Back
मुख्यमंत्री सर्वन आशीर्वाद योजना से बच्चों को सुनने में मिली बड़ी सफलता, मुफ्त कोकलियर इम्प्लांट
BSBHARAT SHARMA
Mar 25, 2026 10:04:13
Amritsar, Punjab
ਮੁੱਖ ਮੰਤਰੀ ਸਰਵਨ ਆਸ਼ੀਰਵਾਦ ਯੋਜਨਾ ਤਹਿਤ ਬੱਚਿਆਂ ਲਈ ਵੱਡੀ ਰਹਤ, ਕੋਕਲੀਅਰ ਇੰਪਲਾਂਟ ਨਾਲ ਸੁਣਨ ਦੀ ਮਿਲੀ ਨਵੀਂ ਜ਼ਿੰਦਗੀ
ਗੁਰੂ ਨਾਨਕ ਦੇਵ ਹਸਪਤਾਲ ਵਿੱਚ 5 ਬੱਚਿਆਂ ਦੇ ਸਫਲ ਓਪਰੇਸ਼ਨ, ਡਾਕਟਰਾਂ ਨੇ ਦੱਸਿਆ—ਸਭ ਨੇ ਦਿੱਤਾ ਵਧੀਆ ਰਿਸਪਾਂਸ
ਮਹਿੰਗੇ ਇਲਾਜ ਤੋਂ ਮਿਲੀ ਰਾਹਤ, ਲੱਖਾਂ ਦੀ ਲਾਗਤ ਵਾਲਾ ਇਲਾਜ ਸਰਕਾਰ ਵੱਲੋਂ ਮੁਫ਼ਤ
ਡਾਕਟਰਾਂ ਦੀ ਅਪੀਲ—ਜੇ ਬੱਚਾ ਨਹੀਂ ਸੁਣਦਾ ਤਾਂ ਦੇਰੀ ਨਾ ਕਰੋ, ਜਲਦੀ ਜਾਂਚ ਤੇ ਇਲਾਜ ਕਰਵਾਓ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਸਰਵਨ ਆਸ਼ੀਰਵਾਦ ਯੋਜਨਾ ਤਹਿਤ ਬੱਚਿਆਂ ਲਈ ਇੱਕ ਵੱਡੀ ਸਿਹਤ ਸੇਵਾ ਦੀ ਮਿਸਾਲ ਕਾਇਮ ਕੀਤੀ ਗਈ ਹੈ। ਹਸਪਤਾਲ ਦੇ ਰਿਸਰਚ ਵਿਭਾਗ ਦੇ ਡਾਕਟਰਾਂ ਵੱਲੋਂ 5 ਬੱਚਿਆਂ ਦੇ ਕੋਕਲੀਅਰ ਇੰਪਲਾਂਟ ਸਫਲਤਾਪੂਰਵਕ ਕੀਤੇ ਗਏ ਹਨ, ਜਿਸ ਨਾਲ ਉਹਨਾਂ ਨੂੰ ਸੁਣਨ ਦੀ ਸਮਰੱਥਾ ਮਿਲਣੀ ਸ਼ੁਰੂ ਹੋ ਗਈ ਹੈ।
ਡਾਕਟਰਾਂ ਮੁਤਾਬਕ, ਇਨ੍ਹਾਂ ਸਾਰੇ ਬੱਚਿਆਂ ਨੇ ਓਪਰੇਸ਼ਨ ਤੋਂ ਬਾਅਦ ਬਹੁਤ ਵਧੀਆ ਰਿਸਪਾਂਸ ਦਿੱਤਾ ਹੈ ਅਤੇ ਹੁਣ ਉਹਨਾਂ ਨੂੰ ਆਵਾਜ਼ਾਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਬੱਚਿਆਂ ਨੂੰ ਬੋਲਣ ਲਈ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਹੋਵੇਗੀ, ਜੋ ਕਿ ਲਗਭਗ ਇੱਕ ਮਹੀਨੇ ਵਿੱਚ ਸ਼ੁਰੂ کر ਦਿੱਤੀ ਜਾਵੇਗੀ। ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦੀ ਪੂਰੀ ਤਰ੍ਹਾਂ ਨਾਰਮਲ ਡਿਵੈਲਪਮੈਂਟ ਲਈ ਇੱਕ ਤੋਂ ਲੈ ਕੇ ਤਿੰਨ-ਚਾਰ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ, ਪਰ ਜੇ ਸਹੀ ਸਮੇਂ ਤੇ ਇਲਾਜ ਹੋਵੇ ਤਾਂ ਬੱਚੇ ਆਮ ਬੱਚਿਆਂ ਵਾਂਗ ਸਕੂਲ ਜਾ ਸਕਦੇ ਹਨ ਅਤੇ ਸਮਾਜ ਵਿੱਚ ਪੂਰੀ ਤਰ੍ਹਾਂ ਰਲ ਮਿਲ ਸਕਦੇ ਹਨ।
ਇਸ ਇਲਾਜ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਜਿੱਥੇ ਪ੍ਰਾਈਵੇਟ Sੈਕਟਰ ਵਿੱਚ ਕੋਕਲੀਅਰ ਇੰਪਲਾਂਟ ਦੀ ਲਾਗਤ ਲੱਖਾਂ ਰੁਪਏ ਹੁਦੀ ਹੈ, ਉੱਥੇ पंजाब ਸਰਕਾਰ ਦੇ ਉਪਰਾਲਿਆਂ ਨਾਲ ਇਹ ਸਾਰਾ ਇਲਾਜ—ਸਰਜਰੀ ਤੋਂ ਲੈ ਕੇ ਰਿਹੈਬਿਲੀਟੇਸ਼ਨ ਤੱਕ—ਮੁਫ਼ਤ ਕੀਤਾ ਜਾ ਰਿਹਾ ਹੈ। ਇਹ ਯੋਜਨਾ ਉਹਨਾਂ ਪਰਿਵਾਰਾਂ ਲਈ ਵੱਡੀ ਰਹਤ ਬਣੀ ਹੈ ਜੋ ਮਹਿੰਗੇ ਇਲਾਜ ਦਾ ਖਰਚ ਨਹੀਂ ਝੱਲ ਸਕਦੇ।
ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਕਿਸੇ ਬੱਚੇ ਨੂੰ ਸੁਣਨ ਵਿੱਚ ਸਮੱਸਿਆ ਹੈ ਤਾਂ ਮਾਪਿਆਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਜਿੰਨੀ ਜਲਦੀ ਜਾਂਚ ਅਤੇ ਓਪਰੇਸ਼ਨ ਕਰਵਾਇਆ ਜਾਵੇ, ਉਨ੍ਹਾਂ ਹੀ ਵਧੀਆ ਨਤੀਜੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਤੌਰ ‘ਤੇ 1.5 ਤੋਂ 2 ਸਾਲ ਦੀ ਉਮਰ ਵਿੱਚ ਇਹ ਓਪਰੇਸ਼ਨ ਹੋ ਜਾਵੇ ਤਾਂ ਬੱਚਾ ਬਿਨਾਂ ਵੱਧ ਥੈਰਪੀ ਦੇ ਵੀ ਆਮ ਬੱਚਿਆਂ ਵਾਂਗ ਵਿਕਸਤ ਹੋ ਸਕਦਾ ਹੈ, ਜਦਕਿ ਦੇਰੀ ਕਰਨ ਨਾਲ ਦਿਮਾਗੀ ਰਿਸਪਾਂਸ ਘਟਣ ਲੱਗਦਾ ਹੈ ਅਤੇ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ।
ਡਾਕਟਰਾਂ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਘਰ ਵਿੱਚ ਲੁਕਾ ਕੇ ਨਾ ਰੱਖਿਆ ਜਾਵੇ, ਸਗੋਂ ਸਮੇਂ ਸਿਰ ਮੈਡੀਕਲ ਸਲਾਹ ਲਈ ਜਾਵੇ ਤਾਂ ਜੋ ਉਹਨਾਂ ਦਾ ਭਵਿੱਖ ਸੰਵਾਰਿਆ ਜਾ ਸਕੇ ਅਤੇ ਉਹ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।
ਬਾਈਟ:--- ਡਾਕਟਰ ਗੁਰਬਖਸ਼ ਸਿੰਘ ਪ੍ਰੋਫੇਸਰ ਡੀ ਐਂਟੀ ਡਿਪਾਰਟਮੈਂਟ ਫਾਰਮਰ ਮੈਡੀਕਲ ਕਾਲਜ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KCKhem Chand
FollowMar 25, 2026 11:07:240
Report
MSManish Shanker
FollowMar 25, 2026 11:03:080
Report
DSDharmindr Singh
FollowMar 25, 2026 11:02:500
Report
TSTEJINDER SINGH
FollowMar 25, 2026 10:53:591022
Report
ADAnkush Dhobal
FollowMar 25, 2026 10:53:32856
Report
ADAnkush Dhobal
FollowMar 25, 2026 10:53:23904
Report
ADAnkush Dhobal
FollowMar 25, 2026 10:53:13905
Report
TBTarsem Bhardwaj
FollowMar 25, 2026 10:53:03781
Report
ASARVINDER SINGH
FollowMar 25, 2026 10:22:22Hamirpur, Himachal Pradesh:पुलिस ने चिटटा के मामलों में तीन युवकों को पकडा, चिटटा भी किया बरामद पुलिस प्रदेश से बाहर के नेटवर्क को खंगालने में जुटी हुई
950
Report
NLNitin Luthra
FollowMar 25, 2026 10:18:27925
Report
SSSandeep Singh
FollowMar 25, 2026 10:17:141079
Report
NSNavdeep Singh
FollowMar 25, 2026 10:17:071075
Report
KCKhem Chand
FollowMar 25, 2026 10:16:541004
Report
MJManoj Joshi
FollowMar 25, 2026 10:05:441046
Report