Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਫਰੀਦਕੋਟ 'ਚ ਓਵਰਟੇਕ ਤੇ ਫਾਇਰਿੰਗ: ਦੋ ਧੜਿਆਂ ਵਿਚ ਦੰਗਾ!

Naresh Sethi
Jun 30, 2025 08:33:19
Faridkot, Punjab
ਐਂਕਰ ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਉਸ ਵਕਤ ਮਾਹੌਲ ਸਹਿਮ ਵਾਲਾ ਬਣ ਗਿਆ ਸੀ ਜਦੋਂ ਆਪਸੀ ਰੰਜਿਸ਼ ਦੇ ਚਲਦੇ ਦੋ ਧੜਿਆਂ ਦੇ ਵਿੱਚ ਫਾਇਰਿੰਗ ਹੋ ਗਈ ਸੀ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿੱਚ ਜੋ ਖੁਲਾਸਾ ਕੀਤਾ ਹੈ ਉਸ ਮੁਤਾਬਕ ਕਾਰ ਨੂੰ ਓਵਰਟੇਕ ਕਰਨ ਦੇ ਚਲਦੇ ਹੋਈ ਤਕਰਾਰ ਤੋਂ ਬਾਅਦ ਦੋਨਾਂ ਕਾਰਾਂ ਵਿੱਚ ਵਧੇ ਝਗੜੇ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਫਰੀਦਕੋਟ ਦਾ ਦਵਿੰਦਰ ਸਿੰਘ ਉਰਫ ਬਾਬੂ ਆਪਣੇ ਸਾਥੀ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਬਾਹਰ ਨਿਕਲਿਆ ਸੀ ਅਤੇ ਜਦੋਂ ਕਾਰ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਵਰਨਾ ਕਾਰ ਵੱਲੋਂ ਓਵਰਟੇਕ ਕਰਨ ਨਾਲ ਦੋਨਾਂ ਕਾਰ ਸਵਾਰਾਂ ਵਿੱਚ ਤਕਰਾਰ ਹੋ ਗਈ ਅਤੇ ਗੱਲ ਹੱਥਾਪਾਈ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਉਕਤ ਨੌਜਵਾਨ ਦੇ ਸੱਟਾਂ ਵੱਜੀਆਂ। ਸੱਟਾਂ ਲੱਗਣ ਤੋਂ ਬਾਅਦ ਦਵਿੰਦਰ ਕੁਮਾਰ ਉਰਫ ਬਾਬੂ ਨਾਮ ਦੇ ਵਿਅਕਤੀ ਵੱਲੋਂ ਆਪਣੇ  ਲਾਇਸੈਂਸੀ ਰਿਵਾਲਵਰ ਨਾਲ ਪੰਜ ਫਾਇਰ ਕੱਢੇ ਗਏ ਜਿਸ ਤੋਂ ਬਾਅਦ ਦੋਵੇਂ ਧਿਰ ਉਥੋਂ ਚਲੀਆਂ ਗਈਆਂ । ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਵਰਨਾ ਕਾਰ ਵਾਲਾ ਜਿਸ ਉੱਤੇ ਫਾਇਰਿੰਗ ਹੋਈ ਸੀ ਕੌਣ ਸਨ ਅਤੇ ਦੂਜੇ ਪਾਸੇ ਉਹਨਾਂ ਦੱਸਿਆ ਕਿ ਹਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਨਾ ਤਾਂ ਸ਼ਿਕਾਇਤ ਦਰਜ ਕਰਾਈ ਗਈ ਅਤੇ ਨਾ ਹੀ ਕਿਸੇ ਨੇ ਨਾ ਹੀ ਕੋਈ ਹਸਪਤਾਲ ਵਿੱਚ ਦਾਖਲ ਹੋਇਆ ਉਹਨਾਂ ਦੱਸਿਆ ਕਿ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹੀ ਸੰਪਰਕ ਸਥਾਪਤ ਹੁੰਦਾ ਹੈ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਬਾਈਟ- ਜਗਤਾਰ ਸਿੰਘ ਡੀਐਸਪੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement