Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

ਚਾਂਦਪੁਰਾ ਸਾਇਫਨ 'ਚ ਪਾਣੀ ਵਧਣ ਕਾਰਨ ਪਿੰਡਾਂ 'ਚ ਡਰ ਦਾ ਮਾਹੌਲ!

Kuldeep Dhaliwal
Jul 03, 2025 09:06:31
Mansa, Punjab
ਚਾਂਦਪੁਰਾ ਸਾਇਫਨ ਤੇ ਪਾਣੀ ਦਾ ਪੱਧਰ ਵਧਿਆ, ਦਰਖਤ ਤੇ ਬੂਟੀ ਸਾਇਫਨ ਦੇ ਦਰਵਾਜ਼ਿਆਂ ਵਿੱਚ ਫਸੀ ਐਂਕਰ : ਚਾਂਦਪੁਰਾ ਸਾਇਫਨ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸ ਪਾਸ ਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਾਇਫਨ ਦੀ ਸਫਾਈ ਦੇ ਲਈ ਤਰੁੰਤ ਪੋਕਲੇਨ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦਰਵਾਜ਼ਿਆਂ ਵਿੱਚ ਫਸੇ ਦਰਖਤਾਂ ਨੂੰ ਕੱਢਿਆ ਜਾ ਸਕੇ ਤੇ ਚਾਂਦਪੁਰਾ ਬੰਨ੍ਹ ਤੇ ਖਤਰਾ ਨਾ ਬਣੇ।  ਵੀਓ_ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਮੈਦਾਨੀ ਦੇ ਵਿੱਚ ਲਗਾਤਾਰ ਪਾਣੀ ਆ ਰਿਹਾ ਹੈ ਮਾਨਸਾ ਜਿਲੇ ਦੇ ਹਰਿਆਣਾ ਨਾਲ ਲੱਗਦੇ ਚਾਂਦਪੁਰਾ ਪਿੰਡ ਦੇ ਨਜ਼ਦੀਕ ਚੰਦਪੁਰਾ ਸਾਈਫਨ ਤੇ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਨਾਲ ਹੀ ਸਾਈਫਨ ਦੇ ਦਰਵਾਜ਼ਿਆਂ ਦੇ ਵਿੱਚ ਪਿੱਛੇ ਤੋਂ ਆ ਰਹੀ ਬੂਟੀ ਅਤੇ ਟੁੱਟੇ ਹੋਏ ਦਰਖਤ ਫਸ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੋਕਲੇਨ ਮਸ਼ੀਨ ਨਾ ਭੇਜੇ ਜਾਣ ਕਾਰਨ ਕਿਸੇ ਸਮੇਂ ਵੀ ਪਾਣੀ ਓਵਰਫਲੋ ਹੋ ਸਕਦਾ ਹੈ ਤੇ ਚਾਂਦਪੁਰਾ ਬੰਨ ਤੇ ਖਤਰਾ ਬਣ ਸਕਦਾ ਹੈ ਜਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਸਾਈਫਨ ਦੇ ਦਰਵਾਜਾਂ ਵਿੱਚੋਂ ਬੂਟੀ ਅਤੇ ਦਰਖਤਾਂ ਨੂੰ ਕੱਢਣ ਦੇ ਲਈ ਕੋਈ ਵੀ ਪੋਕਲੇਨ ਮਸ਼ੀਨ ਨਹੀਂ ਭੇਜੀ ਗਈ ਉਹਨਾਂ ਕਿਹਾ ਕਿ ਜੇਕਰ ਜਲਦ ਹੀ ਇਹਨਾਂ ਦਰਵਾਜ਼ਿਆਂ ਦੀ ਸਫਾਈ ਨਾ ਕਰਵਾਈ ਗਈ ਤਾਂ ਪਾਣੀ ਓਵਰ ਖਲੋ ਹੋ ਕੇ ਚਾਂਦਪੁਰਾ ਬੰਨ ਟੁੱਟ ਸਕਦਾ ਹੈ ਜਿਸ ਨਾਲ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਅਤੇ ਪਿੰਡਾਂ ਦੇ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਵੇਗਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਦਿਨ ਚਾਂਦਪੁਰਾ ਸਾਈਫਨ ਦਾ ਦੌਰਾ ਕਰਨ ਆਏ ਡਿਪਟੀ ਕਮਿਸ਼ਨਰ ਭੇਜਣ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਪੋਕਲੇਨ ਮਸ਼ੀਨ ਨਹੀਂ ਪਹੁੰਚੀ। ਉਹਨਾਂ ਦੱਸਿਆ ਕਿ ਸਾਲ 2023 ਦੇ ਵਿੱਚ ਵੀ ਚਾਂਦਪੁਰਾ ਬੰਨ ਟੁੱਟਣ ਕਾਰਨ ਮਾਨ ਸਾਹਿਬ ਜਿਲੇ ਦੇ 15 ਦੇ ਕਰੀਬ ਪਿੰਡਾਂ ਦੇ ਵਿੱਚ ਇਸ ਦਾ ਵੱਡਾ ਨੁਕਸਾਨ ਹੋਇਆ ਸੀ।  WT Chandpura Safin Mansa
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement