Back
सुल्तानपुर लोधी की हकीकत: विकास के दावों के बीच पीड़ित लोग
VSVARUN SHARMA
Feb 10, 2026 07:48:58
Mansurwal Dona, Punjab
ਸੁਲਤਾਨਪੁਰ ਲੋਧੀ – ਇਤਿਹਾਸਕ ਸ਼ਹਿਰ, ਧਾਰਮਿਕ ਧਰੋਹਰ, ਪਰ ਲੋਕਾਂ ਦੀ ਜ਼ਿੰਦਗੀ ਤਰਸਯੋਗ
ਰਫਤਾਰ ਦੀ ਉਡੀਕ ਵਿੱਚ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦਾ ਵਿਕਾਸ
ਸਾਲਾਂ ਤੋਂ ਟੱਟੀਆਂ ਸੜਕਾਂ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ: ਸੁਣਨ ਵਾਲਾ ਕੋਈ ਨਹੀਂ
ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਸੁਸਤ: ਰੱਬ ਆਸਰੇ ਨਗਰੀ ਦਾ ਵਿਕਾਸ
ਐਂਕਰ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲਾਂ ਤੋਂ ਵੱਧ ਸਮਾਂ ਬਿਤਾਇਆ ਸੀ, ਅੱਜ ਉਸੇ ਸ਼ਹਿਰ ਦੇ ਹਾਲਾਤ ਇੰਨੇ ਬਦਤਰ ਹਨ ਕਿ ਧਾਰਮਿਕ ਅਸਥਾਨਾਂ ਤੇ ਸੰਗਤਾਂ ਦੀ ਗਿਣਤੀ ਘੱਟ ਗਈ ਹੈ। ਅੱਜ ਇਸ ਸ਼ਹਿਰ ਦੀ ਹਕੀਕਤ ਲੋਕਾਂ ਲਈ ਸਿਰਫ ਦਰਦ ਅਤੇ ਨਿਰਾਸ਼ਾ ਦਾ ਕਾਰਨ ਬਣ ਗਈ ਹੈ। ਇਤਿਹਾਸਕ ਧਰੋਹਰਾਂ ਨਾਲ ਭਰਪੂਰ ਇਹ ਨਗਰੀ ਵਿਕਾਸ ਦੇ ਨਾਮ ‘ਸਮਾਰਟ ਸਿਟੀ’ ਦੇ ਝੂਠੇ ਵਾਅਦਾਂ ਵਿੱਚ ਫਸ ਗਈ ਹੈ। ਜਿੱਥੇ ਹੋ ਰਹੇ ਵਿਕਾਸ ਨੇ “ਮੱਧਮ” ਜਾਂ “ਮੱਠੇ” ਵਰਗੇ ਸ਼ਬਦਾਂ ਨੂੰ ਵੀ ਮਾਤ ਦੇ ਦਿੱਤੀ ਹੈ।
ਇਸ ਸ਼ਹਿਰ ਵਿੱਚ ਕਈ ਸਾਲਾਂ ਤੋਂ ਟੁੱਟੀਆਂ ਸੜਕਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਵਿੱਚ ਧਕੇਲ ਰਹੀਆਂ ਹਨ। ਸੜਕਾਂ ਟੁੱਟੀਆ, ਟੋਏ ਪਾਣੀਆਂ ਨਾਲ ਭਰੇ, ਅਤੇ ਰਸਤੇ ਕਈ ਵਾਰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਸਮਾਰਟ ਸਿਟੀ ਦੇ ਨਾਂਜ ਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਨੇ ਇਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਜ਼ੋਖਮਾਂ ਵਿੱਚ ਪਾਇਆ ਹੋਇਆ ਹੈ। ਇਤਿਹਾਸਕ ਧਰੋਹਰਾਂ ਨਾਲ ਭਰਪੂਰ ਇਹ ਨਗਰੀ ਹੁਣ ਵਿਕਾਸ ਦੇ ਨਾਂਅ ਤੇ ਸ਼ੁਰੂ ਕੀਤੇ ਪ੍ਰੋਜੈਕਟਾਂ ਦੇ ਦਲਦਲ ਵਿੱਚ ਫਸ ਗਈ ਹੈ, ਜਿਸ ਵਿੱਚੋਂ ਨਿਕਲਣ ਦਾ ਜਵਾਬ ਨਾ ਤਾਂ ਸਰਕਾਰ ਕੋਲ ਹੈ, ਨਾ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ। ਸੁਲਤਾਨਪੁਰ ਲੋਧੀ ਦੇ ਲੋਕਾਂ ਦੀਆਂ ਚੀਖਾਂ ਹੌਲੀ-ਹੌਲੀ ਦੱਬ ਰਹੀਆਂ ਹਨ, ਪਰ ਸੁਣਨ ਵਾਲਾ ਕੋਈ ਨਹੀਂ। ਲੋਕ ਮਜ਼ਬੂਰੀ ਵਿੱਚ ਇੱਥੇ ਜੀਣ ਲਈ ਮਜ਼ਬੂਰ ਹਨ।
ਇਸ ਸ਼ਹਿਰ ਵਿੱਚ ਸਮਾਰਟ ਸਿਟੀ ਦੇ ਵੱਡੇ-ਵੱਡੇ ਐਲਾਨਾਂ ਕਾਗਜ਼ਾਂ ਤੱਕ ਸੀਮਿਤ ਰਹਿ ਗਏ। ਸਰਕਾਰੀ ਹਸਪਤਾਲ ਹੈ ਪਰ ਸਟਾਫ ਪੂਰਾ ਨਹੀਂ, ਥਾਣਾ ਹੈ ਪਰ ਚੋਰ ਬੇਖੌਫ਼ ਹਨ, ਕਾਨੂੰਨ ਹੈ ਪਰ ਲੋਕਾਂ ਵਿੱਚ ਡਰ ਨਹੀਂ। ਘੰਟਾ ਘਰ ਬਣਾ ਦਿੱਤਾ ਗਿਆ ਹੈ, ਪਰ ਘੜੀ ਲਗਾਉਣਾ ਭੁੱਲ ਗਏ।
ਇਸ ਸ਼ਹਿਰ ਵਿੱਚ ਸਰਕਾਰੀ ਅਧਿਕਾਰੀ ਅਤੇ ਪ੍ਰਸ਼ਾਸਨਿਕ ਤੰਤਰ ਪੂਰੀ ਤਰ੍ਹਾਂ ਸੁਸਤ ਹੋਇਆ ਪਿਆ ਹੈ, ਜਿਹਨਾਂ ਦੀ ਜੁਆਬਦੇਹੀ ਕੋਈ ਨਹੀਂ ਹੈ। ਹੜ੍ਹਾਂ ਦੌਰਾਨ ਕੇਂਦਰ ਬਿੰਦੂ ਵਿੱਚ ਰਹੇ ਇਸ ਇਲਾਕੇ ਵਿੱਚ ਮੁੱਖ ਮੰਤਰੀ ਪੰਜਾਬ ਸਮੇਤ ਕਿੰਨੇ ਕੈਬਨਿਟ ਮੰਤਰੀ ਆਏ, ਪਰ ਸ਼ਹਿਰ ਦੇ ਹਲਾਤਾ ਤੇ ਸਾਰੇ ਚੁੱਪ ਰਹੇ। ਜਿਹੜੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਗੁਰੁ ਨਾਨਕ ਦੇਵ ਜੀ ਉਪਦੇਸ਼ਾਂ ਨੂੰ ਤਾਂ ਵੱਖ ਵੱਖ ਮੰਚਾਂ ਤੋਂ ਅਕਸਰ ਭਾਸ਼ਣਾਂ ਦਾ ਹਿੱਸਾ ਬਣਾ ਰਹੇ ਹਨ ਪਰ ਬਾਬੇ ਨਾਨਕ ਦੀ ਨਗਰੀ ਦੇ ਹਲਾਤ ਸਭ ਤੋਂ ਵਿਸਾਲੀ ਨਾਕਾਮੀ ਹੈ।
ਭਾਵੇਂ ਕੇ ਸੁਲਤਾਨਪੁਰ ਲੋਧੀ – ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਧਰੋਹਰ ਨਾਲ ਭਰਪੂਰ – ਪਰ ਅੱਜ ਇਹ ਪਵਿੱਤਰ ਧਰਤੀ ਲੋਕਾਂ ਦੇ ਦਰਦ ਅਤੇ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਦਾ ਸਬੂਤ ਹੈ। ਰੱਬ ਆਸਰੇ ਇਸ ਸ਼ਹਿਰ ਦੇ ਦੇ ਅਧਿਕਾਰੀ ਲੋਕਾਂ ਦੀ ਦੁੱਖ ਤੋਂ ਪੂਰੀ ਤਰ੍ਹਾ ਨਾਲ ਬੇਪਰਵਾਹ ਹਨ। ਇਹ ਸ਼ਹਿਰ ਲੋਕਾਂ ਲਈ ਦਿਲਦਹਲਾਉਣ ਵਾਲੀ ਹਕੀਕਤ ਬਣ ਚੁੱਕਾ ਹੈ।
ਰੱਬ ਦੇ ਆਸਰੇ ਬੈਠੇ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਪੂਰੀ ਤਰ੍ਹਾਂ ਉਮੀਦ ਖਤਮ ਹੋ ਚੁੱਕੀ ਹੈ।
*ਲੋਕਾਂ ਦੀਆਂ ਅੱਖਾਂ ਤੋਂ ਦਰਦ*
ਲੋਕਾਂ ਦਾ ਕਹਿਣਾ ਹੈ ਕਿ “ਸੜਕਾਂ ਟੁੱਟੀਆਂ, ਪਾਣੀ ਨਾਲ ਭਰੇ ਟੋਏ ਹਨ, ਪਰ ਕੋਈ ਸੁਣਨ ਵਾਲਾ ਨਹੀਂ। ਸਾਡੀ ਨਗਰੀ ਬਾਬा ਨਾਨਕ ਦੀ ਹੈ, ਪਰ ਅਸਲ ਹਾਲਾਤ ਲੋਕਾਂ ਲਈ ਨਰਕ ਬਣ ਚੁੱਕੇ ਹਨ.”
“ਮੁੱਖ ਮੰਤਰੀ ਵੱਖਰੇ-ਵੱਖਰੇ ਸਮੇਂ ਆਏ, ਪਰ ਸੱਚਾਈ ਦੇ ਸਾਹਮਣੇ ਕੋਈ ਕਾਰਵਾਈ ਨਹੀਂ। ਲੋਕਾਂ ਦੀ ਆਵਾਜ਼ ਸਿਰਫ਼ ਕਾਗਜ਼ਾਂ ਵਿੱਚ ਹੈ।”
“ਸੁਲਤਾਨਪੁਰ ਲੋਧੀ ਦੇ ਲੋਕਾਂ ਨਾਲ ਵਿਕਾਸ ਦੇ ਨਾਂਅ ਤੇ ਜੋ ਧੋਖਾ ਕੀਤਾ ਗਿਆ ਹੈ, ਉਸਨੂੰ ਸੁਣਨ ਵਾਲਾ ਕੋਈ ਨਹੀਂ। ਇੱਥੇ ਰਾਜਨੀਤੀ ਤਾਂ ਬਹੁਤ ਹੋ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਕੰਮ ਜ਼ੀਰੋ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 10, 2026 09:47:080
Report
VSVARUN SHARMA
FollowFeb 10, 2026 09:35:440
Report
DSDharmindr Singh
FollowFeb 10, 2026 09:35:150
Report
KSKapil sharma
FollowFeb 10, 2026 09:31:500
Report
RBRohit Bansal
FollowFeb 10, 2026 09:24:330
Report
RBRohit Bansal
FollowFeb 10, 2026 09:22:130
Report
DSDharmindr Singh
FollowFeb 10, 2026 09:18:380
Report
SSSandeep Singh
FollowFeb 10, 2026 09:18:050
Report
BSBhushan Sharma
FollowFeb 10, 2026 09:12:570
Report
ADAnkush Dhobal
FollowFeb 10, 2026 09:12:360
Report
HSHarmeet Singh Maan
FollowFeb 10, 2026 09:12:260
Report
KCKhem Chand
FollowFeb 10, 2026 09:11:340
Report
SKSuneel Kumar
FollowFeb 10, 2026 09:10:510
Report
BSBALINDER SINGH
FollowFeb 10, 2026 08:48:090
Report
KDKuldeep Dhaliwal
FollowFeb 10, 2026 08:34:580
Report