Back
मानसा शहर की सीवरेज गंदे पानी से त्रस्त, लोग खुद सड़क पर मिट्टी डाल रहे
KDKuldeep Dhaliwal
Dec 01, 2025 07:19:41
Mansa, Punjab
ਸੀਵਰੇਜ ਦੀਆਂ ਭਰੀਆਂ ਸੜਕਾਂ ਤੇ ਮਾਨਸਾ ਸ਼ਹਿਰ ਦੇ ਲੋਕ ਖੁਦ ਮਿੱਟੀ ਪਾਉਣ ਲਈ ਹੋਏ ਮਜਬੂਰ
ਐਂਕਰ : ਮਾਨਸਾ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਣ ਕਾਰਨ ਮਜਬੂਰੀ ਵਸ ਵਾਰਡ ਦੇ ਲੋਕ ਖੁਦ ਸੜਕਾਂ ਦੇ ਉੱਪਰ ਮਿੱਟੀ ਪਾਉਣ ਦੇ ਲਈ ਮਜਬੂਰ ਹੋ ਗਏ ਨੇ ਮਾਨਸਾ ਸ਼ਹਿਰ ਦੇ ਵਾਰੜ ਨੰਬਰ 6 ਦੇ ਕੋਟਵਾਲਾ ਟਿੱਬਾ ਦੇ ਵਾਸੀਆਂ ਨੇ ਸੜਕ ਦੇ ਉੱਪਰ ਮਿੱਟੀ ਅਤੇ ਰੋੜੇ ਸੁੱਟ ਕੇ ਆਪਣੇ ਲੰਘਣ ਦੇ ਲਈ ਰਸਤਾ ਬਣਾਇਆ ਹੈ।
ਵੀਓ ; ਮਾਨਸਾ ਸ਼ਹਿਰ ਦੇ ਵਾਰਡ ਨੰਬਰ 6 ਦੇ ਤਸਵੀਰਾਂ ਨੇ ਜਿੱਥੇ ਵਾਰਡ ਦੇ ਲੋਕਾਂ ਵੱਲੋਂ ਖੁਦ ਪੈਸੇ ਇਕੱਠੇ ਕਰਕੇ ਸੜਕ ਦੇ ਉੱਪਰ ਮਿੱਟੀ ਪਾਈ ਜਾ ਰਹੀ ਹੈ ਮਿੱਟੀ ਇਸ ਲਈ ਪਾਈ ਜਾ ਰਹੀ ਹੈ ਤਾਂ ਕਿ ਇਸ ਸੜਕ ਦੇ ਉੱਪਰੋਂ ਲੰਘਣ ਦੇ ਲਈ ਰਾਸਤਾ ਬਣ ਸਕੇ ਕਿਉਂਕਿ ਪਿਛਲੇ ਸਮੇਂ ਤੋਂ ਇਸ ਵਾਰਡ ਦੇ ਵਿੱਚ ਸੜਕਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਤੇ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਵਾਰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਵਿਧਾਇਕ ਨਗਰ ਕੌਂਸਲ ਦੇ ਪ੍ਰਧਾਨ ਅਤੇ ਈਓ ਨੂੰ ਵੀ ਮੰਗ ਪੱਤਰ ਦਿੱਤੇ ਗਏ ਪਰ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਜਿਸ ਕਾਰਨ ਮਜਬੂਰੀ ਬੱਸ ਉਹਨਾਂ ਨੇ ਖੁਦ ਪੈਸੇ ਇਕੱਠੇ ਕਰਕੇ ਸੜਕ ਦੇ ਉੱਪਰ ਮਿੱਟੀ ਪਾਈ ਹੈ ਤਾਂ ਕਿ ਲੋਕਾਂ ਨੂੰ ਲੰਘਣ ਦੇ ਵਿੱਚ ਮੁਸ਼ਕਿਲ ਨਾ ਆਵੇ। ਸੜਕ ਦੇ ਉੱਪਰ ਮਿੱਟੀ ਪਾਉਣ ਵਾਲੇ ਵਾਰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੜਕ ਦੀ ਇੰਨੀ ਖਸਤਾ ਹਾਲਤ ਸੀ ਕੇ ਇਸ ਸੜਕ ਦੇ ਉੱਪਰੋਂ ਨਾ ਤਾਂ ਪੈਦਲ ਅਤੇ ਨਾ ਹੀ ਵਹੀਕਲ ਦੇ ਉੱਪਰ ਲੰਘਿਆ ਜਾ ਸਕਦਾ ਸੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਸੜਕ ਅਤੇ ਵਾਰਡ ਦੀਆਂ ਗਲੀਆਂ ਦੇ ਵਿੱਚ ਨਰਕ ਧਾਰਿਆ ਹੋਇਆ ਹੈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਅਤੇ ਗੰਦੇ ਪਾਣੀ ਦੇ ਵਿੱਚੋਂ ਸਕੂਲੀ ਬੱਚੇ ਲੰਘ ਕੇ ਸਕੂਲ ਜਾਣ ਦੇ ਲਈ ਮਜਬੂਰ ਨੇ ਉਹਨਾਂ ਦੱਸਿਆ ਕਿ ਕਈ ਵਾਰ ਸ਼ਹਿਰ ਦੇ ਨੁਮਾਇੰਦਿਆਂ ਤੱਕ ਇਸ ਸੜਕ ਨੂੰ ਬਣਾਉਣ ਦੇ ਲਈ ਬੇਨਤੀ ਰੱਖੀ ਗਈ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਉਨਾਂ ਵੱਲੋਂ ਮਜਬੂਰੀ ਵੱਸ ਖੁਦ ਪੈਸੇ ਇਕੱਠੇ ਕਰਕੇ ਇਹ ਸੜਕ ਦੇ ਉੱਪਰ ਮਿੱਟੀ ਪਾਈ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowDec 01, 2025 08:01:160
Report
MSManish Shanker
FollowDec 01, 2025 07:53:4798
Report
BSBHARAT SHARMA
FollowDec 01, 2025 07:53:2433
Report
PSParambir Singh Aulakh
FollowDec 01, 2025 07:47:5781
Report
BSBHARAT SHARMA
FollowDec 01, 2025 07:16:08134
Report
SSSandeep Singh
FollowDec 01, 2025 07:02:31107
Report
ADAnkush Dhobal
FollowDec 01, 2025 06:50:20194
Report
KSKamaldeep Singh
FollowDec 01, 2025 06:37:02188
Report
NSNavdeep Singh
FollowDec 01, 2025 06:35:12134
Report
HSHarmeet Singh Maan
FollowDec 01, 2025 06:33:09193
Report
KSKamaldeep Singh
FollowDec 01, 2025 06:21:35122
Report
MSManish Shanker
FollowDec 01, 2025 06:19:01183
Report
SSSandeep Singh
FollowDec 01, 2025 05:45:36136
Report
SGSatpal Garg
FollowDec 01, 2025 05:36:17127
Report