Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਗੈਂਗਸਟਰ ਲਾਰੰਸ ਬਿਸ਼ਨੋਈ ਦੀ ਵੈਬ ਸੀਰੀਜ਼ 'ਤੇ ਭਾਜਪਾ ਦਾ ਵਿਰੋਧ!

BHARAT SHARMA
Jun 30, 2025 14:33:11
Amritsar, Punjab
ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈਬ ਸੀਰੀਜ਼ ਦਾ ਭਾਜਪਾ ਨੇਤਾ ਦੇ ਵੱਲੋਂ ਕੀਤਾ ਗਿਆ ਵਿਰੋਧ ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲਿਖਿਆ ਪੱਤਰ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈੱਬ ਸੀਰੀਜ਼ ਦੇ ਉੱਤੇ ਬੈਨ ਲਗਾਉਣ ਦੀ ਕੀਤੀ ਮੰਗ। ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ ਬਣ ਰਹੀ ਵੈਬ ਸੀਰੀਸ ਨੂੰ ਲੈ ਕੇ ਵਿਰੋਧ ਹੋਣਾ ਹੋਇਆ ਸ਼ੁਰੂ , ਬੀਜੇਪੀ ਯੂਥ ਵਿੰਗ ਦੇ ਸੂਬਾ ਸਕੱਤਰ ਕੁਲਬੀਰ ਸਿੰਘ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰ ਮੰਤਰੀ ਨੂੰ ਲਿਖੀ ਚਿੱਠੀ, ਅਤੇ ਇਸ ਵੈਬ ਸੀਰੀਜ਼ ਨੂੰ ਬੈਨ ਲਗਾਉਣ ਦੀ ਕੀਤੀ ਮੰਗ, ਬੀਜੇਪੀ ਨੇਤਾ ਕੁਲਬੀਰ ਸਿੰਘ ਨੇ ਕਿਹਾ ਕਿ ਜੇਕਰ ਇਹ ਵੈਬ ਸੀਰੀਜ ਰਿਲੀਜ ਹੋ ਜਾਂਦੀ ਹੈ ਤਾਂ ਇਸ ਦਾ ਪੰਜਾਬ ਦੀ ਨੌਜਵਾਨ ਪੀੜੀ ਤੇ ਬੁਰਾ ਪ੍ਰਭਾਵ ਪਵੇ ਗਾ, ਉਹਨਾਂ ਨੇ ਕਿਹਾ ਕਿ ਗੈਂਗਸਟਰ ਲਾਰੰਸ ਬਿਸ਼ਨੋਈ ਦੇ ਉੱਤੇ 100 ਤੋਂ ਵੱਧ ਅਪਰਾਧਿਕ ਮੁਕਦਮੇ ਦਰਜ ਹਨ , ਜੇਕਰ ਇਸ ਦੇ ਉੱਤੇ ਵੈਬ ਸੀਰੀਜ਼ ਬਣਦੀ ਹੈ ਤਾਂ , ਪੰਜਾਬ ਦੀ ਨੌਜਵਾਨ ਪੀੜੀ ਇਸ ਨੂੰ ਫੋਲੋ ਕਰਨ ਲੱਗ ਪਏਗੀ।, ਤੇ ਇਸ ਦਾ ਖਮਿਆਜਾ ਪੰਜਾਬ ਨੂੰ ਹੀ ਭੁਗਤਣਾ ਪਵੇਗਾ।, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਰ ਵੀ ਲੋਕ ਨੇ ਜਿਨਾਂ ਨੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਜਿਨਾਂ ਦੇ ਜੀਵਨੀ ਉੱਤੇ ਫਿਲਮ ਜਾਂ ਵੈਬ ਸੀਰੀਜ਼ ਬਣਨੀ ਚਾਹੀਦੀ ਹੈ, ਉਹਨਾਂ ਨੇ ਕਿਹਾ ਕਿ ਜਦ ਤੱਕ ਇਹ ਵੈਬ ਸੀਰੀਜ ਬੈਨ ਨਹੀਂ ਹੁੰਦੀ ਉਹਨਾਂ ਦੇ ਵੱਲੋਂ ਲਗਾਤਾਰ ਇਸ ਵੈਬਸਰੀਜ਼ ਦਾ ਵਿਰੋਧ ਕੀਤਾ ਜਾਵੇਗਾ। byte ਕੁਲਬੀਰ ਸਿੰਘ ਸੂਬਾ ਸਕੱਤਰ ਬੀਜੇਪੀ ਯੂਥ ਵਿੰਗ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement