Back
कपूरथला में तेजधार हथियारों से युवक पर जानलेवा हमला; CCTV में कैद
VSVARUN SHARMA
Mar 23, 2026 11:21:22
Mansurwal Dona, Punjab
ਕਪੂਰਥਲਾ: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਕੈਮਰੇ ਚ ਕੈਦ
ਨੌਜਵਾਨ ਗੰਭੀਰ ਜ਼ਖਮੀ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਚ ਇਲਾਜ ਅਧੀਨ
Sultanpur Lodhi: ਸਥਾਨਕ ਸਦਰ ਬਜ਼ਾਰ ਵਿੱਚ ਪਾਣੀ ਭਰਨ ਨੂੰ ਲੈ ਕੇ ਸ਼ੁਰੂ ਹੋਇਆ ਇੱਕ ਛੋਟਾ ਵਿਵਾਦ ਅਚਾਨਕ ਖੂਨੀ ਝਗੜੇ ਵਿੱਚ ਤਬਦੀਲ ਹੋ ਗਿਆ। ਗੱਲ ਇਸ ਕਦਰ ਵੱਢ ਗਈ ਕਿ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਖ਼ਮੀ ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਫਰੀਦ ਸਰਾਏ ਵਜੋਂ ਹੋਈ ਹੈ। ਹਮਲੇ ਦੌਰਾਨ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ, ਜਦੋਂ ਜਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਜਾ ਰਿਹਾ ਸੀ, ਤਦ ਰਸਤੇ ਵਿੱਚ ਵੀ ਉਕਤ ਹਮਲਾਵਰਾਂ ਵੱਲੋਂ ਉਸ ’ਤੇ ਦੁਬਾਰਾ ਹਮਲਾ ਕਰ ਦਿੱਤਾ। ਜਿਸ ਨਾਲ ਉਕਤ ਨੌਜਵਾਨ ਲਹੂ ਲੁਹਾਨ ਹੋ ਗਿਆ । ਅਤੇ ਉਸਦੇ ਸਿਰ ਤੇ ਬਾਹ ਤੇ ਗੰਭੀਰ ਸੱਟਾਂ ਆਈਆਂ ਹਨ ।
ਬਾਅਦ ਵਿੱਚ ਜਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਇਹ ਸਾਰੀ ਘਟਨਾ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਜਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowMar 23, 2026 12:31:410
Report
DSDEVINDER SHARMA
FollowMar 23, 2026 12:18:37217
Report
BSBALINDER SINGH
FollowMar 23, 2026 12:18:07228
Report
ACAnup Chand Dhiman
FollowMar 23, 2026 12:04:19934
Report
NSNitesh Saini
FollowMar 23, 2026 12:02:331016
Report
SSSanjay Sharma
FollowMar 23, 2026 12:02:11852
Report
ADAnkush Dhobal
FollowMar 23, 2026 12:01:24878
Report
NSNaresh Sethi
FollowMar 23, 2026 12:01:14925
Report
ADAnkush Dhobal
FollowMar 23, 2026 11:46:031022
Report
ADAnkush Dhobal
FollowMar 23, 2026 11:40:29947
Report
BSBHARAT SHARMA
FollowMar 23, 2026 11:33:58966
Report
ASAnmol Singh Warring
FollowMar 23, 2026 11:22:42920
Report
MTManish Thakur
FollowMar 23, 2026 11:22:211049
Report
VSVARUN SHARMA
FollowMar 23, 2026 11:21:01971
Report