Back
कपूरथला के अरबन स्टेट वासियों की आवाज़: बुनियादी सुविधाओं के अभाव से समस्याएं
VSVARUN SHARMA
Mar 18, 2026 07:02:50
Mansurwal Dona, Punjab
ਸਾਡਾ ਹੱਕ ‘ਚ ਉੱਠੀ ਅਰਬਨ ਸਟੇਟ ਦੀ ਆਵਾਜ਼, ਮੁਸ਼ਕਿਲਾਂ ਦਾ ਲਾਇਆ ਢੇਰ
ਸੜਕਾਂ, ਸਫਾਈ, ਸੁਰੱਖਿਆ ਤੇ ਬੁਨਿਆਦੀ ਸੁਵਿਧਾਵਾਂ ਦੀ ਕਮੀ ‘ਤੇ ਵਸਨੀਕਾਂ ਦੀ ਪ੍ਰਸ਼ਾਸਨ ਕੋਲ ਗੁਹਾਰ
ਕਪੂਰਥਲਾ : Zee Media ਦੇ ਖਾਸ ਸ਼ੋਅ “ਸਾਡਾ ਹੱਕ” ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਦੀ ਅਰਬਨ ਸਟੇਟ ਕਲੋਨੀ ਦੇ ਵਸਨੀਕਾਂ ਨੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ। ਇਲਾਕੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਕਲੋਨੀ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਸਨੀਕਾਂ ਮੁਤਾਬਕ ਕਲੋਨੀ ਦੀਆਂ ਸੜਕਾਂ ਖਰਾਬ ਹਾਲਤ ਵਿੱਚ ਹਨ ਅਤੇ ਸਾਫ-ਸਫਾਈ ਦੇ ਪ੍ਰਬੰਧ ਵੀ నਾਖਾਫੀ ਹਨ। ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਵੱਧ ਰਹੀ ਸੰਖਿਆ ਲੋਕਾਂ ਲਈ ਖਤਰਾ ਬਣੀ ਹੋਈ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ ਅਤੇ ਸਟਰੀਟ ਲਾਈਟਾਂ ਦੀ ਕਮੀ ਕਾਰਨ ਰਾਤ ਦੇ ਸਮੇਂ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਵੱਧ ਰਹੀਆਂ ਹਨ।
ਲੋਕਾਂ ਨੇ ਦੱਸਿਆ ਕਿ ਕਲੋਨੀ ਦੇ ਪਾਰਕਾਂ ਦੀ ਹਾਲਤ ਵੀ ਬਹੁਤ ਖਰਾਬ ਹੈ ਅਤੇ ਬੱਚਿਆਂ ਤੇ ਨੌਜਵਾਨਾਂ ਲਈ ਕੋਈ ਢੰਗ ਦੀ ਸਹੂਲਤ ਮੌਜੂਦ ਨਹੀਂ। ਇਸਦੇ ਨਾਲ ਹੀ ਵੱਖ-ਵੱਖ ਐਂਟਰੀਆਂ ਨੂੰ ਹਟਾ ਕੇ ਇਕੋ ਐਂਟਰੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ, ਤਾਂ ਜੋ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਸਕਣ。
ਵਸਨੀਕਾਂ ਨੇ ਪ੍ਰਸ਼ਾਸਨ ਕੋਲ ਸੁਰੱਖਿਆ ਵਧਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਨਾਲ ਹੀ ਇਲਾਕੇ ਵਿੱਚ ਖੇਡ ਸਟੇਡੀਅਮ ਤਿਆਰ ਕਰਨ ਦੀ ਮੰਗ ਵੀ ਉੱਠ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਸਿਹਤਮੰਦ ਗਤੀਵਿਧੀਆਂ ਵੱਲ ਪ੍ਰੇਰਿਤ ਕੀਤਾ ਜਾ ਸਕੇ。
ਕਲੋਨੀ ਦੇ ਲੋਕਾਂ ਨੇ ਆਪਣੀਆਂ ਵੱਖ-ਵੱਖ ਮੁਸ਼ਕਿਲਾਂ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹੋਏ ਉਮੀਦ ਜਤਾਈ ਹੈ ਕਿ ਪ੍ਰਸ਼ਾਸਨ ਜਲਦ ਹੀ ਕੁੰਭਕਰਨੀ ਨੀਂਦ ਤੋਂ ਜਾਗੇਗਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 18, 2026 08:35:240
Report
MTManish Thakur
FollowMar 18, 2026 08:34:280
Report
SGSatpal Garg
FollowMar 18, 2026 08:24:10893
Report
SNSUNIL NAGPAL
FollowMar 18, 2026 08:22:41797
Report
BSBHARAT SHARMA
FollowMar 18, 2026 08:21:03864
Report
RMRakesh Malhi
FollowMar 18, 2026 08:20:52781
Report
ASAnmol Singh Warring
FollowMar 18, 2026 08:20:35Sri Muktsar Sahib, Punjab:श्री मुक्तसर साहिब में नशा तस्कर के घर पर चला पंजा। नशा तस्कर द्वारा बनाई गई अवैध संपत्ति को किया गया तहस-नहस, भारी संख्या में पुलिस बल मौके पर तैनात और नगर कौंसिल के अधिकारी भी पहुंचे मौके पर
931
Report
SNSUNIL NAGPAL
FollowMar 18, 2026 08:20:18897
Report
806
Report
PSParambir Singh Aulakh
FollowMar 18, 2026 08:17:45986
Report
SKSanjeev Kumar
FollowMar 18, 2026 08:17:24864
Report
RMRakesh Malhi
FollowMar 18, 2026 08:16:59893
Report
SNSUNIL NAGPAL
FollowMar 18, 2026 07:46:031077
Report
AZAbhinva zeepunjabi
FollowMar 18, 2026 07:31:20Noida, Uttar Pradesh:MP Amrinder Singh Raja Warring live from Lok Sabha
1090
Report