Back
पातडां में सड़क हादसे बढ़ने पर एसडीएम ने उठाए ठोस कदम!
SGSatpal Garg
FollowJul 15, 2025 11:33:48
Patran, Punjab
पातडा़ं से सतपाल गर्ग
स्टोरी। बाईपास चौक में पिछले दिन हूए हादसे में पत्नी की मौत के बाद एसडीएम पातडां अशोक कुमार ने दिए ठोस कदम उठाने के निर्देश, पीडब्ल्यूडी विभाग के अधिकारियों से मीटिंग कर चौंक में लाईट्स, स्पीड बैंड, स्लिप रोड व संकेत बोर्ड लगाए के लिए कहा। वहां दियाल नगर हामझेडी की पंचायत की और से भी चौंक में होने वाले हादसों को रोकने के लिए एसडीएम को सोपा मांग पत्र, प्रशासन का सहियोग देने की कहीं बात
ऐकर।
पातडां-मुनक स्टेट हाईवे पर गांव हामझेड़ी के नजदीक स्थित बाईपास चौक पर लगातार हो रहे सड़क हादसों को गंभीरता से लेते हुए एसडीएम पातडां अशोक कुमार ने PWD विभाग के अधिकारियों के साथ अहम बैठक की। बैठक में चौक पर आवश्यक सुरक्षा उपाय करने पर चर्चा की गई।
बाईट एसडीएम अशोक कुमार
बाईट एसडीओ दीपक शर्मा पीडब्ल्यूडी विभाग
बाईट सरपंच इंद्रजीत सिंह हामझेडी
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJul 15, 2025 19:00:50Ludhiana, Punjab:
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਸ਼ਰਾਬ ਪੀ ਕੇ ਟਰੱਕ ਚਲਾ ਰਹੇ ਡਰਾਈਵਰ ਨੇ ਕਾਰ ਵਿੱਚ ਮਾਰੀ ਟੱਕਰ ਟਰੱਕ ਵਿੱਚੋਂ ਬਾਹਰ ਉਤਰਨ ਦੀ ਬਜਾਏ ਪੁਲਿਸ ਨਾਲ ਸ਼ਰਾਬੀ ਡਰਾਈਵਰ ਕਰਦਾ ਰਿਹਾ ਹੰਗਾਮਾ
ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਚੰਡੀਗੜ੍ਹ ਸਾਈਡ ਤੋਂ ਆ ਰਹੀ ਇੱਕ ਕਾਰ ਦੇ ਪਿੱਛੇ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਕਾਰ ਦਾ ਨੁਕਸਾਨ ਕੀਤਾ ਇਸ ਘਟਨਾ ਤੋਂ ਪੁਲਿਸ ਵਾਲਿਆਂ ਨੇ ਟਰੱਕ ਚਾਲਕ ਨੂੰ ਰੋਕਿਆ ਪਰ ਟਰੱਕ ਡਰਾਈਵਰ ਟਰੱਕ ਵਿੱਚੋਂ ਨਹੀਂ ਉਤਰਿਆ ਤੇ ਪੁਲਿਸ ਨਾ ਬਹਿਸਬਾਜੀ ਕਰਨ ਲੱਗਾ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਬੜੀ ਮੁਸ਼ੱਕਤ ਤੋਂ ਬਾਅਦ ਟਰੱਕ ਡਰਾਈਵਰ ਨੂੰ ਥੱਲੇ ਟਰੱਕ ਤੋਂ ਥੱਲੇ ਉਤਾਰਿਆ ਗਿਆ ਅਤੇ ਫਿਰ ਉਸਦਾ ਐਲਕੋਮੀਟਰ ਨਾਲ ਚੈੱਕ ਕੀਤਾ ਗਿਆ ਕੀ ਉਸਨੇ ਸ਼ਰਾਬ ਪੀਤੀ ਹੋਈ ਹੈ । ਜਿਸ ਵਿੱਚ ਪਾਇਆ ਗਿਆ ਕਿ ਉਸ ਟਰੱਕ ਡਰਾਈਵਰ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਟਰੱਕ ਸ਼ਰਾਬ ਪੀ ਕੇ ਚਲਾ ਰਿਹਾ ਸੀ ਪੁਲਿਸ ਨੇ ਟਰੈਫਿਕ ਨਿਯਮ ਦੀਆ ਧਾਰਾ 207 ਤਹਿਤ ਟਰੱਕ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਅਤੇ ਟਰੱਕ ਦਾ ਡਰਾਈਵਰ ਇੰਨੀ ਸ਼ਰਾਬੀ ਹਾਲਤ ਸੀ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ ਟਰੱਕ ਨੂੰ ਖੁਦ ਟਰੈਫਿਕ ਪੁਲਿਸ ਮੁਲਾਜ਼ਮ ਚਲਾ ਕੇ ਥਾਣੇ ਲੈ ਕੇ ਗਿਆ ਟਰੈਫਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਕਾਨੂੰਨੀ ਜੁਰਮ ਹੈ ਉਹਨਾਂ ਨੇ ਕਿਹਾ ਇਸ ਡਰਾਈਵਰ ਤੇ ਬਣਦੀ ਕਾਰਵਾਈ ਹੋਵੇਗੀ ਪਰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ ਜਿਸ ਤਰ੍ਹਾਂ ਨਾਲ ਇਸ ਟਰੱਕ ਚਾਲਕ ਨੇ ਪਿੱਛੇ ਵੀ ਇੱਕ ਕਾਰ ਨੂੰ ਟੱਕਰ ਮਾਰੀ ਅਤੇ ਹੁਣ ਇਸਨੇ ਦੂਸਰੀ ਕਾਰ ਨੂੰ ਸਮਰਾਲਾ ਚੌਂਕ ਦੇ ਵਿੱਚ ਟੱਕਰ ਮਾਰ ਦਿੱਤੀ ਅਤੇ ਇਹ ਇੱਕ ਫੌਜੀ ਵਿਅਕਤੀ ਹੈ ਅਤੇ ਹਿਮਾਚਲ ਦਾ ਰਹਿਣ ਵਾਲਾ ਹੈ
Byte police
Byte ਕਾਰ ਚਾਲਕ
14
Share
Report
TBTarsem Bhardwaj
FollowJul 15, 2025 18:34:30Ludhiana, Punjab:
ਲੁਧਿਆਣਾ ਦੇ ਪਿੰਡ ਖੇੜਾ ਵਿੱਚ ਰਣਵੀਰ ਸਿੰਘ ਜੀ ਹੋਈ ਸ਼ੂਟਿੰਗ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਹਿਲੀ ਵਾਰ ਸ਼ੂਟਿੰਗ ਹੋਈ ਪਿੰਡ ਦੇ ਵਿੱਚ ਪਾਕਿਸਤਾਨ ਦੇ ਝੰਡੇ ਅਤੇ ਪਾਕਿਸਤਾਨ ਦੇ ਪੋਸਟਰ ਵੀ ਲਗਾਏ ਗਏ ਸੀ
ਪੰਜਾਬੀ ਗਾਇਕ ਦਿਲਜੀਤ ਸਾਂਝ ਤੋਂ ਬਾਅਦ ਹੁਣ ਅਦਾਕਾਰ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਸੋਸ਼ਲ ਮੀਡੀਆ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਫਿਲਮ ਦੇ ਕੁਝ ਦ੍ਰਿਸ਼ ਲੁਧਿਆਣਾ ਦੇ ਖੇੜਾ ਪਿੰਡ ਵਿੱਚ ਸ਼ੂਟ ਕੀਤੇ ਗਏ ਹਨ, ਜਿਸ ਵਿੱਚ ਘਰ ਦੀ ਛੱਤ 'ਤੇ ਪਾਕਿਸਤਾਨੀ ਝੰਡੇ ਦਿਖਾਈ ਦਿੱਤੇ। ਸੋਸ਼ਲ ਮੀਡੀਆ 'ਤੇ ਵੀਡੀਓ ਦੇਖਣ ਤੋਂ ਬਾਅਦ, ਲੋਕਾਂ ਨੇ ਪਾਕਿਸਤਾਨੀ ਝੰਡੇ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ।
ਗੋਲੀਬਾਰੀ ਦੀ 27 ਸੈਕਿੰਡ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਰਣਵੀਰ ਸਿੰਘ ਕਾਲੇ ਕੋਟ ਪਹਿਨੇ ਇੱਕ ਘਰ ਦੀ ਛੱਤ 'ਤੇ ਖੜ੍ਹਾ ਹੈ। ਉਸ ਦੇ ਨਾਲ ਕੁਝ ਹੋਰ ਲੋਕ ਵੀ ਹਨ। ਘਰ 'ਤੇ ਪਾਕਿਸਤਾਨੀ ਝੰਡਾ ਵੀ ਹੈ। ਇਸ ਤੋਂ ਬਾਅਦ, ਉਹ ਗਲੀ 'ਤੇ ਜਾਂਦੇ ਹੋਏ ਪ੍ਰਸ਼ੰਸਕਾਂ ਵੱਲ ਲਹਿਰਾਉਂਦਾ ਹੈ। ਰਣਵੀਰ ਸਿੰਘ ਨੂੰ ਫਿਰ ਉਸੇ ਛੱਤ 'ਤੇ ਦੇਖਿਆ ਗਿਆ ਹੈ। ਇੱਥੇ ਉਹ ਹੱਥ ਵਿੱਚ AK-47 ਬੰਦੂਕ ਲੈ ਕੇ ਛੱਤ ਤੋਂ ਹੇਠਾਂ ਛਾਲ ਮਾਰਦਾ ਹੈ। ਵੀਡੀਓ ਦੇ ਅੰਤ ਵਿੱਚ, ਰੇਲਵੇ ਟਰੈਕ ਦੇ ਨੇੜੇ ਇੱਕ ਤੇਲ ਟੈਂਕਰ ਦਿਖਾਈ ਦੇ ਰਿਹਾ ਹੈ।
ਇਸ ਨੂੰ ਅਜੀਤ ਡੋਵਾਲ ਦੀ ਬਾਇਓਪਿਕ ਹੋਣ ਦੀ ਗੱਲ ਕਰੀਏ ਤਾਂ: ਆਦਿਤਿਆ ਧਰ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਅਜੇ ਇਸਦੀ ਕਹਾਣੀ ਦਾ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਦੀ ਬਾਇਓਪਿਕ ਹੋ ਸਕਦੀ ਹੈ, ਜਿਨ੍ਹਾਂ ਨੇ ਕਈ ਸਾਲ ਪਾਕਿਸਤਾਨ ਵਿੱਚ ਜਾਸੂਸ ਵਜੋਂ ਵੀ ਬਿਤਾਏ ਸਨ।
ਇਹ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਫਿਲਮ ਵਿੱਚ ਪਾਕਿਸਤਾਨ ਦਾ ਝੰਡਾ ਕਿਸ ਕਾਰਨ ਕਰਕੇ ਲਗਾਇਆ ਗਿਆ ਹੈ। ਫਿਲਮ ਦੀ ਕਾਸਟ ਵਿੱਚ ਮੁੱਖ ਕਲਾਕਾਰ ਰਣਵੀਰ ਸਿੰਘ, ਅਰਜੁਨ ਰਾਮਪਾਲ, ਆਰ. ਮਾਧਵਨ, ਅਕਸ਼ੈ ਖੰਨਾ ਅਤੇ ਸੰਜੇ ਦੱਤ ਹਨ। ਫਿਲਮ ਦਾ ਪਹਿਲਾ ਲੁੱਕ 6 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ। ਪੂਰੀ ਫਿਲਮ 5 ਦਸੰਬਰ 2025 ਨੂੰ ਰਿਲੀਜ਼ ਹੋਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਤੋਂ ਇਜਾਜ਼ਤ ਲੈਣ ਤੋਂ ਬਾਅਦ ਸ਼ੂਟਿੰਗ ਕੀਤੀ ਗਈ ਸੀ। ਫਿਲਮ ਧੁਰੰਧਰ ਦੀ ਸ਼ੂਟਿੰਗ ਖੇੜਾ ਪਿੰਡ ਵਿੱਚ ਕੀਤੀ ਗਈ ਸੀ। ਰਣਵੀਰ ਸਿੰਘ ਦੀ ਇਸ ਫਿਲਮ ਦੀ ਸਿਰਫ਼ 5 ਤੋਂ 6 ਮਿੰਟ ਦੀ ਸ਼ੂਟਿੰਗ ਇੱਥੇ ਹੋਈ ਸੀ। ਸ਼ੂਟਿੰਗ ਲਈ ਇਜਾਜ਼ਤ ਪੂਰੀ ਤਰ੍ਹਾਂ ਲਈ ਗਈ ਸੀ ਅਤੇ ਸਾਰੀ ਪ੍ਰਕਿਰਿਆ ਕਾਨੂੰਨ ਦੇ ਦਾਇਰੇ ਵਿੱਚ ਕੀਤੀ ਗਈ ਸੀ।
ਸਰਪੰਚ ਨੇ ਕਿਹਾ- ਟੀਮ 3 ਤੋਂ 4 ਦਿਨ ਪਿੰਡ ਵਿੱਚ ਰਹੀ। ਖੇੜਾ ਪਿੰਡ ਦੇ ਲੋਕਾਂ ਦੇ ਮੁਤਾਬਿਕ ਜਦੋਂ ਟੀਮ ਫਿਲਮ ਦੀ ਸ਼ੂਟਿੰਗ ਟੀਮ 3 ਤੋਂ 4 ਦਿਨ ਪਿੰਡ ਵਿੱਚ ਰਹੀ। ਅਦਾਕਾਰ ਰਣਵੀਰ ਸਿੰਘ ਵੀ ਪਿੰਡ ਆਇਆ। ਉਸਨੇ ਪਿੰਡ ਦੇ ਨਾਲ-ਨਾਲ ਕੁਝ ਬੰਦਰਗਾਹਾਂ ਵਿੱਚ ਵੀ ਸ਼ੂਟਿੰਗ ਕੀਤੀ। ਪਿੰਡ ਵਿੱਚ ਕਿਸੇ ਨੇ ਵੀ ਪਾਕਿਸਤਾਨ ਦਾ ਝੰਡਾ ਲਹਿਰਾਉਣ ਆਦਿ ਦਾ ਵਿਰੋਧ ਨਹੀਂ ਕੀਤਾ। ਟੀਮ ਦੇ ਇੱਥੇ ਰਹਿਣ ਦੇ ਪੂਰੇ ਸਮੇਂ ਦੌਰਾਨ ਪੂਰੀ ਸ਼ੂਟਿੰਗ ਸੁਚਾਰੂ ਢੰਗ ਨਾਲ ਹੋਈ।
Byte ਖੇੜਾ ਪਿੰਡ ਦੇ ਲੋਕ
Byte ਖੇੜਾ ਪਿੰਡ ਦੇ ਲੋਕ
13
Share
Report
VKVarun Kaushal
FollowJul 15, 2025 18:30:46Samrala, Punjab:
Varun Kaushal
Samrala
ਸ਼ਰਾਬ ਦੇ ਨਸ਼ੇ ਵਿੱਚ ਲੜਾਈ ਝਗੜੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਵੱਲੋਂ ਕਾਬੂ ਕਰ ਕੀਤਾ ਪੁਲਿਸ ਦੇ ਹਵਾਲੇ
ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ
ਸਮਰਾਲਾ ਦੇ ਨੇਡ਼੍ਹਲੇ ਪਿੰਡ ਗਡ਼੍ਹੀ ਤਰਖਾਣਾ ਵਿਖੇ ਇੱਕ ਪ੍ਰਵਾਸੀ ਵਿਅਕਤੀ ਵਲੋਂ ਸ਼ਰਾਬ ਦੇ ਨਸ਼ੇ ਵਿਚ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਸ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਈਰਲ ਹੋਣ ਤੋਂ ਬਾਅਦ ਮਾਛੀਵਾਡ਼ਾ ਪੁਲਸ ਵੱਲੋਂ ਮਾਮਲਾ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਸ਼ੇ ਵਿੱਚ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਸਨੀ ਵਾਸੀ ਗਡ਼੍ਹੀ ਤਰਖਾਣਾ ਵਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਾਕਮ ਸਿੰਘ ਨੇ ਦੱਸਿਆ ਕਿ ਉਹ ਗਡ਼੍ਹੀ ਤਰਖਾਣਾ ਵਿਖੇ ਨਰਸਰੀ ਵਿਚ ਨੌਕਰੀ ਕਰਦਾ ਹੈ ਅਤੇ ਜਦੋਂ ਉਹ ਸਵੇਰੇ 9 ਵਜੇ ਡਿਊਟੀ ’ਤੇ ਆਇਆ ਤਾਂ ਉੱਥੇ ਇੱਕ ਪ੍ਰਵਾਸੀ ਵਿਅਕਤੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਨੇ ਆ ਕੇ ਮੇਰੇ ਨਾਲ ਹੱਥੋਪਾਈ ਕੀਤੀ। ਉਸਨੇ ਕਿਹਾ ਕਿ ਉਕਤ ਪ੍ਰਵਾਸੀ ਵਿਅਕਤੀ ਮੇਰੇ ਤੋਂ ਧੱਕੇ ਨਾਲ ਕਿਸੇ ਹੋਰ ਤੋਂ ਪੈਸੇ ਦਿਵਾਉਣ ਦੀ ਮੰਗ ਕਰ ਰਿਹਾ ਸੀ ਜਿਸ ਕਾਰਨ ਉਸਨੇ ਮੇਰੇ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਮੇਰੇ ਵਲੋਂ ਮਾਛੀਵਾਡ਼ਾ ਥਾਣਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਪੁਲਸ ਕੋਲ ਹਾਕਮ ਸਿੰਘ ਨਾਲ ਸ਼ਰਾਬੀ ਵਿਅਕਤੀ ਵਲੋਂ ਕੀਤੀ ਹੱਥੋਪਾਈ ਦੀ ਸ਼ਿਕਾਇਤ ਆਈ ਹੈ। ਪੁਲਸ ਜਦੋਂ ਉਕਤ ਪ੍ਰਵਾਸੀ ਮਜ਼ਦੂਰ ਸਨੀ ਨੂੰ ਕਾਬੂ ਕਰਨ ਗਈ ਤਾਂ ਉਸਨੇ ਨਹਿਰ ਵਿਚ ਛਲਾਂਗ ਲਗਾ ਦਿੱਤੀ। ਪੁਲਸ ਵਲੋਂ ਮੌਕੇ ’ਤੇ ਮੌਜੂਦ ਲੋਕਾਂ ਦੀ ਮੱਦਦ ਨਾਲ ਪ੍ਰਵਾਸੀ ਵਿਅਕਤੀ ਨੂੰ ਬਾਹਰ ਕੱਢ ਲਿਆ ਗਿਆ ਅਤੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਕਿਹਾ ਗਿਆ ਕਿ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ !
Byte :- ਤਰਲੋਚਨ ਸਿੰਘ ਡੀਐਸਪੀ ਸਮਰਾਲਾ
4
Share
Report
BSBHARAT SHARMA
FollowJul 15, 2025 14:33:11Amritsar, Punjab:
ਅੰਮ੍ਰਿਤਸਰ ਸੁਲਤਾਨਵਿੰਡ ਰੋਡ 'ਤੇ ਨੌਜਵਾਨ 'ਤੇ ਹਮਲਾ, ਸਾਲੇ ਅਤੇ ਸਾਥੀਆਂ ਵੱਲੋਂ ਕੀਤੀ ਗਈ ਕੁੱਟਮਾਰ
ਕਾਰੋਬਾਰ ਦੀ ਰੰਜਿਸ਼ ਬਣੀ ਹਮਲੇ ਦਾ ਕਾਰਣ, ਗੁਰਮੀਤ ਸਿੰਘ ਨੇ ਲਾਈ ਇਨਸਾਫ਼ ਦੀ ਗੁਹਾਰ
ਜਿੰਮ ਤੋਂ ਨਿਕਲਦੇ ਹੀ ਨੌਜਵਾਨ ਦੀ ਫੁੱਟਪਾਥ 'ਤੇ ਕੁੱਟਮਾਰ, ਸੋਨੇ ਦੀ 40 ਗ੍ਰਾਮ ਚੇਨ ਵੀ ਲੁੱਟੀ
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਇੱਕ ਨੌਜਵਾਨ 'ਤੇ ਉਸਦੇ ਹੀ ਸਾਲੇ ਅਤੇ ਉਸਦੇ ਸਾਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸਦਾ ਅਤੇ ਉਸਦੇ ਸਾਲੇ ਦਾ ਇੱਕਠਾ ਕੰਮ ਸੀ ਪਰ ਰੰਜਿਸ਼ਾਂ ਕਾਰਨ ਉਹ ਵੱਖ-ਵੱਖ ਹੋ ਗਏ। ਗੁਰਮੀਤ ਦੇ ਅਨੁਸਾਰ, ਵੱਖਰਾ ਧੰਧਾ ਕਰਕੇ ਉਹ ਕੁਝ ਤਰੱਕੀ ਕਰ ਗਿਆ ਜਿਸ ਕਾਰਨ ਉਸਦੇ ਸਾਲੇ ਨੇ ਰੰਝ ਰੱਖਣਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਸਵੇਰੇ 8 ਵਜੇ ਜਿਮ ਗਿਆ ਹੋਇਆ ਸੀ, ਜਦ ਉਹ ਜਿਮ ਤੋਂ ਨਿਕਲ ਕੇ ਆਪਣੀ ਗੱਡੀ ਤੋਂ ਉਤਰੇਆ ਤਾਂ ਉਸਦੇ ਸਾਲੇ, ਉਸਦੇ ਪੁੱਤ ਅਤੇ ਹੋਰ 10-12 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਫੁੱਟਪਾਥ 'ਤੇ ਲਿਜਾ ਕੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਲਾਠੀਆਂ ਨਾਲ ਕੁੱਟਮਾਰ ਦੌਰਾਨ ਇੱਕ ਸੋਟੀ ਵੀ ਟੁੱਟ ਗਈ। ਇਸ ਹਮਲੇ ਦੌਰਾਨ ਗੁਰਮੀਤ ਦੀ ਲਗਭਗ 40 ਗ੍ਰਾਮ ਦੀ ਸੋਨੇ ਦੀ ਚੇਨ ਵੀ ਲੁੱਟ ਲਈ ਗਈ।
ਗੁਰਮੀਤ ਸਿੰਘ ਨੇ ਇਹ ਵੀ ਦੱਸਿਆ ਕਿ ਹਮਲੇ ਦੌਰਾਨ ਉਸਦੇ ਸਾਲੇ ਦਾ ਪੁੱਤ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ ਕਿ "ਇਹਨੂੰ ਚੁੱਕੋ, ਗੱਡੀ 'ਚ ਸੁੱਟੀਏ, ਨਹਿਰ 'ਚ ਸੁੱਟ ਦੇਣੀ ਆ।" ਹਮਲੇ ਦੀ ਇੱਕ ਵੀਡੀਓ ਵੀ ਮੌਜੂਦ ਹੈ, ਜਿਸ ਵਿੱਚ ਇਹ ਸਾਰੇ ਦ੍ਰਿਸ਼ ਦਿਖ ਰਹੇ ਹਨ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਮੀਤ ਸਿੰਘ ਵੱਲੋਂ ਦਰਖਾਸਤ ਮਿਲੀ ਹੈ ਜਿਸ 'ਤੇ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ ਅਤੇ ਬਿਆਨ ਦਰਜ ਕਰਕੇ ਅਗਲੇ ਕਾਨੂੰਨੀ ਕਦਮ ਚੁੱਕੇ ਜਾ ਰਹੇ ਹਨ।
ਬਾਈਟ : ਗੁਰਮੀਤ ਸਿੰਘ ਪੀੜਿਤ ਨੌਜਵਾਨ
ਬਾਈਟ : ਬਲਜਿੰਦਰ ਸਿੰਘ ਔਲਖ ਐਸ.ਐਚ.ਓ ਥਾਣਾ ਬੀ ਡਵਿਜ਼ਨ
3
Share
Report
RKRAJESH KATARIA
FollowJul 15, 2025 14:10:56Firozpur, Punjab:
ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਰਪੰਚਾਂ ਦੀਆਂ 12 ਅਤੇ ਪੰਚਾਂ ਦੀਆਂ 231 ਸੀਟਾਂ ਲਈ 27 ਜੁਲਾਈ ਨੂੰ ਹੋਵੇਗੀ ਵੋਟਿੰਗ
14 ਤੋਂ 17 ਜੁਲਾਈ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਭਰੇ ਜਾ ਸਕਦੇ ਹਨ ਨਾਮਜਦਗੀ ਪੱਤਰ
ਵਧੀਕ ਜਿਲ੍ਹਾ ਚੋਣ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ
ਡਾ. ਨਿਧੀ ਕੁਮੁਦ ਬੰਬਾਹ ਨੇ ਦਿੱਤੀ ਜਾਣਕਾਰੀ
ਰਾਜ ਚੋਣ ਕਮਿਸ਼ਨ,ਪੰਜਾਬ ਦੇ ਹੁਕਮਾਂ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਰਹਿੰਦੀਆਂ ਚੋਣਾਂ/ਚੋਣਾਂ ਤੋਂ ਬਾਅਦ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਹੋਈਆਂ ਸੀਟਾਂ ਦੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਮਿਤੀ 11-07-2025 ਨੂੰ ਜਾਰੀ ਹੋ ਗਿਆ ਹੈ। ਜਿਸ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਸਰਪੰਚਾਂ ਦੀਆਂ ਕੁੱਲ 12 ਅਤੇ ਪੰਚਾਂ ਦੀਆਂ 231 ਸੀਟਾਂ ਤੇ ਚੋਣ ਕਰਵਾਈ ਜਾਣੀ ਹੈ। ਇਹ ਜਾਣਕਾਰੀ ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਨਾਮਜਦਗੀ ਪੱਤਰ ਭਰਕੇ ਜਮਾਂ ਕਰਵਾਉਣ ਦੀ ਮਿਤੀ 14-07-2025 ਤੋਂ 17-07-2025 ਤੱਕ ਹੈ। ਨਾਮਜਦਗੀ ਭਰਨ ਦਾ ਸਮਾਂ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਦਾ ਹੈ। ਚਾਹਵਾਨ ਉਮੀਦਵਾਰ ਇਹਨਾਂ ਮਿਤੀਆਂ ਤੇ ਦਿੱਤੇ ਗਏ ਸਮੇਂ ਵਿੱਚ ਆਪਣੀ ਨਾਮਜਦਗੀ ਪੱਤਰ ਦਾਖਿਲ ਕਰ ਸਕਦੇ ਹਨ। ਨਾਮਜਦਗੀ ਪੱਤਰਾਂ ਦੀ ਪੜਤਾਲ 18-07-2025 ਨੂੰ ਅਤੇ ਨਾਮਜਦਗੀ ਪੱਤਰ ਵਾਪਿਸ ਲੈਣ ਦੀ ਮਿਤੀ 19-07-2025 ਹੈ। ਚੋਣਾਂ ਲਈ ਪੋਲਿੰਗ ਮਿਤੀ 27-07-2025 ਨੂੰ ਕਰਵਾਈ ਜਾਵੇਗੀ। ਇਹਨਾਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਯਕੁਤੀ ਕਰ ਦਿੱਤੀ ਗਈ ਹੈ ਅਤੇ ਬਾਕੀ ਲਿਤੀ ਲਿਤੀ ਕਿੰਨੇ ਪ੍ਰਬੰਧ ਮੁਕਮਲ ਕਰ ਲਿੱਤੇ ਗਏ ਹਨ
ਬਾਈਟ ਵਧੀਕ ਜਿਲ੍ਹਾ ਚੋਣ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ
ਡਾ. ਨਿਧੀ ਕੁਮੁਦ ਬੰਬਾਹ
10
Share
Report
TBTarsem Bhardwaj
FollowJul 15, 2025 14:09:45Ludhiana, Punjab:
लुधियाना में मर्डर के मामले में 2 गिरफ्तार,राहों रोड पर सैर पर निकले बुजुर्ग की थी हत्या
लुधियाना | राहों रोड पर तीन दिन पहले सैर को निकले बुजुर्ग की हत्या करने वाले दोनों आरोपियों को मेहरबान थाना पुलिस ने काबू कर लिया है। मृतक की पहचान तिलक राज के रूप में हुई थी, जो गुज्जर भवन के पास के रहने वाले थे। पुलिस जांच में सामने आया है कि हत्या आपसी लड़ाई के चलते की गई थी।
मंगलवार को एडीसीपी ने प्रेस वार्ता कर मामले की जानकारी दी। उन्होंने बताया कि आरोपियों की गिरफ्तारी के लिए दो टीमों का गठन किया गया था, जिन्होंने गुप्त सूचना के आधार पर छापेमारी कर दोनों को गिरफ्तार कर लिया।
प्रारंभिक जांच में पता चला है कि मृतक और आरोपियों के बीच पहले से किसी बात को लेकर विवाद था, जो उस दिन सैर के दौरान बहस में बदल गया और फिर आरोपियों ने तिलक राज पर हमला कर दिया, जिससे उनकी मौके पर ही मौत हो गई।
Byte मनदीप सिंह एडीसीपी
2
Share
Report
VKVipan Kumar
FollowJul 15, 2025 14:07:24Dharamshala, Himachal Pradesh:
जमीनी विवाद के चलते बेटे ने अपने दोस्त के साथ मिलकर किया पिता पर दराट से हमला
घायल पिता को उपचार के लिए ले जाया गया पालमपुर अस्पताल
आरोपी बेटे और उसके दोस्त के खिलाफ बैजनाथ पुलिस थाना में मामला हुआ दर्ज
एंकर - जिला कांगड़ा के बैजनाथ में आज जमीनी विवाद के चलते एक बेटे ने अपने दोस्त के साथ मिलकर पिता पर दराट से हमला कर दिया। घटना बैजनाथ में मिनी सचिवालय के बाहर हुई। पीड़ित लेख राज अपनी कार में बैठे थे। इसी दौरान उनके बेटे विनोद कुमार और उसके दोस्त पवन ने बिना किसी बहस के उन पर हमला कर दिया। हमले में लेख राज घायल हो गए। आसपास के लोगों की मदद से उनकी जान बच गई। हमले में उनकी कार को भी नुकसान पहुंचा। घायल लेख राज को प्राथमिक उपचार के लिए पालमपुर अस्पताल भेजा गया । हमलावर मौके से भाग गए। पुलिस ने कुछ घंटों में ही दोनों आरोपियों को गिरफ्तार कर लिया।
वही एसएसपी कांगड़ा शालिनी अग्निहोत्री ने बताया की बैजनाथ में मिनी सचिवालय के बाहर एक बेटे द्वारा अपने पिता पर दराट से हमला किया गया,हमले में लेख राज धायल हो गए जिन्हे उपचार के लिए पालमपुर अस्पताल भेज दिया गया है,इस सारे मामले में घायल व्यक्ति के बेटे और उसके दोस्त के खिलाफ बैजनाथ पुलिस थाना में मामले दर्ज कर लिया गया है,एसएसपी ने बताया की जमीनी विवाद के चलते ये मामला हुआ है।
बाइट - शालिनी अग्निहोत्री , एसएसपी , कांगड़ा
2
Share
Report
KBKulbir Beera
FollowJul 15, 2025 13:36:02Bathinda, Punjab:
ਬ੍ਰੇਕਿੰਗ ਨਿਊਜ਼
ਬਠਿੰਡਾ ਸ਼੍ਰੀ ਗੰਗਾ ਨਗਰ ਹਾਈਵੇ ਤੇ ਸਥਿਤ ਬੱਲੂਆਣਾ ਟੋਲ ਪਲਾਜੇ ਤੇ ਸੀਐਨਜੀ ਗੈਸ ਨਾਲ ਭਰਿਆ ਟੈਂਕਰ ਹੋਇਆ ਲੀਕ
ਜਾਨੀ ਮਾਲੀ ਨੁਕਸਾਨ ਹੋਣ ਤੋਂ ਹੋਇਆ ਬਚਾਅ
20 ਤੋਂ 25 ਮਿੰਟ ਆਵਾਜਾਈ ਰਹੀ ਪ੍ਰਭਾਵਿਤ
ਅਚਾਨਕ ਗੈਂਸ ਟੈਂਕਰ ਵਿੱਚੋਂ ਲੀਕ ਹੋਈ ਗੈਸ
ਰਾਹਗੀਰਾਂ ਵੱਲੋਂ ਟੋਲ ਪਲਾਜ਼ੇ ਤੋਂ ਪਹਿਲਾਂ ਹੀ ਰੋਕੇ ਗਏ ਵਾਹਨ
ਸੁਰੱਖਿਆ ਦੇ ਮੱਦੇ ਨਜ਼ਰ ਗੈਸ ਟੈਂਕਰ ਖਾਲੀ ਹੋਣ ਤੋਂ ਬਾਅਦ ਸੜਕ ਤੋਂ ਕੀਤਾ ਗਿਆ ਪਾਸੇ
11
Share
Report
PSParambir Singh Aulakh
FollowJul 15, 2025 12:35:06Amritsar, Punjab:
for social media and digital
ਅੰਮ੍ਰਿਤਸਰ ਚ ਭਾਰੀ ਮੀਹ ਪੈ ਰਿਹਾ ਹੈ ਇਸ ਮੀਂਹ ਦਾ ਖੂਬਸੂਰਤ ਨਜ਼ਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਸ ਦੇ ਵਿੱਚ ਅਲੌਕਿਕ ਨਜ਼ਾਰਾ ਸੰਗਤਾਂ ਭਾਰੀ ਬਾਰਿਸ਼ ਤੇ ਹੁੰਦਿਆਂ ਵੀ ਦਰਸ਼ਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੀਆਂ ਹਨ।
1
Share
Report
MSManish Shanker
FollowJul 15, 2025 12:33:09Sahibzada Ajit Singh Nagar, Punjab:
Manish Shanker Mohali
ਵਿਜਲੈਂਸ ਵੱਲੋਂ ਅੱਜ ਬਿਕਰਮ ਸਿੰਘ ਮਜੀਠੀਆ ਦੇ ਤਿੰਨ ਟਿਕਾਣੇ ਅੰਮ੍ਰਿਤਸਰ ਮਜੀਠਾ ਅਤੇ ਦਿੱਲੀ ਤੇ ਛਾਪੇਮਾਰੀ ਕੀਤੀ ਗਈ ਸੀ।
ਜਿਸ ਸਬੰਧੀ ਪਟੀਸ਼ਨ ਅੱਜ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਮੋਹਾਲੀ ਅਦਾਲਤ ਵਿੱਚ ਲਗਾਈ ਗਈ। ਤਕਰੀਬਨ ਦੋ ਵਜੇ ਤੋਂ ਲੈ ਕੇ ਸਾਢੇ ਚਰ ਵਜੇ ਤੱਕ ਦੋਵੇਂ ਪਕਸ਼ਾਂ ਦੀ ਬਹਿਸ ਅਦਾਲਤ ਵਿੱਚ ਚਲਦੀ ਰਹੀ l ਜਿਸ ਤੇ ਸੁਣਵਾਈ ਕਰਦੇ ਹੋਏ ਅੱਜ ਮੋਹਾਲੀ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਹਿਦਾਇਤ ਕੀਤੀ ਹੈ ਕਿ ਕੋਰਟ ਆਰਡਰ ਦੀਆਂ ਧੱਜੀਆਂ ਉਡਾਈਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਤੇ ਡੀਐਸਪੀ ਸਾਹਿਬ ਆਪ ਤਾਂ ਗਏ ਨੀ ਮੋਹਾਲੀ ਬੈਠੇ ਰਹੇ ਹੋਰ ਅੱਗੇ ਅਧਿਕਾਰੀ ਭੇਜ ਤੇ ਅੱਡ ਅੱਡ 50 ਵਿਅਕਤੀਆ ਦੀਆਂ ਟੀਮਾਂ ਲਾ ਕੇ ਤਿੰਨੇ ਜਗ੍ਹਾ ਦੇ ਉੱਤੇ ਇਹਨਾਂ ਨੇ ਜਾ ਕੇ ਸਰਚ ਦੇ ਨਾਂ ਤੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਅਸੀਂ ਕੋਰਟ ਦੇ ਵਿੱਚ ਆਏ ਕੋਰਟ ਨੇ ਉਹ ਜਿਹੜੀ ਸਰਚ ਸੀ ਉਹਦੇ ਤੇ ਫੋਰਨ ਰੋਕ ਲਾ ਦਿੱਤੀ ਹੈ ਉਹਨਾਂ ਨੂੰ ਕਿਹਾ ਕਿ ਜੋ ਉਥੇ ਕੀਤਾ ਗਿਆ ਰੋਕ ਲੱਗਣ ਤੱਕ ਉਹਦੀ ਸਾਰੀ ਵੀਡੀਓ ਕੋਰਟ ਦੇ ਵਿੱਚ ਲਿਆ ਕੇ ਹੁਣ ਉਹਨਾਂ ਨੂੰ ਦੇਣੀ ਪੈਣੀ ਹੈ ਤੇ ਹੁਣ ਇਹ ਨਵੇਂ ਸਿਰੇ ਤੋਂ ਇਵੈਲੂਏਸ਼ਨ ਹੋ ਸਕਦੀ ਹੈ ਇਕੱਲੀ ਕੋਈ ਸਰਚ ਨਹੀਂ ਹੋਊਗੀ ਕੋਈ ਅਲਮਾਰੀ ਨਹੀਂ ਖੋਲ ਸਕਦੇ ਕਿਸੇ ਵੀ ਕਿਸਮ ਦੀ ਸਰਚ ਕੋਰਟ ਨੇ ਮਨਾ ਕੀਤੀ ਹੈ ਸਿਰਫ ਜੋ ਜਾਮਾ ਤਲਾਸ਼ੀ ਦੇ ਵਿੱਚ ਜਿਵੇਂ ਨੱਕ ਤੇ ਬੈਡ ਰੱਖਿਆ ਇਹਨਾਂ ਨੇ ਕਿਥੇ ਸੋਫੇ ਦੀ ਗੱਲ ਕੀਤੀ ਹੈ ਕਿਥੇ ਮਾਈਕਰੋਵੇਟ ਦੀ ਗੱਲ ਕੀਤੀ ਹੈ ਕਿਤੇ ਏਸੀ ਦੀ ਗੱਲ ਕੀਤੀ ਹੈ ਜਾਂ ਜਿਹੜਾ ਉਥੇ ਉਹਨਾਂ ਦਾ ਘਰ ਹੈ ਸਿਰਫ ਉਹਦੀ ਇਵੈਲੂਏਸ਼ਨ ਹੋਊਗੀ ਉਹਦੇ ਲਈ ਵੀ ਪਹਿਲਾਂ 24 ਘੰਟੇ ਦੇਖੋ ਪਹਿਲਾਂ ਮੈਨੂੰ ਦੱਸਣਾ ਪਏਗਾ ਬਕਾਇਦਾ ਸਪੈਸਫਿਕ ਬਾਏ ਨੇਮ ਕੋਰਟ ਨੇ ਕਿਹਾ ਉਹ ਆਡਰ ਦੇ ਵਿੱਚ ਲਿਖਿਆ ਕਿ ਮੈਨੂੰ ਦੱਸ ਕੇ ਅਗਲੇ ਦਿਨ ਜਿੱਥੇ ਵੀ ਸਰਚ ਕਰਨੀ ਹੈ ਜਿੱਥੇ ਜਾ ਕੇ ਇਵੈਲੂਏਸ਼ਨ ਹੋਣੀ ਹ ਇਹ ਵੈਲੂਏਸ਼ਨ ਉਥੇ ਮੇਰੀ ਹਾਜਰੀ ਚ ਤੇ ਪਰਿਵਾਰ ਦੀ ਹਾਜਰੀ ਚ ਨਵੇਂ ਸਿਰੇ ਤੋਂ ਹੋਊਗੀ।
Byte-Advocate Arshdeep Kaler
Public prosecutor Advocate Sobti
2
Share
Report
PSParambir Singh Aulakh
FollowJul 15, 2025 12:05:18Amritsar, Punjab:
ਸ੍ਰੀ ਦਰਬਾਰ ਸਾਹਿਬ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਅੱਜ ਦੂਜੀ ਵਾਰ ਪ੍ਰਾਪਤ ਹੋਈ ਜੋ ਕਿ ਫਿਰ ਛੇਕ ਈਮੇਲ ਹੀ ਸਾਬਤ ਹੋਈ
ਬੀਐਸਐਫ ਦੁਆਰਾ ਡੋਗ ਸਕੈਡ ਦੀ ਮਦਦ ਨਾਲ ਪਰੀਸਰ ਦੇ ਬਾਹਰ ਅਤੇ ਅੰਦਰ ਸਾਰੀ ਚੈਕਿੰਗ ਕੀਤੀ ਗਈ ਪਰ ਕਿਤੇ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਇਹ ਵੀ ਮੇਲ ਫੇਕ ਸਾਬਤ ਹੋਈ
ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਜਿਹੀਆਂ ਫੇਕ ਈਮੇਲਸ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਕਿਸੇ ਧਾਰਮਿਕ ਸਥਾਨ ਤੇ ਅਜਿਹੀਆਂ ਧਮਕੀਆਂ ਦਿੰਦੇ ਹਨ ਉਹਨਾਂ ਕਿਹਾ ਕਿ ਇਸ ਦੇ ਵਿੱਚ ਸਿੱਧੇ ਤੌਰ ਤੇ ਸਰਕਾਰ ਕੇਂਦਰ ਦੀਆਂ ਏਜੰਸੀਆਂ ਅਤੇ ਪੁਲਿਸ ਦੀ ਨਾਲਾਇਕੀ ਹੈ ਜੇਕਰ ਪਹਿਲੀ ਮੇਲ ਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦੁਬਾਰਾ ਮੇਲ ਨਾ ਆਉਂਦੀ ਉਹਨਾਂ ਕਿਹਾ ਕਿ ਇਹ ਧਾਰਮਿਕ ਸਥਾਨ ਹੈ ਇੱਥੇ ਕੋਈ ਕੁਛ ਵਿਗਾੜ ਨਹੀਂ ਸਕਦਾ ਕਿਉਂਕਿ ਇੱਥੇ ਗੁਰੂ ਮਹਾਰਾਜ ਆਪ ਬਿਰਾਜਮਾਨ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਸੰਗਤਾਂ ਵਿੱਚ ਡਰ ਭੈ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਸੰਗਤਾਂ ਚ ਉਤਸ਼ਾਹ ਅਤੇ ਪਰਮਾਤਮਾ ਲਈ ਵਿਸ਼ਵਾਸ ਹੈ ਸੰਗਤਾਂ ਹੁਮ ਹੁਮਾ ਕੇ ਮੱਥਾ ਟੇਕਣ ਲਈਆਂ ਪਹੁੰਚ ਰਹੀਆਂ ਹਨ।
ਉਹਨਾਂ ਕਿਹਾ ਕਿ ਇਹ ਫੇਕ ਈਮੇਲ ਹੀ ਭੇਜੀਆਂ ਜਾ ਰਹੀਆਂ ਹਨ ਸਾਰੀ ਚੈਕਿੰਗ ਤੋਂ ਬਾਅਦ ਵੀ ਅੱਜ ਕੁਝ ਵੀ ਬਰਾਮਦ ਨਹੀਂ ਹੋਇਆ ਇਸ ਤੋਂ ਸਾਫ ਹੈ ਕਿ ਜਾਣ ਬੁਝ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਾ ਵਿਅਕਤੀਆਂ ਨੂੰ ਜਲਦ ਕਾਬੂ ਕਰਨਾ ਸਰਕਾਰ ਦਾ ਅਤੇ ਪੁਲਿਸ ਦਾ ਕੰਮ ਹੈ
14
Share
Report
KCKhem Chand
FollowJul 15, 2025 12:03:53Kot Kapura, Punjab:
ਕੋਟਕਪੂਰਾ ਦੀ ਦੇਸਰਾਜ ਬਸਤੀ ਵਿਖੇ ਲੋਕਾਂ ਨੂੰ ਨਹੀਂ ਮਿਲੀਆਂ ਮੁਢਲੀਆਂ ਸਹੂਲਤਾਂ ਲੋਕ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ
ਕੋਟਕਪੂਰਾ ਦੀ ਦੇਸਰਾਜ ਬਸਤੀ ਵਿਖੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਜਿਸ ਦੇ ਕਾਰਨ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਹਾਰ ਲਾਈ ਜਾ ਚੁੱਕੀ ਹੈ ਲੇਕਿਨ ਕੋਈ ਵੀ ਅਧਿਕਾਰੀ ਅਤੇ ਰਾਜਸੀ ਆਗੂ ਇਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ। ਇਸ ਇਲਾਕੇ ਵਿੱਚ ਨਾ ਤਾਂ ਗਲੀਆਂ ਨਾਲੀ ਦਾ ਪ੍ਰਬੰਧ ਹੈ ਅਤੇ ਨਾ ਹੀ ਹੋਰ ਕੋਈ ਮੁੱਢਲੀ ਸਹੂਲਤਾਂ ਮਿਲ ਰਹੀਆਂ ਹਨ। ਬਰਸਾਤ ਦੇ ਮੌਸਮ ਦੇ ਵਿੱਚ ਪੂਰਾ ਇਲਾਕਾ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਲੋਕਾਂ ਨੂੰ ਕੰਮ ਕਾਰ ਵਾਸਤੇ ਜਾਣ ਵਾਸਤੇ ਵੀ ਕੋਈ ਰਾਹ ਨਹੀਂ ਮਿਲਦਾ।ਬੱਚਿਆਂ ਨੂੰ ਵੀ ਸਕੂਲਾਂ ਤੋਂ ਛੁੱਟੀ ਕਰਨੀ ਪੈਂਦੀ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਉਹ ਪਿਛਲੇ 10-15 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਚੋਣਾਂ ਆਉਂਦੀਆਂ ਹਨ ਤਾਂ ਲੀਡਰ ਉਹਨਾਂ ਨੂੰ ਭਰੋਸੇ ਦਾ ਬਹੁਤ ਦੇ ਕੇ ਜਾਂਦੇ ਹਨ ਲੇਕਿਨ ਵੋਟਾਂ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਹ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਮਿਲ ਚੁੱਕੇ ਹਨ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ਤੇ ਇਹ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਉਨਾਂ ਦੇ ਹਾਲਾਤ ਬਹੁਤ ਜਿਆਦਾ ਬਦਤਰ ਹੋ ਜਾਂਦੇ ਹਨ ਅਤੇ ਉਨਾਂ ਨੂੰ ਆਪਣੇ ਬੱਚਿਆਂ ਦੀ ਵੀ ਸਕੂਲ ਤੋਂ ਛੁੱਟੀ ਕਰਾਉਣੀ ਪੈਂਦੀ ਹੈ। ਇਸ ਤੋਂ ਇਲਾਵਾ ਰੋਜ਼ਮਰਾ ਤੇ ਕੰਮ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਦੇ ਵਿੱਚ ਸਾਰੀ ਗਲੀਆਂ ਵਿੱਚ ਕਾਫੀ ਪਾਣੀ ਭਰ ਜਾਂਦਾ ਹੈ। ਉਹਨਾਂ ਨਗਰ ਕੌਂਸਲ ਸਮੇਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਬਾਈਟ ਮੁਹੱਲਾ ਨਿਵਾਸੀ 4
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
4
Share
Report
HSHarmeet Singh Maan
FollowJul 15, 2025 11:40:47Nabha, Punjab:
ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਿਕਰਮ ਮਜੀਠੀਆ ਤੇ ਬੋਲਦੇ ਹੋਏ ਕਿਹਾ ਕਿ ਸਿਆਸੀ ਕਿੜਾ ਨਹੀਂ ਕੱਢਣੇ ਚਾਹੀਦੀਆ ਕਾਨੂੰਨ ਸਾਰਿਆਂ ਵਾਸਤੇ ਇੱਕ ਚਾਹੀਦਾ ਹੈ।, ਸਰਕਾਰੀ ਏਜੰਸੀਆਂ ਨੂੰ ਇਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ 86 ਰੰਜਸ ਕੱਢਣ ਦੇ ਲਈ।
ਬੇਅਦਬੀ ਤੇ ਬਣਾਏ ਗਏ ਕਾਨੂੰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ
ਭਾਵੇਂ ਕਿ ਇਸ ਕਾਨੂੰਨ ਦੇ ਲਈ ਸਖਤ ਧਰਾਵਾਂ ਜਰੂਰ ਲਗਾਈਆਂ ਗਈਆਂ ਹਨ ਇਹ ਕਾਨੂੰਨ ਪਹਿਲਾਂ ਵੀ ਦੋ ਵਾਰੀ ਬਣ ਚੁੱਕਿਆ ਹੈ, ਇਹ ਕਾਨੂੰਨ ਪਾਸ ਵੀ ਹੋ ਚੁੱਕਿਆ ਅਤੇ ਰਾਸ਼ਟਰਪਤੀ ਦੀ ਟੋਕਰੀ ਦੇ ਵਿੱਚ ਪਿਆ ਹੈ।, ਕਿਸੇ ਵੀ ਧਿਰ ਨੇ ਇਸ ਬਿਲ ਦੀ ਪੈਰਵਾਈ ਅੱਜ ਤੱਕ ਨਹੀਂ ਕੀਤੀ, ਉਹਨਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਉਹਨਾਂ ਵਿੱਚ 99% ਪੁਲਿਸ ਦੀ ਰਿਪੋਰਟ ਵਿਚ ਮੰਦ ਬੁੱਧੀ ਵਾਲਿਆਂ ਨੇ ਇਹ ਸ਼ਰਾਰਤ ਕੀਤੀ ਹੈ ਇਸ ਨੂੰ ਨੰਗਾ ਕਰਨ ਦੇ ਲਈ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਇਸ ਬੇਅਦਬੀ ਕਰਾਉਣ ਪਿੱਛੇ ਕਿਸ ਦਾ ਹੱਥ ਹੈ
ਬਿਕਰਮ ਮਜੀਠੀਏ ਦੀ ਮੁਲਾਕਾਤ ਤੇ ਬੋਲੇ ਕਿ ਪਰਿਵਾਰ ਹੀ ਮੁਲਾਕਾਤ ਕਰ ਸਕਦਾ ਹੈ
11
Share
Report
ASAvtar Singh
FollowJul 15, 2025 11:32:40Gurdaspur, Punjab:
ਸਟੋਰੀ --- ਜ਼ਿਲ੍ਹੇ 'ਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ 27 ਜੁਲਾਈ ਨੂੰ ਹੋਣਗੀਆਂ ਚੋਣਾਂ ,,,14 ਤੋਂ 17 ਜੁਲਾਈ ਤੱਕ ਹੋਣਗੀਆਂ ਨਾਮਜ਼ਦਗੀਆਂ
ਰਿਪੋਰਟਰ :-- ਅਵਤਾਰ ਸਿੰਘ ਗੁਰਦਸਪੁਰ
ਐਂਕਰ --- ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਸੀਟਾਂ ਉੱਪਰ ਚੋਣ ਕਰਵਾਉਣ ਲਈ ਚੋਣ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖ਼ਾਲੀ ਸੀਟਾਂ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ।
ਵਿ ਓ --- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ। ਉਨ੍ਹਾਂ ਦੱਸਿਆ ਕਿ ਪੋਲਿੰਗ 27 ਜੁਲਾਈ ਨੂੰ ਹੋਵੇਗੀ ਅਤੇ ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਦੀਨਾਨਗਰ ਦੇ ਪਿੰਡ ਸ਼ਹਿਜ਼ਾਦਾ, ਕੋਟਲੀ ਮਾਈ ਉਮਰੀ, ਗੁਰਦਾਸਪੁਰ ਬਲਾਕ ਦੇ ਪਿੰਡ ਬਾਊਪੁਰ ਅਫ਼ਗ਼ਾਨਾਂ, ਘੁੱਲਾ, ਧਾਰੀਵਾਲ ਬਲਾਕ ਦੇ ਪਿੰਡ ਛੀਨਾ ਰੇਲ ਵਾਲਾ, ਕਾਹਨੂੰਵਾਨ ਬਲਾਕ ਦੇ ਪਿੰਡ ਕੱਲੂ ਸੋਹਲ, ਬਟਾਲਾ ਬਲਾਕ ਦੇ ਪਿੰਡ ਸੋਦੇਪੁਰ, ਕੁੱਲੀ ਚੱਕ ਖ਼ਾਸਾ, ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਠੱਠਾ, ਖੈਹਿਰਾ ਖ਼ੁਰਦ, ਡੇਰਾ ਬਾਬਾ ਨਾਨਕ ਬਲਾਕ ਦੇ ਪਿੰਡ ਢਿੱਲਵਾਂ, ਸਿੰਘਪੁਰਾ, ਖੋਦੇ ਬੇਟ, ਕਲਾਨੌਰ ਬਲਾਕ ਦੇ ਪਿੰਡ ਚਿਕਰੀ, ਕੋਟਲਾ ਮੁਗ਼ਲਾਂ ਵਿਖੇ ਸਰਪੰਚੀ ਦੀ ਚੋਣ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ 275 ਪੰਚਾਂ ਦੀ ਚੋਣ ਵੀ ਕੀਤੀ ਜਾਵੇਗੀ।
ਬਾਈਟ --- ਗੁਰਪ੍ਰੀਤ ਸਿੰਘ (ਵਧੀਕ ਡਿਪਟੀ ਕਮਿਸ਼ਨਰ (ਵਿਕਾਸ) )
2
Share
Report