਟੌਲਰੈਸ ਦੀ ਨੀਤੀ ਅਪਣਾਈ ਹੋਈ ਹੈ, ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ. ਇਸੇ ਲੜੀ ਤਹਿਤ ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਕੋਟਕਪੂਰਾ ਪੁਲਿਸ ਵੱਲੋਂ 02 ਲੱਖ ਰੁਪਏ ਫਿਰੋਤੀ ਮੰਗਣ ਦੇ ਮਾਮਲੇ ਦੇ ਮੁੱਖ ਅਰੋਪੀ ਗ੍ਰਿਫਤਾਰ ਕੀਤਾ ਗਿਆ ਹੈ. ਗ੍ਰਿਫਤਾਰ ਕੀਤੇ ਮੁੱਖ ਦੋਸ਼ੀ ਦੀ ਪਹਿਚਾਣ ਦੀਪਕ ਸ਼ਰਮਾ ਪੁੱਤਰ ਸਤਪਾਲ ਸ਼ਰਮਾ ਵਾਸੀ ਜੋਤਾ ਵਾਲੀ ਗਲੀ ਜੀਵਨ ਨਗਰ, ਕੋਟਕਪੂਰਾ ਵਜੋ ਹੋਈ ਹੈ। ਇਸ ਤੋ ਇਲਾਵਾ ਇਸ ਵਿੱਚ ਉਸ ਦਾ ਸਾਥ ਦੇਣ ਲਈ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ. ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਕਾਰੋਬਾਰੀ ਨੂੰ ਉਸ ਪਾਸ ਸਾਲ-2020 ਦੌਰਾਨ ਕੰਮ ਕਰਦੇ ਦੀਪਕ ਸ਼ਰਮਾ ਨਾਮ ਦੇ ਵਿਅਕਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਅਤੇ ਵੀਡਿਓ ਪਾ ਕੇ ਉਸ ਕਾਰੋਬਾਰੀ, ਉਸਦੇ ਪਿਤਾ ਅਤੇ ਉਸਦੇ ਜਾਣਕਾਰ ਨੂੰ ਜਾਨੇ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਸੂਚਨਾ ਹਾਸਿਲ ਹੋਈ ਸੀ। ਇਲਾਵਾ ਦੋਸ਼ੀ ਦੀਪਕ ਸ਼ਰਮਾ ਵੱਲੋਂ ਉਸ ਕਾਰੋਬਾਰੀ ਨੂੰ ਕਰੀਬ 06 ਮਹੀਨੇ ਪਹਿਲਾ ਵੀ ਵੱਟਸਅੱਪ ਕਾਲ ਰਾਹੀ 02 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੋ ਬਾਅਦ ਦੋਸ਼ੀ ਦੀਪਕ ਸ਼ਰਮਾ ਦੀ ਮਾਤਾ ਵੀਨਾ ਰਾਣੀ ਵੱਲੋ ਵੀ ਉਸਦੇ ਲੜਕੇ ਨੂੰ ਫਿਰੋਤੀ ਦੀ ਰਕਮ ਦੇਣ ਲਈ ਧਮਕਾਇਆ ਗਿਆ ਸੀ. ਮਾਮਲੇ ਦੀ ਸੂਚਨਾ ਮਿਲਣ ਸਾਰ ਦੀ ਸ਼ਜੋਗੇਸ਼ਵਰ ਸਿੰਘ ਐਸ.ਪੀ ਇੰਨਵੈਸਟਿਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਜੀਵ ਕੁਮਾਰ ਡੀ.ਐਸ.ਪੀ ਕੋਟਕਪੂਰਾ ਦੀ ਨਿਗਰਾਨੀ ਹੇਠ ਪੁਲਿਸ ਟੀਮਾ ਬਣਾਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਟੈਕਨੀਕਲ ਇੰਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵੀਨਾ ਰਾਣੀ ਨੂੰ ਮਿਤੀ 12 ਫਰਵਰੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ, ਜਿਸ ਉਪਰੰਤ ਮੁੱਕਦਮੇ ਦੇ ਮੁੱਖ ਦੋਸ਼ੀ ਦੀਪਕ ਸ਼ਰਮਾ ਨੂੰ ਮਹਾਰਾਸ਼ਟਰ ਦੇ ਮੁੰਬਈ ਤੋ ਮਿਤੀ 19 ਫਰਵਰੀ ਗ੍ਰਿਫਤਾਰ ਕਰਕੇ ਪੰਜਾਬ ਲਿਆਇਆ ਗਿਆ। ਜਿਸ ਨੂੰ ਕਿ ਕੱਲ ਮਿਤੀ 23 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ. ਮੁੱਢਲੀ ਤਫਤੀਸ਼ ਦੌਰਾਨ ਵਜਾ ਰੰਜਿਸ਼ ਇਹ ਸਾਹਮਣੇ ਆਈ ਹੈ ਕਿ ਮੁੱਖ ਦੋਸ਼ੀ ਦੀਪਕ ਸ਼ਰਮਾ ਕਾਰੋਬਾਰੀ ਪਾਸ ਪੈਟਰੋਲ ਪੰਪ ਪਰ ਬਤੌਰ ਸੇਲਜਮੈਨ ਲੱਗਾ ਹੋਇਆ ਸੀ, ਜਿਸ ਵੱਲੋ ਹਿਸਾਬ ਕਿਤਾਬ ਵਿੱਚ ਹੇਰਾਫੇਰੀ ਸਾਹਮਣੇ ਆਉਣ ਤੇ ਕੰਮ ਤੋ ਹਟਾ ਦਿੱਤਾ ਗਿਆ ਸੀ. ਇਸ ਤੋ ਇਲਾਵਾ ਕਰੋਨਾ ਸਮੇ ਦੋਰਾਨ ਦੋਸ਼ੀ ਵੱਲੋ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਨ ਤੇ ਮੁਕਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਹ ਕਾਰੋਬਾਰੀ ਵੀ ਗਵਾਹ ਸੀ. ਪੁਲਿਸ ਵੱਲੋਂ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕਦਮਾ ਨੰਬਰ 30 ਮਿਤੀ 11.02.2026 ਅਧੀਨ ਧਾਰਾ 308(4)/61(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਸਕੇ। ਕੋਟਕਪੂਰਾ ਪੁਲਿਸ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਦ੍ਰਿਢਤਾ ਨਾਲ ਨਿਭਾਈ ਜਾ ਰਹੀ ਹੈ, ਜਿਸਦੇ ਤਹਿਤ ਮਾੜੇ ਅਨਸਰਾਂ ਖਿਲਾਫ ਜੀਰੋ ਟੋਲਰੈਸ ਦੀ ਨੀਤੀ ਅਪਣਾਈ ਗਈ ਹੈ. ਇਸ ਲਈ ਅਸੀ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਇਸ ਤਰੀਕੇ ਨਾਲ ਕੋਈ ਵੀ ਧਮਕੀ ਭਰੀ ਕਾਲ ਆਉਦੀ ਹੈ ਤਾਂ ਇਸ ਸਬੰਧੀ ਤੁਰੰਤ ਸੂਚਨਾ ਸਬੰਧਿਤ ਥਾਣਾ ਜਾਂ ਪੁਲਿਸ ਕੰਟਰੋਲ ਪਰ ਇਸ ਦੀ ਜਾਣਕਾਰ ਦਿੱਤੀ ਜਾਵੇ. ਬਾਇਟ ਰਮਨਦੀਪ ਸਿੰਘ ਐਸ ਪੀ NDPS, ਕੋਟਕਪੂਰਾ ਪੁਲਿਸ, ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨਾਂ ਨੇ ਬਹੁਤ ਹੀ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਬਾਇਟ ਵਰੁਣ ਚੋਪੜਾ ਪੈਟ੍ਰੋਲ ਪੰਪ ਮਲਿਕ, ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 24, 2026 11:52:250
Report
DVDEVENDER VERMA
FollowFeb 24, 2026 11:52:080
Report
BSBALINDER SINGH
FollowFeb 24, 2026 11:32:430
Report
DRDivya Rani
FollowFeb 24, 2026 11:32:280
Report
SNSUNIL NAGPAL
FollowFeb 24, 2026 11:24:270
Report
KDKuldeep Dhaliwal
FollowFeb 24, 2026 11:23:310
Report
PSParambir Singh Aulakh
FollowFeb 24, 2026 11:22:480
Report
PSParambir Singh Aulakh
FollowFeb 24, 2026 11:22:010
Report
MSManish Shanker
FollowFeb 24, 2026 11:15:480
Report
SSSanjay Sharma
FollowFeb 24, 2026 11:04:55Noida, Uttar Pradesh:MANSA (PUNJAB): PUNJAB CM BHAGWANT MANN VISITS MANSA AND LAYS FOUNDATION STONE OF NEW ITI
0
Report
SSSanjay Sharma
FollowFeb 24, 2026 11:04:460
Report
KSKuldeep Singh
FollowFeb 24, 2026 11:03:500
Report
AJAnil Jain
FollowFeb 24, 2026 11:03:270
Report
MSManish Shanker
FollowFeb 24, 2026 10:45:23Sahibzada Ajit Singh Nagar, Punjab:बिक्रम सिंह मजीठिया और प्रेम सिंह चंदू माजरा की मुलाकात साथ में सुरजीत सिंह रखड़ा भी है
0
Report
MSManuj Sharma
FollowFeb 24, 2026 10:33:060
Report