Back
धालिवाल ने कांग्रेस पर धक्केशाही के आरोप बेबुनियाद बताए; आप पंजाब में विकास का दावा
BSBHARAT SHARMA
Dec 07, 2025 07:31:50
Ludhiana, Punjab
ਕਾਂਗਰਸ ਜਿਲਾ ਪਰਸ਼ਿਦ ਅਤੇ ਬਲਾਕ ਸੰਮਤੀ ਦੇ ਇਲੈਕਸ਼ਨ ਲੜਨ ਤੋਂ ਭੱਜੀ, ਧੱਕੇਸ਼ਾਹੀ ਦੇ ਦੋਸ਼ ਬੇਬੁਨਿਆਦ — ਕੁਲਦੀਪ ਧਾਲੀਵਾਲ
ਨਵਜੋਤ ਕੌਰ ਸਿੱਧੂ ਦਾ 500 ਕਰੋੜ ਵਾਲਾ ਬਿਆਨ ਕਾਂਗਰਸ ਦੀ ਅੰਦਰੂਨੀ ਕਰਪਸ਼ਨ ਦਾ ਸਪਸ਼ਟ ਸਬੂਤ — ਧਾਲੀਵਾਲ
ਆਮ ਆਦਮੀ ਪਾਰਟੀ ਵਿਕਾਸ ਦੇ नਾਂ ‘ਤੇ ਚੋਣ ਲੜੇਗੀ — ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ
ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ... ਧਾਲੀਵਾਲ
ਰਵਨੀਤ ਸਿੰਘ ਬਿੱਟੂ ਨੇ ਜੋ ਬਿਆਨ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਉਹ ਅਸੀਂ ਪਹਿਲਾਂ ਹੀ ਬੋਲ ਚੁੱਕੇ ਹੋਏ ਹਾਂ। ਫਿਰ ਅਮਰੀਤ ਸਿੰਘ ਬਿੱਟੂ ਜਦ ਕਾਂਗਰਸ ਪਾਰਟੀ ਤੇ ਸੀ ਤਦ ਉਹ ਬਿਆਨ ਦਿੰਦੇ ਤਾਂ ਗੱਲ ਵੱਖ ਹੋਣੀ ਸੀ.... ਧਾਲੀਵਾਲ
ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖ਼ਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ ਲੋਕਾਂ ਦੀ ਹਮਾਇਤ ਗੁਆ ਚੁੱਕੀ ਹੈ ਅਤੇ ਇਸ ਲਈ ਚੋਣਾਂ ਤੋਂ ਭੱਜ ਰਹੀ ਹੈ। ਧਾਲੀਵਾਲ ਨੇ ਚੈਲੰਜ ਕਰਦੇ ਕਿਹਾ ਕਿ ਕਾਂਗਰਸ ਦੱਸੇ ਕਿ ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ ਜਾਂ ਰਾਜਾ ਸਾਂਸੀ ਖੇਤਰ ਵਿੱਚ ਕਿੱਥੇ ਧੱਕੇਸ਼ਾਹੀ ਹੋਈ ਹੈ। “ਜੇ ਕਿਤੇ ਵੀ ਸਾਡੀ ਪਾਰਟੀ, ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ, ਤਾਂ ਸਪਸ਼ਟ ਸਬੂਤ ਪੇਸ਼ ਕੀਤੇ ਜਾਣ। ਅਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਭਿੰਡੀ ਸੈਦਾ ਵਿੱਚ ਹੋਈ ਝੜਪ ਬਾਰੇ ਧਾਲੀਵਾਲ ਨੇ ਕਿਹਾ ਕਿ ਉਥੇ ਲੜਾਈ ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ। ਪਰ ਇਸ ਇੱਕ ਘਟਨਾ ਨੂੰ ਬਹਾਨਾ ਬਣਾ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਰੱਦ ਕਰਨਾ ਠੀਕ ਨਹੀਂ। ਉਨ੍ਹਾਂ ਕਾਂਗਰਸ ਦੀ ਅੰਦਰੂਨੀ ਸਥਿਤੀ ਉੱਤੇ ਤਿੱਖਾ ਤੰਜ ਕੱਸਦੇ ਕਿਹਾ ਕਿ ਪਾਰਟੀ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਆਪਣੇ ਹੀ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਧਾਲੀਵਾਲ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀਐਮ ਦਾ ਚਿਹਰਾ ਬਣਨ ਲਈ 500 ਕਰੋਰ ਰੁਪਏ ਚਾਹੀਦੇ ਹਨ ਉਹਨਾਂ ਕਿਹਾ ਕਿ ਇਹ ਬਿਆਨ ਕਾਂਗਰਸ ਵਿੱਚ ਫੈਲੀ ਕਰਪਸ਼ਨ ਦੀ ਸਭ ਤੋਂ ਵੱਡੀ ਗਵਾਹੀ ਹੈ। ਧਾਲੀਵਾਲ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ਵਿੱਚ ਕਾਂਗਰਸ ਦਾ ਅਧਾਰ ਮੁਕ ਚੁੱਕਾ ਹੈ ਅਤੇ ਕਾਂਗਰਸੀ ਉਮੀਦਵਾਰ ਲੱਭਣ ਤੱਕ ਮੁਸ਼ਕਲ ਵਿੱਚ ਹਨ। ਲੋਕਾਂ ਨੇ ਕਾਂਗਰਸ ਦੀ 75 ਸਾਲਾਂ ਦੀ ਗੁੰਡਾਗਰਦੀ, ਧੋਖੇਬਾਜ਼ੀ ਅਤੇ ਫੁੱਟਬਾਜ਼ੀ ਤੋਂ ਤੰਗ ਆ ਕੇ ਉਸਨੂੰ ਨਕਾਰ ਦਿੱਤਾ ਹੈ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ, ਧਾਲੀਵਾਲ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਨਾਂ ‘ਤੇ ਚੋਣ ਲੜੇਗੀ ਅਤੇ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਅੱਗੇ ਰੱਖੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ। ਪ੍ਰੈਸ ਵਾਰਤਾ ਦੇ ਅੰਤ ਵਿੱਚ ਧਾਲੀਵਾਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੱਚੀ ਨੀਅਤ ਨਾਲ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ, ਉਸ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਜੋਰ ਦਿੱਤਾ ਕਿ ਪੰਜਾਬ ਵਿੱਚ ਇਸ ਵਾਰ ਸਾਫ਼-ਸੁਥਰੀ ਤੇ ਨਿਰਪੱਖ ਚੋਣ ਹੋ ਰਹੀ ਹੈ ਅਤੇ ਕਾਂਗਰਸ ਦੇ ਝੂਠੇ ਦੋਸ਼ ਲੋਕਾਂ ਨੂੰ ਭਟਕਾਣ ਦੀ ਕੋਸ਼ਿਸ਼ ਮਾਤਰ ਹਨ।
ਬਾਈਟ : ਕੁਲਦੀਪ ਸਿੰਘ ਧਾਲੀਵਾਲ ( ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ)
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 07, 2025 13:04:050
Report
ASAvtar Singh
FollowDec 07, 2025 13:03:330
Report
VBVIJAY BHARDWAJ
FollowDec 07, 2025 12:21:1037
Report
KDKuldeep Dhaliwal
FollowDec 07, 2025 12:18:59157
Report
SSSatnam Singh
FollowDec 07, 2025 12:02:34181
Report
SSSanjay Sharma
FollowDec 07, 2025 12:02:08Noida, Uttar Pradesh:NAGPUR (MAHARASHTRA): MAHARASHTRA CM DEVENDRA FADNAVIS ATTENDS Hind DI CHADAR-GURU TEGH BAHADUR SAHIB JI 350TH SHAHEEDI SAMAGAM DEVENDRA FADNAVIS (MAHARASHTRA CM) SPEECH
207
Report
RMRakesh Malhi
FollowDec 07, 2025 11:34:34126
Report
MSManish Sharma
FollowDec 07, 2025 11:18:35184
Report
ASAnmol Singh Warring
FollowDec 07, 2025 11:09:04148
Report
SNSUNIL NAGPAL
FollowDec 07, 2025 11:06:19194
Report
VBVIJAY BHARDWAJ
FollowDec 07, 2025 10:50:43137
Report
RBRohit Bansal
FollowDec 07, 2025 10:50:2966
Report
SSSanjay Sharma
FollowDec 07, 2025 10:48:43195
Report
RBRohit Bansal
FollowDec 07, 2025 10:36:06101
Report
SBSANJEEV BHANDARI
FollowDec 07, 2025 10:20:34167
Report