Back
अमृतसर कांग्रेस के नए नगर अध्यक्ष सौरव मदन की ताजपोशी से पंजाब कांग्रेस में हलचल
BSBHARAT SHARMA
Feb 05, 2026 17:16:20
Amritsar, Punjab
ਅੰਮ੍ਰਿਤਸਰ ਕਾਂਗਰਸ ਸ਼ਹਿਰੀ ਦਫ਼ਤਰ ਵਿੱਚ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਦੀ ਜਿਲਾ ਪ੍ਰਧਾਨ ਦੇ ਤੌਰ ਤੇ ਤਾਜਪੋਸ਼ੀ
ਗਦਾਰ ਨੂੰ ਗਦਾਰ ਕਹਿਣ ’ਚ ਕੋਈ ਗਲਤ ਨਹੀਂ: ਬਿੱਟੂ ਮਾਮਲੇ ’ਤੇ ਰਾਜਾ ਵੜਿੰਗ ਦਾ ਤਿੱਖਾ ਬਿਆਨ
ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਵਾਪਸ ਲਵੇ ਮੋਦੀ ਸਰਕਾਰ: ਬਗੇਸ਼ ਬਘੇਲ
ਅੰਮ੍ਰਿਤਸਰ ਕਾਂਗਰਸ ਕਮੇਟੀ ਦੇ ਸ਼ਹਿਰੀ ਦਫ਼ਤਰ ਵਿੱਚ ਅੱਜ ਸ਼ਹਿਰੀ ਪ੍ਰਧਾਨ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਦੀ ਸਰਕਾਰੀ ਤੌਰ ’ਤੇ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਮੁਕੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਨੇਤਾ ਅਤੇ ਵਰਕਰ ਹਾਜ਼ਰ ਰਹੇ। ਤਾਜਪੋਸ਼ੀ ਸਮਾਗਮ ਦੌਰਾਨ ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਸੌਰਵ ਮਦਾਨ ਨੇ ਕਿਹਾ ਕਿ ਉਹ ਇੱਕ “ਵਰਕਰ ਪ੍ਰਧਾਨ” ਹਨ। ਉਨ੍ਹਾਂ ਦੱਸਿਆ ਕਿ ਉਹ ਇੱਕ ਬੈਂਕ ਮੁਲਾਜ਼ਮ ਦੇ ਪੁੱਤਰ ਹਨ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਕੋਈ ਵਿਰਾਸਤੀ ਪਿਛੋਕੜ ਨਹੀਂ। ਦੋ ਵਾਰ ਪਾਰਸ਼ਦ ਰਹਿਣ ਤੋਂ ਬਾਅਦ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਅੱਜ ਹਾਈਕਮਾਂਡ, ਰਾਹੁਲ ਗਾਂਧੀ, ਇੰਚਾਰਜ ਬਗੇਸ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਦੀ ਰਹਿਨੁਮਾਈ ਨਾਲ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਬਣੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅੰਮ੍ਰਿਤਸਰ ਦੀਆਂ ਸਾਰੀਆਂ ਵਿਧਾਨ ਸਭਾ ਅਤੇ ਲੋਕ ਸਭਾ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ。
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ’ਤੇ ਸਿੱਧਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਕੁਝ ਵੀ ਗਲਤ ਨਹੀਂ ਕਿਹਾ। ਜਿਹੜਾ ਵਿਅਕਤੀ ਕਾਂਗਰਸ ਤੋਂ ਤਿੰਨ ਵਾਰੀ ਐਮਪੀ ਬਣ ਕੇ, ਯੂਥ ਕਾਂਗਰਸ ਦਾ ਪ੍ਰਧਾਨ ਰਹਿ ਕੇ ਪਾਰਟੀ ਛੱਡ ਕੇ ਗਿਆ, ਉਸਨੂੰ ਗਦਾਰ ਨਾ ਕਹੀਏ ਤਾਂ ਹੋਰ ਕੀ ਕਹੀਏ। ਵੜਿੰਗ ਨੇ ਕਿਹਾ ਕਿ ਬਿੱਟੂ ਕਾਂਗਰਸ ਦੀ ਟਿਕਟ ’ਤੇ ਹੀ ਜਿੱਤਦਾ ਰਿਹਾ ਅਤੇ ਇਸ ਵਾਰੀ ਭਾਜਪਾ ਦੀ ਟਿਕਟ ’ਤੇ ਲੋਕਾਂ ਨੇ ਉਸਨੂੰ ਹਰਾ ਕੇ ਸਬਕ ਸਿਖਾਇਆ。
ਉੱਥੇ ਹੀ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਗੇਸ਼ ਬਘੇਲ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੇ ਮਨਰੇਗਾ ਵਰਗੀਆਂ ਯੋਜਨਾਵਾਂ ਰਾਹੀਂ ਮਜ਼ਦੂਰਾਂ ਨੂੰ ਆਰਥਿਕ ਸਹਾਰਾ ਦਿੱਤਾ ਸੀ, ਪਰ ਮੋਦੀ ਸਰਕਾਰ ਨੇ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਖੇਤੀਬਾੜੀ ਅਤੇ ਵਪਾਰਕ ਸਮਝੌਤਿਆਂ ਰਾਹੀਂ ਕਿਸਾਨਾਂ ਨੂੰ ਨੁਕਸਾਨ ਹੋਇਆ ਤਾਂ ਦੇਸ਼ ਭਰ ਦੇ ਮਜ਼ਦੂਰ ਅਤੇ ਕਿਸਾਨ ਇੱਕ ਵਾਰ ਫਿਰ ਸੰਘਰਸ਼ ਕਰਨਗੇ。
ਬਾਈਟ :
ਸੌਰਵ ਮਦਾਨ ਉਰਫ਼ ਮਿੱਠੂ ਮਦਾਨ – ਸ਼ਹਿਰੀ ਪ੍ਰਧਾਨ, ਅੰਮ੍ਰਿਤਸਰ ਕਾਂਗਰਸ
ਅਮਰਿੰਦਰ ਸਿੰਘ ਰਾਜਾ ਵੜਿੰਗ – ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਬਾਗੇਸ਼ ਬਘੇਲ – ਪੰਜਾਬ ਕਾਂਗਰਸ ਇੰਚਾਰਜ, ਸਾਬਕਾ ਮੁੱਖ ਮੰਤਰੀ ਛੱਤੀਸਗੜ੍ਹ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowFeb 07, 2026 15:47:210
Report
KBKulbir Beera
FollowFeb 07, 2026 15:18:100
Report
ADAnkush Dhobal
FollowFeb 07, 2026 15:02:340
Report
KSKapil sharma
FollowFeb 07, 2026 15:00:38Noida, Uttar Pradesh:Faridabad ke surajkund mele me tutta jhula video hua viral
0
Report
NLNitin Luthra
FollowFeb 07, 2026 14:51:390
Report
AJAnil Jain
FollowFeb 07, 2026 14:50:370
Report
AJAnil Jain
FollowFeb 07, 2026 14:50:230
Report
PSParambir Singh Aulakh
FollowFeb 07, 2026 14:18:240
Report
VSVARUN SHARMA
FollowFeb 07, 2026 14:17:430
Report
VBVIJAY BHARDWAJ
FollowFeb 07, 2026 14:17:210
Report
VBVIJAY BHARDWAJ
FollowFeb 07, 2026 13:08:500
Report
KDKuldeep Dhaliwal
FollowFeb 07, 2026 13:04:110
Report
KSKuldeep Singh
FollowFeb 07, 2026 13:03:210
Report
DVDEVENDER VERMA
FollowFeb 07, 2026 13:02:050
Report
KCKhem Chand
FollowFeb 07, 2026 13:00:460
Report