Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

ਰੂਪਨਗਰ ਯੂਨੀਵਰਸਿਟੀ 'ਚ ਪ੍ਰਸ਼ਾਸਨਿਕ ਲੜਾਈ: ਚਾਂਸਲਰ ਨੂੰ ਬਾਹਰ ਕਿਉਂ ਕੀਤਾ ਗਿਆ?

TSTEJINDER SINGH
Jul 09, 2025 13:31:56
Rupnagar, Punjab
ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਕਸਬਾ ਰੈਲ ਮਾਜਰਾ ਵਿਖੇ ਬਹੁਤ ਹੀ ਪੁਰਾਣੀ ਯੂਨੀਵਰਸਟੀ ਲਮਰੀਨ ਟੈਕ ਸਕਿਲ ਯੂਨੀਵਰਸਟੀ ਜੋ ਕਿ ਵਿਦਿਆ ਦੇ ਖੇਤਰ ਵਿੱਚ ਇੱਕ ਵੱਖਰਾ ਨਾਮ ਬਣਾ ਚੁੱਕੀ ਹੈ ਅੱਜ ਇਹ ਯੂਨੀਵਰਸਿਟੀ ਮੈਨੇਜਮੈਂਟ ਦੀ ਆਪਸੀ ਲੜਾਈ ਹੋਣ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੈਨੇਜਮੈਂਟ ਦੇ ਵਿੱਚ ਲੈਬਰਨ ਟੈੱਕ ਸਕਿਲ ਯੂਨੀਵਰਸਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੋ ਦਿਨ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਯੂਨੀਵਰਸਿਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਇਸ ਉਪਰੰਤ ਜਦੋਂ ਅੱਜ ਸੰਦੀਪ ਸਿੰਘ ਕੌੜਾ ਜੋ ਕਿ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਆਪਣੇ ਸਮਰਥਕਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਲਈ ਪਹੁੰਚੇ ਤਾਂ ਮੈਨੇਜਮੈਂਟ ਵੱਲੋਂ ਪੁਲਿਸ ਦਾ ਸਹਾਰਾ ਲੈ ਕੇ ਯੂਨੀਵਰਸਿਟੀ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਉਪਰੰਤ ਉੱਥੇ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਕੌੜਾ ਦੇ ਵਿਰੁੱਧ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸੈਕਰਟਰੀ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਾਇਆ ਗਿਆ ਕਿ ਸੰਦੀਪ ਸਿੰਘ ਕੌੜਾ ਵੱਲੋਂ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਘਪਲਾ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਦਿੱਤੀਆਂ ਨਹੀਂ ਗਈਆਂ ਇਸ ਵਿਵਾਦ ਦੇ ਚਲਦਿਆਂ ਯੂਨੀਵਰਸਿਟੀ ਦੇ ਚਾਂਸਲਰ ਸੰਦੀਪ ਸਿੰਘ ਕੌੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਉਹਾਂ ਵੱਲੋਂ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਗਿਆ ਇਥੋਂ ਤੱਕ ਕਿ ਆਪਣੇ ਪਰਸਨਲ ਪੈਸੇ ਵੀ ਯੂਨੀਵਰਸਿਟੀ ਦੇ ਵਿੱਚ ਇਨਵੈਸਟ ਕੀਤੇ ਗਏ ਅਤੇ ਅੱਜ ਜਦੋਂ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਨਿਰਮਲ ਸਿੰਘ ਰਿਆਤ ਵੱਲੋਂ ਬਿਨਾਂ ਕਿਸੇ ਕਾਰਨ ਦੱਸੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ ਜਦੋਂ ਕਿ ਟਰਸਟ ਦੇ ਗਵਰਨਿੰਗ ਬੋਰਡ ਦੇ ਜਿਆਦਾਤਰ ਮੈਂਬਰ ਉਹਨਾਂ ਦੇ ਨਾਲ ਹਨ ਉਹਨਾਂ ਦੱਸਿਆ ਕਿ ਜੇ ਕੋਈ ਮੇਰੇ ਉੱਤੇ ਦੋਸ਼ ਲੱਗਦੇ ਹਨ ਤਾਂ ਕੋਈ ਇੰਡੀਪੈਂਡੈਂਟ ਏਜੰਸੀ ਵੱਲੋਂ ਜਾਂਚ ਕਰਵਾਈ ਜਾਵੇ ਅਤੇ ਜੇਕਰ ਮੈਂ ਦੋਸ਼ੀ ਸਾਬਤ ਹੁੰਦਾ ਹਾਂਤਾਂ ਮੈਂ ਆਪਣੇ ਆਪ ਯੂਨੀਵਰਸਿਟੀ ਛੱਡ ਦੇਵਾਂਗਾ ਦੂਜੇ ਪਾਸੇ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਅਤੇ ਚੇਅਰਮੈਨ ਨਿਰਮਲ ਸਿੰਘ ਰਿਆਤ ਵੱਲੋਂ ਦੱਸਿਆ ਗਿਆ ਕਿ ਸੰਦੀਪ ਸਿੰਘ ਕੌੜਾ ਨੂੰ ਪਿਛਲੇ 15 ਦਿਨ ਤੋਂ ਅਸੀਂ ਹਿਸਾਬ ਮੰਗ ਰਹੇ ਸਨ ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਪੇਪਰ ਪੇਸ਼ ਨਹੀਂ ਕੀਤਾ ਗਿਆ ਅਤੇ ਅਸੀਂ ਆਪਣੇ ਲੈਵਲ ਤੇ ਯੂਨੀਵਰਸਿਟੀ ਦਾ ਆਡਿਟ ਕਰਾਇਆ ਜਿਸ ਵਿੱਚ ਸਾਨੂੰ ਸਬੂਤ ਮਿਲੇ ਹਨ ਕਿ ਸੰਦੀਪ ਸਿੰਘ ਕੌੜਾ ਵੱਲੋਂ ਵੱਡੀ ਪੱਧਰ ਤੇ ਪੈਸਿਆਂ ਦਾ ਘਪਲਾ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਅਸੀਂ ਇੱਕ ਹਫਤੇ ਦਾ ਟਾਈਮ ਦੇ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪ੍ਰੰਤੂ ਅੱਜ ਉਹਨਾਂ ਵੱਲੋਂ ਗੇਟ ਉੱਤੇ ਆ ਕੇ ਧੱਕੇ ਨਾਲ ਅੰਦਰ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਉਹਨਾਂ ਵੱਲੋਂ ਗਲਤ ਤਰੀਕਾ ਅਪਣਾਇਆ ਗਿਆ Byte.Sandeep Singh kaura Chancellor Byte. Nirmal singh Rayat president and Chairman Lamrin Tech Skills University Rail majra
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top