Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਅੰਮ੍ਰਿਤਸਰ ਵਿੱਚ 1300 ਬੱਚਿਆਂ ਦਾ ਟੈਲੈਂਟ ਸਨਾਨ: ਸਾਕਸ਼ੀ ਸਾਹਨੀ ਦਾ ਵੱਡਾ ਉਪਰਾਲਾ!

BHARAT SHARMA
Jun 30, 2025 16:06:53
Amritsar, Punjab
ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਟੈਲੈਂਟ ਆਈਡੈਂਟੀਫਿਕੇਸ਼ਨ ਲਈ ਵੱਡਾ ਉਪਰਾਲਾ, 1300 ਤੋਂ ਵੱਧ ਬੱਚਿਆਂ ਨੇ ਲਿਆ ਹਿੱਸਾ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ 'ਚੋਂ ਕੱਢਣ 'ਤੇ ਮੰਤਰੀ ਅਮਨ ਅਰੋੜਾ ਦਾ ਸਖਤ ਸੁਰ, ਕਿਹਾ - ਨਸ਼ਿਆਂ ਨਾਲ ਸਮਝੌਤਾ ਕਦੇ ਨਹੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਦਿਆਰਥੀਆਂ ਦੇ ਟੈਲੈਂਟ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਨੀਤ ਨਾਲ ਇਕ ਵਿਸ਼ਾਲ ਇਵੈਂਟ ਆਯੋਜਿਤ ਕੀਤਾ ਗਿਆ। ਇਹ ਉਪਰਾਲਾ ਪਹਿਲਾਂ ਪਟਿਆਲਾ ਵਿਖੇ ਵੀ ਕੀਤਾ ਜਾ ਚੁੱਕਾ ਹੈ, ਜਿੱਥੋਂ ਕਈ ਹੋਨਹਾਰ ਵਿਦਿਆਰਥੀ ਸਾਹਮਣੇ ਆਏ। ਇਸ ਵਾਰ ਅੰਮ੍ਰਿਤਸਰ ਵਿੱਚ ਵੀ ਇਹ ਗ੍ਰੈਂਡ ਇਵੈਂਟ ਕਰਵਾਇਆ ਗਿਆ, ਜਿਸ 'ਚ ਲਗਭਗ 1300 ਬੱਚਿਆਂ ਨੇ ਹਿੱਸਾ ਲਿਆ। ਇਹ ਉਪਰਾਲਾ ਨਾ ਸਿਰਫ਼ ਬੱਚਿਆਂ ਦੇ ਲਈ ਪਲੇਟਫਾਰਮ ਸਾਬਤ ਹੋਵੇਗਾ, ਸਗੋਂ ਉਨ੍ਹਾਂ ਦੀ ਐਡਮਿਨਿਸਟ੍ਰੇਟਿਵ, ਫਾਈਨੈਂਸ਼ੀਅਲ ਅਤੇ ਪ੍ਰੋਫੈਸ਼ਨਲ ਗਰੋਥ ਵਿੱਚ ਵੀ ਮਦਦਗਾਰ ਹੋਵੇਗਾ। ਇਹਨਾਂ ਵਿਚੋਂ ਕਈ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ, ਹੈਂਡ ਹੋਲਡਿੰਗ ਤੇ ਰੋਜ਼ਗਾਰ ਦੇ ਮੌਕੇ ਵੀ ਮਿਲਣ ਦੀ ਉਮੀਦ ਹੈ। ਮੰਤਰੀ ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ "ਸਰਕਾਰ ਦਾ ਬ੍ਰਾਂਡ ਐਂਬੈਸਡਰ" ਤੱਕ ਕਹਿੰਦੇ ਹੋਏ ਉਪਰਾਲੇ ਨੂੰ ਸਾਰਿਆਂ ਲਈ ਰੋਲ ਮਾਡਲ ਦੱਸਿਆ। ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ 'ਚੋਂ 5 ਸਾਲ ਲਈ ਨਿਕਾਲੇ ਜਾਣ 'ਤੇ ਵੀ ਖੁਲ੍ਹ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਜਾਂ ਸਮਝੌਤਾ ਕਬੂਲ ਨਹੀਂ। ਉਨ੍ਹਾਂ ਅਫਸੋਸ ਜਤਾਇਆ ਕਿ ਜੋ ਵਿਅਕਤੀ ਨਸ਼ਾ ਖਿਲਾਫ ਲੜਾਈ ਵਿਚ ਰੁਕਾਵਟ ਬਣੇ, ਉਨ੍ਹਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੰਤਰੀ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਪਾਰਟੀ ਅਤੇ ਸਰਕਾਰ ਦੋਵੇਂ ਪੱਖੋਂ ਇਮਾਨਦਾਰੀ ਅਡੋਲ ਨੀਤੀ ਰਹੀ ਹੈ, ਜਿਸ ਦੇ ਉਲਟ ਜਾਣਾ ਅਣਮਨਜੂਰ ਹੈ। ਬਾਈਟ : ਅਮਨ ਅਰੋੜਾ ਕੈਬਨਟ ਮੰਤਰੀ ਪੰਜਾਬ ਸਰਕਾਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement