Become a News Creator

Your local stories, Your voice

Follow us on
Download App fromplay-storeapp-store
Advertisement
Back
Moga142001

ਪ੍ਰਤਾਪ ਸਿੰਘ ਬਾਜਵਾ ਨੇ ਮੋਗਾ 'ਚ ਭਗਵੰਤ ਮਾਨ ਦੀ ਸਰਕਾਰ 'ਤੇ ਸਵਾਲ ਉਠਾਏ!

Navdeep Singh
Jun 30, 2025 09:38:05
Moga, Punjab
ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਮੋਗਾ ! ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਦੀ ਕਾਰਜ ਗੁਜਾਰੀ ਤੇ ਚੁੱਕੇ ਸਵਾਲ ! ਪਾਰਟੀ ਤੋਂ ਪੰਜ ਸਾਲ ਲਈ ਬਰਖਾਸਤ ਕੀਤੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਚ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਕੁਵਰ ਵਿਜੇ ਪ੍ਰਤਾਪ ਸਿੰਘ ਨਾਲ ਹੋਇਆ ਧੱਕਾ n ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਨੂੰ ਦਿੱਤੀ ਨਸੀਹਤ ਕਿਹਾ ਜੇਕਰ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਹੁਣ ਜਰੂਰ ਕਿਸੇ ਪਾਸੇ ਲਾ ਕੇ ਛੱਡਿਓ ਕਿਉਂਕਿ ਇਸ ਸੰਬੰਧੀ ਪਹਿਲਾਂ ਹੀ ਕੇਜਰੀਵਾਲ ਵੱਲੋਂ ਲਿਖਤੀ ਮਾਫੀ ਵਿਕਰਮ ਮਜੀਠੀਆ ਤੋਂ ਮੰਗੀ ਗਈ ਹੈ ! ਡਾਕਟਰ ਵਿਜੇ ਸਿੰਗਲਾ ਨੂੰ ਕਲੀਨ ਚਿਟ ਮਿਲਣ ਤੋਂ ਬਾਅਦ ਬਾਜਵਾ ਨੇ ਕਿਹਾ ਬਿਕਰਮ ਮਜੀਠੀਏ ਦੇ ਰੌਲੇ ਵਿੱਚ ਇਹ ਆਪਣੇ ਸਾਰੇ ਵਿਧਾਇਕ ਅਤੇ ਮੰਤਰੀਆਂ ਨੂੰ ਕਲੀਨ ਚਿੱਟ ਦੇ ਰਹੇ ਹਨ । ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਬਾਜਵਾ ਬੋਲੇ ਕਿ ਮਿਲੀ ਭੁਗਤ ਨਾਲ ਪੰਜਾਬ ਚ ਨਸ਼ਾ ਵਿਕ ਰਿਹਾ ਹੈ । ਸਾਢੇ ਤਿੰਨ ਸਾਲ ਵਿੱਚ ਭਗਵੰਤ ਮਾਨ ਹੀ ਨਸ਼ਾ ਮੁਕਤ ਨਹੀਂ ਹੋਇਆ ਤਾਂ ਪੰਜਾਬ ਕਿਵੇਂ ਕਰ ਲਉਗੇ । ਜਦ ਤੱਕ ਪੰਜਾਬ ਵਿੱਚੋਂ ਇਹ ਸਰਕਾਰ ਓਵਰ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਚੋਂ ਨਸ਼ਾ ਓਵਰ ਨਹੀਂ ਹੋਵੇਗਾ ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement