Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਪਿੰਡ ਭਾਗੂ ਡੁੱਬਿਆ, ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ!

SUNIL NAGPAL
Jun 30, 2025 08:30:56
Fazilka, Punjab
ਬੱਲੂਆਣਾ ਹਲਕੇ ਦੇ ਅਧੀਨ ਪੈਂਦੇ ਪਿੰਡ ਭਾਗੂ ਦੀਆਂ ਤਸਵੀਰਾਂ ਨੇ l ਜਿੱਥੇ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਥੋੜੀ ਜਿਹੀ ਬਰਸਾਤ ਹੁੰਦੀ ਹੈ l ਤਾਂ ਸਾਰਾ ਪਿੰਡ ਪਾਣੀ ਦੇ ਨਾਲ ਡੁੱਬ ਜਾਂਦਾ ਹੈ l ਪਿੰਡ ਵਾਸੀਆਂ ਨੇ ਦੱਸਿਆ ਪਿੰਡ ਭਾਗੁ ਵਿੱਚ ਛੱਪੜ ਦੀ ਨਿਕਾਸੀ ਨਾ ਹੋਣ ਕਾਰਨ ਕਰਕੇ ਗਲੀਆਂ ਵਿੱਚ ਪਾਣੀ ਭਰ ਗਿਆ ਹੈ l ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ l ਉਹਨਾਂ ਨੇ ਦੱਸਿਆ ਕਿ ਬੱਚੇ ਤੇ ਬਜ਼ੁਰਗ ਵੀ ਕਾਫੀ ਪਰੇਸ਼ਾਨ ਹੋ ਰਹੇ ਹਨ l ਉਹਨਾਂ ਨੇ ਪੰਜਾਬ ਸਰਕਾਰ ਤੋਂ ਵਿਕਾਸ ਕਰਨ ਦੀ ਮੰਗ ਕੀਤੀ ਹੈ l ਉਹਨਾਂ ਦਾ ਕਹਿਣਾ ਕਿ ਨਹੀਂ ਤਾਂ ਹਾਲਾਤ ਇਹ ਬਣ ਗਏ ਨੇ ਕਿ ਲੋਕਾਂ ਦਾ ਜਨਜੀਵਨ ਜੰਮ ਕੇ ਪ੍ਰਭਾਵਿਤ ਹੋ ਰਿਹਾ ਹੈ l ਜਾਣਕਾਰੀ ਦਿੰਦਿਆਂ ਹੋਇਆ ਮੌਕੇ ਤੇ ਮੌਜੂਦ ਸਰਪੰਚ ਨੀਲਾਮ ਦੇਵੀ ਦੇ ਪ੍ਰਤੀਨਿਧੀ ਸੋਹਰੇ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਹ ਪਿੰਡ ਦੇ ਵਿੱਚ ਪਹਿਲ ਪੱਖੋਂ ਕੰਮ ਕਰਾ ਰਹੇ ਹਨ l ਪਾਣੀ ਵਾਲੀ ਮੋਟਰ ਸੜਨ ਕਾਰਨ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement