Back
अमृतसर के रामदवाली गांव में पुलिस-शूटर मुठभेड़, उज्ज्वल हंस घायल
BSBHARAT SHARMA
Nov 13, 2025 01:15:57
Amritsar, Punjab
ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ‘ਚ ਪੁਲਿਸ ਤੇ ਸ਼ੂਟਰ ਵਿਚਾਲੇ ਮੁਕਾਬਲੇ, ਇੱਕ ਜਖਮੀ\nਜੰਡਿਆਲਾ ਗੁਰੂ ‘ਚ ਪੰਸਾਰੀ ਦੀ ਦੁਕਾਣ ਤੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਉੱਜਵਲ ਹੰਸ ਮੁਕਾਬਲੇ ‘ਚ ਜਖਮੀ\nਵਿਦੇਸ਼ ਬੈਠੇ ਗੈਂਗਸਟਰ ਕੇਸ਼ਵ ਸ਼ਿਵਾਲਾ ਦੇ ਇਸ਼ਾਰੇ ‘ਤੇ ਕਰਦਾ ਸੀ ਵਾਰਦਾਤਾਂ, ਪੁਲਿਸ ਨੇ ਦੋ ਗਿਰਫ਼ਤਾਰ, ਇੱਕ ਹਜੇ ਫਰਾਰ - DIG\nਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਉੱਜਵਲ ਹੰਸ ਜਖਮੀ ਹੋ ਗਿਆ। ਇਹ ਉਹੀ ਸ਼ੂਟਰ ਹੈ ਜਿਸਨੇ ਕੁੱਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ‘ਤੇ ਫ਼ਰੋਤੀ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਉਸ ਮਾਮਲੇ ਵਿੱਚ ਹੁਣ ਤੱਕ ਦੋ ਆਰੋਪੀ ਗ੍ਰਿਫਤਾਰ ਕਰ ਲਏ ਹਨ, ਜਿਨ੍ਹਾਂ ਦੀ ਪਹਿਚਾਣ ਰਵੀ ਕੁਮਾਰ ਅਤੇ ਉੱਜਵਲ ਹੰਸ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲੀ ਕਿ ਸ਼ੂਟਰ ਉੱਜਵਲ ਹੰਸ ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਦੇ ਇਲਾਕੇ ਵਿੱਚ ਮੌਜੂਦ ਹੈ। ਇਸ ਉਪਰਾਂਤ ਪੁਲਿਸ ਦੀ ਇੱਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਉੱਜਵਲ ਹੰਸ ਨੇ ਭੁੱਜਣ ਦੀ ਕੋਸ਼ਿਸ਼ ਕੀਤੀ ਅਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਉੱਜਵਲ ਹੰਸ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ है ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡੀਆਈਜੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉੱਜਵਲ ਹੰਸ ਇੱਕ ਸ਼ੂਟਰ ਹੈ ਜੋ ਵਿਦੇਸ਼ ਬੈਠੇ ਗੇਂਗਸਟਰ ਕੇਸ਼ਵ ਸਿਵਾਲਾ ਦੇ ਇਸ਼ਾਰੇ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਪੰਸਾਰੀ ਦੀ ਦੁਕਾਨ ‘ਤੇ ਕੀਤੀ ਗਈ ਫ਼ਾਇਰਿੰਗ ਵੀ ਕੇਸ਼ਵ ਸਿਵਾਲਾ ਗੇਂਗ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਡੀਆਈਜੀ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤੀਸਰਾ ਸਾਥੀ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਉੱਜਵਲ ਹੰਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਕਈ ਵਾਰ ਪੁਲਿਸ ਦੀ ਨਜ਼ਰੋਂ ਬਚਦਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਵੱਲੋਂ ਫ਼ਰੋਤੀ ਦੀਆਂ ਵਾਰਦਾਤਾਂ ਰਾਹੀਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸਨੂੰ ਪੁਲਿਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਡੀਆਈਜੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਗੈਂਗ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਤੀਵਰ ਕਾਰਵਾਈ ਚੱਲ ਰਹੀ ਹੈ। ਇਸ ਘਟਨਾ ਨਾਲ ਜਿੱਥੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਹੋਰ કੜੇ ਕੀਤੇ ਗਏ ਹਨ, ਉਥੇ ਹੀ ਲੋਕਾਂ ਵਿਚ ਰਾਹਤ ਦੀ ਭਾਵਨਾ ਵੀ ਹੈ ਕਿ ਗੈਂਗਸਟਰਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ。
216
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BNBISHESHWAR NEGI
FollowNov 13, 2025 03:03:210
Report
SSSanjay Sharma
FollowNov 13, 2025 02:00:31127
Report
SSSanjay Sharma
FollowNov 13, 2025 01:16:23Noida, Uttar Pradesh:Delhi | Red Fort के पास ब्लास्ट का CCTV फुटेज जारी, 8 की मौत, कई घायल
109
Report
MJManoj Joshi
FollowNov 13, 2025 01:16:11Chandigarh, Chandigarh:ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੜ ਪ੍ਰਭਾਵਿਤ ਲੋਕਾਂ ਦੇ ਘਰਾਂ ਦੀ ਮੁਰੰਮਤ ਅਤੇ ਘਰਾਂ ਨੂੰ ਦੁਬਾਰਾ ਬਣਾਉਣ ਲਈ ਸੁਨਾਮ ਵਿੱਚ ਸਹਾਇਤਾ ਰਾਸ਼ੀ ਪੱਤਰ ਵੰਡੇ
212
Report
MSManish Shanker
FollowNov 12, 2025 17:17:20113
Report
MJManoj Joshi
FollowNov 12, 2025 17:16:44138
Report
NKNeeraj Kumar Gaur
FollowNov 12, 2025 16:33:0857
Report
NSNitesh Saini
FollowNov 12, 2025 16:32:5098
Report
MSManish Shanker
FollowNov 12, 2025 16:02:25166
Report
VSVARUN SHARMA
FollowNov 12, 2025 15:15:52147
Report
HSHarmeet Singh Maan
FollowNov 12, 2025 15:15:3644
Report
VSVARUN SHARMA
FollowNov 12, 2025 15:05:41157
Report
JSJagmeet Singh
FollowNov 12, 2025 14:51:5761
Report
BKBIMAL KUMAR
FollowNov 12, 2025 13:45:25151
Report