Back
पंजाब: लुधियाणा बस अड्डे के ठेके पर ई-नीलामी से अरजन यादव एंड कंपनी जीत, पारदर्शिता के साथ
RBRohit Bansal
Nov 06, 2025 11:51:05
Chandigarh, Chandigarh
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਲੁਧਿਆਣਾ ਬੱਸ ਅੱਡੇ ਸਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁੰਮਰਾਹਕੁੰਨ: ਲਾਲਜੀਤ ਸਿੰਘ ਭੁੱਲਰ
ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ‘ਤੇ ਦੇਣ ਸਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖਬਰਾਂ ਨੂੰ ਨਿਰਾਧਾਰ ਦੱਸਿਆ
ਚੰਡੀਗੜ, 6 ਨਵੰਬਰ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੁਧਿਆਣਾ ਬੱਸ ਅੱਡੇ ਦੇ ਵੱਖ-ਵੱਖ ਹਿੱਸਿਆਂ ਨੂੰ ਠੇਕੇ ‘ਤੇ ਦੇਣ ਸਬੰਧੀ ਪੱਖਪਾਤ ਜਾਂ ਬੇਨਿਯਮੀਆਂ ਦੇ ਦਾਅਵਿਆਂ ਅਤੇ ਖਬਰਾਂ ਨੂੰ ਨਿਰਾਧਾਰ ਦੱਸਿਆ ਕਿਹਾ ਹੈ ਕਿ ਲੁਧਿਆਣਾ ਬੱਸ ਅੱਡਾ 10 ਦਸੰਬਰ, 2021 ਤੋਂ ਪਹਿਲਾਂ ਓਵਰਆਲ ਠੇਕੇ ‘ਤੇ ਸੀ, ਜਦਕਿ ਹੁਣ ਅੱਡੇ ਵੱਖ-ਵੱਖ ਹਿੱਸਿਆ ਨੂੰ ਠੇਕੇ ‘ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੀ ਅਪਣਾਈ ਜਾ ਰਹੀ ਹੈ ਅਤੇ ਇਸੇ ਤਰਜ਼ ‘ਤੇ ਪੰਜਾਬ ਦੇ ਹੋਰ ਬੱਸ ਅੱਡੇ ਵੀ ਠੇਕੇ ‘ਤੇ ਦਿੱਤੇ ਜਾਂਦੇ ਰਹੇ ਹਨ。
ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕਰਦਿਆਂ ਅਤੇ ਤੱਥਾਂ ਰਹਿਤ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਬੱਸ ਸਟੈਂਡ ਲੁਧਿਆਣਾ ਦੀ ਕੰਸਟਰੱਕਸ਼ਨ ਦਾ ਕੰਮ ਵੈਲਸੰਪਨ ਕੰਪਨੀ ਵੱਲੋਂ ਸਾਲ 2006 ਵਿੱਚ ਬੀ.ਓ.ਟੀ. (ਬੈਲਟ ੳਪਰੇਟ ਐਂਡ ਟਰਾਂਸਫਰ) ਤੇ ਕੀਤਾ ਗਿਆ ਸੀ। ਇਸ ਕੰਪਨੀ ਵੱਲੋਂ ਸਾਲ 2016 ਤੱਕ ਬੱਸ ਸਟੈਂਡ ਨੂੰ ਬੀ.ਓ.ਟੀ. ਬੇਸਿਜ ‘ਤੇ ਚਲਾਇਆ ਗਿਆ। ਇਸ ਤੋਂ ਬਾਅਦ ਬੱਸ ਸਟੈਂਡ ਲੁਧਿਆਣਾ ਸਾਲ 2018 ਵਿੱਚ ਮੁੜ ਮੈਸ.ਐਲ.ਆਰ.ਵਾਈ ਕੰਪਨੀ ਨੂੰ ਐਮ.ਓ.ਟੀ. (ਮੈਟੀਨੈਂਸ ੳਪਰੇਟ ਐਂਡ ਟਰਾਂਸਫਰ) ਦੇ ਅਧਾਰ ‘ਤੇ ਠੇਕੇ ‘ਤੇ ਦੇ ਦਿੱਤਾ ਗਿਆ。
ਉਨ੍ਹਾਂ ਦੱਸਿਆ ਕਿ ਸਾਲ 2020 ਵਿੱਚ ਕਰੋਨਾ ਮਹਾਮਾਰੀ ਆਉਣ ਕਾਰਨ ਮੈਸ.ਐਲ.ਆਰ.ਵਾਈ ਕੰਪਨੀ ਵੱਲੋਂ ਬਣਦੀ ਕਨਸ਼ੈਸ਼ਨ ਫੀਸ ਵਿਭਾਗ ਪਾਸ ਜ਼ਮ সমস্য ਨਹੀ ਕਰਵਾਈ ਗਈ, ਜਿਸ ਕਾਰਨ ਇਸ ਕੰਪਨੀ ਦਾ ਐਗਰੀਮੈਂਟ ਵਿਭਾਗ ਵੱਲੋਂ ਮੁਅਤੱਲ ਕਰਕੇ 10 ਦਸੰਬਰ,2021 ਤੋਂ ਬੱਸ ਸਟੈਂਡ ਲੁਧਿਆਣਾ ਦਾ ਰੱਖ-ਰੱਖਾਵ ਪਨਬੱਸ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਸ ਅੱਡੇ ਦੀ ਫੀਸ ਦੀ ਕੁਲੈਕਸ਼ਨ ਵੀ ਵਿਭਾਗ ਵੱਲੋਂ ਆਪਣੇ ਪੱਧਰ ‘ਤੇ ਕੀਤੀ ਜਾਂਦੀ ਸੀ। ਇਹ ਅੱਡਾ ਫੀਸ ਕੁਲੈਕਟ ਕਰਨ ਲਈ ਬੱਸ ਸਟੈਂਡ ਦੇ ਵੱਖ-ਵੱਖ ਪੁਆਇੰਟਾਂ ‘ਤੇ ਡਿਪੂ ਵੱਲੋਂ 15 ਕਰਮਚਾਰੀਆਂ (ਕੰਡਕਟਰ-ਸਬ ਇਸੰਪੈਕਟਰ) ਨੂੰ ਤੈਨਾਤ ਕੀਤਾ ਗਿਆ ਸੀ। ਇਨਾ ਕਰਮਚਾਰੀਆਂ ਵਲੋ ਰੋਜ਼ਾਨਾ ਅੱਡਾ ਫੀਸ ਕੁਲੈਕਟ ਕੀਤੀ ਜ ਹਰ ਅਤੇ ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਅਤੇ ਸਟੇਸ਼ਨਰੀ ਆਦਿ ਦਾ ਖਰਚਾ ਵੀ ਵਿਭਾਗ ਵੱਲੋਂ ਹੀ ਕੀਤਾ ਜਾਂਦਾ ਸੀ。
ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਅੱਡਾ ਫੀਸ ਨੂੰ ਠੇਕੇ ‘ਤੇ ਦੇਣ ਲਈ ਮੁੱਖ ਦਫਤਰ ਦੇ ਹੁਕਮਾਂ ਅਨੁਸਾਰ ਡਿਪੂ ਵੱਲੋਂ 08 ਵਾਰ ਆਨਲਾਈਨ ਈ -ਆਕਸ਼ਨ ਕਰਵਾਈ ਗਈ। ਇਸੇ ਤਹਿਤ 01 ਅਗਸਤ, 2025 ਨੂੰ ਈ -ਆਕਸ਼ਨ ਕੀਤੀ ਗਈ। ਇਸ ਆਨਲਾਈਨ ਈ-ਆਕਸ਼ਨ ਵਿੱਚ ਕੁੱਲ 04 ਬੋਲੀਕਾਰ ਸ਼ਾਮਲ ਹੋਏ ਅਤੇ ਇਨ੍ਹਾਂ 04 ਬੋਲੀਕਾਰਾਂ ਵਿੱਚੋਂ ਅਰਜਨ ਯਾਦਵ ਐਂਡ ਕੰਪਨੀ ਵੱਲੋਂ ਉਚ ਕੀਮਤ 4401000 ਪਲੱਸ ਜੀ.ਐਸ.ਟੀ. 51,93,180/- ਦੀ ਬੋਲੀ ਲਗਾਈ ਗਈ। ਅਰਜੁਨ ਯਾਦਵ ਐਂਡ ਕੰਪਨੀ ਵੱਲੋਂ ਰਕਮ 100298340/- (ਇੱਕ ਕਰੋੜ ਦੋ ਲੱਖ ਅਠਾਨਵੇ ਹਜ਼ਾਰ ਤਿੰਨ ਸੋ چاੱਲੀ ਰੁਪਏ) ਦੋ ਕਿਸ਼ਤਾਂ ਐਡਵਾਂਸ ਡਿਪੂ ਦੇ ਖਾਤੇ ਵਿੱਚ ਜ਼ਮՀੱੂ ਕਰਵਾ ਦਿੱਤੀਆਂ ਗਈਆਂ ਹਨ। ਅੱਡਾ ਫੀਸ ਦਾ ਕੰਟਰੈਕਟ ਇਸ ਕੰਪਨੀ ਨਾਲ 06 ਮਹੀਨੇ ਦੇ ਸਮੇਂ ਜਾਂ ਓਵਰਆਲ ਬੱਸ ਸਟੈਂਡ ਠੇਕੇ ‘ਤੇ ਚੜਨ ਤੋਂ ਪਹਿਲਾਂ ਤੱਕ ਦੇ ਸਮੇਂ ਲਈ ਕੀਤਾ ਗਿਆ ਹੈ। ਐਡਵਾਂਸ ਈ -ਆਕਸ਼ਨ ਦੀ ਇਹ ਸਾਰੀ ਪ੍ਰਕਿਰਿਆ ਸਰਕਾਰੀ ਹਦਾਇਤਾਂ ਅਨੁਸਾਰ ਐਮ.ਐਸ.ਟੀ.ਸੀ. ਕੰਪਨੀ ਵੱਲੋਂ ਕੀਤੀ ਗਈ ਹੈ। ਅੱਡਾ ਫੀਸ ਕੁਲੈਕਸ਼ਨ ਦਾ ਕੰਮ ਠੇਕੇ ‘ਤੇ ਦੇਣ ਤੋਂ ਬਾਅਦ ਡਿਪੂ ਦੇ ਜੋ ਕੰਡਕਟਰ ਅਤੇ ਸਬ ਇਸੰਪੈਕਟਰ ਸਟਾਫ ਨੂੰ ਅੱਡਾ ਫੀਸ ‘ਤੇ ਲਗਾਇਆ ਗਿਆ ਸੀ, ਉਨਾਂ ਕਰਮਚਾਰੀਆਂ ਨੂੰ ਮੁੜ ਆਪਣੀ ਬਣਦੀ ਡਿਊਟੀ ‘ਤੇ ਲਗਾ ਦਿੱਤਾ ਗਿਆ ਹੈ।
ਲਾਲਜੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਨੇ ਠੇਕੇ ਦੇ ਆਧਾਰ ''ਤੇ ਅੱਡਾ ਦੇਣ ਲਈ ਸੱਤ ਵਾਰ ਈ-ਨਿਲਾਮੀਆਂ ਕੀਤੀਆਂ ਅਤੇ 1 ਅਗਸਤ, 2025 ਨੂੰ ਹੋਈ ਸਭ ਤੋਂ ਤਾਜ਼ਾ ਅੱਠਵੀਂ ਨਿਲਾਮੀ ਵਿੱਚ ਅਰਜਨ ਯਾਦਵ ਐਂਡ ਕੰਪਨੀ (#156, ਨਿਊ ਗਰੇਨ ਮਾਰਕੀਟ, ਸਾਲਿੰ ਟੱਬਰੀ, ਲੁਧਿਆਣਾ-141008, ਪੰਜਾਬ) ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਜੋਂ ਉਭਰੀ। ਇਸ ਤਰ੍ਹਾਂ ਇੱਕ ਪਾਰਦਰਸ਼ੀ ਅਤੇ ਨਿਰਧਾਰਤ ਪ੍ਰਕਿਰਿਆ ਤੋਂ ਬਾਅਦ, ਸਫਲ ਬੋਲੀਕਾਰ ਨੇ ਬਣਦੀ ਰਾਸ਼ੀ ਜ਼ਮImm ਲਾਹਮ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਅਨੁਸਾਰ ਠੇਕੇਦਾਰ ਨੇ 1 ਨਵੰਬਰ, 2025 ਤੋਂ ਬੱਸ ਸਟੈਂਡ ਫੀਸ ਇਕੱਠੀ ਕਰਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ ਹੈ。
ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਹਰ ਕਦਮ ਬਹੁਤ ਪਾਰਦਰਸ਼ਤਾ ਨਾਲ ਅਤੇ ਨਿਯਮਾਂ ਚੁੱਕਿਆ ਗਿਆ ਹੈ। ਅੱਡਾ ਫੀਸ ਵਸੂਲੀ ਨੂੰ ਆਊਟਸੋਰਸ ਕਰਨ ਦਾ ਫੈਸਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ, ਪ੍ਰਬੰਧਕੀ ਬੋਝ ਘਟਾਉਣ ਅਤੇ ਸਰਕਾਰੀ ਖਜ਼ਾਨੇ ਲਈ ਮਾਲੀਆ ਪੈਦਾ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਉਨ੍ਹਾਂ ਪੂਰੀ ਲਗਨ ਅਤੇ ਪਾਰਦਰਸ਼ਤਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ。
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowNov 06, 2025 13:53:400
Report
DSDharmindr Singh
FollowNov 06, 2025 13:52:570
Report
SNSUNIL NAGPAL
FollowNov 06, 2025 13:37:482
Report
NLNitin Luthra
FollowNov 06, 2025 13:35:536
Report
SNSUNIL NAGPAL
FollowNov 06, 2025 13:35:203
Report
SBSANJEEV BHANDARI
FollowNov 06, 2025 13:35:037
Report
KDKuldeep Dhaliwal
FollowNov 06, 2025 13:33:485
Report
KDKuldeep Dhaliwal
FollowNov 06, 2025 13:33:363
Report
PSParambir Singh Aulakh
FollowNov 06, 2025 12:35:079
Report
ADAnkush Dhobal
FollowNov 06, 2025 12:26:2811
Report
PSParambir Singh Aulakh
FollowNov 06, 2025 12:26:0614
Report
VSVARUN SHARMA
FollowNov 06, 2025 12:20:0014
Report
KCKhem Chand
FollowNov 06, 2025 12:18:3514
Report
MTManish Thakur
FollowNov 06, 2025 12:14:0714
Report
RBRohit Bansal
FollowNov 06, 2025 12:13:2313
Report