Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਫਰੀਦਕੋਟ: ਨਾਬਾਲਿਗ ਦੇ ਨਾਮ 'ਤੇ ਪੈਰੋਲ, ਪਰਿਵਾਰ ਦੀ ਇਨਸਾਫ ਦੀ ਮੰਗ!

Naresh Sethi
Jun 27, 2025 04:33:10
Faridkot, Punjab
ਐਂਕਰ ਫ਼ਰੀਦਕੋਟ ਦੇ ਨਾਲ ਲਗਦੇ ਪਿੰਡ ਟਹਿਣਾ ਦਾ ਇਕ ਪਰਿਵਾਰ ਇਹਨੀ ਦਿਨੀ ਸਦਮੇ ਵਿਚ ਹੈ ਅਤੇ ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ। ਦਰਅਸਲ ਮਾਮਲਾ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਅੱਖਾਂ ਵਿਚ ਘੱਟਾ ਪਾ ਕੇ 2 ਕੈਦੀਆਂ ਨੂੰ ਪੈਰੋਲ ਤੇ ਜੇਲ੍ਹ ਤੋਂ ਬਾਹਰ ਕੱਢਣ ਨਾਲ ਜੁੜਿਆ ਹੋਇਆ ਹੋਇਆ , ਬੇਸ਼ੱਕ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰ ਵਲੋਂ ਦਿੱਤੀ ਸ਼ਿਕਾਇਤ ਤੇ ਪੁਲਿਸ ਵਲੋਂ ਮੁਕੱਦਮਾਂ ਦਰਜ ਕੀਤਾ ਗਿਆ ਹੈ ਪਰ ਮੁਕੱਦਮਾਂ ਦਰਜ ਹੋਣ ਤੋਂ ਬਾਅਦ ਵੀ ਇਕ ਮਹੀਨਾ ਬੀਤ ਜਾਣ ਤੱਕ  ਨਾ ਤਾਂ ਪੁਲਿਸ ਵਲੋਂ ਕਥਿਤ ਮੁੱਖ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਅਤੇ ਨਹੀਂ ਡਿਪਟੀ ਕਮਿਸ਼ਨਰ ਦਫਤਰ ਵਲੋਂ ਕਥਿਤ ਧੋਖਾਧੜੀ ਕਰ ਕੇ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਪੈਰੋਲ ਦੇਣ ਅਤੇ ਲੈਣ ਵਾਲਿਆਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਜਾਪਦੀ ਹੈ। ਪੀੜਤ ਪਰਿਵਾਰ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਨਾਮ ਅਰਸ਼ਦੀਪ ਸਿੰਘ ਹੈ ਜੋ ਨਾਬਾਲਿਗ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਪਿੰਡ ਦੇ ਨੰਬਰਦਾਰ ਨਾਲ ਕਥਿਤ ਸਾਜਬਾਜ ਹੋ ਕਿ 2 ਕੈਦੀਆਂ ਦੀ ਵੱਖ ਵੱਖ ਸਮਿਆਂ ਤੇ ਉਸ ਦੇ ਲੜਕੇ ਦੇ ਫਰਜ਼ੀ ਦਸਤਾਵੇਜ ਤਿਆਰ ਕਰ ਕੇ ਜਮੀਨ ਦੇ ਵੱਖ ਵੱਖ ਨੰਬਰਾਂ ਤੇ ਜਮਾਨਤ ਦਿੱਤੀ ਹੈ ਅਤੇ ਪੈਰੋਲ ਤੇ ਉਹਨਾਂ ਨੂੰ ਬਾਹਰ ਕਢਵਾਇਆ ਹੈ। ਉਹਨਾਂ ਦੱਸਿਆ ਕਿ ਇਸ ਦਾ ਪਤਾ ਉਹਨਾਂ ਨੂੰ ਉਸ ਵਕਤ ਲੱਗਾ ਜਦੋਂ ਉਹਨਾਂ ਨੇ ਕਿਸੇ ਕੰਮ ਕਾਜ ਲਈ ਆਪਣੀ ਜਮੀਨ ਦੀ ਜਮਾਂਬੰਦੀ ਕਢਵਾਈ। ਉਹਨਾਂ ਦੱਸਿਆ ਇਸ ਸਬੰਧੀ ਉਹਨਾਂ ਜਿਲ੍ਹਾ ਪੁਲਿਸ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤ ਦਰਖ਼ਾਸਤ ਦਿੱਤੀ ਸੀ ਜਿਸ ਤੋਂ ਬਾਅਦ ਕਰੀਬ 1 ਮਹੀਨਾ ਪਹਿਲਾਂ 5 ਲੋਕਾਂ ਤੇ ਮੁਕੱਦਮਾਂ ਵੀ ਦਰਜ ਕੀਤਾ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਬਾਅਦ ਵੀ  ਪੁਲਿਸ ਵਲੋਂ ਕਥਿਤ ਮੁੱਖ ਦੋਸ਼ੀ ਪਿੰਡ ਦੇ ਨੰਬਰਦਾਰ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਹੁਣ ਉਹਨਾਂ ਨੇ ਆਪਣੀ ਦੂਸਰੀ ਜਮੀਨ ਦੀ ਜਮਾਂਬੰਦੀ ਵੀ ਕਢਵਾਈ ਹੈ ਉਸ ਉਪਰ ਵੀ ਕਥਿਤ ਫਰਜੀ ਦਸਤਾਵੇਜ ਤਿਆਰ ਕਰ ਕੇ ਇਕ ਹੋਰ ਸ਼ਖਸ ਦੀ ਪੈਰੋਲ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਲੜਕਾ ਨਾਬਾਲਿਗ ਹੈ ਜਿਸ ਦੇ ਨਾਮ ਪਰ ਜਮੀਨ ਹੈ, ਇਸੇ ਚੀਜ ਦਾ ਫ਼ੈਇਦਾ ਉਠਾ ਕੇ ਦੋਸ਼ੀਆਂ ਉਸ ਦੇ ਲੜਕੇ ਦਾ ਕਥਿਤ ਫਰਜੀ ਅਧਾਰ ਕਾਰਡ ਬਣਾ ਕੇ ਧੋਖਾਧੜੀ ਕੀਤੀ ਹੈ। ਉਹਨਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬਾਈਟ: ਜਗਸੀਰ ਸਿੰਘ ਪੀਡ਼ਤ ਵ/ਓ ਇਸ ਪੂਰੇ ਮਾਮਲੇ ਸਬੰਧੀ DSP ਫਰੀਦਕੋਟ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਮਕ ਫਰਜੀ ਦਸਤਾਵੇਜ ਲਗਾ ਕੇ ਕੁਝ ਲੋਕਾਂ ਨੇ ਕੈਦੀ ਦੀ ਪੈਰੋਲ ਕਰਵਾਈ ਹੈ। ਜਿਸ ਸਬੰਧੀ ਮੁਕੱਦਮਾਂ ਨੰਬਰ 222 ਥਾਨਾਂ ਸਿਟੀ ਫਰੀਦਕੋਟ ਵਿਖੇ ਦਰਜ ਕੀਤਾ ਗਿਆ ਹੈ ਅਤੇ 4-5 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ। ਮੁਕੱਦਮਾਂ ਦਰਜ ਹੋਣ ਤੋਂ ਬਾਅਦ ਇਕ ਹੋਰ ਪੈਰੋਲ ਕਰਵਾਏ ਜਾਣ ਬਾਰੇ ਉਹਨਾਂ ਕਿਹਾ ਕਿ ਅਜਿਹੀ ਕੋਈ ਜਾਣਕਾਰੀ  ਉਹਨਾਂ ਨੂੰ ਨਹੀਂ ਮਿਲੀ ਜੇਕਰ ਅਜਿਹਾ ਕੁਝ ਹੋਇਆ ਤਾਂ ਉਸ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕਰ ਜਾਂਚ ਕੀਤੀ ਜਾਵੇਗੀ । ਬਾਈਟ: ਤਰਲੋਚਨ ਸਿੰਘ DSP ਫਰੀਦਕੋਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement