Back
कपूरथला में जल सुरक्षा पहल: 25 गाँवों में पानी वाले टैंकर वितरित
VSVARUN SHARMA
Mar 23, 2026 11:21:01
Mansurwal Dona, Punjab
ਕਪੂਰਥਲਾ ਵਿੱਚ ਵਾਤਾਵਰਣ ਸੁਰੱਖਿਆ ਵੱਲ ਵੱਡਾ ਕਦਮ, 25 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ
ਕਾਲੀ ਵੇਈ ਨਦੀ ਦੇ ਕੰਢੇ ਨਿਰਮਲ ਕੁਟੀਆ ਵਿਖੇ ਸਮਾਗਮ, 200 ਤੋਂ ਵੱਧ ਪਿੰਡਾਂ ਤੱਕ ਪਹੁੰਚ ਚੁੱਕੀ ਮੁਹਿੰਮ
ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਵਿੱਚ ਵਾਤਾਵਰਣ ਸੁਰੱਖਿਆ ਅਤੇ ਪਾਣੀ ਸੰਭਾਲ ਵੱਲ ਇੱਕ ਅਹਿਮ ਉਪਰਾਲਾ ਕਰਦਿਆਂ ਅੱਜ ਪਵਿੱਤਰ ਕਾਲੀ ਵੇਈ ਦੇ ਕੰਢੇ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ ਗਏ। ਇਸ ਉਪਰਾਲੇ ਨਾਲ ਪਾਣੀ ਦੀ ਕਮੀ ਨਾਲ ਜੂਝ ਰਹੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਜਤਾਈ जਾ ਰਹੀ ਹੈ।
ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿੱਚ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਕਈ ਪਿੰਡਾਂ ਦੇ ਨੁਮਾਇੰਦੇ ਵੀ ਮੌਜੂਦ ਰਹੇ।
ਇਸ ਦੌਰਾਨ ਸੰਤ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 200 ਤੋਂ ਵੱਧ ਪਿੰਡਾਂ ਵਿੱਚ ਪਾਣੀ ਵਾਲੇ ਟੈਂਕਰ ਵੰਡੇ ਜਾ ਚੁੱਕੇ ਹਨ, ਜੋ ਪਾਣੀ ਦੀ ਸਮੱਸਿਆ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਸਾਬਤ ਹੋ ਰਿਹਾ ਹੈ।
ਆਪਣੇ ਸੰਬੋਧਨ ਵਿੱਚ ਸੰਤ ਸੀਚੇਵਾਲ ਨੇ ਪੰਜਾਬ ਵਿੱਚ ਵਧ ਰਹੇ ਪ੍ਰਦੂਸ਼ਣ ਅਤੇ ਖਰਾਬ ਹੋ ਰਹੇ ਵਾਤਾਵਰਨ 'ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬਚਤ, ਸਫ਼ਾਈ ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਵਰਗੇ ਉਪਰਾਲਿਆਂ ਨੂੰ ਅਪਣਾਇਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਸੁਨਿਸ਼ਚਿਤ ਕੀਤਾ ਜਾ ਸਕੇ।
ਇਹ ਉਪਰਾਲਾ ਨਾ ਸਿਰਫ਼ ਪਾਣੀ ਦੀ ਕਮੀ ਨੂੰ ਦੂਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਸਗੋਂ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਣਾਦਾਇਕ ਸਾਬਤ ਹੋ ਰਿਹਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowMar 23, 2026 12:18:370
Report
BSBALINDER SINGH
FollowMar 23, 2026 12:18:070
Report
ACAnup Chand Dhiman
FollowMar 23, 2026 12:04:19884
Report
NSNitesh Saini
FollowMar 23, 2026 12:02:33996
Report
SSSanjay Sharma
FollowMar 23, 2026 12:02:11833
Report
ADAnkush Dhobal
FollowMar 23, 2026 12:01:24844
Report
NSNaresh Sethi
FollowMar 23, 2026 12:01:14886
Report
ADAnkush Dhobal
FollowMar 23, 2026 11:46:031019
Report
ADAnkush Dhobal
FollowMar 23, 2026 11:40:29903
Report
BSBHARAT SHARMA
FollowMar 23, 2026 11:33:58961
Report
ASAnmol Singh Warring
FollowMar 23, 2026 11:22:42911
Report
MTManish Thakur
FollowMar 23, 2026 11:22:211049
Report
VSVARUN SHARMA
FollowMar 23, 2026 11:21:221067
Report
AJAnil Jain
FollowMar 23, 2026 11:19:581079
Report