Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026

ਸ੍ਰੀ ਮੁਕਤਸਰ ਸਾਹਿਬ: ਚਿੱਟੇ ਦੇ ਨਸ਼ੇ ਨੇ 16 ਸਾਲ ਦੇ ਨਬਾਲਿਗ ਦੀ ਲਿਆ ਮੌਤ!

Anmol Singh Warring
Jun 27, 2025 05:30:18
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਨਹੀਂ ਰੁਕ ਰਿਹਾ ਚਿੱਟੇ ਨਸ਼ੇ ਨਾਲ ਮੌਤਾਂ ਦਾ ਦੌਰ ਬੀਤੀ ਰਾਤ 16 ਸਾਲ ਦੇ ਨਬਾਲਿਗ ਬੱਚੇ ਦੀ ਚਿੱਟੇ ਦਾ ਟੀਕਾ ਲਗਾਉਂਦਿਆਂ ਸਾਰ ਹੋਈ ਦਰਦਨਾਕ ਮੌਤ ਘਰ ਅੰਦਰ ਵਾਸ਼ਰੂਮ ਦਾ ਗੇਟ ਤੋੜ ਕੇ ਮ੍ਰਿਤਕ ਨਬਾਲਿਗ ਬੱਚੇ ਨੂੰ ਕੱਢਿਆ ਬਾਹਰ ਐਂਕਰਲਿੰਕ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਚਿੱਟੇ ਅਤੇ ਹੋਰ ਨਸ਼ਿਆਂ ਦੀ ਬਦੌਲਤ ਲੋਕਾਂ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਬਰਾਤਾਂ ਦੀ ਥਾਂ ਅਰਥੀਆਂ ਦੇਖਣੀਆਂ ਪੈ ਰਹੀਆਂ ਹਨ। ਬੀਤੀ ਰਾਤ ਗਿੱਦੜਬਾਹਾ 'ਚ 16 ਸਾਲ ਦਾ ਇੱਕ ਨਾਬਾਲਿਗ ਬੱਚਾ ਜੋ ਬੀਤੇ ਸਮੇਂ ਤੋਂ ਲਗਾਤਾਰ ਚਿੱਟੇ ਦੇ ਟੀਕਿਆਂ ਦੀ ਗ੍ਰਿਫਤ ਵਿੱਚ ਆ ਚੁੱਕਿਆ ਸੀ, ਦੇ ਵੱਲੋਂ ਆਪਣੇ ਘਰ ਨੇੜੇ ਹੀ ਸ਼ਰੇਆਮ ਨਸ਼ਾ ਵੇਚਣ ਵਾਲੇ ਵਪਾਰੀਆਂ ਤੋਂ ਲਿਆਂਦੇ ਚਿੱਟੇ ਨਸ਼ੇ ਦੇ ਟੀਕੇ ਨੂੰ ਘਰ ਦੇ ਬਾਥਰੂਮ 'ਚ ਵੜ ਕੇ ਟੀਕਾ ਲਗਾ ਰਿਹਾ ਸੀ ਤਾਂ ਬਾਲਗ ਬੱਚੇ ਦੀ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਵੀ ਭੈਣ ਅਤੇ ਤਾਏ ਨੇਂ ਦੱਸਿਆ ਕਿ ਜਦੋਂ ਕੁਝ ਸਮੇਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਲੱਗੇ ਲਗਾਏ ਟੀਕੇ ਅਤੇ ਸੂਈ ਸਮੇਤ 17 ਵਰਿਆਂ ਦਾ ਨਬਾਲਿਗ ਸਦਾ ਦੀ ਨੀਂਦ ਸੌ ਚੁੱਕਿਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ, ਕਰੀਬੀ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੇਂ ਸਿਸਟਮ ਦੀ ਕਾਰਜਸ਼ੈਲੀ 'ਤੇ ਵੱਡੇ ਦੋਸ਼ ਲਗਾਉਂਦਿਆਂ ਆਖਿਆ ਹੈ ਕਿ ਕੁਝ ਕਾਲੀਆਂ ਭੇਡਾਂ ਵੱਲੋਂ, ਤੱਸਕਰਾਂ ਤੋਂ ਪੈਸੇ ਲੈ ਕੇ ਵਿਕਵਾਏ ਜਾਂਦੇ ਚਿੱਟੇ ਨਸ਼ੇ ਦੇ ਕਾਰਨ ਇਲਾਕੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੀਡੀਓ: ਵੀਜੁਅਲਜ਼, ਮ੍ਰਿਤਕ ਦੀ ਭੈਣ ਸਰਬਜੀਤ ਕੌਰ ਅਤੇ ਤਾਇਆ ਰੇਸ਼ਮ ਸਿੰਘ ਦੀ ਬਾਈਟ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement