Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana142026

ਨਸ਼ਾ ਤਸਕਰ ਦਾ ਘਰ ਢਹਿ ਧਿਆ, ਪੁਲਿਸ ਦੀ ਕਾਰਵਾਈ ਨੇ ਹਲਚਲ ਮਚਾਈ!

Rajneesh Bansal
Jul 01, 2025 07:38:01
Jagraon, Punjab
ਐਂਕਰ --- ਜਗਰਾਉਂ ਦਾ ਹਰਦੇਵ ਨਗਰ ਨੇੜੇ ਚੁੰਗੀ ਨੰਬਰ ਪੰਚ ਤੇ ਇਸੇ ਮੁਹੱਲੇ ਵਿੱਚ ਅੱਜ ਇਕ ਨਸ਼ਾ ਤਸਕਰ ਦੇ ਘਰ ਤੇ ਪੁਲਿਸ ਤੇ ਨਗਰ ਕੌਂਸਲ ਨੇ ਮਿਲਕੇ ਪੀਲਾ ਪੰਜਾ ਚਲਾਇਆ ਹੈ,ਕਿਉਂਕਿ ਨਗਰ ਕੌਂਸਲ ਦੀ ਜਗ੍ਹਾ ਤੇ ਇਸ ਘਰ ਨੂੰ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਹੋਇਆ ਸੀ ਤੇ ਇਸ ਸਾਂਝੀ ਕਾਰਵਾਈ ਵਿਚ ਇਸ ਘਰ ਤੇ ਬੁਲਡੋਜ਼ਰ ਚਲਾ ਕੇ ਇਸਨੂੰ ਪੂਰੀ ਤਰਾਂ ਢਹਿ ਢੇਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸਮੇਤ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੀ ਜਿਸ ਵਿਅਕਤੀ ਦਾ ਇਹ ਘਰ ਢਾਇਆ ਗਿਆ ਹੈ,ਉਸਦਾ ਨਾਮ ਹਰਪ੍ਰੀਤ ਸਿੰਘ ਹੈ ਤੇ ਉਸਦੇ ਉੱਪਰ ਨਸ਼ਾ ਵੇਚਣ ਦੇ ਕਰੀਬ 15 ਮੁਕੱਦਮੇ ਦਰਜ ਹਨ ਤੇ ਇਸ ਵੇਲੇ ਵੀ ਉਹ ਨਸ਼ਾ ਤਸਕਰੀ ਮਾਮਲੇ ਵਿਚ ਪੁਲਿਸ ਜੇਲ ਵਿਚ ਬੰਦ ਹੈ। ਇਸਦੇ ਨਾਲ ਹੀ ਉਸਦਾ ਇਹ ਘਰ ਨਗਰ ਕੌਂਸਲ ਦੀ ਜਗ੍ਹਾ ਤੇ ਨਜਾਇਜ ਬਣਿਆ ਸੀ ਤੇ ਉਸਦੇ ਪਰਿਵਾਰਿਕ ਮੈਂਬਰ ਵੀ ਬਾਰ ਬਾਰ ਕਹਿਣ ਤੇ ਘਰ ਦਾ ਆਪਣੇ ਹੱਕ ਵਿੱਚ ਕੋਈ ਕਾਗਜ ਪੱਤਰ ਨਹੀਂ ਦਿਖਾ ਸਕੇ,ਜਿਸਦੇ ਚਲਦੇ ਅੱਜ ਨਗਰ ਕੌਂਸਲ ਨਾਲ ਮਿਲਕੇ ਇਸ ਘਰ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ ਤੇ ਸ਼ਹਿਰ ਅੰਦਰ ਹੋਰ ਵੀ ਜੌ ਨਜਾਇਜ ਕਬਜੇ ਹਨ, ਉਨਾਂ ਤੇ ਵੀ ਆਉਣ ਵਾਲੇ ਦਿਨਾਂ ਵਿਚ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਬਾਈਟ -- ਐਸਐਸਪੀ ਜਗਰਾਓਂ ਅੰਕੁਰ ਗੁਪਤਾ ਬਾਈਟ ---EO ਸੁਖਦੇਵ ਸਿੰਘ ਰੰਧਾਵਾ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement