Back
पंजाब सरकार आदेश के बाद सरकारी स्कूलों में मध्यान्ह भोजन LPG के बिना भी चालू
PSParambir Singh Aulakh
Mar 20, 2026 10:06:48
Amritsar, Punjab
ਪੰਜਾਬ ਸਰਕਾਰ ਅਤੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਮਿਡ-ਡੇ ਮੀਲ LPG ਗੈਸ ਨਾ ਹੋਣ ਦੀ ਸਥਿਤੀ ਵਿੱਚ ਚੁੱਲ੍ਹਿਆਂ 'ਤੇ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ।
ਸਰਕਾਰੀ ਹਾਈ ਸਕੂਲ ਇੱਬਣ ਕਲਾਂ (ਅੰਮ੍ਰਿਤਸਰ) ਵਿੱਚ ਇਸ ਵੇਲੇ ਬਾਲਣ ਨਾਲ ਚੁੱਲ੍ਹਿਆਂ 'ਤੇ ਮਿਡ-ਡੇ ਮੀਲ ਤਿਆਰ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਦੇ ਮੁਤਾਬਕ ਪਿਛਲੇ 4 ਦਿਨਾਂ ਤੋਂ ਬਾਲਣ 'ਤੇ ਮਿਡ-ਡੇ ਮੀਲ ਬਣ ਰਿਹਾ ਹੈ ਅਤੇ ਰੋਜ਼ਾਨਾ ਲਗਭਗ 10-15 ਕਿਲੋ ਬਾਲਣ ਦੀ ਖਪਤ ਹੋ ਰਹੀ ਹੈ।
ਮਿਡਲ ਈਸਟ ਵਿੱਚ ਵਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਤੱਕ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। LPG ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਮਿਡ-ਡੇ ਮੀਲ ਸਕੀਮ 'ਤੇ ਵੀ ਅਸਰ ਪਿਆ ਹੈ।
ਤਾਜ਼ਾ ਹੁਕਮਾਂ ਅਨੁਸਾਰ ਜੇਕਰ ਗੈਸ ਸਿਲੰਡਰ ਦੀ ਕਮੀ ਹੋਵੇ ਤਾਂ ਖਾਣਾ ਬਣਾਉਣ ਲਈ ਤੁਰੰਤ ਬਦਲਵਾਂ ਪ੍ਰਬੰਧ ਕਰਨੇ ਲਾਜ਼ਮੀ ਹਨ। ਹੁਕਮਾਂ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਗੈਸ ਨਾ ਹੋਣ ਦੀ ਸਥਿਤੀ ਵਿੱਚ ਵੀ ਖਾਣਾ ਬਣਾਉਣਾ ਰੁਕਣਾ ਨਹੀਂ ਚਾਹੀਦਾ।
ਸਕੂਲਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਲੱਕੜ, ਇਲੈਕਟ੍ਰਿਕ ਜਾਂ ਹੋਰ ਕਿਸੇ ਵੀ ਵਿਕਲਪ ਨਾਲ ਮਿਡ-ਡੇ ਮੀਲ ਜਾਰੀ ਰਹਿਣਾ ਚਾਹੀਦਾ ਹੈ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਬੱਚਿਆਂ ਦੇ ਖਾਣੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਮਿਡਲ ਈਸਟ ਵਿੱਚ ਚੱਲ ਰਹੀ ਅਸਥਿਰਤਾ ਕਾਰਨ LPG ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਸਿੱਧਾ ਅਸਰ ਭਾਰਤ ਦੇ ਰਾਜਾਂ 'ਤੇ ਪੈ ਰਿਹਾ ਹੈ। ਇਸਦੇ ਚਲਦੇ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ 'ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਤਾਂ ਜੋ ਕਿਸੇ ਵੀ ਸਕੂਲ ਵਿੱਚ ਮਿਡ-ਡੇ ਮੀਲ ਬੰਦ ਨਾ ਹੋਵੇ।
ਇਸੇ ਦੇ ਚਲਦੇ ਸਰਕਾਰੀ ਹਾਈ ਸਕੂਲ ਇੱਬਣ ਕਲਾਂ, ਅੰਮ੍ਰਿਤਸਰ ਵਿੱਚ ਮਿਡ-ਡੇ ਮੀਲ ਬਾਲਣ ਨਾਲ ਤਿਆਰ ਕੀਤਾ ਜਾ ਰਿਹਾ ਹੈ। LPG ਗੈਸ ਸਿਲੰਡਰ ਨਾ ਹੋਣ ਦੇ ਬਾਵਜੂਦ ਮਿਡ-ਡੇ ਮੀਲ 'ਤੇ ਕੋਈ ਅਸਰ ਨਹੀਂ ਪੈ ਰਿਹਾ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਕੂਲ ਵੱਲੋਂ ਚੁੱਲ੍ਹਿਆਂ 'ਤੇ ਮਿਡ-ਡੇ ਮੀਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਆ ਰਹੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 20, 2026 11:19:180
Report
ADAnkush Dhobal
FollowMar 20, 2026 11:18:110
Report
KBKulbir Beera
FollowMar 20, 2026 11:16:390
Report
VBVIJAY BHARDWAJ
FollowMar 20, 2026 10:47:54919
Report
KSKapil sharma
FollowMar 20, 2026 10:39:01947
Report
DRDivya Rani
FollowMar 20, 2026 10:34:36933
Report
KDKuldeep Dhaliwal
FollowMar 20, 2026 10:31:49969
Report
KSKapil sharma
FollowMar 20, 2026 10:26:09Noida, Uttar Pradesh:Visuals—- HP Assembly Budget Session 20-03-2026
1074
Report
SNSUNIL NAGPAL
FollowMar 20, 2026 10:07:121035
Report
RBRohit Bansal
FollowMar 20, 2026 10:06:211014
Report
AMAjay Mahajan
FollowMar 20, 2026 10:04:21971
Report
ASARVINDER SINGH
FollowMar 20, 2026 10:03:49957
Report
KSKapil sharma
FollowMar 20, 2026 10:01:41Noida, Uttar Pradesh:दिल्ली एलजी तरनजीत सिंह संधू ने प्रधानमंत्री नरेंद्र मोदी से मुलाकात की है।
1062
Report
KCKhem Chand
FollowMar 20, 2026 09:53:281018
Report