Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

ਭਗਤ ਪੂਰਨ ਸਿੰਘ ਮਾਰਗ ਦੀ ਖਸਤਾ ਹਾਲਤ: ਲੋਕਾਂ ਦੀ ਮੰਗ!

Dharmindr Singh
Jul 02, 2025 13:41:34
Khanna, Punjab
ਪਿੰਗਲਵਾੜੇ ਦੇ ਬਾਨੀ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦਾ ਨਾਮ ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੈ। ਭਗਤ ਪੂਰਨ ਸਿੰਘ ਜੀ ਦੇ ਜੱਦੀ ਪਿੰਡ ਰਾਜੇਵਾਲ ਰੋਹਣੋ ਨੂੰ ਜਾਂਦੀ ਸੜਕ ਦਾ ਨਾਮ ਵੀ ਭਗਤ ਪੂਰਨ ਸਿੰਘ ਮਾਰਗ ਰੱਖਿਆ ਹੋਇਆ ਹੈ। ਇਸ ਮਾਰਗ ਦੀ ਹਾਲਤ ਦਿਨੋਂ ਦਿਨ ਖਸਤਾ ਹੋ ਰਹੀ ਹੈ ਸੜਕ ਤੇ ਪਏ ਡੂੰਘੇ ਟੋਏ ਜਦੋਂ ਬਰਸਾਤੀ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਰਕੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਬਰਸਾਤਾਂ ਦੇ ਮੌਸਮ ਦੌਰਾਨ ਸੜਕ ਦੇ ਬਰਮਾਂ 'ਚ ਪਾੜ ਪੈਣ ਨਾਲ ਸੜਕ ਦਿਨੋਂ ਦਿਨ ਟੁੱਟਦੀ ਜਾ ਰਹੀ ਹੈ ਜਿਸ ਸਬੰਧੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।         ਇਲਾਕੇ ਦੇ ਲੋਕਾਂ ਨੇ ਦੱਸਿਆ ਕਿ  ਸੜਕ ਬਣੀ ਨੂੰ ਤਕਰੀਬਨ 6ਸਾਲ ਹੋ ਚੁੱਕੇ ਹਨ ਵਿਭਾਗ ਵੱਲੋਂ ਅੱਜ ਤੱਕ ਸੜਕ ਦੀ ਕਿਸੇ ਵੀ ਕਿਸਮ ਦੀ ਰਿਪੇਅਰ ਕਰਵਾਉਂਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਸੜਕ ਦੇ ਹਾਲਾਤ ਦਿਨੋਂ ਦਿਨ ਖਸਤਾ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਭਗਤ ਪੂਰਨ ਸਿੰਘ ਦੇ ਨਾਮ ਤੇ ਚੱਲ ਰਹੀ ਸੜਕ ਰਾਜੇਵਾਲ (ਰੋਹਣੋ) ਦੀ ਖ਼ਸਤਾ ਹਾਲਤ ਵੱਲ ਤੁਰੰਤ ਧਿਆਨ ਦੇ ਕੇ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ। ਬਾਈਟ - ਇਲਾਕਾ ਵਾਸੀ ਇਹ ਸੜਕ ਮੰਡੀਕਰਨ ਬੋਰਡ ਦੇ ਅਧੀਨ ਹੈ। ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਨੇ ਕਿਹਾ ਕਿ ਸੜਕ ਦਾ ਐਸਟੀਮੇਟ ਬਣ ਗਿਆ ਹੈ। ਇਸਦੀ ਮੁਰੰਮਤ ਲਈ 2 ਕਰੋੜ 36 ਲੱਖ ਦਾ ਟੈਂਡਰ ਛੇਤੀ ਲੱਗ ਰਿਹਾ ਹੈ। ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹਮੇਸ਼ਾਂ ਤਿਆਰ ਰਹਿੰਦੇ ਹਨ। ਬਾਕੀਆਂ ਦੀਆਂ ਸੜਕਾਂ ਵੀ ਛੇਤੀ ਬਣਨਗੀਆਂ। ਬਾਈਟ - ਜਗਤਾਰ ਸਿੰਘ ਗਿੱਲ (ਚੇਅਰਮੈਨ) 
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement