Back
कपूरथला रेलवे स्टेशन पर बिजली टॉवर चढ़े व्यक्ति की हालत गंभीर, भर्ती अमृतसर मेडिकल कॉलेज
VSVARUN SHARMA
Mar 10, 2026 15:02:22
Mansurwal Dona, Punjab
ਕਪੂਰਥਲਾ ਰੇਲਵੇ ਸਟੇਸ਼ਨ ‘ਤੇ ਹਾਦਸਾ – ਘਰੇਲੂ ਝਗੜੇ ਤੋਂ ਬਾਅਦ ਵਿਅਕਤੀ ਬਿਜਲੀ ਟਾਵਰ ‘ਤੇ ਚੜ੍ਹਿਆ, ਕਰੰਟ ਨਾਲ ਬੁਰੀ ਤਰ੍ਹਾਂ ਝੁਲਸਿਆ
40 ਫੀਸਦੀ ਤੱਕ ਸੜਿਆ, ਲੱਤ ਵੀ ਟੁੱਟੀ – ਗੰਭੀਰ ਹਾਲਤ ‘ਚ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ
ਕਪੂਰਥਲਾ ਦੇ ਰੇਲਵੇ ਸਟੇਸ਼ਨ ਵਿਖੇ ਇੱਕ ਪ੍ਰਵਾਸੀ ਵਿਅਕਤੀ ਬਿਜਲੀ ਦੇ ਟਾਵਰ ‘ਤੇ ਚੜ੍ਹਣ ਕਾਰਨ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਦੀ ਪਹਿਚਾਣ ਮਿਥਲੇਸ਼ ਯਾਦਵ ਪੁੱਤਰ ਬੁੱਕਤ ਯਾਦਵ ਵਾਸੀ ਔਜਲਾ ਫਾਟਕ ਜੱਗੂ ਸ਼ਾਹ ਡੇਰਾ ਵਜੋਂ ਹੋਈ ਹੈ, ਜੋ ਇਸ ਸਮੇਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਅਧੀਨ ਸੀ。
ਮਿਥਲੇਸ਼ ਯਾਦਵ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਹ ਗੁੱਸੇ ਵਿੱਚ ਆ ਕੇ ਕਪੂਰਥਲਾ ਰੇਲਵੇ ਸਟੇਸ਼ਨ ‘ਤੇ ਲੱਗੇ ਬਿਜਲੀ ਦੇ ਟਾਵਰ ‘ਤੇ ਚੜ੍ਹ ਗਿਆ। ਟਾਵਰ ‘ਤੇ ਚੜ੍ਹਦੇ ਹੀ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਹੇਠਾਂ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ。
ਘਟਨਾ ਦੀ ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਦੇ ਏਐਸਆਈ ਸ਼ਕੀਲ ਮੁਹੰਮਦ ਮੌਕੇ ‘ਤੇ ਪਹੁੰਚੇ ਅਤੇ 108 ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ。
ਸਿਵਲ ਹਸਪਤਾਲ ਦੀ ਡਿਊਟੀ ਡਾਕਟਰ ਡਾ. ਸ਼ੈਲਜਾ ਨੇ ਦੱਸਿਆ ਕਿ ਮਿਥਲੇਸ਼ ਯਾਦਵ ਕਰੀਬ 40 ਫੀਸਦੀ ਤੱਕ ਸੜ ਚੁੱਕਾ ਹੈ ਅਤੇ ਹੇਠਾਂ ਡਿੱਗਣ ਕਾਰਨ ਉਸ ਦੀ ਇਕ ਲੱਤ ਵੀ ਟੁੱਟ ਗਈ ਹੈ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ。
ਇਸ ਸਬੰਧੀ ਸਬੰਧਿਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowMar 10, 2026 16:45:290
Report
TBTarsem Bhardwaj
FollowMar 10, 2026 16:03:320
Report
SNSUNIL NAGPAL
FollowMar 10, 2026 16:00:470
Report
NLNitin Luthra
FollowMar 10, 2026 16:00:360
Report
TBTarsem Bhardwaj
FollowMar 10, 2026 15:47:040
Report
AJAnil Jain
FollowMar 10, 2026 15:01:370
Report
TSTEJINDER SINGH
FollowMar 10, 2026 14:50:040
Report
MJManoj Joshi
FollowMar 10, 2026 14:39:490
Report
MJManoj Joshi
FollowMar 10, 2026 14:39:330
Report
RKRAMAN KHOSLA
FollowMar 10, 2026 14:38:460
Report
BSBHARAT SHARMA
FollowMar 10, 2026 14:38:160
Report
SNSUNIL NAGPAL
FollowMar 10, 2026 14:36:320
Report
NSNitesh Saini
FollowMar 10, 2026 14:36:180
Report
SKSanjeev Kumar
FollowMar 10, 2026 14:35:450
Report