Become a News Creator

Your local stories, Your voice

Follow us on
Download App fromplay-storeapp-store
Advertisement
Back
Patiala140601

ਬਰਸਾਤ ਨੇ ਬਣਾਏ ਹੜ ਵਰਗੇ ਹਾਲਾਤ, ਜਨਜੀਵਨ ਹੋਇਆ ਅਸਤ ਵਿਅਸਤ!

Kuldeep Singh
Jun 28, 2025 16:03:44
Banur, Punjab
ਬਨੂੜ, ਡੇਰਾਬਸੀ 'ਚ ਬਰਸਾਤ ਨੇ ਬਣਾਏ ਹੜ ਵਰਗੇ ਹਾਲਾਤ ਘੱਗਰ ਦਾ ਜਲਸਤਰ ਵਧਿਆ ਬਾਅਦ ਦੁਪਹਿਰ ਤੋਂ ਹੋ ਰਹੀ ਭਰਮੀ ਬਰਸਾਤ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਨੇ, ਬਰਸਾਤ ਨੇ ਜਨਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਬਰਸਾਤ ਨੇ ਬਨੂੜ ਅਤੇ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਗਏ ਬਰਸਾਤੀ ਪਾਣੀ ਦੇ ਨਿਕਾਸ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਿੱਥੇ ਬਨੂੜ ਦੀ ਐਮਸੀ ਰੋਡ ਉੱਤੇ ਢਾਈ ਤੋਂ ਤਿਨ ਫੁੱਟ ਪਾਣੀ ਭਰਨ ਦੇ ਨਾਲ ਦੁਕਾਨਦਾਰਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਉੱਥੇ ਹੀ ਡੇਰਾ ਬਸੀ ਖੇਤਰ ਦੇ ਭੰਖਰਪੁਰ, ਮੁਬਾਰਕਪੁਰ ਡੇਰਾ ਬੱਸੀ ਦੀਆਂ ਵੱਖ ਵੱਖ ਸੁਸਾਇਟੀਆਂ ਦੇ ਵਿੱਚ ਬਰਸਾਤੀ ਪਾਣੀ ਜਮਾ ਹੋਣ ਦੇ ਨਾਲ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਡੇਰਾਬਸੀ ਦੇ ਬਰਵਾਲਾ ਰੋਡ ਦੇ ਉੱਤੇ ਡਰੇਨੇਜ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਅਤੇ ਬਾਅਦ ਦੁਪਹਿਰ ਹੋਈ ਬਰਸਾਤ ਦੇ ਨਾਲ ਰੋਡ ਦੇ ਉੱਤੇ ਪਾਣੀ ਜਮਾ ਹੋਣ ਦੇ ਨਾਲ ਲੋਕਾਂ ਦੀ ਦਿੱਕਤ ਆ ਕਾਫੀ ਵੱਧ ਗਈ, ਵਾਹਨ ਚਾਲਕਾਂ ਨੂੰ ਵੀ ਗੁਜਰਨ ਦੇ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪਹਾੜੀ ਖੇਤਰ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਨਾਲ ਘੱਗਰ ਦਾ ਜਲ ਸਤਰ ਵੀ ਇੱਕਦਮ ਵੱਧ ਗਿਆ ਹੈ। ਸ਼ਾਰਟ -
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement