Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਮਾਨਸਾ ਤਹਿਸੀਲਦਾਰ ਦੇ ਦਫਤਰ ਬਾਹਰ ਪ੍ਰਾਪਰਟੀ ਡੀਲਰਾਂ ਦਾ ਹੰਗਾਮਾ!

KDKuldeep Dhaliwal
Jul 09, 2025 12:39:13
Mansa, Punjab
ਮਾਨਸਾ ਪ੍ਰੋਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ ਤਹਿਸੀਲਦਾਰ ਨੇ ਕਿਹਾ ਗਲਤ ਅਸਟਾਮ ਤੇ ਬਿਆਨੇ ਲਗਾ ਕੇ ਕਰਵਾਉਣਾ ਚਾਹੁੰਦੇ ਨੇ ਰਜਿਸਟਰੀ ਐਂਕਰ : ਮਾਨਸਾ ਤਹਿਸੀਲਦਾਰ ਦਫਤਰ ਦੇ ਬਾਹਰ ਰਜਿਸਟਰੀ ਨਾ ਕਰਨ ਨੂੰ ਲੈ ਪ੍ਰਾਪਰਟੀ ਡੀਲਰਾਂ ਵੱਲੋਂ ਹੰਗਾਮਾ ਕੀਤਾ ਗਿਆ ਉਹਨਾਂ ਦੋਸ਼ ਲਾਇਆ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਰਾਂਹੀ ਰਜਿਸਟਰੀਆਂ ਕਰਦੇ ਨੇ ਉਧਰ ਤਹਿਸੀਲਦਾਰ ਨੇ ਪ੍ਰੋਪਰਟੀ ਡੀਲਰਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਜਿਸਟਰੀਆਂ ਕਰ ਰਹੇ ਨੇ ।  ਵੀਓ_ ਮਾਨਸਾ ਤਹਿਸੀਲ ਵਿਚ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕੀਤੇ ਜਾਣ ਨੂੰ ਲੈ ਕੇ ਪ੍ਰਾਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਦੀਆਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਅਤੇ ਦੂਸਰੇ ਲੋਕਾਂ ਨੂੰ ਬਿਨਾਂ ਵਜਹਾ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਨਸਾ ਤਹਿਸੀਲ ਵਿੱਚ ਹੋਈਆਂ ਰਜਿਸਟਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਰਜਿਸਟਰੀਆਂ ਕਰਵਾਉਣ ਦੇ ਲਈ ਖੱਜਲ ਖੁਆਰ ਹੋ ਰਹੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਤੁਰੰਤ ਹੱਲ ਕੀਤਾ ਜਾਵੇ ਬਾਈਟ ਮਨੀਸ਼ ਗਰਗ ਪ੍ਰਾਪਰਟੀ ਡੀਲਰ ਬਾਈਟ ਪਾਲੀ ਠੇਕੇਦਾਰ ਉਧਰ ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਆਨਲਾਈਨ ਰਜਿਸਟਰੀਆਂ ਹੋ ਰਹੀਆਂ ਨੇ ਪਰ ਕੁਝ ਪ੍ਰੋਪਰਟੀ ਡੀਲਰ ਜਾਲੀ ਬਿਆਨੇ ਅਤੇ ਅਸਟਾਮ ਲਗਾ ਕੇ ਗਲਤ ਰਜਿਸਟਰੀਆਂ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੋਸ਼ ਲਾਇਆ ਕਿ ਕੁਝ ਪੱਤਰਕਾਰ ਵੀ ਇਹਨਾਂ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲੇ ਹੋਏ ਨੇ ਜੋ ਕਿ ਗਲਤ ਕੰਮ ਕਰਵਾਉਣਾ ਚਾਹੁੰਦੇ ਨੇ ਪਰ ਉਹ ਅਜਿਹਾ ਨਹੀਂ ਕਰਨਗੇ।  ਬਾਈਟ ਅਮਰਜੀਤ ਸਿੰਘ ਤਹਿਸੀਲਦਾਰ ਮਾਨਸਾ
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top