Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਮੀਟਰ ਰੀਡਰਾਂ ਦੀ ਲੁੱਟ: ਪੰਜਾਬ ਵਿਚ ਵੱਡੀ ਮੀਟਿੰਗ ਹੋਈ!

Naresh Sethi
Jun 30, 2025 14:06:39
Faridkot, Punjab
ਐਂਕਰ ਪੰਜਾਬ ਭਰ ਤੋਂ ਆਏ ਮੀਟਰ ਰੀਡਰਾਂ ਵੱਲੋਂ ਅੱਜ ਫਰੀਦਕੋਟ ਦੇ ਇੱਕ ਨਿੱਜੀ ਹੋਟਲ ਵਿੱਚ ਸਾਂਝੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਉਨਾਂ ਵੱਲੋਂ ਮਹਿਕਮੇ ਅਤੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਮੀਟਰ ਰੀਡਰਾਂ ਦੀ ਲੁੱਟ ਸਬੰਧੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਦੌਰਾਨ ਪੰਜਾਬ ਭਰ ਤੋਂ  ਵੱਡੀ ਗਿਣਤੀ ਵਿੱਚ ਪੁੱਜੇ ਮੀਟਰ ਰੀਡਰਾ ਵੱਲੋਂ ਇੱਕ ਮੱਤ ਹੋ ਕੇ ਫੈਸਲਾ ਲਿਆ ਕਿ ਉਹ ਮਹਿਕਮੇ ਅਤੇ ਠੇਕੇਦਾਰਾ ਵੱਲੋਂ ਮੀਟਰ ਰੀਡਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਮੀਡੀਆ ਰਾਹੀਂ ਲੋਕਾਂ ਵਿੱਚ ਜੱਗ ਜਾਹਰ ਕਰਨਗੇ। ਇਸ ਦੇ ਚਲਦਿਆਂ ਉਹਨਾਂ ਵੱਲੋਂ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਵਿਭਾਗ ਵੱਲੋਂ ਮੀਟਰਾਂ ਦੇ ਰੀਡਿੰਗ ਅਤੇ ਬਿੱਲ ਬਣਾਉਣ ਦੇ ਪ੍ਰਤੀ ਮੀਟਰ 9 ਰੁਪਏ ਦਿੱਤਾ ਜਾਂਦਾ ਹ। ਪਰ ਦੂਜੇ ਪਾਸੇ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਆਊਟਸੋਰਸ ਤੇ ਰੱਖੇ ਗਏ ਮੀਟਰ ਰੀਡਰਾਂ ਨੂੰ ਮਹਿਜ ਦੋ ਰੁਪਏ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਂਦੀ ਹੈ ਜਿਸ ਨਾਲ ਮਹੀਨੇ ਦੀ ਪੰਜ ਤੋਂ 6000 ਮਾਸਕ ਤਨਖਾਹ ਬਣਦੀ ਹੈ ਜਿਸ ਨਾਲ ਉਹਨਾਂ ਨੂੰ ਆਪਣਾ ਪਰਿਵਾਰ ਅਤੇ ਘਰ ਬਾਰ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ। ਉਹਨਾਂ ਦੱਸਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੀਟਰ ਰੀਡਰਾਂ ਨਾਲ ਵਾਅਦਾ ਕੀਤਾ ਸੀ ਕਿ ਜਦ ਹੀ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੂੰ ਪੀਐਸਪੀਸੀਐਲ ਅੰਡਰ ਲਿਆ ਕੇ ਪੱਕਾ ਕੀਤਾ ਜਾਵੇਗਾ। ਪਰ ਅੱਜ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੱਕਿਆ ਗਿਆ ਦੂਜੇ ਪਾਸੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਕਹਿੰਦੇ ਸਨ ਕਿ ਵਿਭਾਗ ਅਤੇ ਠੇਕੇਦਾਰ ਮਿਲ ਕੇ ਮੀਟਰ ਰੀਡਰਾਂ ਨੂੰ ਦਾ ਜੋ ਸ਼ੋਸ਼ਣ ਕਰ ਰਹੇ ਹਨ ਉਸ ਨਾਲ ਕਰੋੜਾਂ ਰੁਪਏ ਦਾ ਘਪਲਾ ਹੋ ਰਿਹਾ ਜਿਸ ਨੂੰ ਉਹ ਮਹਿਕਮੇ ਦੇ ਕੁਝ ਅਤੇ ਸਰਕਾਰ ਦੇ ਕੁਝ ਖਾਸ ਬੰਦਿਆਂ ਦੀ ਮਿਲੀ ਭੁਗਤ ਦੱਸਦੇ ਸਨ , ਉਹਨਾਂ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤਿੰਨ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕੇ ਹਨ ਅਤੇ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੱਸਣ ਕਿ ਉਹ ਕਿਹੜੇ ਲੋਕ ਨੇ ਜਿਹੜੇ ਹੁਣ ਵੀ ਸਰਕਾਰ ਅੰਦਰ ਰਹਿ ਕੇ ਵਿਭਾਗ ਨਾਲ ਮਿਲ ਕੇ ਮਹਿਕਮੇ ਦੀ ਵੱਡੀ ਲੁੱਟ ਕਰ ਰਹੇ ਹਨ ਅਤੇ ਮੀਟਰ ਰੀਡਰਾਂ ਦਾ ਹੱਕ ਮਾਰ ਰਹੇ ਹਨ ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਮੈਮੋਰੰਡਮ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਇਕੱਤਰ ਹੋ ਕੇ ਉਹਨਾਂ ਨੂੰ ਸੌਂਪਾਂਗੇ ਅਤੇ ਸਵਾਲ ਕਰਾਂਗੇ ਕਿ ਆਪਣੇ ਵਾਅਦੇ ਨੂੰ ਕਦੋਂ ਤੱਕ ਪੂਰਾ ਕਰਨਗੇ। ਬਾਈਟ- ਮੀਟਰ ਰੀਡਰ ਯੂਨੀਅਨ ਆਗੂ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement