Back
ਕਿਸਾਨਾਂ ਦੀ 100 ਏਕੜ ਫਸਲ ਪਾਣੀ ਵਿੱਚ, ਪ੍ਰਸ਼ਾਸਨ ਦੇ ਖਿਲਾਫ ਗੁੱਸਾ!
ASAnmol Singh Warring
FollowJul 15, 2025 05:01:05
Sri Muktsar Sahib, Punjab
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਵੜਿੰਗ ਵਿਖੇ ਸੂਏ ਵਿੱਚ 30 ਤੋਂ 40 ਫੁੱਟ ਚੌੜਾ ਪਿਆ ਪਾੜ ਕਾਰਨ ਕਿਸਾਨਾਂ ਦੀ 100 ਏਕੜ ਫਸਲ ਦੇ ਵਿੱਚ ਭਰਿਆ ਪਾਣੀ । ਕਿਸਾਨਾਂ ਨੇ ਸੰਬੰਧਿਤ ਮਹਿਕਮੇ ਤੇ ਲਾਏ ਅਣਗਹਿਲੀ ਦੇ ਇਲਜ਼ਾਮ। ਕਿਸਾਨਾਂ ਨੇ ਦੱਸਿਆ ਇਹ ਸੂਆ ਰਾਤ ਦਾ ਟੁੱਟਿਆ ਹੋਇਆ ਪਰ ਪ੍ਰਸ਼ਾਸਨ ਹਜੇ ਤੱਕ ਨਹੀਂ ਪਹੁੰਚਿਆ ਉਹਨਾਂ ਕਿਹਾ ਕਿ ਇਹ ਸੂਆ ਟੁੱਟਣ ਕਾਰਨ ਉਹਨਾਂ ਨੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨ ਹੋਈ ਫਸਲ ਦਾ ਮੁਆਵਜਾ ਦਿੱਤਾ ਜਾਵੇ ਅਤੇ ਵਾਰ ਵਾਰ ਟੁੱਟ ਰਹੇ ਸੂਏ ਦਾ ਪੱਕਾ ਤੇ ਸਥਾਈ ਹੱਲ ਕੀਤਾ ਜਾਵੇ।
4
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowJul 15, 2025 12:35:06Amritsar, Punjab:
for social media and digital
ਅੰਮ੍ਰਿਤਸਰ ਚ ਭਾਰੀ ਮੀਹ ਪੈ ਰਿਹਾ ਹੈ ਇਸ ਮੀਂਹ ਦਾ ਖੂਬਸੂਰਤ ਨਜ਼ਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਸ ਦੇ ਵਿੱਚ ਅਲੌਕਿਕ ਨਜ਼ਾਰਾ ਸੰਗਤਾਂ ਭਾਰੀ ਬਾਰਿਸ਼ ਤੇ ਹੁੰਦਿਆਂ ਵੀ ਦਰਸ਼ਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੀਆਂ ਹਨ।
0
Share
Report
MSManish Shanker
FollowJul 15, 2025 12:33:09Sahibzada Ajit Singh Nagar, Punjab:
Manish Shanker Mohali
ਵਿਜਲੈਂਸ ਵੱਲੋਂ ਅੱਜ ਬਿਕਰਮ ਸਿੰਘ ਮਜੀਠੀਆ ਦੇ ਤਿੰਨ ਟਿਕਾਣੇ ਅੰਮ੍ਰਿਤਸਰ ਮਜੀਠਾ ਅਤੇ ਦਿੱਲੀ ਤੇ ਛਾਪੇਮਾਰੀ ਕੀਤੀ ਗਈ ਸੀ।
ਜਿਸ ਸਬੰਧੀ ਪਟੀਸ਼ਨ ਅੱਜ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਮੋਹਾਲੀ ਅਦਾਲਤ ਵਿੱਚ ਲਗਾਈ ਗਈ। ਤਕਰੀਬਨ ਦੋ ਵਜੇ ਤੋਂ ਲੈ ਕੇ ਸਾਢੇ ਚਰ ਵਜੇ ਤੱਕ ਦੋਵੇਂ ਪਕਸ਼ਾਂ ਦੀ ਬਹਿਸ ਅਦਾਲਤ ਵਿੱਚ ਚਲਦੀ ਰਹੀ l ਜਿਸ ਤੇ ਸੁਣਵਾਈ ਕਰਦੇ ਹੋਏ ਅੱਜ ਮੋਹਾਲੀ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਹਿਦਾਇਤ ਕੀਤੀ ਹੈ ਕਿ ਕੋਰਟ ਆਰਡਰ ਦੀਆਂ ਧੱਜੀਆਂ ਉਡਾਈਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਡੀਐਸਪੀ ਸਾਹਿਬ ਆਪ ਤਾਂ ਗਏ ਨੀ ਮੋਹਾਲੀ ਬੈਠੇ ਰਹੇ ਹੋਰ ਅੱਗੇ ਅਧਿਕਾਰੀ ਭੇਜ ਤੇ ਅੱਡ ਅੱਡ 50 ਵਿਅਕਤੀਆ ਦੀਆਂ ਟੀਮਾਂ ਲਾ ਕੇ ਤਿੰਨੇ ਜਗ੍ਹਾ ਦੇ ਉੱਤੇ ਇਹਨਾਂ ਨੇ ਜਾ ਕੇ ਸਰਚ ਦੇ ਨਾਂ ਤੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਅਸੀਂ ਕੋਰਟ ਦੇ ਵਿੱਚ ਆਏ ਕੋਰਟ ਨੇ ਉਹ ਜਿਹੜੀ ਸਰਚ ਸੀ ਉਹਦੇ ਤੇ ਫੋਰਨ ਰੋਕ ਲਾ ਦਿੱਤੀ ਹੈ ਉਹਨਾਂ ਨੂੰ ਕਿਹਾ ਕਿ ਜੋ ਉਥੇ ਕੀਤਾ ਗਿਆ ਰੋਕ ਲੱਗਣ ਤੱਕ ਉਹਦੀ ਸਾਰੀ ਵੀਡੀਓ ਕੋਰਟ ਦੇ ਵਿੱਚ ਲਿਆ ਕੇ ਹੁਣ ਉਹਨਾਂ ਨੂੰ ਦੇਣੀ ਪੈਣੀ ਹੈ ਤੇ ਹੁਣ ਇਹ ਨਵੇਂ ਸਿਰੇ ਤੋਂ ਇਵੈਲੂਏਸ਼ਨ ਹੋ ਸਕਦੀ ਹੈ ਇਕੱਲੀ ਕੋਈ ਸਰਚ ਨਹੀਂ ਹੋਊਗੀ ਕੋਈ ਅਲਮਾਰੀ ਨਹੀਂ ਖੋਲ ਸਕਦੇ ਕਿਸੇ ਵੀ ਕਿਸਮ ਦੀ ਸਰਚ ਕੋਰਟ ਨੇ ਮਨਾ ਕੀਤੀ ਹੈ ਸਿਰਫ ਜੋ ਜਾਮਾ ਤਲਾਸ਼ੀ ਦੇ ਵਿੱਚ ਜਿਵੇਂ ਨੱਕ ਤੇ ਬੈਡ ਰੱਖਿਆ ਇਹਨਾਂ ਨੇ ਕਿਥੇ ਸੋਫੇ ਦੀ ਗੱਲ ਕੀਤੀ ਹੈ ਕਿਥੇ ਮਾਈਕਰੋਵੇਟ ਦੀ ਗੱਲ ਕੀਤੀ ਹੈ ਕਿਤੇ ਏਸੀ ਦੀ ਗੱਲ ਕੀਤੀ ਹੈ ਜਾਂ ਜਿਹੜਾ ਉਥੇ ਉਹਨਾਂ ਦਾ ਘਰ ਹੈ ਸਿਰਫ ਉਹਦੀ ਇਵੈਲੂਏਸ਼ਨ ਹੋਊਗੀ ਉਹਦੇ ਲਈ ਵੀ ਪਹਿਲਾਂ 24 ਘੰਟੇ ਦੇਖੋ ਪਹਿਲਾਂ ਮੈਨੂੰ ਦੱਸਣਾ ਪਏਗਾ ਬਕਾਇਦਾ ਸਪੈਸਫਿਕ ਬਾਏ ਨੇਮ ਕੋਰਟ ਨੇ ਕਿਹਾ ਉਹ ਆਡਰ ਦੇ ਵਿੱਚ ਲਿਖਿਆ ਕਿ ਮੈਨੂੰ ਦੱਸ ਕੇ ਅਗਲੇ ਦਿਨ ਜਿੱਥੇ ਵੀ ਸਰਚ ਕਰਨੀ ਹੈ ਜਿੱਥੇ ਜਾ ਕੇ ਇਵੈਲੂਏਸ਼ਨ ਹੋਣੀ ਹ ਇਹ ਵੈਲੂਏਸ਼ਨ ਉਥੇ ਮੇਰੀ ਹਾਜਰੀ ਚ ਤੇ ਪਰਿਵਾਰ ਦੀ ਹਾਜਰੀ ਚ ਨਵੇਂ ਸਿਰੇ ਤੋਂ ਹੋਊਗੀ।
Byte-Advocate Arshdeep Kaler
Public prosecutor Advocate Sobti
0
Share
Report
PSParambir Singh Aulakh
FollowJul 15, 2025 12:05:18Amritsar, Punjab:
ਸ੍ਰੀ ਦਰਬਾਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਅੱਜ ਦੂਜੀ ਵਾਰ ਪ੍ਰਾਪਤ ਹੋਈ ਜੋ ਕਿ ਫਿਰ ਛੇਕ ਈਮੇਲ ਹੀ ਸਾਬਤ ਹੋਈ
ਬੀਐਸਐਫ ਦੁਆਰਾ ਡੋਗ ਸਕੈਡ ਦੀ ਮਦਦ ਨਾਲ ਪਰੀਸਰ ਦੇ ਬਾਹਰ ਅਤੇ ਅੰਦਰ ਸਾਰੀ ਚੈਕਿੰਗ ਕੀਤੀ ਗਈ ਪਰ ਕਿਤੇ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਇਹ ਵੀ ਮੇਲ ਫੇਕ ਸਾਬਤ ਹੋਈ
ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਜਿਹੀਆਂ ਫੇਕ ਈਮੇਲਸ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਕਿਸੇ ਧਾਰਮਿਕ ਸਥਾਨ ਤੇ ਅਜਿਹੀਆਂ ਧਮਕੀਆਂ ਦਿੰਦੇ ਹਨ ਉਹਨਾਂ ਕਿਹਾ ਕਿ ਇਸ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਕੇਂਦਰ ਦੀਆਂ ਏਜੰਸੀਆਂ ਅਤੇ ਪੁਲਿਸ ਦੀ ਨਾਲਾਇਕੀ ਹੈ ਜੇਕਰ ਪਹਿਲੀ ਮੇਲ ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦੁਬਾਰਾ ਮੇਲ ਨਾ ਆਉਂਦੀ ਉਹਨਾਂ ਕਿਹਾ ਕਿ ਇਹ ਧਾਰਮਿਕ ਸਥਾਨ ਹੈ ਇੱਥੇ ਕੋਈ ਕੁਛ ਵਿਗਾੜ ਨਹੀਂ ਸਕਦਾ ਕਿਉਂਕਿ ਇੱਥੇ ਗੁਰੂ ਮਹਾਰਾਜ ਆਪ ਬਿਰਾਜਮਾਨ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਸੰਗਤਾਂ ਵਿੱਚ ਡਰ ਭੈ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਸੰਗਤਾਂ ਚ ਉਤਸ਼ਾਹ ਅਤੇ ਪਰਮਾਤਮਾ ਲਈ ਵਿਸ਼ਵਾਸ ਹੈ ਸੰਗਤਾਂ ਹੁਮ ਹੁਮਾ ਕੇ ਮੱਥਾ ਟੇਕਣ ਲਈਆਂ ਪਹੁੰਚ ਰਹੀਆਂ ਹਨ।
ਉਹਨਾਂ ਕਿਹਾ ਕਿ ਇਹ ਫੇਕ ਈਮੇਲ ਹੀ ਭੇਜੀਆਂ ਜਾ ਰਹੀਆਂ ਹਨ ਸਾਰੀ ਚੈਕਿੰਗ ਤੋਂ ਬਾਅਦ ਵੀ ਅੱਜ ਕੁਝ ਵੀ ਬਰਾਮਦ ਨਹੀਂ ਹੋਇਆ ਇਸ ਤੋਂ ਸਾਫ ਹੈ ਕਿ ਜਾਣ ਬੁਝ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾ ਵਿਅਕਤੀਆਂ ਨੂੰ ਜਲਦ ਕਾਬੂ ਕਰਨਾ ਸਰਕਾਰ ਦਾ ਅਤੇ ਪੁਲਿਸ ਦਾ ਕੰਮ ਹੈ
0
Share
Report
KCKhem Chand
FollowJul 15, 2025 12:03:53Kot Kapura, Punjab:
ਕੋਟਕਪੂਰਾ ਦੀ ਦੇਸਰਾਜ ਬਸਤੀ ਵਿਖੇ ਲੋਕਾਂ ਨੂੰ ਨਹੀਂ ਮਿਲੀਆਂ ਮੁਢਲੀਆਂ ਸਹੂਲਤਾਂ ਲੋਕ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ
ਕੋਟਕਪੂਰਾ ਦੀ ਦੇਸਰਾਜ ਬਸਤੀ ਵਿਖੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਜਿਸ ਦੇ ਕਾਰਨ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਹਾਰ ਲਾਈ ਜਾ ਚੁੱਕੀ ਹੈ ਲੇਕਿਨ ਕੋਈ ਵੀ ਅਧਿਕਾਰੀ ਅਤੇ ਰਾਜਸੀ ਆਗੂ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ। ਇਸ ਇਲਾਕੇ ਵਿੱਚ ਨਾ ਤਾਂ ਗਲੀਆਂ ਨਾਲੀ ਦਾ ਪ੍ਰਬੰਧ ਹੈ ਅਤੇ ਨਾ ਹੀ ਹੋਰ ਕੋਈ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ। ਬਰਸਾਤ ਦੇ ਮੌਸਮ ਦੇ ਵਿੱਚ ਪੂਰਾ ਇਲਾਕਾ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਲੋਕਾਂ ਨੂੰ ਕੰਮ ਕਾਰ ਵਾਸਤੇ ਜਾਣ ਵਾਸਤੇ ਵੀ ਕੋਈ ਰਾਹ ਨਹੀਂ ਮਿਲਦਾ।ਬੱਚਿਆਂ ਨੂੰ ਵੀ ਸਕੂਲਾਂ ਤੋਂ ਛੁੱਟੀ ਕਰਨੀ ਪੈਂਦੀ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹ ਪਿਛਲੇ 10-15 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਚੋਣਾਂ ਆਉਂਦੀਆਂ ਹਨ ਤਾਂ ਲੀਡਰ ਉਹਨਾਂ ਨੂੰ ਭਰੋਸੇ ਦਾ ਬਹੁਤ ਦੇ ਕੇ ਜਾਂਦੇ ਹਨ ਲੇਕਿਨ ਵੋਟਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਹ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਮਿਲ ਚੁੱਕੇ ਹਨ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਤੇ ਇਹ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਉਨਾਂ ਦੇ ਹਾਲਾਤ ਬਹੁਤ ਜਿਆਦਾ ਬਦਤਰ ਹੋ ਜਾਂਦੇ ਹਨ ਅਤੇ ਉਨਾਂ ਨੂੰ ਆਪਣੇ ਬੱਚਿਆਂ ਦੀ ਵੀ ਸਕੂਲ ਤੋਂ ਛੁੱਟੀ ਕਰਾਉਣੀ ਪੈਂਦੀ ਹੈ। ਇਸ ਤੋਂ ਇਲਾਵਾ ਰੋਜ਼ਮਰਾ ਤੇ ਕੰਮ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਦੇ ਵਿੱਚ ਸਾਰੀ ਗਲੀਆਂ ਵਿੱਚ ਕਾਫੀ ਪਾਣੀ ਭਰ ਜਾਂਦਾ ਹੈ। ਉਹਨਾਂ ਨਗਰ ਕੌਂਸਲ ਸਮੇਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਬਾਈਟ ਮੁਹੱਲਾ ਨਿਵਾਸੀ 4
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
4
Share
Report
HSHarmeet Singh Maan
FollowJul 15, 2025 11:40:47Nabha, Punjab:
ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਿਕਰਮ ਮਜੀਠੀਆ ਤੇ ਬੋਲਦੇ ਹੋਏ ਕਿਹਾ ਕਿ ਸਿਆਸੀ ਕਿੜਾ ਨਹੀਂ ਕੱਢਣੇ ਚਾਹੀਦੀਆ ਕਾਨੂੰਨ ਸਾਰਿਆਂ ਵਾਸਤੇ ਇੱਕ ਚਾਹੀਦਾ ਹੈ।, ਸਰਕਾਰੀ ਏਜੰਸੀਆਂ ਨੂੰ ਇਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ 86 ਰੰਜਸ ਕੱਢਣ ਦੇ ਲਈ।
ਬੇਅਦਬੀ ਤੇ ਬਣਾਏ ਗਏ ਕਾਨੂੰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ
ਭਾਵੇਂ ਕਿ ਇਸ ਕਾਨੂੰਨ ਦੇ ਲਈ ਸਖਤ ਧਰਾਵਾਂ ਜਰੂਰ ਲਗਾਈਆਂ ਗਈਆਂ ਹਨ ਇਹ ਕਾਨੂੰਨ ਪਹਿਲਾਂ ਵੀ ਦੋ ਵਾਰੀ ਬਣ ਚੁੱਕਿਆ ਹੈ, ਇਹ ਕਾਨੂੰਨ ਪਾਸ ਵੀ ਹੋ ਚੁੱਕਿਆ ਅਤੇ ਰਾਸ਼ਟਰਪਤੀ ਦੀ ਟੋਕਰੀ ਦੇ ਵਿੱਚ ਪਿਆ ਹੈ।, ਕਿਸੇ ਵੀ ਧਿਰ ਨੇ ਇਸ ਬਿਲ ਦੀ ਪੈਰਵਾਈ ਅੱਜ ਤੱਕ ਨਹੀਂ ਕੀਤੀ, ਉਹਨਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਉਹਨਾਂ ਵਿੱਚ 99% ਪੁਲਿਸ ਦੀ ਰਿਪੋਰਟ ਵਿਚ ਮੰਦ ਬੁੱਧੀ ਵਾਲਿਆਂ ਨੇ ਇਹ ਸ਼ਰਾਰਤ ਕੀਤੀ ਹੈ ਇਸ ਨੂੰ ਨੰਗਾ ਕਰਨ ਦੇ ਲਈ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਇਸ ਬੇਅਦਬੀ ਕਰਾਉਣ ਪਿੱਛੇ ਕਿਸ ਦਾ ਹੱਥ ਹੈ
ਬਿਕਰਮ ਮਜੀਠੀਏ ਦੀ ਮੁਲਾਕਾਤ ਤੇ ਬੋਲੇ ਕਿ ਪਰਿਵਾਰ ਹੀ ਮੁਲਾਕਾਤ ਕਰ ਸਕਦਾ ਹੈ
0
Share
Report
SGSatpal Garg
FollowJul 15, 2025 11:33:48Patran, Punjab:
पातडा़ं से सतपाल गर्ग
स्टोरी। बाईपास चौक में पिछले दिन हूए हादसे में पत्नी की मौत के बाद एसडीएम पातडां अशोक कुमार ने दिए ठोस कदम उठाने के निर्देश, पीडब्ल्यूडी विभाग के अधिकारियों से मीटिंग कर चौंक में लाईट्स, स्पीड बैंड, स्लिप रोड व संकेत बोर्ड लगाए के लिए कहा। वहां दियाल नगर हामझेडी की पंचायत की और से भी चौंक में होने वाले हादसों को रोकने के लिए एसडीएम को सोपा मांग पत्र, प्रशासन का सहियोग देने की कहीं बात
ऐकर।
पातडां-मुनक स्टेट हाईवे पर गांव हामझेड़ी के नजदीक स्थित बाईपास चौक पर लगातार हो रहे सड़क हादसों को गंभीरता से लेते हुए एसडीएम पातडां अशोक कुमार ने PWD विभाग के अधिकारियों के साथ अहम बैठक की। बैठक में चौक पर आवश्यक सुरक्षा उपाय करने पर चर्चा की गई।
बाईट एसडीएम अशोक कुमार
बाईट एसडीओ दीपक शर्मा पीडब्ल्यूडी विभाग
बाईट सरपंच इंद्रजीत सिंह हामझेडी
1
Share
Report
ASAvtar Singh
FollowJul 15, 2025 11:32:40Gurdaspur, Punjab:
ਸਟੋਰੀ --- ਜ਼ਿਲ੍ਹੇ 'ਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ 27 ਜੁਲਾਈ ਨੂੰ ਹੋਣਗੀਆਂ ਚੋਣਾਂ ,,,14 ਤੋਂ 17 ਜੁਲਾਈ ਤੱਕ ਹੋਣਗੀਆਂ ਨਾਮਜ਼ਦਗੀਆਂ
ਰਿਪੋਰਟਰ :-- ਅਵਤਾਰ ਸਿੰਘ ਗੁਰਦਸਪੁਰ
ਐਂਕਰ --- ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਸੀਟਾਂ ਉੱਪਰ ਚੋਣ ਕਰਵਾਉਣ ਲਈ ਚੋਣ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ।
ਵਿ ਓ --- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ 27 ਜੁਲਾਈ ਨੂੰ ਹੋਵੇਗੀ ਅਤੇ ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਦੀਨਾਨਗਰ ਦੇ ਪਿੰਡ ਸ਼ਹਿਜ਼ਾਦਾ, ਕੋਟਲੀ ਮਾਈ ਉਮਰੀ, ਗੁਰਦਾਸਪੁਰ ਬਲਾਕ ਦੇ ਪਿੰਡ ਬਾਊਪੁਰ ਅਫ਼ਗ਼ਾਨਾਂ, ਘੁੱਲਾ, ਧਾਰੀਵਾਲ ਬਲਾਕ ਦੇ ਪਿੰਡ ਛੀਨਾ ਰੇਲ ਵਾਲਾ, ਕਾਹਨੂੰਵਾਨ ਬਲਾਕ ਦੇ ਪਿੰਡ ਕੱਲੂ ਸੋਹਲ, ਬਟਾਲਾ ਬਲਾਕ ਦੇ ਪਿੰਡ ਸੋਦੇਪੁਰ, ਕੁੱਲੀ ਚੱਕ ਖ਼ਾਸਾ, ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਠੱਠਾ, ਖੈਹਿਰਾ ਖ਼ੁਰਦ, ਡੇਰਾ ਬਾਬਾ ਨਾਨਕ ਬਲਾਕ ਦੇ ਪਿੰਡ ਢਿੱਲਵਾਂ, ਸਿੰਘਪੁਰਾ, ਖੋਦੇ ਬੇਟ, ਕਲਾਨੌਰ ਬਲਾਕ ਦੇ ਪਿੰਡ ਚਿਕਰੀ, ਕੋਟਲਾ ਮੁਗ਼ਲਾਂ ਵਿਖੇ ਸਰਪੰਚੀ ਦੀ ਚੋਣ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ 275 ਪੰਚਾਂ ਦੀ ਚੋਣ ਵੀ ਕੀਤੀ ਜਾਵੇਗੀ।
ਬਾਈਟ --- ਗੁਰਪ੍ਰੀਤ ਸਿੰਘ (ਵਧੀਕ ਡਿਪਟੀ ਕਮਿਸ਼ਨਰ (ਵਿਕਾਸ) )
0
Share
Report
JSJagmeet Singh
FollowJul 15, 2025 11:08:56Fatehgarh Sahib, Punjab:
Anchor - ਸਰਹਿੰਦ -ਬਸੀ ਪਠਾਣਾ ਰੋਡ ਤੇ ਚਾਰ ਨੰਬਰ ਚੁੰਗੀ ਕੋਲ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈl ਮ੍ਰਿਤਕ ਦੀ ਪਹਿਚਾਣ ਯੋਗੇਸ਼ ਕੁਮਾਰ ਦੇ ਤੌਰ ਤੇ ਹੋਈ ਹੈ।
ਮ੍ਰਿਤਕ ਯੋਗੇਸ਼ ਕੁਮਾਰ ਦੇ ਪਿਤਾ ਰਾਕੇਸ਼ ਕੁਮਾਰ ਵਾਸੀ ਸਰਹਿੰਦ ਨੇ ਦੱਸਿਆ ਕਿ ਉਸਦਾ ਲੜਕਾ ਯੋਗੇਸ਼ ਕੁਮਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਸਰਹਿੰਦ -ਬਸੀ ਪਠਾਣਾ ਰੋਡ ਤੇ ਚਾਰ ਨੰਬਰ ਚੁੰਗੀ ਕੋਲ ਉਸਦਾ ਮੋਟਰਸਾਈਕਲ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਿਤਾ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸੜਕ ਤੇ ਪਏ ਟੋਏ ਨੂੰ ਭਰਵਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਹਾਦਸਾ ਵਾਪਰ ਸਕਦਾ ਹੈ
Byte - ਪਿਤਾ ਰਾਕੇਸ਼ ਕੁਮਾਰ
0
Share
Report
ASAnmol Singh Warring
FollowJul 15, 2025 11:04:00Sri Muktsar Sahib, Punjab:
ਮਲੋਟ ਦੀ ਮਹਾਂਵੀਰ ਨਗਰੀ ਵਿਚ ਇਕ ਗਰੀਬ ਪਰਿਵਾਰ ਦੀ ਛੱਤ ਡਿੱਗੀ ਇਕ ਵਿਆਕਤੀ ਗੰਭੀਰ ਜ਼ਖਮੀ, ਇਕ ਔਰਤ ਅਤੇ ਉਸ ਦੋ ਲੜਕੀਆਂ ਵਾਲ ਵਾਲ ਬਚੇ , ਕਮਰੇ ਵਿਚ ਪਏ ਸਮਾਨ ਦਾ ਭਾਰੀ ਨੁਕਸਾਨ ।
ਮਲੋਟ ਵਿਚ ਕੱਲ ਸਾਰਾ ਦਿਨ ਹੋਈ ਬਾਰਸ ਨਾਲ ਮਲੋਟ ਦੀ ਮਹਾਂਵੀਰ ਨਗਰੀ ਵਾਰਡ ਨੰਬਰ 10 ਵਿਚ ਰਹਿ ਰਹੇ ਇਕ ਕਰਾਏ ਦੇ ਮਕਾਨ ਵਿਚ ਰਹਿ ਰਹੇ ਇਕ ਮਜਦੂਰ ਜੋ ਕੇ ਆਪਣੀ ਬੇਟੀ ਅਤੇ ਉਸ ਦੀਆਂ ਬੱਚੀਆਂ ਨਾਲ ਰਹਿ ਰਿਹਾ ਸੀ ਜਿਸ ਦੀ ਅੱਜ ਸਵੇਰੇ ਕਮਰੇ ਦੀ ਛੱਤ ਡਿਗਣ ਨਾਲ ਅੰਦਰ ਸੁੱਤੇ ਉਕਤ ਵਿਆਕਤੀ ਦੇ ਗੰਭੀਰ ਸੱਟਾ ਲੱਗੀਆਂ ਅਤੇ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਵਾਲ ਵਾਲ ਬੱਚ ਗਈਆਂ ਕਮਰੇ ਅੰਦਰਲਾ ਸਮਾਨ ਪੂਰੀ ਤਰਾਂ ਨਿਕਾਰਿਆ ਗਿਆ । ਉਕਤ ਔਰਤ ਨਿਸ਼ਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਕੋਲ ਆਪਣੇ ਬੱਚਿਆਂ ਸਮੇਤ ਇਕ ਕਰਾਏ ਦੇ ਮਕਾਨ ਵਿਚ ਰਹਿ ਰਹੀ ਹੈ ਬਾਰਸ ਦੌਰਾਨ ਜਦੋਂ ਕਮਰੇ ਵਿਚ ਪਏ ਸੀ ਤਾਂ ਆ ਅਚਾਨਕ ਛੱਤ ਡਿੱਗਣ ਕਰਕੇ ਇਸ ਦੇ ਪਿਤਾ ਦੇ ਗੰਭੀਰ ਸੱਟਾ ਲੱਗੀਆਂ ਮੈਂ ਅਤੇ ਮੇਰੀਆ ਦੋ ਬਚੀਆ ਵਾਲ ਵਾਲ ਬੱਚ ਗਈਆਂ ਕਮਰੇ ਅੰਦਰ ਪਿਆ ਸਾਰਾ ਸਮਾਨ ਪੁਰੀ ਤਰਾਂ ਨਸਟ ਹੋ ਗਿਆ
Byte ਨਿਸ਼ਾ
Byte ਵਿਜੇ ਸ਼ੰਕਰ
0
Share
Report
MTManish Thakur
FollowJul 15, 2025 11:03:31Kullu, Himachal Pradesh:
हिमाचल प्रदेश में बीते दिनों बाढ़ के चलते जहां करोड़ों रुपए का नुकसान हुआ है। तो वही, सड़कों के क्षतिग्रस्त होने से भी कई इलाकों की आवाजाही ठप हो गई है। ऐसे में जिला कुल्लू के उपमंडल बंजार की उप तहसील सैंज में भी बाजार को जोड़ने वाली सड़क दोनों और से क्षतिग्रस्त हो गई है। जिसके चलते लोग बाजार नहीं पहुंच पा रहे हैं। ऐसे में व्यापार मंडल सैंज व अन्य लोगों ने मिलकर तहसीलदार को ज्ञापन सौंपा है और मांग रखी है जल्द से जल्द सड़क को दुरुस्त किया जाए। सैंज वैली संघर्ष समिति के अध्यक्ष महेश शर्मा ने बताया कि दुकानदारों के साथ साथ घाटी के हजारों लोग भी परेशान है। क्योंकि बाज़ार को जोड़ने वाली मुख्य सड़क, वाई पास सहित दोनों तरफ से नदी में बाढ़ आने के कारण पूर्ण रूप से बह गई है। बाज़ार में तीन सप्ताह से बड़ी गाड़ियां नहीं पहुंच पा रही है और अब छोटी गाड़ियों के लिए भी सड़क बंद हो गई है। सैंज बाज़ार यातायात के लिए पूरी तरह से कट जाने के कारण दुकानदारों को हर रोज लाखों का नुकसान झेलना पड़ रहा है। वही, आम जनता व स्कूली बच्चों को भी भारी परेशानी का सामना करना पड़ रहा है। व्यापार मंडल सैंज के अध्यक्ष झाबे राम का कहना है कि हालांकि 25 जून के बाद से अभी तक लोक निर्माण विभाग के अधिकारियों को भी सूचित किया गया। लेकिन उनके द्वारा भी कोई कदम नहीं उठाया जा रहा है। ऐसे में अब जल्द ही सड़क की हालत को नहीं सुधारा गया तो व्यापार मंडल सैंज के द्वारा धरना प्रदर्शन किया जाएगा।
बाइट - महेश शर्मा सैंज वैली संघर्ष समिति
1
Share
Report
BSBHARAT SHARMA
FollowJul 15, 2025 11:03:04Amritsar, Punjab:
ਅੰਮ੍ਰਿਤਸਰ 'ਚ 06 ਕਿਲੋ ਹੈਰੋਇਨ, ਆਈਸ ਡਰੱਗ, ਡਰੋਨ ਤੇ ਪਿਸਟਲ ਸਮੇਤ 4 ਆਰੋਪੀ ਗ੍ਰਿਫਤਾਰ
"ਯੁੱਧ ਨਸ਼ਿਆਂ ਵਿਰੁੱਧ" ਤਹਿਤ ਵੱਡੀ ਕਾਰਵਾਈ, ਘਰਿੰਡਾ ਤੇ ਅਜਨਾਲਾ 'ਚ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਹੀ
ਦਿਹਾਤੀ ਪੁਲਿਸ ਦੀ ਵੱਡੀ ਸਫਲਤਾ, ਕਾਲੀ ਕਮਾਈ ਤੇ ਡਰੱਗ ਲਿੰਕਾਂ ਦੀ ਵੀ ਹੋਵੇਗੀ ਜਾਂਚ - ਐਸਐਸਪੀ ਦਿਹਾਤੀ
Anchor : ਪੰਜਾਬ ਚ ਮਾਣਯੋਗ ਮੁੱਖ ਮੰਤਰੀ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਅੰਮ੍ਰਿਤਸਰ ਦੇ ਘਰਿੰਡਾ ਤੇ ਅਜਨਾਲਾ ਇਲਾਕਿਆਂ 'ਚ ਵੱਡੀ ਕਾਰਵਾਈ! ਘਰਿੰਡਾ ਪੁਲਿਸ ਨੇ ਪਾਕਿਸਤਾਨ ਤੋਂ ਮੰਗਵਾਈ ਗਈ 5 ਕਿਲੋ ਹੈਰੋਇਨ ਸਮੇਤ 2 ਦੋਸ਼ੀ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਉੱਤੇ NDPS ਐਕਟ ਤਹਿਤ ਕੇਸ ਦਰਜ। ਦੂਜੇ ਪਾਸੇ, ਅਜਨਾਲਾ 'ਚ ਸਪੈਸ਼ਲ ਸੈੱਲ ਨੇ 570 ਗ੍ਰਾਮ ਹੈਰੋਇਨ, 1.2 ਕਿਲੋ ਆਈਸ ਡਰੱਗ, 2 ਗਲੌਕ ਪਿਸਟਲ, ਡਰੋਨ ਅਤੇ ਕਾਰ ਸਮੇਤ ਅਕਾਸ਼ਦੀਪ ਤੇ ਅਮਨਦੀਪ ਸਿੰਘ ਨੂੰ ਦਬੋਚਿਆ। ਦੋਵੇਂ ਮਾਮਲਿਆਂ 'ਚ ਦੋਸ਼ੀਆਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਖੋਲੇ ਜਾ ਰਹੇ ਹਨ। ਪੁਲਿਸ ਕਹਿ ਰਹੀ ਹੈ ਕਿ ਕਾਲੀ ਕਮਾਈ ਦੀ ਜਾਇਦਾਦ ਵੀ ਜਮ੍ਹਾਂ ਕਰਵਾਈ ਜਾਵੇਗੀ।
VO: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਹੇਠ ਦੋ ਵੱਖ ਵੱਖ ਥਾਵਾਂ 'ਤੇ ਵੱਡੀ ਕਾਰਵਾਈ ਕਰਦਿਆਂ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 6 ਕਿਲੋ ਹੈਰੋਇਨ, 2 ਗਲੌਕ ਪਿਸਟਲ, ਇੱਕ ਡਰੋਨ ਅਤੇ ਆਈ-20 ਗੱਡੀ ਬਰਾਮਦ ਕੀਤੀ ਹੈ।
ਪਹਿਲੀ ਕਾਰਵਾਈ 'ਚ ਘਰਿੰਡਾ ਪੁਲਿਸ ਨੇ ਗੁਪਤ ਸੂਚਨਾ 'ਤੇ ਪਿੰਡ ਮੋਦੇ ਨੇੜੇ ਯੋਗਰਾਜ ਸਿੰਘ ਅਤੇ ਗੁਰਜੀਤ ਸਿੰਘ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਇਹ ਦੋਸ਼ੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਵਿੱਚ ਵੰਡਣ ਵਾਲੇ ਗੈਂਗ ਨਾਲ ਸੰਬੰਧਤ ਹਨ। ਉਨ੍ਹਾਂ ਉੱਤੇ ਥਾਣਾ ਘਰਿੰਡਾ 'ਚ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦੂਜੀ ਵੱਡੀ ਕਾਰਵਾਈ ਸਪੈਸ਼ਲ ਸੈੱਲ ਵੱਲੋਂ ਅਜਨਾਲਾ 'ਚ ਕੀਤੀ ਗਈ, ਜਿੱਥੇ ਅਕਾਸ਼ਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਇਕ ਕਿਲੋ 227 ਗ੍ਰਾਮ ਆਈਸ ਡਰੱਗ ਮਾਮਲੇ ਚ ਗ੍ਰਿਫਤਾਰ ਕਰਕੇ ਓਹਨਾ ਤੋਂ 570 ਗ੍ਰਾਮ ਹੈਰੋਇਨ, 1 ਕਿਲੋ 227 ਗ੍ਰਾਮ ਆਈਸ ਡਰੱਗ, 2 ਗਲੌਕ ਪਿਸਟਲ, ਡਰੋਨ ਅਤੇ ਕਾਰ ਬਰਾਮਦ ਕੀਤੀ ਗਈ। ਇਹ ਗ੍ਰਿਫਤਾਰੀ ਪਹਿਲਾਂ ਗ੍ਰਿਫਤਾਰ ਹੋਏ ਰਵਿੰਦਰ ਉਰਫ ਵਿੱਕੀ ਦੀ ਪੁੱਛਗਿੱਛ ਤੋਂ ਬਾਅਦ ਹੋਈ। ਦੋਵੇਂ ਮਾਮਲਿਆਂ 'ਚ ਅਰੋਪੀਆਂ ਦੀ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਉਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਕਹਿ ਰਹੀ ਹੈ ਕਿ ਦੋਸ਼ੀਆਂ ਦੀ ਕਾਲੀ ਕਮਾਈ ਨਾਲ ਬਣੀ ਸੰਪਤੀ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜਰੂਰਤ ਪੈਣ 'ਤੇ ਉਸ ਨੂੰ ਫ੍ਰੀਜ ਕੀਤਾ ਜਾਵੇਗਾ। ਇਹ ਕਾਰਵਾਈ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਸਪੈਸ਼ਲ ਸੈੱਲ ਵੱਲੋਂ ਨਸ਼ਿਆਂ ਵਿਰੁੱਧ ਜਾਰੀ ਲੜਾਈ 'ਚ ਵੱਡੀ ਸਫਲਤਾ ਮੰਨੀ ਜਾ ਰਹੀ ਹੈ।
ਬਾਈਟ : ਮਨਿੰਦਰ ਸਿੰਘ ਐਸਐਸਪੀ ਦਿਹਾਤੀ ਅੰਮ੍ਰਿਤਸਰ
1
Share
Report
BSBhushan Sharma
FollowJul 15, 2025 10:34:45Nurpur, Himachal Pradesh:
लोकेशन नूरपुर भूषण शर्मा
सिविल अस्पताल नूरपुर में भी आम लोगों की सहुलियत के लिए कैंसर के इलाज की सुविधा शुरू
कैंसर जैसी गंभीर बीमारी के इलाज के लिए अब दूर-दराज़ के शहरों में या फिर मेडिकल कालेज टांडा के चक्कर नहीं लगाने पड़ेंगे
निचले क्षेत्र की जनता के लिए यह सुविधा एक बड़ी राहत
एंकर -विधानसभा नूरपुर के सिविल अस्पताल में भी आम लोगों की सहुलियत के लिए कैंसर के इलाज की सुविधा शुरू की जा रही है।
इस सुविधा के शुरू होने से अब या इसके आसपास के क्षेत्र के लोगों को कैंसर जैसी गंभीर बीमारी के इलाज के लिए अब दूर-दराज़ के शहरों में या फिर मेडिकल कालेज टांडा के चक्कर नहीं लगाने पड़ेंगे!, फिलहाल निचले क्षेत्र की जनता के लिए यह सुविधा एक बड़ी राहत लेकर आई है!
इस विषय पर जानकारी साझा करते हुए डॉ सन्नी धीमान ने बताया कि इसकी अधिक जानकारी के लिए लोग स्वास्थ्य विभाग या स्थानीय अस्पताल से संपर्क कर सकते हैं तथा साथ ही कैंसर के इलाज से संबंधित सरकारी योजनाओं और सहायता के बारे में भी जानकारी प्राप्त कर सकते हैं।
डॉ सन्नी ने बताया कि जो मरीज कीमोथेरेपी के लिए मेडिकल कॉलेज टांडा, आईजीएमसी या अन्य मेडिकल कालेजों में जाने के लिए बाध्य होते थे अब इस सुविधा के चलते वे नूरपुर में ही कीमोथेरेपी इत्यादि करवा पाएंगे!
उन्होंने कहा कि इसके लिए उन्हें बकायदा ट्रेनिंग करवाई गई है!
वहीं इस मामले पर जानकारी देते हुए नूरपुर सिविल अस्पताल एसएमओ डॉक्टर सतीश पॉल ने बताया कि अब कैंसर के मरीजों के लिए नूरपुर अस्पताल मे कीमोथेरेपी सुविधा शुरू की गई है तथा डॉ सन्नी धीमान को इसके लिए प्रक्षिक्षण प्राप्त किया है!
उन्होंने कहा कि इससे नूरपुर के अलावा ज्वाली, फतेहपुर, इंदौरा तथा नजदीकी विधानसभा भटियात की जनता को अब कीमोथेरेपी या अन्य सरकारी सुविधाओं व योजनाओं के लिए मेडिकल कॉलेज टांडा के चक्कर नहीं लगाने पड़ेंगे,!
उन्होंने कहा कि सिविल अस्पतालों में यह सुविधा शुरू कर सरकार ने स्वास्थ्य के क्षेत्र में आम जनता की सुविधा के लिए बड़ा कदम उठाया है!जिससे गरीब तथा आम आदमी को भी फायदा होगा!
बाइट -डॉ सतीश पॉल (एसएमओ नूरपुर )
बाइट -डॉ सन्नी धीमान
0
Share
Report
BSBHARAT SHARMA
FollowJul 15, 2025 10:33:08Amritsar, Punjab:
ਘਰਿੰਡਾ ਭਕਨਾ ਮਾਰਗ ਤੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਮੌਤਾਂ
ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਲਾਹੌਰੀ ਮੱਲ ਦੇ ਨਜ਼ਦੀਕ ਭਕਨਾ ਸਾਈਡ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸਿਫਟ ਡਿਜਾਇਰ ਕਾਰ ਤੇ ਸਵਾਰ ਹੋ ਕੇ ਨਿਹੰਗ ਬਾਣੇ ਵਿੱਚ ਸਿੰਘ ਆਪਣੇ ਪਰਿਵਾਰ ਨਾਲ ਭਕਨਾ ਤੋਂ ਘਰਿੰਡਾ ਵੱਲ ਆ ਰਿਹਾ ਸੀ ਕਿ ਉਨਾਂ ਦੀ ਕਾਰ ਇਕ ਅਚਾਨਕ ਆਏ ਮੋੜ ਤੋਂ ਬੇਕਾਬੂ ਹੁੰਦੀ ਹੋਈ ਸੜਕ ਦੇ ਕੰਡੇ ਤੇ ਲੱਗੇ ਦਰਖਤ ਨਾਲ ਟਕਰਾ ਗਈ ਜਿਸ ਦੇ ਸਿੱਟੇ ਵਜੋਂ ਮੌਕੇ ਤੇ ਹੀ ਨਿਹੰਗ ਸਿੰਘ ਉਸ ਦੀ ਪਤਨੀ ਤੇ ਬੱਚਾ ਅਕਾਲ ਚਲਾਣਾ ਕਰ ਗਏ ਹਨ I ਸਥਾਨਕ ਲੋਕਾਂ ਪਾਸੋਂ ਪਤਾ ਲੱਗਾ ਹੈ ਕਿ ਕਾਰ ਤੇਜ ਰਫਤਾਰ ਸੀ ਤੇ ਜੋ ਆਪਣਾ ਅਚਾਨਕ ਆਏ ਮੋੜ ਤੇ ਸੰਚਾਲਨ ਗਵਾ ਬੈਠੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਨਿਹੰਗ ਸਿੰਘ ਤੇ ਉਸ ਦੀ ਪਤਨੀ ਤੇ ਇੱਕ ਬੱਚਾ ਮੌਕੇ ਤੇ ਹੀ ਅਕਾਲ ਚਲਾਣਾ ਕਰ ਗਏ ਹਨ ਤੇ ਚੌਥਾ ਸਾਥੀ ਉਹਨਾਂ ਦਾ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ
0
Share
Report
HSHarmeet Singh Maan
FollowJul 15, 2025 10:33:02Nabha, Punjab:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਭਾ ਦੇ ਪਿੰਡ ਲੌਟ ਵਿਖੇ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਲਖਵੀਰ ਸਿੰਘ ਲੌਟ ਦੇ ਭਰਾ ਦੀ ਹੋਈ ਮੌਤ ਤੇ ਅਫਸੋਸ ਕਰਨ ਪਹੁੰਚੇ
ਪਹਿਲਾਂ ਉਹਨਾਂ ਨੇ ਨਾਭਾ ਜੇਲ ਵਿੱਚ ਮਜੀਠੀਏ ਦੀ ਮੁਲਾਕਾਤ ਕਰਨ ਜਾਣਾ ਸੀ ਪਰ ਜੇਲ ਦੌਰਾ ਰੱਦ ਕੀਤਾ ਹੈ
ਮਜੀਠੀਏ ਦੇ ਕਾਰ ਵਿਜੀਲੈਂਸ ਦੀ ਹੋ ਰਹੀ ਰੇਡ ਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ
ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਾਰਿਆਂ ਨੇ ਸਿਆਸਤ ਕੀਤੀ ਹੈ ਪਰਮਾਤਮਾ ਦੇਖ ਰਿਹਾ ਹੈ ਪਰਮਾਤਮਾ ਨੇ ਹੀ ਇਹਨਾਂ ਨੂੰ ਸਜ਼ਾ ਦੇਣੀ ਹੈ
0
Share
Report
NLNitin Luthra
FollowJul 15, 2025 09:40:24Batala, Punjab:
ਬਟਾਲਾ ਤੋਂ ਕਰੀਬ 7 ਕਿਲੋਮੀਟਰ ਦੂਰ ਹੈ ਅਚਲੇਸ਼ਵਰ ਧਾਮ ਅਚਲੇਸ਼ਵਰ ਧਾਮ ਭਗਵਾਨ ਸ਼ੰਕਰ ਅਤੇ ਉਹਨਾਂ ਦੇ ਵੱਡੇ ਸਪੁੱਤਰ ਕਾਰਤਿਕ ਸਵਾਮੀ ਜੀ ਦਾ ਹੈ ਇਸ ਮੰਦਰ ਦੇ ਪੁਜਾਰੀ ਅਚਾਰਿਆ ਕਮਲਪੁਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਜਦੋਂ ਭਗਵਾਨ ਸ਼ੰਕਰ ਨੇ ਆਪਣੇ ਦੋਵਾਂ ਪੁੱਤਰਾਂ ਕਾਰਤਿਕ ਸਵਾਮੀ ਅਤੇ ਗਣੇਸ਼ ਜੀ ਨੂੰ ਗੱਦੀ ਦੇਣੀ ਸੀ ਉਸ ਸਮੇਂ ਇਹ ਸ਼ਰਤ ਰੱਖੀ ਗਈ ਸੀ ਕਿ ਜਿਹੜਾ ਪ੍ਰਿਥਵੀ ਦਾ ਸਭ ਤੋਂ ਪਹਿਲਾਂ ਚੱਕਰ ਲਗਾ ਕੇ ਆਏਗਾ ਉਸ ਨੂੰ ਰਾਜਗੱਦੀ ਦਿੱਤੀ ਜਾਏਗੀ ਪਰ ਗਣੇਸ਼ ਜੀ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਗਾ ਕੇ ਕਿਹਾ ਸੀ ਕਿ ਮੇਰੇ ਲਈ ਸਾਰਾ ਬ੍ਰਹਮੰਡ ਤੁਸੀਂ ਹੋ ਉਸ ਸਮੇਂ ਕਾਰਤਿਕ ਸਵਾਮੀ ਬਟਾਲਾ ਦੇ ਨੇੜੇ ਸਨ ਤੇ ਉਹਨਾਂ ਨੇ ਫਿਰ ਨਰਾਜ਼ ਹੋ ਕੇ ਇੱਥੇ ਹੀ ਆਪਣਾ ਡੇਰਾ ਜਮਾ ਲਿਆ ਉਸ ਸਮੇਂ ਭਗਵਾਨ ਸ਼ੰਕਰ ਨੇ ਵਚਨ ਦਿੱਤਾ ਸੀ ਕਿ ਹਰ ਸਾਲ 33 ਕੋਟੀ ਦੇਵੀ ਦੇਵਤਾ ਉਹਨਾਂ ਨੂੰ ਹਰ ਸਾਲ ਅਚਲ ਵਿਖੇ ਸੀ ਮਿਲਣ ਆਇਆ ਕਰਨਗੇ ਉਸ ਤੋਂ ਬਾਅਦ ਹਰ ਸਾਲ ਇਥੇ ਬੜਾ ਵੱਡਾ ਮੇਲਾ ਲੱਗਦਾ ਹੈ ਸਾਵਨ ਦੀ ਮਹੱਤਵਤਾ ਭਗਵਾਨ ਸ਼ੰਕਰ ਦੇ ਨਾਲ ਜੁੜੀ ਹੋਈ ਹੈ ਮਾਂ ਗੌਰਾਂ ਨੇ ਸਾਵਣ ਮਹੀਨੇ ਚ ਹੀ ਤਪ ਸ਼ੁਰੂ ਕੀਤਾ ਸੀ ਇਸ ਮਹੀਨੇ ਹੀ ਸਾਗਰ ਮੰਥਨ ਹੋਇਆ ਸੀ ਜਦੋਂ ਭਗਵਾਨ ਸ਼ੰਕਰ ਨੇ ਵਿਸ਼ ਕੀਤਾ ਸੀ ਤਦ ਹੀ ਭਗਵਾਨ ਸ਼ੰਕਰ ਦਾ ਨਾਮ ਨੀਲਕੰਠ ਹੈ ਔਰ ਭਗਵਾਨ ਸ਼ੰਕਰ ਨੂੰ ਇਸ ਮਹੀਨੇ ਦੁੱਧ ਔਰ ਜਲ ਚੜਦਾ ਹੈ ਇਸ ਮੰਦਰ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਹਰ ਸਾਲ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ
0
Share
Report