Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਦੇ ਸਫਾਈ ਕਰਮਚਾਰੀ ਨੇ ਸੜਕ 'ਤੇ ਕੂੜਾ ਸੁੱਟ ਕੇ ਜਾਮ ਲਾਇਆ!

Tarsem Bhardwaj
Jul 01, 2025 08:09:04
Ludhiana, Punjab
ਲੁਧਿਆਣਾ ਦੇ ਜਵਾਹਰ ਨਗਰ ਚੌਂਕ ਵਿਚ ਸਫਾਈ ਕਰਮਚਾਰੀਆਂ ਨੇ ਸੜਕ ਤੇ ਕੂੜੇ ਦੇ ਢੇਰ ਲਗਾ ਕੇ ਲਗਾਇਆ ਜਾਮ ਕਿਹਾ ਲੰਮੇ ਸਮੇਂ ਤੋਂ ਨਹੀਂ ਮਿਲ ਰਹੀ ਤਨਖਾਹ ਕੌਂਸਲਰ ਅਤੇ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਲੁਧਿਆਣਾ ਦੇ ਜਵਾਹਰ ਨਗਰ ਚੌਂਕ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਰੋਡ ਦੇ ਉੱਪਰ ਕੂੜਾ ਸੁੱਟ ਕੇ ਸੜਕ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਦਿੱਤਾ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਸਫਾਈ ਕਰਮਚਾਰੀਆਂ ਨੇ ਆਰੋਪ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਜਦ ਵੀ ਉਹ ਅਧਿਕਾਰੀਆਂ ਕੋਲ ਜਾਂਦੇ ਨੇ ਸਿਰਫ ਲਾਰੇ ਲੱਪੇ ਸੁਣਨ ਨੂੰ ਮਿਲਦੇ ਨੇ ਉਹ ਤਨਖਾਹ ਲਈ ਨਵੇਂ ਬਣੇ ਵਿਧਾਇਕ ਨੂੰ ਵੀ ਮਿਲ ਚੁੱਕੇ ਨੇ ਪਰ ਕੋਈ ਜਵਾਬ ਨਹੀਂ ਮਿਲਿਆ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਉਹ ਵਾਰਡ ਨੰਬਰ 72 ਵਿੱਚ ਸਫਾਈ ਦਾ ਕੰਮ ਕਰਦੇ ਹਨ ਪਰ ਲੰਮੇ ਸਮੇਂ ਤੋਂ ਉਹਨਾਂ ਵੱਲੋਂ ਕੰਮ ਤਾਂ ਕੀਤਾ ਜਾ ਰਿਹਾ ਪਰ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਸੜਕ ਦੇ ਉੱਪਰ ਕੂੜੇ ਦੇ ਢੇਰ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਪੂਰੇ ਇਲਾਕੇ ਦੇ ਵਿੱਚ ਸਫਾਈ ਨਹੀਂ ਕੀਤੀ ਗਈ ਉਹਨਾਂ ਦੇ ਕੁੱਲ 154 ਸਾਥੀ ਹਨ ਜਿਨਾਂ ਨੂੰ ਲੰਮੇ ਸਮੇਂ ਤੋਂ ਸੈਲਰੀ ਨਹੀਂ ਹੋਈ ਅੱਜ ਸਾਰਿਆਂ ਵੱਲੋਂ ਸਫਾਈ ਨਹੀਂ ਕੀਤੀ ਜਾ ਰਹੀ ਜੇਕਰ ਆਉਣ ਵਾਲੇ ਦੋ ਦਿਨਾਂ ਵਿੱਚ ਉਹਨਾਂ ਨੂੰ ਸੈਲਰੀ ਨਾ ਦਿੱਤੀ ਗਈ ਤਾਂ ਉਹਨਾਂ ਆਪਣਾ ਰੋਸ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ ਜਿਸ ਲਈ ਨਗਰ ਨਿਗਮ ਜਿੰਮੇਵਾਰ ਹੋਵੇਗਾ Byte ਸਫਾਈ ਕਰਮਚਾਰੀ Byte ਸਫਾਈ ਕਰਮਚਾਰੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement