Back
Sant Balbir Singh Sichewal's help brings Indian youth back safely from Dubai
VSVARUN SHARMA
Mar 21, 2026 09:05:03
Mansurwal Dona, Punjab
ਜੰਗੀ ਹਾਲਾਤਾਂ ਵਿੱਚ ਸੰਤ ਸਿੱਖੇਵਾਲ ਦੇ ਯਤਨਾਂ ਨਾਲ – ਦੁਬਈ ਤੋਂ ਭਾਰਤੀ ਨੌਜਵਾਨ ਦੀ ਸੁਰੱਖਿਅਤ ਵਾਪਸੀ ਰਾਤ ਦੇ ਹਨ੍ਹੇਰੇ ਵਿੱਚ ਹੀ ਸ਼ਾਰਜ਼ਾਹ ਤੋਂ ਭਰੀ ਉਡਾਨ ਬੇਗੁਨਾਹ ਹੋਣ ਦੇ ਬਾਵਜੂਦ ਕੱਟੀ ਜੇਲ੍ਹ, ਕੰਮ ਕਰਨ ਤੇ ਵੀ ਨਹੀਂ ਦਿਤੀ ਗਈ ਤਨਖਾਹ 6 ਦਸੰਬਰ ਤੋਂ ਪਰਿਵਾਰ ਨਾਲ ਟੁੱਟ ਚੁੱਕਾ ਸੀ ਦੁਬਈ ਵਿੱਚੋਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਇਕ ਭਾਰਤੀ ਨੌਜਵਾਨ ਸੁਖਵਿੰਦਰ ਸਿੰਘ ਦੀ ਸੁਰੱਖਿਅਤ ਵਾਪਸੀ ਲਈ ਯਤਨਾਂ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ। ਉਨ੍ਹਾਂ ਦੇ ਯਤਨਾਂ ਸਦਕਾ ਦੁਬਈ ਵਿੱਚ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਇੱਕ ਭਾਰਤੀ ਨੌਜਵਾਨ ਸੁਖਵਿੰਦਰ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਗਿਆ। ਮੌਜੂਦਾ ਜੰਗੀ ਹਾਲਾਤਾਂ ਕਾਰਨ ਮੱਧ-ਪੂਰਬ ਵਿੱਚ ਡਰ ਅਤੇ ਅਣਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੇ ਸੰਕਟਮਈ ਸਮੇਂ ਵਿੱਚ ਸ਼ਾਰਜਾਹ ਤੋਂ ਰਾਤ ਦੇ ਹਨੇਰੇ ਵਿੱਚ ਭਰੀ ਉਡਾਣ ਰਾਹੀਂ ਸੁਖਵਿੰਦਰ ਸਿੰਘ ਦੀ ਵਾਪਸੀ ਸੰਭਵ ਹੋਈ। ਸੁਖਵਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਸਥਿਤ ਨਿਰਮਲ ਕੁਟੀਆ ਪਹੁੰਚ ਕੇ ਆਪਣੇ ਦਰਦ ਸਾਂਝੇ ਕੀਤੇ। ਉਸਨੇ ਦੱਸਿਆ ਕਿ 2020 ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਦੁਬਈ ਗਿਆ ਸੀ, ਜਿੱਥੇ ਇੱਕ ਕੰਪਨੀ ਵੱਲੋਂ ਉਸ ਨਾਲ ਧੋਖਾਧੜੀ ਕੀਤੀ ਗਈ। ਕੰਪਨੀ ਨੇ ਉਸਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਰੱਖ ਲਿਆ, ਤਿੰਨ ਸਾਲ ਕੰਮ ਕਰਵਾਉਣ ਦੇ ਬਾਵਜੂਦ ਸਿਰਫ ਕੁੱਝ ਮਹੀਨਿਆਂ ਦੀ ਤਨਖਾਹ ਦਿੱਤੀ ਅਤੇ ਝੂਠੇ ਦੋਸ਼ ਲਗਾ ਕੇ ਉਸਨੂੰ ਕਾਨੂੰਨੀ ਮੁਸ਼ਕਲਾਂ ਵਿੱਚ ਫਸਾ ਦਿੱਤਾ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹਾਂ ਵਿੱਚ ਅਜੇ ਵੀ ਕਈ ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਓਵਰਸਟੇਅ ਜਾਂ ਝੂਠੇ ਮਾਮਲਿਆਂ ਕਾਰਨ ਪੀੜਤ ਹਨ ਅਤੇ ਉਨ੍ਹਾਂ ਨਾਲ ਬਹੁਤ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। 6 ਦਸੰਬਰ ਤੋਂ ਉਸਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਚੁੱਕਾ ਸੀ, ਜਿਸ ਕਾਰਨ ਉਸਦੇ ਘਰ ਵਿੱਚ ਬਹੁਤ ਦੁੱਖਦਾਈ ਹਾਲਾਤ ਬਣ ਗਏ ਸਨ। ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੰਤ ਸੀਚੇਵਾਲ ਜੀ ਦੀ ਮਦਦ ਨਾ ਮਿਲਦੀ ਤਾਂ ਉਹ ਅਜੇ ਵੀ ਉਥੇ ਫਸਿਆ ਰਹਿੰਦਾ। ਉਸਦੀ ਪਤਨੀ ਵੱਲੋਂ ਸੰਤ ਜੀ ਨਾਲ ਸੰਪਰਕ ਕਰਨ ਉਪਰੰਤ ਇਹ ਸੰਭਵ ਹੋਇਆ। ਸੁਖਵਿੰਦਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੀ ਬਕਾਇਆ ਤਨਖਾਹ ਦਿਵਾਉਣ ਲਈ ਵੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਭਾਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਹਰ ਭਾਰਤੀ ਦੀ ਸਹਾਇਤਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਜੰਗੀ ਹਾਲਾਤਾਂ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਵਧ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਾਰੇ ਮਾਮਲਿਆਂ ਨੂੰ ਤਰਜੀਹ ਦੇ ਕੇ ਫਸੇ ਹੋਏ ਲੋਕਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਇਆ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ।” ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਵਾਲੇ ਭਾਰਤੀਆਂ ਨਾਲ ਹੋ ਰਹੀ ਧੋਖਾਧੜੀ ਅਤੇ ਜ਼ੁਲਮਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 21, 2026 10:20:470
Report
VBVIJAY BHARDWAJ
FollowMar 21, 2026 10:17:410
Report
RMRakesh Malhi
FollowMar 21, 2026 10:17:090
Report
ADAnkush Dhobal
FollowMar 21, 2026 10:16:070
Report
SSSanjay Sharma
FollowMar 21, 2026 10:15:550
Report
VSVARUN SHARMA
FollowMar 21, 2026 09:50:551006
Report
NLNitin Luthra
FollowMar 21, 2026 09:50:39957
Report
NLNitin Luthra
FollowMar 21, 2026 09:50:07888
Report
DSDharmindr Singh
FollowMar 21, 2026 09:48:55887
Report
RKRAMAN KHOSLA
FollowMar 21, 2026 09:48:361044
Report
RBRohit Bansal
FollowMar 21, 2026 09:30:25959
Report
RBRohit Bansal
FollowMar 21, 2026 09:21:05Chandigarh, Chandigarh:ਅੰਮ੍ਰਿਤਸਰ ਦੇ ਜਿਸ ਬੰਦੇ ਵੱਲੋਂ ਅੱਜ ਸੁਸਾਈਡ ਕੀਤਾ ਗਿਆ ਉਸ ਦੇ ਖਿਲਾਫ ਜੋ ਸ਼ਿਕਾਇਤ ਦਿੱਤੀ ਗਈ ਸੀ
1081
Report
RBRohit Bansal
FollowMar 21, 2026 09:19:27Chandigarh, Chandigarh:Health Minister Dr Balbir Singh reaction on laying of foundation stone of the Sub-Divisional Hospital Dharamkot
995
Report
TSTEJINDER SINGH
FollowMar 21, 2026 09:17:39976
Report
NSNitesh Saini
FollowMar 21, 2026 09:17:171035
Report