Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

ਗਰੀਬ ਪਰਿਵਾਰ 'ਤੇ ਮੀਂਹ ਦਾ ਦੋਸ਼: ਔਰਤ ਦੀ ਮੌਤ ਨੇ ਚੁੱਕਿਆ ਬੱਚਿਆਂ ਦਾ ਸਾਇਆ

Varun Kaushal
Jul 02, 2025 07:01:07
Samrala, Punjab
Varun Kaushal Samrala ਗਰੀਬ ਪਰਿਵਾਰ ਦੀ ਮੀਹ ਕਾਰਨ ਛੱਤ ਡਿੱਗਣ ਨਾਲ ਇੱਕ ਮਹਿਲਾ ਦੀ ਮੌਤ, ਤਿੰਨ ਬੱਚਿਆ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ । ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਗ਼ਰੀਬ ਪਰਿਵਾਰ ਦੀ ਔਰਤ ਚਰਨਜੀਤ ਕੌਰ (39) ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈਡ 'ਤੇ ਸੁੱਤਾ ਪਿਆ ਸੀ ਪ੍ਰੰਤੂ ਚਰਨਜੀਤ ਦਵਾਈ ਲੈਣ ਲੱਗੀ , ਮੀਂਹ ਕਾਰਨ 30 ਤਾਰੀਖ ਦੀ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ , ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਪਣੀ ਘਰਵਾਲੀ ਨੂੰ ਇਧਰ ਉਧਰ ਲੱਭਣ ਲੱਗਾ ਜਦੋਂ ਉਹ ਨਹੀਂ ਲੱਭੀ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਬੇ ਨੂੰ ਚੁੱਕਿਆ ਅਤੇ ਉਸ ਦੇ ਨੀਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਦੁਬਾਰਾ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ, ਔਰਤ ਆਪਣੇ ਪਿੱਛੇ ਆਪਣੇ ਪਤੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਈ ਹੈ। ਘਰ ਵਾਲਿਆਂ ਵੱਲੋਂ ਇੱਕੋ ਇੱਕ ਕਮਰੇ ਦੀ ਛੱਤ ਢਹਿ ਜਾਣ ਕਾਰਨ ਖੁੱਲੇ ਅਸਮਾਨ ਥੱਲੇ ਰਹਿਣ ਕਾਰਨ ਅਪੀਲ ਕੀਤੀ ਹੈ ਕਿ ਉਹਨਾਂ ਦੇ ਘਰ ਦੀ ਛੱਤ ਪਵਾਈ ਜਾਵੇ ਤਾਂ ਜੋ ਆਪਣੇ ਬੱਚਿਆਂ ਦਾ ਸਿਰ ਇਸ ਛੱਤ ਥੱਲੇ ਢੱਕ ਸਕੇ ਅਤੇ ਬੱਚਿਆਂ ਨੂੰ ਪੜਾ ਸਕੇ । ਲਖਬੀਰ ਸਿੰਘ ਦੱਸਿਆ ਕਿ ਉਹ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਿਸੇ ਦਿਨ ਦਿਹਾੜੀ ਲੱਗਦੀ ਹੈ ਅਤੇ ਕਿਸੇ ਦਿਨ ਦਿਹਾੜੀ ਨਹੀਂ ਲੱਗਦੀ । Byte :- ਲਖਵੀਰ ਸਿੰਘ ਮ੍ਰਿਤਕ ਔਰਤ ਦਾ ਪਤੀ Byte :- ਜਸਵੰਤ ਕੌਰ ਪਿੰਡ ਵਾਸੀ Byte :- ਰਾਮ ਕੌਰ ਰਿਸ਼ਤੇਦਾਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement