Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ, 20 ਕਿਲੋ ਹੈਰੋਇਨ ਬਰਾਮਦ!

Tarsem Bhardwaj
Jul 04, 2025 08:38:06
Ludhiana, Punjab
ਲੁਧਿਆਣਾ ਪੁਲਿਸ ਨੇ ਕਾਸੋ ਆਪਰੇਸ਼ਨ ਕਰਕੇ ਪੰਜ ਨਸ਼ਾ ਤਸਕਰਾ ਨੂੰ ਕੀਤਾ ਗਿਰਫਤਾਰ 18 ਮਾਮਲੇ ਪਹਿਲਾਂ ਦਰਜ ਪੁਲਿਸ ਕਮਿਸ਼ਨਰ ਨੇ ਦੱਸਿਆ ਚਾਰ ਮਹੀਨੇ ਦੇ ਵਿੱਚ 20 ਕਿਲੋ ਹੈਰੋਇਨ 15 ਕਿਲੋ ਅਫੀਮ ਅਤੇ 300 ਕਿਲੋ ਭੁੱਕੀ ਕੀਤੀ ਬਰਾਮਦ 623 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਯੁੱਧ ਦਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਕਾਸੌ ਅਪਰੇਸ਼ਨ ਤਹਿਤ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਤਕ ਲੁਧਿਆਣਾ ਪੁਲਿਸ ਨੇ ਲਾਡੋਵਾਲ ਥਾਣੇ ਵਿੱਚ ਪੈਂਡੇ ਪਿੰਡ ਤਲਵੰਡੀ ਦੇ ਵਿੱਚ ਅੱਠ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਸੀ। ਜਿਨਾਂ ਵਿੱਚੋਂ ਪੰਜ ਨਸਾ ਤਸਕਰਾਂ ਨੂੰ ਗਿਰਫਤਾਰ ਕੀਤਾ ਲੁਧਿਆਣਾ ਜਿਨਾਂ ਦੇ ਉੱਪਰ ਨਸ਼ਾ ਤਸਕਰੀ ਦੇ 18 ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਇਹ ਜਮਾਨਤ ਉੱਪਰ ਬਾਹਰ ਆਏ ਹੋਏ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਤੋਂ ਵੱਖ ਵੱਖ ਮਾਤਰਾ ਵਿੱਚ 150 ਗ੍ਰਾਮ ਕਿਸੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਨਸ਼ਾ ਤਸਕਰੀ ਕਰਨ ਦੇ ਆਦੀ ਹਨ। ਉਹਨਾਂ ਨੇ ਦੱਸਿਆ ਕਿ ਅੱਠ ਨਸ਼ਾ ਤਸਕਰਾ ਤੇ ਛਾਪੇਮਾਰੀ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ ਨਸ਼ਿਆਂ ਵਿਰੁੱਧ ਜੋ ਹੱਲਾ ਬੋਲ ਮੁਹਿੰਮ ਸ਼ੁਰੂ ਕੀਤੀ ਸੀ। ਉਸ ਦੌਰਾਨ 467 ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਗਏ ਸਨ। 623 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 20 ਕਿਲੋ ਹੈਰੋਇਨ 15 ਕਿਲੋ ਅਫੀਮ ਭੁੱਕੀ 300 ਕਿਲੋ ਬਰਾਮਦ ਕੀਤੀ ਹੈ ਚਾਰ ਮਹੀਨਿਆਂ ਦੇ ਵਿੱਚ 18 ਕਾਸੋ ਅਪਰੇਸ਼ਨ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਐਨਡੀਪੀਸੀ ਐਕਟ ਦੇ ਕੇਸਾਂ ਵਿੱਚ 92% ਨਸ਼ਾ ਤਸਕਰ ਨੂੰ ਸਜ਼ਾ ਦਬਾਈ ਜਾ ਚੁੱਕੀ ਹੈ। 14 ਨਸ਼ਾ ਤਸਕਰਾਂ ਦੀਆਂ ਪ੍ਰੋਪਰਟੀਆਂ ਜਬਤ ਕੀਤੀਆਂ ਜਾ ਚੁੱਕੀਆਂ ਹਨ ਜਿਨਾਂ ਦੀ ਕੀਮਤ 3 ਕਰੋੜ ਦੇ ਲਗਭਗ ਹੈ। ਦਸ ਦੇ ਕਰੀਬ ਨਸ਼ਾ ਤਸਕਰਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਚਾਰ ਮਹੀਨਿਆਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ 315 ਸੰਪਰਕ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਜਿਹੜੇ ਨਸ਼ਾ ਤਸਕਰ ਜਵਾਨ ਤੇ ਬਾਹਰ ਆਏ ਹਨ ਉਹਨਾਂ ਵੱਲੋਂ ਵਾਰ-ਵਾਰ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਕੁਝ ਦੀਆਂ ਜਮਾਨਤਾਂ ਵੀ ਰੱਦ ਹੋਈਆਂ ਹਨ Byte ਸਵਪਨ ਸ਼ਰਮਾ ਪੁਲਿਸ ਕਮਿਸ਼ਨਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement